ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/8 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਦੇ ਸ਼ੰਕਰ
ਉਦੇ ਸ਼ੰਕਰ

ਉਦੇ ਸ਼ੰਕਰ (8 ਦਸੰਬਰ 1900 – 26 ਸਤੰਬਰ 1977), ਇੱਕ ਸੰਸਾਰ ਪ੍ਰਸਿੱਧ ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ (ਕੋਰੀਓਗਰਾਫਰ) ਸਨ ਜਿਹਨਾਂ ਨੂੰ ਜਿਆਦਾਤਰ ਭਾਰਤੀ ਸ਼ਾਸਤਰੀ, ਲੋਕ ਅਤੇ ਕਬਾਇਲੀ ਨਾਚ ਦੇ ਤੱਤਾਂ ਨਾਲ ਪਿਰੋਏ ਗਏ ਪਰੰਪਰਕ ਭਾਰਤੀ ਸ਼ਾਸਤਰੀ ਨਾਚ ਵਿੱਚ ਪੱਛਮੀ ਰੰਗ ਮੰਚੀ ਤਕਨੀਕਾਂ ਨੂੰ ਅਪਨਾਉਣ ਲਈ ਜਾਣਿਆ ਜਾਂਦਾ ਹੈ; ਇਸ ਪ੍ਰਕਾਰ ਉਨ੍ਹਾਂਨੇ ਆਧੁਨਿਕ ਭਾਰਤੀ ਨਾਚ ਦੀ ਨੀਂਹ ਰੱਖੀ ਅਤੇ ਬਾਅਦ ਵਿੱਚ 1920 ਅਤੇ 1930 ਦੇ ਦਹਕੇ ਵਿੱਚ ਉਸਨੂੰ ਭਾਰਤ, ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਲੋਕਪ੍ਰਿਯ ਬਣਾਇਆ ਅਤੇ ਭਾਰਤੀ ਨਾਚ ਨੂੰ ਦੁਨੀਆਂ ਦੇ ਨਕਸ਼ੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਤ ਕੀਤਾ।