ਵਿਕੀਪੀਡੀਆ:ਚੁਣਿਆ ਹੋਇਆ ਲੇਖ/9 ਅਪਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉੱਤਰੀ ਧਰੁਵ
ਉੱਤਰੀ ਧਰੁਵ

ਉੱਤਰੀ ਧਰੁਵ ਜਿਸ ਨੂੰ ਭੂਗੋਲਿਕ ਉੱਤਰੀ ਧਰੁਵ ਵੀ ਕਿਹਾ ਜਾਂਦਾ ਹੈ ਇਹ ਉਹ ਸਥਾਨ ਹੈ ਜਿਥੇ ਧਰਤੀ ਦੀ ਧੂਰੀ ਧਰਤੀ ਦੇ ਉੱਤਰੀ ਅਰਧ ਗੋਲੇ ਦੇ ਤਲ ਨੂੰ ਮਿਲਦੀ ਹੋਈ ਲਗਦੀ ਹੈ। ਇਹ ਧਰਤੀ ਦਾ ਉੱਤਰੀ ਬਿੰਦੂ ਹੈ ਜੋ ਦੱਖਣੀ ਧਰੁਵ ਦੇ ਉਲਟ ਹੈ ਇਸ ਦਾ ਅਕਸ਼ਾਸ਼ 90° ਉੱਤਰ ਹੈ। ਉੱਤਰੀ ਧਰੁਵ ਤੇ ਸਾਰੀਆਂ ਦਿਸ਼ਾਵਾਂ ਦੱਖਣ ਵੱਲ ਹੁੰਦੀਆਂ ਹਨ। ਸਾਰੀਆਂ ਦਿਸ਼ਾਂਤਰ ਰੇਖਾਵਾਂ ਇੱਥੇ ਆ ਕੇ ਮਿਲਦੀਆਂ ਹਨ। ਇਹ ਧਰੁਵ ਆਰਕਟਿਕ ਮਹਾਂਸਾਗਰ ਦੇ ਵਿਚਕਾਰ ਹੈ। ਇਸ ਧਰੁਵ ਤੇ ਪਾਣੀ ਬਰਫ ਦੇ ਰੂਪ ਵਿੱਚ ਮਿਲਦਾ ਹੈ। ਇਸ ਧਰੁਵ ਤੇ ਸਮੁੰਦਰੀ ਦੀ ਡੁੰਘਾਈ ਰੂਸ ਦੇ ਵਿਗਿਆਨੀਆ ਨੇ 4,261 ਮੀਟਰ (13,980 ਫੁੱਟ) ਅਤੇ ਅਮਰੀਕਾ ਦੇ ਵਿਗਿਆਨੀਆ ਨੇ 4,087 ਮੀਟਰ (13,410 ਫੁੱਟ) ਦੱਸੀ ਜਾਂਦੀ ਹੈ। ਗ੍ਰੀਨਲੈਂਡ ਦੇ ਉੱਤਰ ਤਲ ਤੋਂ 700 ਕਿਲੋਮੀਟਰ ਦੇ ਦੂਰੀ ਤੇ ਇਸ ਧਰੁਵ ਤੇ ਤਲ ਦਾ ਨਾਮ ਕੈਫੇਕਲੁਬੇਨ ਟਾਪੂ ਹੈ। ਇੱਥੇ ਦੇ ਪੱਕੀ ਵਸਨੀਕ ਥਾਂ ਦਾ ਨਾਮ ਕਿਕੀਕਤਾਲੁਕ ਜੋ ਕੈਨੇਡਾ ਵਿੱਚ ਹੈ ਜੋ ਉੱਤਰੀ ਧਰੁਵ ਤੋਂ 817 ਕਿਲੋਮੀਟਰ (508 ਮੀਲ) ਦੀ ਦੂਰੀ ਤੇ ਹੈ। ਸੋਵੀਅਤ ਸੰਘ ਨੇ 1937 ਤੋਂ ਇੱਥੇ ਮਨੁੱਖ ਦੇ ਰਹਿਣ ਵਾਲੇ ਸਥਾਨ ਬਣਾਏ ਹਨ।