ਵਿਵਹਾਰਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਵਹਾਰਵਾਦ (ਜਾਂ ਵਿਹਾਰਵਾਦ) ਮਨੁੱਖਾਂ ਅਤੇ ਹੋਰ ਜਾਨਵਰਾਂ ਦੇ ਰਵੱਈਏ ਨੂੰ ਸਮਝਣ ਲਈ ਇੱਕ ਵਿਵਸਥਿਤ ਪਹੁੰਚ ਹੈ। ਇਹ ਮੰਨਦਾ ਹੈ ਕਿ ਸਾਰੇ ਵਿਵਹਾਰ ਜਾਂ ਤਾਂ ਪ੍ਰਤੀਕਰਮ ਹਨ ਜੋ ਵਾਤਾਵਰਣ ਵਿਚ ਕੁਝ ਖਾਸ ਉਤੇਜਕਾਂ ਦੁਆਰਾ ਪੈਦਾ ਕੀਤੇ ਗਏ ਹਨ, ਜਾਂ ਉਸ ਵਿਅਕਤੀ ਦੇ ਇਤਿਹਾਸ ਦਾ ਨਤੀਜਾ, ਖਾਸ ਤੌਰ ਤੇ ਮੁੜ-ਤਾਕਤ ਅਤੇ ਸਜ਼ਾ ਸਮੇਤ, ਵਿਅਕਤੀ ਦੀ ਮੌਜੂਦਾ ਪ੍ਰੇਰਕ ਸਥਿਤੀ ਅਤੇ ਕੰਟਰੋਲ ਕਰ ਰਹੇ ਉਤੇਜਕਾਂ ਸਮੇਤ। ਭਾਵੇਂ ਕਿ ਵਿਵਹਾਰਵਾਦੀ ਆਮ ਤੌਰ ਤੇ ਵਿਵਹਾਰ ਨੂੰ ਨਿਰਧਾਰਤ ਕਰਨ ਵਿੱਚ ਵਿਰਾਸਤ ਦੀ ਮਹੱਤਵਪੂਰਣ ਭੂਮਿਕਾ ਨੂੰ ਸਵੀਕਾਰ ਕਰਦੇ ਹਨ, ਉਹ ਮੁੱਖ ਤੌਰ ਤੇ ਵਾਤਾਵਰਣਕ ਕਾਰਕ ਤੇ ਧਿਆਨ ਫ਼ੋਕਸ ਕਰਦੇ ਹਨ। 

ਵਿਵਹਾਰਵਾਦ ਫ਼ਲਸਫ਼ੇ, ਵਿਧੀ-ਵਿਗਿਆਨ, ਅਤੇ ਮਨੋਵਿਗਿਆਨਕ ਸਿਧਾਂਤ ਦੇ ਤੱਤਾਂ ਨੂੰ ਮੇਲ਼ਦਾ ਹੈ। ਇਹ 19 ਵੀਂ ਦੇ ਅਖੀਰ ਵਿੱਚ ਡੂੰਘਾਈ ਮਨੋਵਿਗਿਆਨ ਅਤੇ ਮਨੋਵਿਗਿਆਨ ਦੇ ਹੋਰ ਰਵਾਇਤੀ ਰੂਪਾਂ ਦੀ ਪ੍ਰਤਿਕ੍ਰਿਆ ਵਜੋਂ ਉਭਰਿਆ, ਜਿਨ੍ਹਾਂ ਨੂੰ ਅਕਸਰ ਅਜਿਹੀਆਂ ਪੇਸ਼ਗੋਈਆਂ ਕਰਨ ਵਿੱਚ ਵਿੱਚ ਮੁਸ਼ਕਲ ਆਉਂਦੀ ਹੈ ਜਿਨ੍ਹਾਂ ਨੂੰ ਪ੍ਰਯੋਗਾਤਮਕ ਤੌਰ ਤੇ ਟੈਸਟ ਕੀਤਾ ਜਾ ਸਕਦਾ ਹੋਵੇ। ਵਿਵਹਾਰਵਾਦ ਦੇ ਸਭ ਤੋਂ ਪੁਰਾਣੇ ਡੈਰੀਵੇਟਿਵਾਂ ਨੂੰ 19 ਵੀਂ ਸਦੀ ਦੇ ਅੰਤ ਤੱਕ ਦੇਖਿਆ ਜਾ ਸਕਦਾ ਹੈ ਜਿੱਥੇ ਐਡਵਰਡ ਥੋਰਨਡੀਕੇ ਨੇ ਪ੍ਰਭਾਵ ਦੇ ਕਾਨੂੰਨ ਦੀ ਪਹਿਲ ਕੀਤੀ, ਇੱਕ ਪ੍ਰਕਿਰਿਆ ਜਿਸ ਵਿੱਚ ਮੁੜ-ਤਾਕਤੀ ਕਰਨ ਦੇ ਉਪਯੋਗ ਦੁਆਰਾ ਵਿਵਹਾਰ ਨੂੰ ਮਜ਼ਬੂਤ ਕਰਨਾ ਸ਼ਾਮਲ ਸੀ। 

ਵੀਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ, ਜੌਨ ਬੀ. ਵਾਟਸਨ ਨੇ ਵਿਧੀਮੂਲਕ ਵਿਵਹਾਰਵਾਦ ਦੀ ਵਿਉਂਤ ਬਣਾਈ, ਜਿਸ ਨੇ ਅੰਤਰ-ਝਾਤੀ ਢੰਗਾਂ ਨੂੰ ਰੱਦ ਕੀਤਾ ਅਤੇ ਸਿਰਫ ਦੇਖਣਯੋਗ ਵਿਵਹਾਰ ਅਤੇ ਘਟਨਾਵਾਂ ਨੂੰ ਮਾਪਣ ਦੁਆਰਾ ਵਿਵਹਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਹ 1930 ਦੇ ਦਹਾਕੇ ਵਿੱਚ ਸੀ ਕਿ ਬੀ. ਐੱਫ. ਸਕਿਨਰ ਨੇ ਸੁਝਾਅ ਦਿੱਤਾ ਸੀ ਕਿ ਪ੍ਰਾਈਵੇਟ ਇਵੈਂਟਾਂ- ਵਿਚਾਰਾਂ ਅਤੇ ਭਾਵਨਾਵਾਂ ਸਮੇਤ- ਨੂੰ ਕੰਟਰੋਲ ਕਰਨ ਦੇ ਨਿਰੀਖਣਯੋਗ ਵਿਵਹਾਰ ਵਾਲੇ ਵੇਰੀਏਬਲਾਂ ਦੇ ਮੁਤਾਹਿਤ ਲਿਆਂਦਾ ਜਾਣਾ ਚਾਹੀਦਾ ਹੈ, ਅਤੇ ਇਹ ਉਸ ਦੇ ਦਰਸ਼ਨ ਦਾ ਆਧਾਰ ਬਣ ਗਿਆ ਜਿਸ ਨੂੰ ਰੈਡੀਕਲ ਵਿਵਹਾਰਕਤਾ ਕਿਹਾ ਜਾਂਦਾ ਹੈ। [1][2] ਹਾਲਾਂਕਿ ਵਾਟਸਨ ਅਤੇ ਇਵਾਨ ਪਾਵਲੋਵ ਨੇ ਕਲਾਸੀਕਲ ਕੰਡੀਸ਼ਨਿੰਗ ਦੇ ਉਤੇਜਕ-ਪ੍ਰਤੀਕਰਮ ਪ੍ਰਕਿਰਿਆਵਾਂ ਦੀ ਛਾਣਬੀਨ ਕੀਤੀ, ਪਰ ਸਕਿਨਰ ਨੇ ਨਤੀਜਿਆਂ ਦੀ ਨਿਯੰਤਰਣ ਪ੍ਰਣਾਲੀ ਦਾ ਅਤੇ ਪੂਰਵ-ਕਾਰਕਾਂ (ਜਾਂ ਪੱਖਪਾਤੀ ਉਤੇਜਕਾਂ) ਉੱਤੇ ਇਸਦੇ ਸੰਭਾਵੀ ਪ੍ਰਭਾਵ ਦਾ ਮੁਲੰਕਣ ਕੀਤਾ ਜੋ ਕਿ ਵਿਵਹਾਰ ਨੂੰ ਮਜ਼ਬੂਤ ਕਰਦਾ ਹੈ; ਤਕਨੀਕ ਨੂੰ ਓਪਰੈਂਟ ਕੰਡੀਸ਼ਨਿੰਗ ਦੇ ਤੌਰ ਤੇ ਜਾਣਿਆ ਗਿਆ।

ਸਕਿਨਰ ਦਾ ਰੈਡੀਕਲ ਵਿਵਹਾਰਵਾਦ ਨਵੀਆਂ ਵਿਧੀਆਂ ਨਾਲ ਨਵੇਂ ਵਰਤਾਰਿਆਂ ਦਾ ਪ੍ਰਯੋਗਿਕ ਤੌਰ ਤੇ ਪ੍ਰਗਟਾਵਾ ਕਰਨ ਵਿੱਚ ਬਹੁਤ ਕਾਮਯਾਬ ਰਿਹਾ ਹੈ। ਪਰ ਸਕਿਨਰ ਦੀ ਸਿਧਾਂਤ ਦੀ ਬਰਖਾਸਤਗੀ ਨੇ ਇਸਦੇ ਵਿਕਾਸ ਨੂੰ ਸੀਮਿਤ ਕਰ ਦਿੱਤਾ। ਥਿਉਰਟੀਕਲ ਵਿਵਹਾਰਵਾਦ [3]  ਨੇ ਮੰਨਿਆ ਕਿ ਇੱਕ ਇਤਿਹਾਸਕ ਪ੍ਰਣਾਲੀ, ਇੱਕ ਪ੍ਰਾਣੀ, ਦੀ ਇੱਕ ਸਥਿਤੀ ਹੈ ਅਤੇ ਨਾਲ ਹੀ ਉਤੇਜਕਾਂ ਲਈ ਸੰਵੇਦਨਸ਼ੀਲਤਾ ਅਤੇ ਪ੍ਰਤੀਕਰਮ ਦੇਣ ਦੀ ਯੋਗਤਾ ਵੀ ਹੈ। ਦਰਅਸਲ, ਸਕਿਨਰ ਨੇ ਮਨੁੱਖਾਂ ਵਿਚ "ਲੁਕਵੇਂ" (“latent”) ਪ੍ਰਤੀਕਰਮਾਂ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ, ਭਾਵੇਂ ਕਿ ਉਹ ਇਸ ਵਿਚਾਰ ਦਾ ਚੂਹਿਆਂ ਅਤੇ ਕਬੂਤਰਾਂ ਤੱਕ ਵਿਸਤਾਰ ਕਰਨ ਵਿੱਚ ਅਣਗਹਿਲੀ ਕੀਤੀ ਸੀ। [4] ਲੁਕਵੇਂ ਪ੍ਰਤੀਕਰਮ ਇੱਕ ਰੈਪਰਟਰਾ ਬਣਾਉਂਦੇ ਹਨ , ਜਿਸ ਤੋਂ ਓਪਰੈਂਟ ਰੀਇਨਫੋਰਸਮੈਂਟ ਚੋਣ ਕਰ ਸਕਦੀ ਹੈ।

ਸਕਿਨਰ ਦੀ ਖੋਜ ਜਾਨਵਰਾਂ ਦੇ ਨਾਲ ਸੀ ਉਸ ਨੇ ਜਾਨਵਰਾਂ ਨਾਲ ਵਿਵਹਾਰ ਦੇ ਸਿਧਾਂਤਾਂ ਦਾ ਅਧਿਐਨ ਕੀਤਾ। ਉਸ ਦੇ ਸਿਧਾਂਤ ਜਾਨਵਰਾਂ ਦੇ ਵਤੀਰੇ ਅਤੇ ਮਨੁੱਖੀ ਵਤੀਰੇ ਨਾਲ ਸੰਬੰਧਿਤ ਸਨ। ਉਸਨੇ ਆਪਣੀ ਕਾਰਜ-ਪ੍ਰਣਾਲੀ ਨੂੰ ਵਿਵਹਾਰ ਦਾ ਪ੍ਰਯੋਗਾਤਮਕ ਵਿਸ਼ਲੇਸ਼ਣ ਕਿਹਾ। ਉਸ ਨੇ ਮਨੁੱਖੀ ਸਿੱਖਿਆ ਦੇ ਅਸੂਲ ਨਹੀਂ ਵਿਕਸਿਤ ਕੀਤੇ। ਸਕਿਨਰ ਨੇ ਵਿਵਹਾਰ ਦੇ ਆਪਣੇ ਸਿਧਾਂਤਾਂ ਦੀ ਵਰਤੋਂ ਕਰਦੇ ਹੋਏ ਸਿਧਾਂਤਕ ਤੌਰ ਤੇ ਵੱਖ-ਵੱਖ ਤਰ੍ਹਾਂ ਦੇ ਮਨੁੱਖੀ ਵਿਵਹਾਰਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਤਰੀਕਿਆਂ ਦਾ ਬਹੁਤ ਪ੍ਰਭਾਵ ਪਿਆ ਹੈ ਅਤੇ ਵਿਵਹਾਰਵਾਦ ਦੇ ਵਿਕਾਸ ਵਿਚ ਬਹੁਤ ਉਹ ਮਹੱਤਵਪੂਰਨ ਹਨ। ਜਿਵੇਂ ਕਿ ਹੇਠਾਂ ਦੱਸਿਆ ਜਾਵੇਗਾ, ਇਸ ਦੇ ਉਲਟ, ਮਨੋਵਿਗਿਆਨਕ ਵਿਵਹਾਰਵਾਦ ਨੇ ਜਾਨਵਰਾਂ ਤੇ ਅਧਾਰਤ ਵਿਵਹਾਰਵਾਦ ਨੂੰ ਅਧਾਰ ਬਣਾਇਆ, ਪਰ ਮਨੁੱਖੀ ਸਿੱਖਿਆ ਦਾ ਅਤੇ ਮਨੁੱਖੀ ਸਿੱਖਿਆ ਦੇ ਸਿਧਾਂਤਾਂ ਦੇ ਵਿਕਾਸ ਦੇ ਅਧਿਐਨ ਦੀ ਸ਼ੁਰੂਆਤ ਕੀਤੀ। 

ਵਿਵਹਾਰਕ ਵਿਸ਼ਲੇਸ਼ਣ ਦੇ ਖੇਤਰ ਨੂੰ ਬਹੁਤ ਸਾਰੇ ਵਿਦਵਾਨਾਂ ਦੁਆਰਾ ਮੰਨਿਆ ਜਾਂਦਾ ਹੈ ਕਿ ਉਹ ਰੈਡੀਕਲ ਵਿਵਹਾਰਵਾਦ ਤੋਂ ਪੈਦਾ ਹੋਇਆ ਹੈ। ਦਰਅਸਲ ਇਹ ਖੇਤਰ ਰਵਾਇਤੀ ਵਿਵਹਾਰਵਾਦ ਅਤੇ ਮਨੁੱਖੀ ਅਧਾਰਤ ਮਨੋਵਿਗਿਆਨਕ ਵਿਵਹਾਰਵਾਦ ਦੋਨਾਂ ਤੋਂ ਬਣਿਆ ਹੈ। ਅਮਲੀ ਤੌਰ ਤੇ ਲਾਗੂ ਵਿਵਹਾਰ ਵਿਸ਼ਲੇਸ਼ਣ ਵੱਖ-ਵੱਖ ਸਥਿਤੀਆਂ ਵਿੱਚ ਵਰਤਿਆ ਗਿਆ ਹੈ ਜਿਵੇਂ ਕਿ ਔਟਿਜ਼ਮ ਅਤੇ ਪਦਾਰਥਾਂ ਦੀ ਦੁਰਵਰਤੋਂ, ਅਤੇ ਬੱਚੇ ਦੇ ਪਾਲਣ-ਪੋਸ਼ਣ, ਸ਼ਖਸੀਅਤ ਵਿਕਾਸ, ਅਤੇ ਆਮ ਤੌਰ ਤੇ ਅਸਾਧਾਰਣ ਵਿਵਹਾਰ ਵਰਗੇ ਵਿਗਾੜਾਂ ਦੇ ਇਲਾਜ ਸਮੇਤ।  [5][6][7][8][9][10][11].ਇਸ ਤੋਂ ਇਲਾਵਾ, ਮਨੋਵਿਗਿਆਨਕ ਵਿਵਹਾਰਵਾਦ ਨੇ ਸੰਕੇਤ ਕੀਤਾ ਹੈ ਕਿ ਮਨੋਵਿਗਿਆਨਿਕ ਵਿਚਾਰਾਂ ਦੇ ਬੋਧਿਕ ਸਕੂਲ, ਹਾਲਾਂ ਕਿ ਵਿਹਾਰਕ ਨਹੀਂ ਹਨ, ਉਨ੍ਹਾਂ ਨੂੰ ਇੱਕ ਮਾਨਵ ਪੱਖੀ ਵਿਵਹਾਰਵਾਦ ਦੇ ਨਾਲ ਜੋੜਿਆ ਜਾ ਸਕਦਾ ਹੈ [12]। 

ਹਵਾਲੇ[ਸੋਧੋ]

  1. Chiesa, Mecca (1994). Radical Behaviorism: The Philosophy and the Science. Authors Cooperative, Inc. pp. 1–241. ISBN 0962331147. Retrieved July 31, 2016. 
  2. Dillenburger, Karola & Keenan, Mickey (2009). "None of the As in ABA stand for autism: Dispelling the myths". Journal of Intellectual and Developmental Disability. 34 (2): 193–195. PMID 19404840. doi:10.1080/13668250902845244. Retrieved 2014-12-24. 
  3. Staddon, John (2014) The New Behaviorism (2nd edition) Philadelphia, PA: Psychology Press.
  4. Staddon, J. Theoretical behaviorism. Philosophy and Behavior. (45) in press.
  5. Arthur W. Staats (2012). The Marvelous Learning Animal. Retrieved April 18, 2018. 
  6. Arthur W. Staats (1983). Psychology’s Crisis of Disunity: Philosophy and Method for a Unified Science. Retrieved April 18, 2018. 
  7. Arthur W. Staats (1971). Child Learning, Intelligence, and Personality: Principles of a Behavioral Interaction Approach. Retrieved April 18, 2018. 
  8. Arthur W. Staats (1967). Learning, Language, & Cognition: Theory, Research, and Method for the Study of Human Behavior and Its Development. Retrieved April 18, 2018. 
  9. Arthur W. Staats (1975). Social Behaviorism. Retrieved April 18, 2018. 
  10. Arthur W. Staats (1996). Behavior and Personality: Psychological Behaviorism. Retrieved April 18, 2018. 
  11. Arthur W. Staats (1963). Complex Human Behavior: A Systematic Extension of Learning Principles. Retrieved April 18, 2018. 
  12. Arthur W. Staats (1972). "Language Behavior Therapy: A Derivation of Social Behaviorism". Retrieved April 18, 2018.