ਬਲਦੇਵ ਸਿੰਘ
ਬਲਦੇਵ ਸਿੰਘ | |
---|---|
![]() ਬਲਦੇਵ ਸਿੰਘ (ਕੇਂਦਰ) ਨਾਲ ਬਾਬਾਸਾਹਿਬ ਅੰਬੇਡਕਰ (ਸੱਜੇ) ਅਤੇ ਕੇ. ਐੱਮ. ਮੁਨਸ਼ੀ (ਖੱਬੇ) 1949 ਵਿੱਚ ਭਾਰਤੀ ਸੰਸਦ ਦੀ ਹਰਿਆਲੀ 'ਤੇ | |
ਭਾਰਤੀ ਰੱਖਿਆ ਮੰਤਰੀ | |
ਦਫ਼ਤਰ ਵਿੱਚ 1947–1952 | |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਕੈਲਾਸ਼ ਨਾਥ ਕਾਟਜੂ |
ਪਾਰਲੀਮੈਂਟ ਦਾ ਸਦੱਸ - ਲੋਕ ਸਭਾ | |
ਦਫ਼ਤਰ ਵਿੱਚ 1952–1969 | |
ਨਿੱਜੀ ਜਾਣਕਾਰੀ | |
ਜਨਮ | 11 ਜੁਲਾਈ 1902 ਰੋਪੜ, ਪੰਜਾਬ, ਬ੍ਰਿਟਿਸ਼ ਰਾਜ (ਹੁਣਭਾਰਤ) |
ਮੌਤ | 29 ਜੂਨ 1961[1] ਦਿੱਲੀ, ਭਾਰਤ' | (ਉਮਰ 58)
ਸਿਆਸੀ ਪਾਰਟੀ | ਭਾਰਤੀ ਨੈਸ਼ਨਲ ਕਾਂਗਰਸ ਸ਼ਿਰੋਮਣੀ ਅਕਾਲੀ ਦਲ ਅਕਾਲੀ ਦਲ |
ਅਲਮਾ ਮਾਤਰ | ਖ਼ਾਲਸਾ ਕਾਲਜ |
ਬਲਦੇਵ ਸਿੰਘ (ਹਿੰਦੀ: बलदेव सिंह) ਇੱਕ ਭਾਰਤੀ ਸਿੱਖ ਸਿਆਸੀ ਨੇਤਾ ਸੀ ਜੋ ਭਾਰਤ ਦਾ ਆਜ਼ਾਦੀ ਸੰਗਰਾਮ ਵਿੱਚ ਬਤੌਰ ਨੇਤਾ ਕਾਰਜਸ਼ੀਲ ਰਿਹਾ ਅਤੇ ਪਹਿਲਾ ਭਾਰਤ ਰੱਖਿਆ ਮੰਤਰਾਲਾ ਰਿਹਾ। ਇਸ ਤੋਂ ਇਲਾਵਾ, ਬਲਦੇਵ ਸਿੰਘ ਨੇ ਭਾਰਤ ਦੀ ਸੁਤੰਤਰਤਾ ਅਤੇ 1947 ਸਮੇਂ ਦੀ ਵੰਡ ਦੀ ਗੱਲਬਾਤ ਵਿੱਚ ਪੰਜਾਬੀ ਭਾਈਚਾਰੇ ਨੂੰ ਚਿਤਰਿਆ।
ਆਜ਼ਾਦੀ ਤੋਂ ਬਾਅਦ ਹੀ, ਬਲਦੇਵ ਸਿੰਘ ਨੂੰ ਪਹਿਲਾ ਭਾਰਤੀ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਅਤੇ ਇਹ ਆਪਣੀ ਪਦਵੀ ਉੱਪਰ ਕਸ਼ਮੀਰ ਲਈ ਭਾਰਤ ਅਤੇ ਪਾਕਿਸਤਾਨ ਦੀ ਪਹਿਲੀ ਜੰਗ ਤੱਕ ਨਿਯੁਕਤ ਰਿਹਾ।
ਮੁੱਢਲਾ ਜੀਵਨ ਅਤੇ ਰਾਜਨੀਤਿਕ ਜੀਵਨ
[ਸੋਧੋ]ਬਲਦੇਵ ਸਿੰਘ ਦਾ ਜਨਮ 11 ਜੁਲਾਈ 1902 ਨੂੰ ਰੋਪੜ ਜ਼ਿਲ੍ਹਾ ਦੇ ਪਿੰਡ ਡੁਮਨਾ ਵਿੱਚ ਹੋਇਆ। ਬਲਦੇਵ ਦੇ ਪਿਤਾ ਸਰ ਇੰਦਰ ਸਿੰਘ ਸਨ ਜੋ ਪ੍ਰਸਿਧ ਉਦਯੋਗਪਤੀ ਸਨ ਅਤੇ ਇਸਦੀ ਮਾਤਾ ਸਰਦਾਰਨੀ ਨਿਹਾਲ ਕੌਰ ਸਿੰਘ ਸੀ। ਇਸਨੇ ਆਪਣੀ ਆਰੰਭਕ ਸਿੱਖਿਆ ਕਿਨੌਰ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਦੇ "ਸਟੀਲ ਉਦਯੋਗ" ਵਿੱਚ ਹੱਥ ਵੰਡਾਉਣਾ ਸ਼ੁਰੂ ਕੀਤਾ। ਇਹ ਛੇਤੀ ਹੀ ਕੰਪਨੀ ਦੇ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ। ਬਲਦੇਵ ਦਾ ਵਿਆਹ ਪਿੰਡ "ਜਲਾਂਪੁਰ", ਪੰਜਾਬ ਦੀ ਰਹਿਣ ਵਾਲੀ ਸਰਦਾਰਨੀ ਹਰਦੇਵ ਕੌਰ ਨਾਲ ਹੋਇਆ। ਇਹਨਾਂ ਕੋਲ ਦੋ ਬੇਟਿਆਂ "ਸਰਦਾਰ ਸੁਰਜੀਤ ਸਿੰਘ" ਅਤੇ "ਸਰਦਾਰ ਗੁਰਦੀਪ ਸਿੰਘ" ਨੇ ਜਨਮ ਲਿਆ।
ਬਲਦੇਵ ਸਿੰਘ ਨੇ ਗਵਰਨਮੈਂਟ ਆਫ਼ ਇੰਡੀਆ ਐਕਟ 1935, 1937 ਦੇ ਅਧੀਨ ਪੰਜਾਬ ਪ੍ਰਾਂਤਕ ਅਸੈਂਬਲੀ ਇਲੈਕਸ਼ਨ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਪੰਥਕ ਪਾਰਟੀ ਦੇ ਉਮੀਦਵਾਰ ਵਜੋਂ ਚੁਣਿਆ ਗਿਆ। ਇਹ ਛੇਤੀ ਹੀ ਸ਼ਰੋਮਣੀ ਅਕਾਲੀ ਦਲ ਅਤੇ ਮਾਸਟਰ ਤਾਰਾ ਸਿੰਘ ਦੇ ਸੰਪਰਕ ਵਿੱਚ ਆ ਗਿਆ ਸੀ।