ਵਿਵੇਕ ਏਕ੍ਸਪ੍ਰੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਵੇਕ ਏਕ੍ਸਪ੍ਰੇਸ, ਭਾਰਤੀ ਰੇਲਵੇ ਨੇਟਵਰਕ ਦੇ ਚਾਰ ਏਕ੍ਸਪ੍ਰੇਸ ਟ੍ਰੇਨਾ ਦੇ ਜੋੜੇ ਹਨ. ਇਹ ਟ੍ਰੇਨਾ ਦੀ ਘੋਸ਼ਣਾ ਰੇਲਵੇ ਬਜਟ 2011-12 ਵਿੱਚ ਰੇਲਵੇ ਮਨਿਸਟਰ ਦੁਆਰਾ ਕੀਤੀ ਗਈ ਸੀ. ਇਹਨਾਂ ਟ੍ਰੇਨਾ ਦੀ ਸ਼ੁਰੂਆਤ ਸਵਾਮੀ ਵਿਵੇਕਨੰਦ ਦੇ ਜਨਮ ਦੇ ਸ਼ੁਭ ਦਹਾੜੇ ਦੀ ਯਾਦ ਵਿੱਚ 2013 ਤੋ ਕੀਤੀ ਗਈ ਸੀ. ਦਰਭੰਗਾ ਤੋ ਕੰਨਿਆ ਕੁਮਾਰੀ ਤਕ ਦੀ ਇੱਕ ਵਿਵੇਕ ਏਕ੍ਸਪ੍ਰੇਸ ਭਾਰਤੀ ਰੇਲਵੇ ਨੇਟਵਕ ਦਾ ਦੂਰੀ ਦੇ ਤੋਰ ਸਭ ਤੋ ਲੰਬਾ ਰੂਟ ਹੈ ਅਤੇ ਇਹ ਦੁਨਿਆ ਦੇ 9 ਸਭ ਤੋ ਲੰਬੇ ਰੂਟ ਦੇ ਤੋਰ ਤੇ ਵੋ ਜਾਣਿਆ ਜਾਂਦਾ ਹੈ[1]

ਵਿਵੇਕ ਏਕ੍ਸਪ੍ਰੇਸ ਟ੍ਰੇਨਾ ਦਾ ਵੇਰਵਾ[ਸੋਧੋ]

ਜੁਲਾਈ 2013 ਤੋ ਵਿਵੇਕ ਏਕ੍ਸਪ੍ਰੇਸ ਦੇ ੪ ਟ੍ਰੇਨਾ ਦੇ ਜੋੜੇ ਇਸ ਪ੍ਰਕਾਰ ਹਨ 15905/15906 – ਦਰਭੰਗਾ – ਕੰਨਿਆ ਕੁਮਾਰੀ ਵਿਵੇਕ ਏਕ੍ਸਪ੍ਰੇਸ 19567/19568 – ਓਹ੍ਕਾ ਤੋ ਥੋਥ ਕੁੜੀ ਵਿਵੇਕ ਏਕ੍ਸਪ੍ਰੇਸ 19027/19028 – ਬਾਂਦਰਾ ਤੇਰ੍ਮਿਉਸ ਜੰਮੂ ਤਵੀ ਵਿਵੇਕ ਏਕ੍ਸਪ੍ਰੇਸ 22851/22852 – ਸੰਤ੍ਰਾਗਾਚੀ ਤੋ ਮੇਂਗਲੌਰ ਵਿਵੇਕ ਏਕ੍ਸਪ੍ਰੇਸ

ਦਰਭੰਗਾ – ਕੰਨਿਆ ਕੁਮਾਰੀ ਵਿਵੇਕ ਏਕ੍ਸਪ੍ਰੇਸ[ਸੋਧੋ]

ਇਹ ਇੱਕ ਸਪਤਾਹਿਕ ਟ੍ਰੇਨ 15905/15906 ਨੰਬਰ ਟ੍ਰੇਨ ਹੈ ਅਤੇ ਭਾਰਤੀ ਮਹਾਦੀਪ ਵਿੱਚ ਟ੍ਰੇਨ ਦਾ ਸਭ ਤੋ ਲੰਬਾ ਰੂਟ ਹੈ. ਇਹ ਅਸਮ ਵਿੱਚੋਂ ਦਰਭੰਗਾ ਨੂੰ ਭਾਰਤ ਦੇ ਉਤਰੀ – ਪਛਮੀ ਰਾਜ ਕੰਨਿਆ ਕੁਮਾਰੀ, ਤਮਿਲ ਨਾਡੂ ਨਾਲ ਜੋੜਦਾ ਹੈ. ਇਹ ਭਾਰਤ ਦੀ ਦੱਖਣੀ ਸੀਮਾ ਦੀ ਹਦ ਹੈ[2]

ਓਹ੍ਕਾ ਤੋ ਥੋਥ ਕੁੜੀ ਵਿਵੇਕ ਏਕ੍ਸਪ੍ਰੇਸ[ਸੋਧੋ]

ਇਹ ਸਪਤਾਹਿਕ ਟ੍ਰੇਨ ਨੰਬਰ 19567/19568 ਹੈ. ਇਹ ਗੁਜਰਾਤ ਓਹ੍ਕਾ (ਜੋ ਕਿ ਭਾਰਤ ਦੀ ਪਛਮੀ ਹਦ ਹੈ) ਨੂੰ ਥੋਥ ਕੁੜੀ ਨਾਲ ਜੋੜਦਾ ਹੈ ਥੋਥ ਕੁੜੀ, ਤਮਿਲ ਨਾਡੂ ਦੱਖਣੀ ਭਾਰਤ ਦੀ “ਪਰਲ ਸਿਟੀ” ਨਾਲ ਜਾਣੀ ਜਾਂਦੀ ਹੈ. ਇਹ ਟ੍ਰੇਨ ਗੁਜਰਾਤ, ਮਹਾਰਾਸ਼ਟਰ, ਆਧਰ ਪ੍ਰਦੇਸ਼, ਕਰਨਾਟਕ ਅਤੇ ਤਮਿਲ ਨਾਡੂ ਰਾਜ ਵਿੱਚ ਸਫਰ ਕਰਦੀ ਹੋਈ 3043 ਕਿਲੋ ਮੀਟਰ ਦਾ ਸਫਰ 54:25 ਵਿੱਚ ਤਹਿ ਕਰਦੀ ਹੈ.[3]

ਇਹ ਟ੍ਰੇਨ ਧਾਰਮਿਕ ਤੋਰ ਤੇ ਵੀ ਮਹਤਵ ਪੂਰਣ ਹੈ, ਕਿਉ ਕਿ ਇਹ ਧਾਰਮਿਕ ਮਹਤਤਾ ਵਾਲੇ ਸਥਾਨਾ ਨੂੰ ਜੋੜਦੀ ਹੈ ਜਿਨਾ ਵਿੱਚ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਦਵਾਰਕਾ ਅਤੇ ਰ੍ਮੇਸ਼ਵਰਨ ਸ਼ਾਮਿਲ ਹਨ. ਰਮੇਸ਼ਵਰਨ ਥੋਥ ਕੁੜੀ ਕੋਲ ਸਥਿਤ ਹਨ

ਇਸ ਤੋ ਇਲਾਵਾ ਇਹ ਟ੍ਰੇਨ ਭਾਰਤ ਦੇ ਕੁਛ ਮਹਤਵ ਪੂਰਨ ਸ਼ਹਿਰ ਰਾਜਕੋਟ, ਅਹਿਮਦਾਬਾਦ, ਵਡੋਦਰਾ, ਸੂਰਤ, ਮੁੰਮ੍ਬੀ ਵਸਾਈ ਰੋਡ, ਕਲਿਆਣ, ਪੁਣੇ, ਬੰਗਲੋਰ ਅਤੇ ਮਦੁਰਾਈ ਸ਼ਾਮਿਲ ਹਨ[4]

ਬਾਂਦਰਾ ਤੇਰ੍ਮਿਉਸ ਜੰਮੂ ਤਵੀ ਵਿਵੇਕ ਏਕ੍ਸਪ੍ਰੇਸ[ਸੋਧੋ]

ਇਹ ਟ੍ਰੇਨ ਬਾਂਦਰਾ ਤੇਰ੍ਮਿਉਸ ਤੋ ਚਲਦੀ ਹੈ ਜੋ ਕੀ ਮੁੰਬਈ ਦਾ ਇੱਕ ਬਹੁਤ ਹੀ ਮਹਤਵਪੂਰਣ ਸਟੇਸ਼ਨ ਹੈ. ਇਸ ਟ੍ਰੇਨ ਦਾ ਨੰਬਰ 19027/19028 ਹੈ ਅਤੇ ਓਰ ਵਿਵੇਕ ਏਕ੍ਸਪ੍ਰੇਸ ਟ੍ਰੇਨਾ ਦੀ ਤਰਹ ਹੀ ਇਹ ਇੱਕ ਸਪਤਾਹਿਕ ਟ੍ਰੇਨ ਹੈ ਜੋ ਕਿ ਬਾਂਦਰਾ ਤੇਰ੍ਮਿਉਸ, ਮੁੰਬਈ ਤੋ ਜੰਮੂ ਤਵੀ ਉਤਰੀ ਭਾਰਤ ਤੱਕ ਚਲਦੀ ਹੈ. ਪਰ ਹੋਰ ਉਤਰੀ ਭਾਰਤ ਦੀਆ ਟ੍ਰੇਨਾ ਵਾੰਗੂ ਇਹ ਟ੍ਰੇਨ ਨਵੀਂ ਦਿਲੀ ਅਤੇ ਦਿੱਲੀ ਏਨ ਸੀ ਆਰ ਨਹੀਂ ਜਾਂਦੀ. ਇਹ ਸੂਰਤ, ਵਡੋਦਰਾ, ਅਹਿਮਦਾਬਾਦ, ਮੇਹਸਾਣ, ਅਬੂ ਰੋਡ, ਜੋਧਪੁਰ, ਡੇਗਣਾ, ਸੁਜਾਨ ਗੜ, ਚੁਰੂ, ਸਦੁਲਪੁਰ, ਹਿਸਾਰ, ਲੁਧਿਆਣਾ, ਜਲੰਧਰ ਅਤੇ ਚਕੀ ਬੈੰਕ ਹੋ ਕੇ ਜਾਂਦੀ ਹੈ

ਸੰਤ੍ਰਾ ਗਾਚੀ ਤੋ ਮੇਂਗਲੌਰ ਵਿਵੇਕ ਏਕ੍ਸਪ੍ਰੇਸ[ਸੋਧੋ]

ਵਿਵੇਕ ਏਸਪ੍ਰੇਸ ਟ੍ਰੇਨ ਨੰਬਰ The 22851/22852 ਸੰਤ੍ਰਾਗਾਚੀ (ਹਾਵੜਾ, ਕੋਲਕਾਤਾ ਜੋ ਕੀ ਪਛਮੀ ਬੰਗਾਲ) ਤੋ ਮੈਗਲੋਰ ਸੇੰਟ੍ਰਲ, ਕਰਨਾਟਕਾ ਨੂੰ ਆਪਸ ਵਿੱਚ ਜੋੜਦੀ ਹੈ. ਇਹ ਵੀ ਇੱਕ ਸਪਤਾਹਿਕ ਟ੍ਰੇਨ ਹੈ ਜੋ ਕੀ ਭਾਰਤੀ ਰੇਲਵੇ ਦੀ ਸੁਪਰ ਫਾਸਟ ਕਟੇਗਰੀ ਹੇਠਾ ਆਉਦੀ ਹੈ. ਇਸ ਤਰਹ ਹੇ ਦੂਸਰਿਆ ਵਿਵੇਕ ਏਕ੍ਸਪ੍ਰੇਸ ਟ੍ਰੇਨਾ ਤੋ ਅਲਗ ਹੈ ਇਹ ਟ੍ਰੇਨ ਪਛਮੀ ਬੰਗਾਲ, ਉੜੀਸਾ, ਆਂਧਰ ਪ੍ਰਦੇਸ਼, ਤਮਿਲ ਨਾਡੂ, ਕੇਰਲਾ ਅਤੇ ਕਰਨਾਟਕਾ ਵਿੱਚੋਂ ਹੋ ਕੇ ਜਾਂਦੀ ਹੈ. ਇਸ ਰੂਟ ਤੇ ਭੁਵਨੇਸ਼੍ਵਰ, ਬ੍ਰਹ੍ਮਪੁਰ, ਵੀਜ਼ਾਨਰਮ, ਵਿਸ਼ਾਖਾ ਪਟਣਮ, ਰਾਜਾ ਮੁੰਦਰੀ, ਵਿਜੇਵਾੜਾ, ਏਲੁਰ, ਕੋਮ੍ਬਿਟਰ, ਕੋਜ਼ੀਕੋੜ ਅਤੇ ਕਨੂਰ ਮਹਤਵਪੂਰਣ ਭਾਰਤੀ ਸ਼ਹਿਰ ਆਉਂਦੇ ਹਨ

ਹਵਾਲੇ[ਸੋਧੋ]

  1. "Now, northeast & south come closer". The Hindu. 2011-11-20. 
  2. "Darbhanga - Kanyakumari Vivek Express Map". indiarailinfo.com. Retrieved 2 November 2016. 
  3. "Vivek Express 19567 Train Time Table". cleartrip.com. Retrieved 2 November 2016. 
  4. "Madurai-Dwaraka Vivek Express/19567". India Rail Info. Retrieved 2012-02-10.