ਵਿਕੀਪੀਡੀਆ ਗੱਲ-ਬਾਤ:ਪ੍ਰੋਜੈਕਟ ਨੇਮਸਪੇਸ
ਬਾਲ ਕਵਿਤਾ
[ਸੋਧੋ]ਸਾਡਾ ਤੋਤਾ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (ਗੱਲ-ਬਾਤ) 14:17, 10 ਸਤੰਬਰ 2024 (UTC)
ਸਤਿਕਾਰ ਪੰਜਾਬੀ ਦਾ (ਗ਼ਜ਼ਲ)
[ਸੋਧੋ]*ਸਤਿਕਾਰ ਪੰਜਾਬੀ ਦਾ*
(ਗਜ਼ਲ 6.5 ਫੇਲੁਨ)
ਹਰ ਥਾਂ ਹੋਣਾ ਚਾਹੀਦਾ ਸਤਿਕਾਰ ਪੰਜਾਬੀ ਦਾ।
ਫਿਰ ਹੀ ਉੱਚਾ ਰਹਿ ਸਕਦਾ ਕਿਰਦਾਰ ਪੰਜਾਬੀ ਦਾ।
ਜੋ ਪੰਜਾਬੀ ਪਾਸਾ ਵੱਟਦਾ ਹੈ ਪੰਜਾਬੀ ਤੋਂ,
ਉਸ ਤੋਂ ਵੱਡਾ ਹੋਰ ਨਾ ਕੋਈ ਗਦਾਰ ਪੰਜਾਬੀ ਦਾ।
ਕਿਸੇ ਪੰਜਾਬੀ ਨੂੰ ਜੇ ਲੋੜ ਪੰਜਾਬੀ ਦੀ ਪੈ ਜਏ,
ਕਦੇ ਨਹੀਂ ਹੋਣਾ ਚਾਹੀਦਾ ਇਨਕਾਰ ਪੰਜਾਬੀ ਦਾ।
ਕਿਸੇ ਜਰੂਰਤ-ਮੰਦ ਪੰਜਾਬੀ ਦੀ ਜੇ ਮਦਦ ਕਰੋ,
ਤਦ ਹੀ ਅੱਗੇ ਵਧ ਸਕਦਾ ਪਾਸਾਰ ਪੰਜਾਬੀ ਦਾ।
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਦਸ ਦਿਓ,
ਐਸਾ ਕਿਹੜਾ ਹੁੰਦਾ ਏ ਪ੍ਰਚਾਰ ਪੰਜਾਬੀ ਦਾ।
ਦਿਓ ਸਦਾ ਸਤਿਕਾਰ ਪੰਜਾਬੀ ਮਾਂ ਦੇ ਜਾਇਆ ਨੂੰ,
ਹੱਸਦਾ ਵੱਸਦਾ ਰਹੇ ਸੋਹਣਾ ਸੰਸਾਰ ਪੰਜਾਬੀ ਦਾ।
ਮੋਢਾ ਲਾ ਕੇ ਪਾਰ ਕਰੋ ਪੰਜਾਬੀ ਬੇੜੇ ਨੂੰ,
ਨਾ ਬਣ ਬੈਠੋ ਧੀ ਪੁੱਤਰ ਲਾਚਾਰ ਪੰਜਾਬੀ ਦਾ।
ਸੋਹਣੇ ਮਿੱਤਰ ਲੱਗਦੇ 'ਲੱਖੇ' ਸਲੇਮਪੁਰੀ ਨੂੰ ਉਹ,
ਥਾਂ ਥਾਂ ਰਹਿਣ ਸਜਾਉਂਦੇ ਜੋ ਦਰਬਾਰ ਪੰਜਾਬੀ ਦਾ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਸੰਪਰਕ: +919855227530 ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (ਗੱਲ-ਬਾਤ) 14:29, 10 ਸਤੰਬਰ 2024 (UTC)