ਦਿੱਲੀ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਿੱਲੀ ਸਲਤਨਤ (ਸਲਤਨਤ - ਏ - ਹਿੰਦ / ਸਲਤਨਤ - ਏ - ਦਿੱਲੀ) 1210 ਤੋਂ 1526 ਤੱਕ ਭਾਰਤ ਉੱਤੇ ਸ਼ਾਸਨ ਕਰਨ ਵਾਲੇ ਸੁਲਤਾਨਾਂ ਦੇ ਖ਼ਾਨਦਾਨ ਦੇ ਸ਼ਾਸ਼ਨ-ਕਾਲ ਨੂੰ ਕਿਹਾ ਜਾਂਦਾ ਹੈ।

ਦਿੱਲੀ ਉੱਤੇ ਕਈ ਤੁਰਕ ਅਫਗਾਨ ਸ਼ਾਸਕਾਂ ਨੇ ਮਧੱ-ਕਾਲ ਵਿੱਚ ਸ਼ਾਸਨ ਕੀਤਾ ਜਿਹਨਾਂ ਵਿੱਚੋਂ:

ਮੁਹੰਮਦ ਗੌਰੀ ਦਾ ਗੁਲਾਮ ਕੁਤੁਬ-ਉਦ-ਦੀਨ ਐਬਕ, ਗੁਲਾਮ ਖ਼ਾਨਦਾਨ ਦਾ ਪਹਿਲਾ ਸੁਲਤਾਨ ਸੀ। ਐਬਕ ਦਾ ਰਾਜ ਪੂਰੇ ਉੱਤਰੀ ਭਾਰਤ ਵਿੱਚ ਫੈਲਿਆ ਹੋਇਆ ਸੀ। ਇਸ ਤੋਂ ਬਾਅਦ ਖਿਲਜੀ ਖ਼ਾਨਦਾਨ ਨੇ ਕੇਂਦਰੀ ਭਾਰਤ ਦਾ ਰਾਜਭਾਗ ਸੰਭਾਲ ਲਿਆ ਪਰ ਭਾਰਤੀ ਉਪਮਹਾਦੀਪ ਨੂੰ ਸੰਗਠਿਤ ਕਰਨ ਵਿੱਚ ਅਸਫਲ ਰਿਹਾ।[1],[2] ਪਰ ਇੰਡੋ-ਇਸਲਾਮਿਕ ਆਰਕੀਟੈਕਚਰ ਦੇ ਉਭਾਰ ਵਿੱਚ ਇਸ ਨੇ ਮਹੱਤਵਪੂਰਣ ਭੂਮਿਕਾ ਨਿਭਾਈ।[3][4] ਦਿੱਲੀ ਸਲਤਨਤ ਮੁਸਲਮਾਨ ਇਤਿਹਾਸ ਦੇ ਕੁਝ ਕਾਲ-ਖੰਡ ਹਨ ਜਿੱਥੇ ਇੱਕ ਔਰਤ ਨੇ ਸੱਤਾ ਪ੍ਰਾਪਤ ਕੀਤੀ।[5] ਇਹ ਸਾਮਰਾਜ ਮੁਗਲ ਸਲਤਨਤ ਦੇ ਆਉਣ ਨਾਲ 1526 ਵਿੱਚ ਖ਼ਤਮ ਹੋ ਗਿਆ।

ਇਤਿਹਾਸ[ਸੋਧੋ]

ਪਿਛੋਕੜ[ਸੋਧੋ]

ਭਾਰਤ ਵਿੱਚ ਦਿੱਲੀ ਸਲਤਨਤ ਦੇ ਉਭਾਰ ਦੇ ਪਿੱਛੇ ਦਾ ਪ੍ਰਸੰਗ ਇੱਕ ਵਡੇਰੇ ਰੁਝਾਨ ਦਾ ਇੱਕ ਹਿੱਸਾ ਸੀ ਜਿਸ ਨੇ ਏਸ਼ੀਆ ਮਹਾਂਦੀਪ ਦੇ ਬਹੁਤ ਸਾਰੇ ਹਿੱਸੇ ਨੂੰ ਪ੍ਰਭਾਵਤ ਕੀਤਾ ਗਿਆ ਸੀ, ਜਿਸ ਵਿੱਚ ਸਮੁੱਚੇ ਦੱਖਣੀ ਅਤੇ ਪੱਛਮੀ ਏਸ਼ੀਆ ਸ਼ਾਮਲ ਹਨ। ਰੁਝਾਨ ਸੀ: ਕੇਂਦਰੀ ਏਸ਼ੀਆਈ ਦੇਸ਼ਾਂ ਵਿੱਚ ਖਾਨਾਬਦੋਈ ਤੁਰਕੀ ਲੋਕਾਂ ਦੀ ਆਮਦ। ਭਾਰਤ ਵਿੱਚ ਦਿੱਲੀ ਸਲਤਨਤ ਦੇ ਉਭਾਰ ਦੇ ਪਿੱਛੇ ਦਾ ਪ੍ਰਸੰਗ ਇੱਕ ਵਡੇਰੇ ਰੁਝਾਨ ਦਾ ਇੱਕ ਹਿੱਸਾ ਸੀ ਜਿਸ ਨੇ ਏਸ਼ੀਆ ਮਹਾਂਦੀਪ ਦੇ ਬਹੁਤ ਸਾਰੇ ਹਿੱਸੇ ਨੂੰ ਪ੍ਰਭਾਵਤ ਕੀਤਾ ਗਿਆ ਸੀ, ਜਿਸ ਵਿੱਚ ਸਮੁੱਚੇ ਦੱਖਣੀ ਅਤੇ ਪੱਛਮੀ ਏਸ਼ੀਆ ਸ਼ਾਮਲ ਹਨ: ਕੇਂਦਰੀ ਏਸ਼ੀਆਈ ਦੇਸ਼ਾਂ ਵਿੱਚ ਖਾਨਾਬਦੋਈ ਤੁਰਕੀ ਲੋਕਾਂ ਦੀ ਆਮਦ। ਇਸਦੇ ਨਿਸ਼ਾਨ 9 ਵੀਂ ਸਦੀ ਵਿੱਚ ਮਿਲ ਸਕਦੇ ਹਨ, ਜਦੋਂ ਇਸਲਾਮਿਕ ਖਿਲਾਫ਼ਤ ਨੇ ਮੱਧ ਪੂਰਬ ਵਿੱਚ ਖਿੰਡਣਾ ਸ਼ੁਰੂ ਕਰ ਦਿੱਤਾ ਸੀ, ਜਿੱਥੇ ਵਿਰੋਧੀ ਰਾਜਾਂ ਵਿੱਚ ਵੰਡੇ ਮੁਸਲਮਾਨ ਹਾਕਮਾਂ ਨੇ ਕੇਂਦਰੀ ਏਸ਼ੀਆਈ ਰਾਜਾਂ ਤੋਂ ਗੈਰ-ਮੁਸਲਿਮ ਖਾਨਾਬਦੋਸ਼ ਤੁਰਕਾਂ ਨੂੰ ਗ਼ੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ, ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਵਫ਼ਾਦਾਰ ਫੌਜੀ ਗੁਲਾਮ ਬਣਨ ਲਈ ਤਿਆਰ ਕਰ ਲਿਆ ਸੀ ਜਿਨ੍ਹਾਂ ਨੂੰ ਮਮਲੂਕ ਕਹਿੰਦੇ ਸਨ। ਜਲਦੀ ਹੀ, ਤੁਰਕ ਮੁਸਲਮਾਨਾਂ ਦੇ ਦੇਸ਼ਾਂ ਵੱਲ ਪਰਵਾਸ ਕਰ ਰਹੇ ਸਨ ਅਤੇ ਉਨ੍ਹਾਂ ਦਾ ਇਸਲਾਮੀਕਰਨ ਹੋ ਰਿਹਾ ਸੀ। ਤੁਰਕੀ ਮਮਲੂਕ ਦੇ ਬਹੁਤ ਸਾਰੇ ਗੁਲਾਮ ਆਖਰਕਾਰ ਹਾਕਮ ਬਣ ਗਏ ਅਤੇ, ਇਸ ਤੋਂ ਪਹਿਲਾਂ ਕਿ ਉਹ ਆਪਣਾ ਧਿਆਨ ਭਾਰਤੀ ਉਪ-ਮਹਾਂਦੀਪ ਵੱਲ ਕਰਦੇ ਮੁਸਲਿਮ ਜਗਤ ਦੇ ਵੱਡੇ ਹਿੱਸਿਆਂ ਉੱਤੇ ਕਬਜ਼ਾ ਕਰ ਲਿਆ, ਅਤੇ ਮਮਲੁਕ ਸਲਤਨਤਾਂ ਮਿਸਰ ਤੋਂ ਅਫਗਾਨਿਸਤਾਨ ਸਥਾਪਤ ਕਰ ਦਿੱਤੀਆਂ।[6]

ਇਹ ਇਸਲਾਮ ਦੇ ਫੈਲਣ ਤੋਂ ਪਹਿਲਾਂ ਦੇ ਇੱਕ ਵਡੇਰੇ ਇੱਕ ਰੁਝਾਨ ਦਾ ਵੀ ਇੱਕ ਹਿੱਸਾ ਹੈ। ਇਤਿਹਾਸ ਦੇ ਹੋਰ ਵਸੇ, ਖੇਤੀਬਾੜੀ ਸਮਾਜਾਂ ਦੀ ਤਰ੍ਹਾਂ, ਭਾਰਤੀ ਉਪ ਮਹਾਂਦੀਪ ਵਿੱਚ ਉਨ੍ਹਾਂ ਦੇ ਇਸ ਦੇ ਲੰਬੇ ਇਤਿਹਾਸ ਦੌਰਾਨ ਘੁਮੰਤਰੂ ਜਾਤੀ ਦੇ ਕਬੀਲਿਆਂ ਦੁਆਰਾ ਹਮਲਾ ਕੀਤਾ ਗਿਆ ਹੈ। ਉਪ-ਮਹਾਂਦੀਪ ਉੱਤੇ ਇਸਲਾਮ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਵੇਲੇ, ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉੱਤਰ-ਪੱਛਮੀ ਉਪ-ਮਹਾਂਦੀਪ ਪੂਰਵ-ਇਸਲਾਮਿਕ ਯੁੱਗ ਵਿੱਚ ਮੱਧ ਏਸ਼ੀਆ ਤੋਂ ਛਾਪੇ ਮਾਰਨ ਵਾਲੇ ਕਬੀਲਿਆਂ ਦਾ ਅਕਸਰ ਨਿਸ਼ਾਨਾ ਹੁੰਦਾ ਸੀ। ਇਸ ਅਰਥ ਵਿਚ, ਮੁਸਲਿਮ ਘੁਸਪੈਠਾਂ ਅਤੇ ਬਾਅਦ ਵਿੱਚ ਮੁਸਲਿਮ ਹਮਲੇ ਪਹਿਲੇ ਹਜ਼ਾਰ ਈਸਵੀ ਤੱਕ ਦੇ ਹਮਲਿਆਂ ਨਾਲੋਂ ਵੱਖਰੇ ਨਹੀਂ ਸਨ।[7]

ਹਵਾਲੇ[ਸੋਧੋ]

  1. ਪ੍ਰਦੀਪ ਬਰੂਆ The State at War in South Asia, ISBN 978-0803213449, ਸਫੇ 29-30
  2. ਰਿਚਰਡ ਈਟਨ (2000), Temple Desecration and Indo-Muslim States, Journal of Islamic Studies, 11(3), pp 283-319
  3. A. Welch, “Architectural Patronage and the Past: The Tughluq Sultans of India,” Muqarnas 10, 1993, ਪੰਨੇ 311-322
  4. ਜੇ. ਏ. ਪੇਜ, Guide to the Qutb, Delhi, Calcutta, 1927, ਪੰਨੇ 2-7
  5. Bowering et al., The Princeton Encyclopedia of Islamic Political Thought, ISBN 978-0691134840, ਪ੍ਰਿੰਸਟਨ ਯੂਨੀਵਰਸਿਟੀ ਪ੍ਰੈਸ
  6. Asher, C. B.; Talbot, C (1 January 2008), India Before Europe (1st ed.), Cambridge University Press, pp. 19, 50–51, ISBN 978-0-521-51750-8, https://books.google.com/books?id=ZvaGuaJIJgoC&pg=PA19 
  7. Richard M. Frye, "Pre-Islamic and Early Islamic Cultures in Central Asia", in Turko-Persia in Historical Perspective, ed. Robert L. Canfield (Cambridge U. Press c. 1991), 35–53.