ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/9 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ਾਕਿਰ ਹੁਸੈਨ
ਜ਼ਾਕਿਰ ਹੁਸੈਨ

ਜ਼ਾਕਿਰ ਹੁਸੈਨ (ਜਨਮ 9 ਮਾਰਚ 1951), ਭਾਰਤ ਦੇ ਸਭ ਤੋਂ ਪ੍ਰਸਿੱਧ ਤਬਲਾ ਵਾਦਕ ਹਨ। ਉਨ੍ਹਾਂ ਨੇ ਅਨੇਕਾਂ ਫਿਲਮਾਂ ਵਿੱਚ ਸੰਗੀਤ ਨਿਰਦੇਸ਼ਨ ਦੀ ਭੂਮਿਕਾ ਵੀ ਨਿਭਾਈ ਹੈ। ਉਹ ਤਬਲਾ ਵਾਦਕ ਅੱਲਾ ਰੱਖਾ ਦੇ ਬੇਟੇ ਹਨ। ਜਾਕਿਰ ਹੁਸੈਨ ਨੂੰ 2002 ਵਿੱਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਜ਼ਾਕਿਰ ਹੁਸੈਨ ਦਾ ਬਚਪਨ ਮੁੰਬਈ ਵਿੱਚ ਹੀ ਗੁਜ਼ਰਿਆ। 12 ਸਾਲ ਦੀ ਉਮਰ ਤੋਂ ਹੀ ਜ਼ਾਕਿਰ ਹੁਸੈਨ ਨੇ ਸੰਗੀਤ ਦੀ ਦੁਨੀਆਂ ਵਿੱਚ ਆਪਣੇ ਤਬਲੇ ਦੀ ਆਵਾਜ਼ ਨੂੰ ਬਖੇਰਨਾ ਸ਼ੁਰੂ ਕਰ ਦਿੱਤਾ ਸੀ। ਸੇਂਟ ਮਾਈਕਲ ਸਕੂਲ ਮਹਿਮ ਤੋਂ ਪੜ੍ਹਾਈ ਪੂਰੀ ਕਰਨ ਉੱਪਰੰਤ ਜ਼ਾਕਿਰ ਹੁਸੈਨ ਨੇ ਸੇਂਟ ਜ਼ੇਵੀਅਰਜ਼ ਮੁੰਬਈ ਤੋਂ ਗ੍ਰੈਜੁਏਸ਼ਨ ਕੀਤੀ ਅਤੇ ਫਿਰ ਕਲਾ ਦੇ ਖੇਤਰ ਵਿੱਚ ਆਪਣੇ ਆਪ ਨੂੰ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। ਜ਼ਾਕਿਰ ਹੁਸੈਨ ਨੇ ਠਾਨ ਲਿਆ ਕਿ ਆਪਣੇ ਤਬਲੇ ਦੀ ਆਵਾਜ਼ ਨੂੰ ਦੁਨੀਆਂ ਭਰ ਵਿੱਚ ਬਿਖੇਰਨਾ ਹੈ। 1973 ਤੋਂ ਲੈ ਕੇ 2007 ਤੱਕ ਜਾਕਿਰ ਹੁਸੈਨ ਵੱਖ ਵੱਖ ਅੰਤਰਰਾਸ਼ਟਰੀ ਸਮਾਰੋਹਾਂ ਅਤੇ ਐਲਬਮਾਂ ਵਿੱਚ ਆਪਣੇ ਤਬਲੇ ਦਾ ਦਮ ਦਿਖਾਂਦੇ ਰਹੇ। ਜਾਕਿਰ ਹੁਸੈਨ ਭਾਰਤ ਵਿੱਚ ਤਾਂ ਬਹੁਤ ਹੀ ਪ੍ਰਸਿੱਧ ਹਨ ਹੀ ਨਾਲ ਹੀ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਓਨੇ ਹੀ ਲੋਕਪਸੰਦ ਹਨ। ਜ਼ਾਕਿਰ ਹੁਸੈਨ ਨੇ ਭਾਰਤੀ ਸੰਗੀਤ ਨੂੰ ਸੋਲੋ ਤਬਲਾ ਵਾਦਨ, ਤਾਲ ਸੰਗਤ, ਸਹਿ ਵਾਦਨ, ਤਾਲ ਕਚਿਹਰੀ ਤੇ ਸੰਗੀਤ ਫਿਊਜ਼ਨ ਨੂੰ ਨਵੇਂ ਅਰਥ ਦਿੱਤੇ ਹਨ। ਤਬਲਾ ਵਾਦਨ ਨੂੰ ਕਿਸੇ ਇੱਕ ਘਰਾਣੇ ਦੀ ਹੱਦ ਵਿੱਚ ਬੰਨ੍ਹਣ ਦੀ ਥਾਂ ਉਸ ਨੇ ਹਰ ਘਰਾਣੇ ਦੇ ਚੰਗੇ ਗੁਣ ਗ੍ਰਹਿਣ ਕਰਦਿਆਂ ਤਬਲਾ ਵਾਦਨ ਦੀ ਭਾਰਤੀ ਰਵਾਇਤ ਨੂੰ ਅਮੀਰ ਬਣਾਉਣ ਵੱਲ ਵਧੇਰੇ ਧਿਆਨ ਦਿੱਤਾ ਹੈ।