ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਅਪਰੈਲ
Jump to navigation
Jump to search
- 1722 – ਜੈਕਬ ਰੋਗੇਵੀਨ ਨੇ ਪੂਰਬੀ ਟਾਪੂ ਦੀ ਖੋਜ ਕੀਤੀ।
- 1930 – ਮਹਾਤਮਾ ਗਾਂਧੀ ਆਪਣੇ ਅਨੁਯਾਯੀਆਂ ਨਾਲ ਲੂਣ ਸੱਤਿਆਗ੍ਰਹਿ 'ਚ ਨਮਕ ਕਾਨੂੰਨ ਨੂੰ ਤੋੜਨ ਲਈ ਗੁਜਰਾਤ ਸਥਿਤ ਦਾਂਡੀ ਪਹੁੰਚੇ।
- 1946 – ਲਾਰਡ ਐਟਲੀ ਨੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂ ਬਲਦੇਵ ਸਿੰਘ ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।
- 1955 – ਇੰਗਲੈਂਡ ਵਿਚ ਵਿੰਸਟਨ ਚਰਚਿਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
- 1976 – ਪ੍ਰਾਚੀਨ ਵਸਤੂ ਅਤੇ ਕਲਾ ਸੁਰੱਖਿਅਣ ਕਾਨੂੰਨ 1972 ਨੂੰ ਲਾਗੂ ਕੀਤਾ ਗਿਆ।
- 1979 – ਭਾਰਤ ਦਾ ਪਹਿਲਾ ਜਲ ਸੈਨਾ ਅਜਾਇਬਘਰ ਮਹਾਰਾਸ਼ਟਰ ਦੀ ਰਾਜਧਾਨੀ ਬਾਂਬੇ ਵਿਚ ਖੋਲਿਆ ਗਿਆ।