ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਮੂਡਾ ਤ੍ਰਿਭੁਜ

ਬਰਮੂਡਾ ਤਿਕੋਣ ਜਾਂ ਸ਼ੈਤਾਨੀ ਤਿਕੋਣ: ਅੰਧ ਮਹਾਂਸਾਗਰ ਦੇ ਉੱਤਰੀ ਹਿੱਸੇ ਵਿੱਚ ਬਰਮੂਡਾ ਤਿਕੋਣ ਅਜਿਹਾ ਤਿਕੋਣਾ ਮਹਾਂਸਾਗਰੀ ਖੇਤਰ ਹੈ ਜਿਸ ਨੂੰ ਸ਼ੈਤਾਨੀ ਤਿਕੋਣ ਦਾ ਨਾਂ ਦਿੱਤਾ ਜਾਂਦਾ ਹੈ। ਇਸ ਸੰਭਾਵਤ ਤਿਕੋਣ ਦੇ ਤਿੰਨ ਸਿਖਰ ਫ਼ਲੌਰਿਡਾ ਪ੍ਰਾਇਦੀਪ ਦਾ ਨਗਰ ਮਿਆਮੀ, ਦੂਜਾ ਸੇਨ ਜੁਆਨ ਪੁਇਰਤੋ ਰੀਕੋ ਤੇ ਤੀਜਾ ਸਿਖਰ ਬਰਮੂਡਾ ਦੀਪ ਮੰਨੇ ਜਾਂਦੇ ਹਨ। ਇਸ ਮਹਾਂਸਾਗਰੀ ਤਿਕੋਣ ਦਾ ਖੇਤਰਫਲ 15 ਲੱਖ ਵਰਗ ਮੀਲ ਦੇ ਨੇੜ-ਤੇੜ ਹੈ। ਇਸ ਤਿਕੋਣੇ ਮਹਾਂਸਾਗਰੀ ਖੇਤਰ ਵਿੱਚ ਵੱਡੇ ਸਮੁੰਦਰੀ ਜਹਾਜ਼ ਵੀ ਅਸਾਧਾਰਨ ਢੰਗ ਨਾਲ ਲੋਪ ਹੋ ਜਾਂਦੇ ਹਨ। ਇਸ ਸ਼ੈਤਾਨੀ ਖੇਤਰ ਨੇ ਉੱਪਰੋਂ ਲੰਘਣ ਵਾਲੇ ਹਵਾਈ ਜਹਾਜ਼ਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੈ। ਸਮੁੰਦਰੀ ਜਹਾਜ਼ਾਂ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਬਾਰੇ ਐਡਵਰਡ ਵੇਨ ਨੇ ਪਹਿਲਾ ਕਾਲਮ ਐਸੋਸੀਏਟਿਡ ਪ੍ਰੈਸ ਲਈ 16 ਸਤੰਬਰ 1950 ਨੂੰ ਲਿਖਿਆ ਸੀ। ਇਸ ਤਿਕੋਣੀ ਖੇਤਰ ਦੇ ਅਭੇਦਾਂ ਬਾਰੇ ਫੇਟ ਰਸਾਲੇ ’ਚ ‘ਸਾਡੇ ਦਰਵਾਜ਼ੇ ਦੇ ਪਿਛਵਾੜੇ ਸਮੁੰਦਰੀ ਰਹੱਸ’ ਸਿਰਲੇਖ ਅਧੀਨ ਜਾਰਜ ਐਕਸ ਸੈਂਡ ਵੱਲੋਂ ਲਿਖਿਆ ਗਿਆ ਸੀ। ਯੂ.ਐੱਸ. ਨੇਵੀ ਫਲਾਇਟ-19 ਭੇਦ ਭਰੇ ਹਾਲਾਤ ’ਚ ਇਸ ਤਿਕੋਣੇ ਸਮੁੰਦਰ ਨੇ ਜਜ਼ਬ ਕਰ ਲਈ ਸੀ। ਉਦੋਂ ਫਲਾਈਟ ਲੀਡਰ ਇਹ ਕਹਿੰਦਾ ਸੁਣਿਆ ਗਿਆ ਕਿ ਅਸੀਂ ਚਿੱਟੇ ਪਾਣੀ ’ਚ ਹਾਂ, ਕੁਝ ਦਿਖਾਈ ਨਹੀਂ ਦਿੰਦਾ ਤੇ ਫਿਰ ਇਹ ਕਿਹਾ ਕਿ ਪਾਣੀ ਹਰੇ ਰੰਗ ਦਾ ਹੈ ਚਿੱਟਾ ਨਹੀਂ। ਪਰ ਯੂ.ਐੱਸ. ਨੇਵੀ ਬੋਰਡ ਦੀ ਪੜਤਾਲੀਆ ਟੀਮ ਨੇ ਰਿਪੋਰਟ ’ਚ ਕਿਹਾ ਕਿ ਫਲਾਈਟ ਦਾ ਰੁਖ਼ ਸ਼ੁੱਕਰ (ਗ੍ਰਹਿ) ਵੱਲ ਹੋ ਗਿਆ ਸੀ। ਇਵੇਂ ਹੀ ਅਮਰੀਕਾ ਦੇ ਭੂਗੋਲਿਕ ਨਾਵਾਂ ਵਾਲੇ ਬੋਰਡ ਵੱਲੋਂ ‘ਬਰਮੂਡਾ ਤਿਕੋਣ’ ਦੇ ਨਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਪਰ ਇਹ ਖੁੰਢ ਚਰਚਾ ਜ਼ਰੂਰ ਮੰਨਦੀ ਹੈ ਕਿ ਇਸ ਮਹਾਂਸਾਗਰੀ ਤਿਕੋਣੇ ਖੇਤਰ ’ਚ ਕੁਝ ਗੈਬੀ ਸ਼ਕਤੀਆਂ ਹਨ, ਜੋ ਜਹਾਜ਼ਾਂ, ਕਿਸ਼ਤੀਆਂ ਤੇ ਹਵਾਈ ਜਹਾਜ਼ਾਂ ਨੂੰ ਆਪਣੇ ਅੰਦਰ ਜਜ਼ਬ ਕਰਨ ਜਾਂ ਰਸਤੇ ਤੋਂ ਭਟਕਾਉਣ ਲਈ ਕੰਮ ਕਰਦੀਆਂ ਹਨ। ਦਸਤਾਵੇਜ਼ੀ ਗਵਾਹੀਆਂ ਜਹਾਜ਼ ਗੁੰਮ ਜਾਣਦੀਆਂ ਘਟਨਾਵਾਂ ਦੀ ਪੁਸ਼ਟੀ ਨਹੀਂ ਕਰਦੀਆਂ। ਜਿਆਦਾਤਰ ਖ਼ਬਰਾਂ ਬੇਬੁਨਿਆਦ ਅਫਵਾਹਾਂ ਹਨ।

ਅੱਗੇ ਪੜ੍ਹੋ...