ਸਮੱਗਰੀ 'ਤੇ ਜਾਓ

ਸੰਸਾਰੀਕਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਿਸ਼ਵੀਕਰਨ ਤੋਂ ਮੋੜਿਆ ਗਿਆ)

[1][2][3]ਸੰਸਾਰੀਕਰਨ (ਜਾਂ ਵਿਸ਼ਵੀਕਰਨ, ਗਲੋਬਲੀਕਰਨ, ਸਰਬ-ਵਿਆਪਕਤਾ) ਕੌਮਾਂਤਰੀ ਮਿਲਾਪ ਦਾ ਇੱਕ ਅਮਲ ਹੈ ਜੋ ਦੁਨਿਆਵੀ ਖ਼ਿਆਲਾਂ, ਪੈਦਾਵਾਰਾਂ, ਵਿਚਾਰਾਂ ਅਤੇ ਸੱਭਿਆਚਾਰ ਦੇ ਹੋਰ ਪਹਿਲੂਆਂ ਦੀ ਅਦਲਾ-ਬਦਲੀ ਸਦਕਾ ਉੱਠਦਾ ਹੈ।[4][5] ਢੋਆ-ਢੁਆਈ ਅਤੇ ਦੂਰ-ਸੰਚਾਰ ਦੇ ਬੁਨਿਆਦੀ ਢਾਂਚੇ ਵਿੱਚ ਹੋਈ ਤਰੱਕੀ,ਜਿਹਨਾਂ ਵਿੱਚ ਤਾਰ ਪ੍ਰਬੰਧ ਅਤੇ ਮਗਰੋਂ ਇੰਟਰਨੈੱਟ ਵੀ ਸ਼ਾਮਲ ਹੈ, ਸਦਕਾ ਇਸ ਕਾਰਵਾਈ ਵਿੱਚ ਹੋਰ ਵੀ ਤੇਜ਼ੀ ਆਈ ਹੈ ਜਿਹਨਾਂ ਨੇ ਆਰਥਿਕ ਅਤੇ ਸੱਭਿਆਚਾਰਕ ਰੁਝੇਵਿਆਂ ਵਿਚਲੇ ਵਟਾਂਦਰਿਆਂ ਨੂੰ ਹੋਰ ਵਧਾ ਦਿੱਤਾ ਹੈ।[6]

ਭਾਵੇਂ ਕੁਝ ਵਿਦਵਾਨ ਸੰਸਾਰੀਕਰਨ ਦਾ ਸੋਮਾ ਅਜੋਕੇ ਸਮੇਂ ਵਿੱਚ ਮੰਨਦੇ ਹਨ ਪਰ ਕਈ ਹੋਰ ਵਿਦਵਾਨ ਇਹਦੇ ਅਤੀਤ ਨੂੰ ਯੂਰਪ ਦੇ ਕਾਢ ਜੁੱਗ ਅਤੇ ਨਵੇਂ ਸੰਸਾਰ ਵੱਲ ਦੇ ਸਫ਼ਰਾਂ ਤੋਂ ਵੀ ਬਹੁਤ ਪੁਰਾਣਾ ਮੰਨਦੇ ਹਨ। ਕਈ ਤਾਂ ਇਹਨੂੰ ਈਸਾ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਲੈ ਜਾਂਦੇ ਹਨ।[7][8] ਪਿਛਲੇ 19ਵੇਂ ਸੈਂਕੜੇ ਅਤੇ ਅਗੇਤਰੇ 20ਵੇਂ ਸੈਂਕੜੇ ਵਿੱਚ ਦੁਨੀਆ ਦੇ ਅਰਥਚਾਰਿਆਂ ਅਤੇ ਵਿਰਸਿਆਂ ਦੀ ਸਾਂਝ ਬੜੀ ਤੇਜ਼ੀ ਨਾਲ਼ ਵਧੀ

ਇਸ ਸੰਕਲਪ ਵਿੱਚ ਸੰਸਾਰੀਕਰਨ ਅਤੇ ਭੂਮੰਡੀਕਰਨ ਆਦਿ ਪਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੇ ਸਮਿਆ ਦਾ ਐਸਾ ਬਹੁਚਰਚਿਤ ਵਰਤਾਰਾ ਹੈ, ਜਿਸ ਨੇ ਜੀਵਨ ਦੇ ਹਰ ਖੇਤਰ ਵਿੱਚ ਜਿਵੇਂ ਖੇਤੀ, ਉਦਯੋਗ, ਸਿਹਤ ਤੇ ਸਿੱਖਿਆ, ਰਾਜਨੀਤੀ, ਸਮਾਜ, ਸੂਚਨਾ ਤੇ ਸੰਚਾਰ ਕਲਾਵਾਂ ਅਤੇ ਚਿੰਤਨ ਨੂੰ ਪ੍ਰਭਾਵਿਤ ਕੀਤਾ ਹੈ।

ਇਸ ਦਾ ਅਰਥ ਹੈ- ਆਰਥਿਕ ਕਿਰਿਆਵਾਂ ਨੂੰ ਦੇਸ਼ਾਂ ਦੀਆਂ ਸੀਮਾਵਾਂ ਤੋਂ ਅੱਗੇ ਸੰਸਾਰ ਪੱਧਰ `ਤੇ ਪੂੰਜੀ ਤਕਨੀਕ ਤੇ ਜਾਣਕਾਰੀ ਦੇ ਵਹਾਅ ਨੂੰ ਹੋਰ ਵਿਸ਼ਾਲ ਕਰਨਾ ਤੇ ਡੂੰਘਾਈ ਤੱਕ ਲੈ ਜਾਣਾ ਹੈ।

ਇਸ ਕਰਕੇ ਇਸ ਨੂੰ ‘ਵਿਸ਼ਵ ਪਿੰਡ` ਦੇ ਤੌਰ `ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।

ਵਿਸ਼ਵੀਕਰਨ ਦਾ ਸ਼ਬਦ 1991 ਵਿਰਸਾਂ ਤੋਂ ਬਹੁਤ ਜ਼ੋਰ ਨਾਲ ਸਾਰੀ ਦੁਨੀਆ ਵਿੱਚ ਆਇਆ। ਇਸ ਵਿੱਚ ਜਿੰਦਗੀ ਦੇ ਤਕਰੀਬਨ ਸਾਰੇ ਹੀ ਪੱਥ ਸਮਾਜਿਕ, ਸਿਆਸੀ, ਸਭਿਆਚਾਰਕ, ਆਰਥਿਕ ਨੈਤਿਕ ਅਤੇ ਧਾਰਮਿਕ ਆ ਗਏ ਜਿਸ ਕਰਕੇ ਵਾਤਾਵਰਣ ਵਿੱਚ ਨਿਘਾਰ ਆਇਆ; ਕਦਰਾਂ-ਕੀਮਤਾਂ ਦਾ ਤੇਜ਼ੀ ਨਾਲ ਵਿਗਠਨ ਹੋਇਆ। ਵਿਸ਼ਵੀਕਰਨ ਦੇ ਅਸਰ ਨਾਲ ਪੰਜਾਬੀ ਭਾਰਤੀ ਸਮਾਜ ਦੇ ਸਭਿਆਚਾਰਕ ਰੂਪਾਂਤਰਣ ਦਾ ਘੇਰਾ ਸਿਰਫ ਸਰਮਾਏਦਾਰ ਕਿਸਾਨੀ ਤੇ ਦਰਮਿਆਨੀ ਕਿਸਾਨੀ ਅਤੇ ਸ਼ਹਿਰਾਂ ਵਿੱਚ ਵਸਵੇ ਜਨ ਧੂਮਾ ਤੱਕ ਹੀ ਸੀਮਿਤ ਹੈ। ਇਸ ਵਰਗ ਨੇਫ਼ਰੀਦ ਦੇ ਪੈਗ਼ਾਮ

“ਰੁੱਖੀ ਮਿੱਸੀ ਖਾਇ ਕੇ ਠੰਡਾ ਪਾਣੀ ਪੀ ਵੇਖ ਪਰਾਈ ਚੌਪੜੀ

ਨਾ ਤਰਸਾਈ ਜੀਅ" ਨੂੰ ਵਿਸਾਰ ਕੇ ਸਾਦਾ ਜੀਵਨ

ਦਿੱਤਾ। ਸਭਿਆਚਾਰ ਤੋਂ ਭਾਵ ਸਮੁੱਚੀ ਜੀਵਨ ਸ਼ੈਲੀ ਤੋਂ ਵੀ ਹੈ, ਜਿਸ ਉਪਰ ਵਿਸ਼ਵੀਕਰਨ ਦਾ ਪ੍ਰਭਾਵ ਹੈ। ‘ਸਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ; ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਿਕ ਪੜਾਅ ਉੱਤੇ ਪ੍ਰਚਲਿਤ ਕਦਰਾਂ-ਕੀਮਤਾਂ ਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਪਦਾਰਥਕ ਅਤੇ ਬੋਧਿਕ ਵਰਤਾਰੇ ਸ਼ਾਮਿਲ ਹੁੰਦੇ ਹਨ।

ਵਿਸ਼ਵੀਕਰਨ ਦੇ ਸਮਾਜਿਕ ਤੇ ਸੱਭਿਆਚਾਰਕ ਸਰੋਕਾਰ

[ਸੋਧੋ]

ਵਿਸ਼ਵੀਕਰਨ ਦੇ ਸਮਾਜਿਕ ਤੇ ਸੱਭਿਆਚਾਰ ਸਰੋਕਾਰ ਵੱਲ ਝਾਤ ਮਾਰੀਏ ਤਾਂ ਵਿਸ਼ਵੀਕਰਨ ਅਜੋਕੇ ਯੁੱਗ ਦਾ ਸਭ ਤੋਂ ਮਹੱਤਵਪੂਰਨ ਅਤੇ ਚਰਚਿਤ ਵਰਤਾਰਾ ਹੈ। ਆਧੁਨਿਕ ਯੁੱਗ ਦੀ ਇਤਿਹਾਸਿਕ ਗਤੀ ਨੇ ਵਿਸ਼ਵੀਕਰਨ ਦਾ ਜਿਹੜਾ ਰੁਖ ਅਤੇ ਰੂਪ ਅਖਤਿਆਰ ਕੀਤਾ ਹੈ, ਉਸਦੇ ਬਹੁਪੱਖੀ ਨਿਕਲ ਰਹੇ ਹਨ ਤੇ ਹੋਰ ਵੱਧ ਨਿਕਲਣਗੇ। ਇਹ ਬਹੁਪੱਖੀ ਪਰਿਮਾਣ ਆਪਣੀਆਂ ਬਹੁਪੱਖੀ ਸੰਭਾਵਨਾਵਾਂ ਅਤੇ ਅਨੇਕ ਅਣਡਿੱਠੀਆਂ ਸੀਮਾਵਾਂ ਜਾਂ ਦੁਸ਼ਵਾਰੀਆਂ ਨੂੰ ਚਿੰਨ੍ਹਤ ਕਰਦੇ ਹਨ। ਡਾ. ਗੁਰਭਗਤ ਸਿੰਘ ਨੇ 'ਗਲੋਬਲਾਈਜੇਸ਼ਨ ਐਂਡ ਕਲਚਰ' ਪੁਸਤਕ ਦੇ ਕਰਤਾ ਜੌਹਨ ਟੋਮਿਲਸਨ ਦਾ ਹਵਾਲਾ ਦੇ ਕੇ ਵਿਸ਼ਵੀਕਰਨ ਦੇ ਸਿਧਾਂਤ ਅਤੇ ਚਰਿੱਤਰ ਬਾਰੇ ਇਹ ਸਿੱਟਾ ਕੱਢਿਆ ਕਿ:

ਵਿਸ਼ਵੀਕਰਨ ਕੀ ਹੈ?

[ਸੋਧੋ]

ਵਿਸ਼ਵੀਕਰਨ ਉਹ ਪ੍ਰਕਿਰਿਆ ਜਾਂ ਇੱਕ ਜੋੜ ਕਰਨ ਹੈ ਜਿਸ ਨਾਲ ਸੱਭਿਆਚਾਰ ਕੋਸਾਂ, ਰਾਜ ਇੱਕ ਪੇਚੀਦਾ ਸੰਬੰਧ ਵਿੱਚ ਲਚਕ ਨਾਲ ਇਕੱਠੇ ਹੋ ਗਏ ਹਨ। ਨਵੀਆਂ ਸੰਸਥਾਵਾਂ, ਚਿੰਤਨ, ਇਮੈਜਿਨਰੀ ਹੋਂਦ ਵਿੱਚ ਆਏ ਹਨ ਜੋ ਵਿਸ਼ਵੀ ਵੀ ਹਨ ਅਤੇ ਸਥਾਨਕ ਵੀ। ਰਫ਼ਤਾਰ, ਤਬਦੀਲੀ ਜਾਂ ਨਿਰੰਤਰ ਸੈਨੀਟਰਿਗ ਨਾਲ ਸਥਾਨਕ ਵਿਸ਼ਵੀ ਬਣ ਰਿਹਾ ਹੈ ਤੇ ਵਿਸ਼ਵੀ ਸਥਾਨਕਾਂ ਵਸਤਾਂ, ਸਰਮਾਏ, ਕਿਰਤੀ ਅਤੇ ਗਿਆਨ ਦਾ ਬੇਰੋਕ ਵਹਾਅ ਵਿਸ਼ਵੀਕਰਨ ਦੇ ਪਛਾਣਯੋਗ ਪਾਸਾਰ ਹਨ। ਸੂਚਨਾ ਤੇ ਤਕਨਾਲੋਜੀ ਦੇ ਵਿਸਫੋਟ ਨੇ ਦੂਨੀਆਂ ਨੂੰ ਇੱਕ ਗਲੋਬਲ ਪਿੰਡ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਸ ਸਮੁੱਚੇ ਮਾਹੌਲ ਨੇ ਇੱਕ ਨਵੀਂ ਕਿਸਮ ਦੀ ਸੋਚ ਅਤੇ ਚੇਤਨਾ ਨੂੰ ਜਨਮ ਦਿੱਤਾ ਅਤੇ ਇਸ ਬਦਲੇ ਹੋਏ ਮਾਹੌਲ ਵਿੱਚ ਵਿਭਿੰਨ ਰਾਸ਼ਟਰਾਂ ਦੀ ਪਰਸਪਰ ਨਿਰਭਰਤਾ ਵਿੱਚ ਤਾਂ ਵਾਧਾ ਹੋਇਆ ਹੀ ਹੈ ਨਾਲ ਹੀ ਨਾਲ ਨਸਲਾਂ, ਵਸੋਂ, ਤਕਨਾਲੋਜੀ, ਸਰਮਾਏ ਅਤੇ ਗਿਆਨ ਦੇ ਮੀਡੀਏ ਦੇ ਬੇਰੋਕ ਵਹਾਅ ਸਦਕਾ ਇੱਕ ਦੂਸਰੇ ਵਿੱਚ ਰਚਮਚ ਜਾਣ ਦੀ ਪ੍ਰਕਿਰਿਆ ਕਾਰਜਸ਼ੀਲ ਹੈ। ਬਹੁਪੱਖੀ ਪੱਧਰ ਤੇ ਬਹੁ-ਪਾਸਾਰੀ ਆਦਾਨ ਪ੍ਰਦਾਨ, ਜਿਸ ਵਿੱਚ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਭਾਸ਼ਾਈ ਪੱਖ ਸ਼ਾਮਿਲ ਹਨ।

ਵਿਸ਼ਵੀਕਰਨ ਦੇ ਪ੍ਰਭਾਵ

[ਸੋਧੋ]


ਸਮਾਜਿਕ ਜੀਵਨ ਉੱਪਰ ਪ੍ਰਭਾਵ

[ਸੋਧੋ]

ਵਿਸ਼ਵੀਕਰਨ ਦੀ ਇਸ ਪ੍ਰਕਿਰਿਆ ਦਾ ਸਾਂਝੀ ਸਮਾਜਿਕ ਜ਼ਿੰਦਗੀ, ਰਹਿਣ-ਸਹਿਣ, ਖੁਰਾਕ, ਕਦਰਾਂ ਕੀਮਤਾਂ, ਰੀਤੀ ਰਿਵਾਜ਼ਾਂ, ਮਨੋਰੰਜਨ ਅਤੇ ਸਾਹਿਤ ਉੱਪਰ ਬਹੁਪੱਖੀ 'ਤੇ ਬਹੁ ਪਾਸਾਰੀ ਪ੍ਰਭਾਵ ਪਿਆ ਹੈ ਤੇ ਪੈ ਰਿਹਾ ਹੈ। ਸੱਭਆਚਾਰ ਤੋਂ ਭਾਵ ਇੱਕ ਸਮੁੱਚੀ ਜੀਵਨ ਸ਼ੈਲੀ ਤੋਂ ਹੈ, ਜਿਸ ਉਪਰ ਇਸ ਵਿਸ਼ਵੀਕਰਨ ਦਾ ਪਛਾਣਨ ਯੋਗ ਪ੍ਰਭਾਵ ਹੈ। ਇੰਟਰਨੈਟ, ਕੰਪਿਊਟਰ ਫੈਕਸ, ਟੈਲੀਵਿਜ਼ਨ ਵਰਗੀਆਂ ਸੰਚਾਰ ਸਹੂਲਤਾਂ ਨੇ ਸਮੇਂ ਤੇ ਸਥਾਨ ਦੀ ਦੂਰੀ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ। ਦਿੱਖ ਦੀ ਪੱਧਰ ਉੱਪਰ ਦੇਖੀਏ ਤਾਂ ਇਸ ਬਦਲਾਅ ਦਾ ਸਰੂਪ ਹਾਂ ਪੱਖੀ ਪ੍ਰਤੀਤ ਹੁੰਦਾ ਹੈ, ਪਰੰਤੂ ਗਹਿਨ ਜਾਂ ਭੱਤ ਦੀ ਪੱਧਰ ਉੱਪਰ ਇਸ ਪ੍ਰਕਿਰਿਆ ਨੇ ਅਮੀਰ ਅਤੇ ਗਰੀਬ ਵਿਚਾਲੇ ਪਾੜੇ ਨੂੰ ਵਧਾ ਦਿੱਤਾ ਹੈ। ਇਹ ਸਾਮਰਾਜੀ ਤਾਕਤਾਂ ਵਲੋਂ ਕੀਤਾ ਜਾ ਰਿਹਾ ਅਜਿਹਾ ਸੱਭਿਆਚਾਰਕ ਹਮਲਾ ਹੈ ਜਿਸਨੇ ਪੰਜਾਬੀ ਸਮੁੱਚੇ ਭਾਰਤੀ ਸਭਿਆਚਾਰ, ਜੀਵਨ-ਸ਼ੈਲੀ, ਵਿਰਸੇ ਅਤੇ ਰਹਿਣੀ ਬਹਿਣੀ ਦੀ ਹੋਂਦ ਦੇ ਬਰਕਰਾਰ ਰਹਿਣ ਦੇ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ। ਕੇਬਲ ਟੀ ਵੀ ਨਾਲ ਜੁੜਿਆ ਸਾਡੇ ਦੇਸ਼ ਦੀ ਸਭਲੀ ਜਮਾਤ ਦਾ ਇੱਕ ਇੱਕ ਘਰ ਬੁਰਜ਼ੂਆਂ ਕਦਰਾਂ-ਕੀਮਤਾਂ ਲਈ ਇੱਕ ਕਲਾਸ ਰੂਮ ਬਣ ਗਿਆ ਹੈ। ਇਸ਼ਤਿਹਾਰ ਫਜ਼ੂਲ ਖਰਚੀ ਵਾਲੇ ਖਪਤ ਸਭਿਆਚਾਰ ਨੂੰ ਉਤਸ਼ਾਹ ਦੇ ਰਹੇ ਹਨ। ਸੂਚਨਾ ਤਕਨਾਲੋਜੀ ਜਿਸ ਉੱਪਰ ਵਿਸ਼ਵੀਕਰਨ ਦਾ ਸਮੁੱਚਾ ਦਾਰੋ-ਸਦਾਰ ਨਿਰਭਰ ਹੈ, ਦਾ ਸਮਾਜ ਸੱਭਿਆਚਾਰ ਪ੍ਰਭਾਵ ਗੌਲਣਯੋਗ ਹੈ।

ਤਕਨਾਲੋਜੀ

[ਸੋਧੋ]

ਇਸ ਦੀ ਵੀ ਦਿੱਖ ਲੋਕ ਤਾਂਤਰਿਕ ਅਤੇ ਸਮਾਨਤਾ ਦੀ ਹੈ। ਵਸਤੂ ਸਥਿਤੀ ਇਹ ਹੈ ਕਿ ਹਿੰਦੁਸਤਾਨ ਦੀ ਇੱਕ ਅਰਬ ਆਬਾਦੀ ਵਿੱਚ ਸਿਰਫ਼ 14 ਲੱਖ ਇੰਟਰਨੈਟ ਕੁਨੈਕਸ਼ਨ ਹਨ, ਜਿਨ੍ਹਾਂ ਵਿਚੋਂ ਅੱਧੇ ਨਾਲੋਂ ਵੱਧ ਸਰਕਾਰੀ ਹਨ। ਮੁਲਕ ਦੀ ਅੱਥੀ ਤੋਂ ਵੱਧ ਆਬਾਦੀ ਨੂੰ ਟੈਲੀਫੋਨ ਦੀ ਛੋਹ ਤੱਕ ਨਸੀਬ ਨਹੀਂ ਹੋਈ ਇਸ ਵਿਸ਼ਵੀਕਰਨ ਦੇ ਅਸਰ ਹੇਠ ਦੁਨੀਆ ਬੜੀ ਤੇਜ਼ੀ ਨਾਲ ਦੋ ਹਿੱਸਿਆਂ ਵਿੱਚ ਵੰਡੀ ਜਾ ਰਹੀ ਹੈ - ਇੱਕ ਉਹ ਨੇ ਜੋ ਈ-ਮੇਲ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ, ਦੂਸਰੇ ਉਹ ਜੋ ਅਜਿਹਾ ਨਹੀਂ ਕਰ ਸਕਦੇ। ਇੰਟਰਨੈਟ ਦਾ ਇਸਤੇਮਾਲ ਵਿਸ਼ੇਸ਼ ਅਧਿਕਾਰ ਸੰਪੰਨ ਲੋਕਾਂ ਦੀ ਸੰਖਿਆ ਹੋਰ ਘੱਟ ਕਰ ਜਾਂਦਾ ਹੈ। ਸੂਚਨਾ ਤਕਨਾਲੋਜੀ ਦੇ ਵਿਸਫੋਟ ਦੇ ਪ੍ਰਭਾਵ ਦੇ ਪ੍ਰਸੰਗ ਵਿੱਚ ਪੰਜਾਬ ਦੀ ਸਥਿਤੀ ਸਮੁੱਚੇ ਹਿੰਦੁਸਤਾਨ ਦੀ ਸਥਿਤੀ ਨਾਲੋਂ ਵੱਖਰੀ ਨਹੀਂ। ਇਥੇ ਮਸਲਾ ਇਸ ਨਵੀਂ ਤਕਨਾਲੋਜੀ ਦੇ ਬੇਤੁਕੇ ਵਿਰੋਧ ਦਾ ਨਹੀਂ। ਇਸ ਤਕਨਾਲੋਜੀ ਵਿੱਚ ਮਿਹਨਤ ਦੇ ਸਮੇਂ ਨੂੰ ਘੱਟ ਕਰਨ ਦੀ ਬੇਪਨਾਹ ਸਮਰੱਥਾ ਦਾ ਹੈ ਪ੍ਰੰਤੂ ਇਥੇ ਮੁੱਖ ਮਸਲਾ ਉਤਪਾਦਨ ਅਤੇ ਅਧਿਕਾਰ ਦੇ ਸਮਾਜ ਸਾਂਸਕ੍ਰਿਤਕ ਸੰਬੰਧਾਂ ਦੇ ਵਿਰੋਧ ਦਾ ਹੈ।shfggvg fgtctrdfgffh off th ratio and roll up of your home to a place to live in the

ਪੂੰਜੀਵਾਦ

[ਸੋਧੋ]

ਪੂੰਜੀਵਾਦ: ਵਿਸ਼ਵੀਕਰਨ ਦੀ ਇਸ ਪ੍ਰਕਿਰਿਆ ਨੇ ਸਾਡੇ ਦ੍ਰਿਸ਼ਟੀ ਦਾਇਰੀਆਂ ਨੂੰ ਵਸੀਹ ਸਾਡੀਆਂ ਹੱਕਬੰਦੀਆਂ ਨੂੰ ਕਮਜ਼ੌਰ, ਸਾਡੇ ਬਾਰਡਰਾਂ ਨੂੰ ਸੋਕਲਾ, ਸਾਡੀਆਂ ਵਫ਼ਾਦਾਰੀਆਂ ਨੂੰ ਪਰਿਵਰਤਿਤ ਅਤੇ ਸਾਰੇ ਵਪਾਰ ਨੂੰ ਖੁੱਲ੍ਹਾ ਕੀਤਾ ਹੈ ਪ੍ਰੰਤੂ ਕੀ ਇਸ ਖੁੱਲ੍ਹ ਦਾ ਫਾਇਦਾ ਸਭ ਲੋਕਾਂ ਅਤੇ ਸਭ ਦੇਸ਼ਾਂ ਨੂੰ ਹੋ ਰਿਹਾ ਹੈ? ਸੁਆਲ ਹੈ ਕਿ ਵਸਤੂਆਂ, ਸੇਵਾਵਾਂ, ਵਿੱਤੀ ਪੂੰਜੀ ਅਤੇ ਵਪਾਰ ਦੇ ਵਿਸ਼ਵੀਕਰਨ ਦਾ ਲਾਭ ਕਿਨ੍ਹਾਂ ਮੁਲਕਾਂ, ਵਿਅਕਤੀਆਂ ਤੇ ਇਕਾਈਆਂ ਨੂੰ ਹੋ ਰਿਹਾ ਹੈ? ਸਿਰਫ਼ ਉਨ੍ਹਾਂ ਮੁਲਕਾਂ ਵਿਅਕਤੀਆਂ ਤੇ ਇਕਾਈਆਂ ਨੂੰ ਜਿਹੜੀਆਂ ਇਸ ਸਭ ਕੁੱਝ ਉੱਪਰ ਕਾਬਜ਼ ਹਨ। ਵਿਸ਼ਵ ਬੈਂਕ ਵਿਸ਼ਵ ਵਪਾਰ ਸੰਗਠਨ ਅਤੇ ਆਈ ਐਮ ਐਫ ਦੀਆਂ ਸੰਸਥਾਵਾਂ ਪੂੰਜੀਵਾਦੀ ਹਾਕਮਾਂ ਦੀਆਂ ਚਾਲਾ ਨੂੰ ਹੀ ਤੀਸਰੀ ਦੁਨੀਆ ਦੇ ਮੁਲਕਾਂ ਉੱਪਰ ਠੋਸ ਕੇ ਉਨ੍ਹਾਂ ਉੱਪਰ ਗਲਬੇ ਨੂੰ ਵਧਾ ਰਹੀਆਂ ਹਨ। ਅਸਲ ਵਿੱਚ ਇਹ ਅਜਿਹੀ ਪ੍ਰਕਿਰਿਆ ਹੈ, ਜਿਸ ਦੇ ਤਹਿਤ ਗ਼ਰੀਬ ਮੁਲਕਾਂ ਦੇ ਲੋਕਾਂ ਪ੍ਰਤੀ, ਬਿਨਾਂ ਕਿਸੇ ਜਿੰਮੇਵਾਰੀ ਦੇ, ਉਨ੍ਹਾਂ ਦੇ ਰਾਸ਼ਟਰਾਂ ਦੀ ਆਰਥਿਕਤਾ ਨੂੰ ਸਾਮਰਾਜਵਾਦ ਦੇ ਅਨੁਸਹੀ ਬਣਾਉਣ ਦਾ ਉਦੇਸ਼ ਕੀਤਾ ਜਾ ਰਿਹਾ ਹੈ। ਇਹ ਸਮੁੱਚੀ ਪ੍ਰਕਿਰਿਆ ਵਿੱਚ ਇੱਕ ਧਿਰ ਵੱਡੇ ਮੁਨਾਫ਼ੇ ਕਮਾ ਰਹੀ ਹੈ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਤੀਜੀ ਦੁਨੀਆ ਦੇ ਮੁਲਕਾਂ ਦੀ ਸਨ ਅਤੇ ਉੱਪਰ ਮਾੜਾ ਅਸਰ ਪੈਣ ਨਾਲ ਆਰਥਿਕ ਸੰਦਹਾਲੀ ਬੇਰੁਜ਼ਗਾਰੀ, ਨਾ ਬਰਾਬਰੀ ਅਤੇ ਸੰਕਟਾਂ ਵਿੱਚ ਵਾਧਾ ਹੋ ਰਿਹਾਹੈ। ਲਗਭਗ ਤੀਹ ਵਰ੍ਹੇ ਪਹਿਲਾਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਕਹੀ ਗੱਲ ਉੱਪਰ ਅੱਜ ਵੀ ਕਿੰਤੂ ਨਹੀਂ ਕੀਤਾ ਜਾ ਸਕਦਾ ਕਿ 'ਪੁਰਾਣੇ ਬਸਤੀਵਾਦ' ਦਾ ਖਾਤਮਾ ਹੋ ਗਿਆ ਹੈ, ਪਰ ਉਸ ਦੀ ਥਾਂ ਨਵੇਂ ਬਸਤੀਵਾਦ ਨੇ ਲਈ ਹੈ। ਭੇੜੀਏ ਨੂੰ ਅਗਲੇ ਬੂਹੇ ਥਾਣੀ ਬਾਹਰ ਕੱਢ ਦਿੱਤਾ ਗਿਆ ਹੈ, ਪਰ ਸ਼ੇਰ ਪਿਛਲੇ ਬੂਹੇ ਰਾਹੀਂ ਅੰਦਰ ਆ ਗਿਆ ਹੈ।

ਖਾਣ-ਪੀਣ ਵਿੱਚ ਤਬਦੀਲੀ
[ਸੋਧੋ]

ਟੀ.ਵੀ. ਚੈਨਲਾਂ, ਵਸਤਾਂ ਦੀ ਬੇਓੜਕ ਤੇ ਜ਼ਬਰਦਸਤ ਇਸ਼ਤਿਹਾਰ ਬਾਜ਼ੀ ਅਤੇ ਉਨ੍ਹਾਂ ਦੀ ਦਿੱਖ ਭਰਪੂਰ ਉਤਪਾਦਨ ਨੇ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਉਪਰ ਵੀ ਆਪਣਾ ਅਸਰ ਛੱਡਿਆ। ਵਿਕਮਿਤ ਪੂੰਜੀਵਾਦੀ ਮੁਲਕਾਂ ਵਿੱਚ ਸਮੇਂ ਦੀ ਘਾਟ, ਭੱਜ ਨੱਟ, ਪੈਸੇ ਦੀ ਬਹੁਤਾਤ, ਰਸੋਈ ਘਰਾਂ ਵਿੰਚ ਬਕਾਇਦਾਂ ਭੋਜਨ ਤਿਆਰ ਨਾ ਹੋਣਾ ਅਤੇ ਪਰਿਵਾਰਿਕ ਢਾਂਚਿਆ ਦੀ ਟੁੱਟ ਭੱਜ ਵਿਚੋਂ ਫਾਸਟ-ਫੂਡ ਜਾਂ ਇਨਸਟੈਂਟ ਭੋਜਨ ਦੀ ਲੋੜ ਨੇ ਜਨਮ ਲਿਆ। ਇਸਨੂੰ ਇੱਕ ਫੈਸ਼ਨ ਵਜੋਂ ਲੋਕਾਂ ਦੀ ਜੀਵਨ ਸ਼ੈਲੀ ਦਾ ਅੰਗ ਬਣਾ ਦਿੱਤਾ ਹੈ। ਇੱਕ ਪਾਸੇ ਵਸਤਾਂ ਦਾ ਹੜ੍ਹ ਹੈ, ਉਨ੍ਹਾਂ ਦੀ ਇਸ਼ਤਿਹਾਰ ਬਾਜੀ ਹੈ। ਮਲਟੀਨੈਸ਼ਨਲ ਕੰਪਨੀਜ ਨੇ ਆਪਣੇ ਦਵਾਈਆਂ ਦੇ ਨਾਵਾਂ ਅਤੇ ਬਰੈਂਡਾ ਨੂੰ ਸਾਡੇ ਅਵਚੇਤਕ ਤੱਕ ਧੱਕ ਦਿੱਤਾ ਹੈ ਤੇ ਸਾਡੀ ਗੁਲਾਮ ਮਾਨਸਿਕਤਾ ਬਿਨ੍ਹਾਂ ਸੋਚੇ ਸਮਝੇ ਇਨ੍ਹਾਂ ਵੱਲ ਖਿੱਚੀ ਜਾ ਰਹੀ ਹੈ। ਇਹ ਕੰਪਨੀਆਂ ਅਜਿਹੀ ਮਾਨਸਿਕਤਾ ਦਾ ਲਾਭ ਉਠਾ ਚੋਥਾ ਮੁਨਾਫ਼ਾ ਕਮਾ ਰਹੀਆਂ ਹਨ।

ਫੈਸ਼ਨ ਪ੍ਰਸਤੀ
[ਸੋਧੋ]

ਸਭਿਆਚਾਰ ਬਦਲਾਅ ਜੀਵਨ ਦਾ ਨੇਮ ਹੈ ਪ੍ਰੰਤੂ ਇਹ ਬਦਲਾਅ ਜੇਕਰ ਬਦਲ ਰਹੀ ਜ਼ਿੰਦਗੀ ਦੀ ਜ਼ਰੂਰਤ ਵਿਚੋਂ ਹੋਏ ਤਾਂ ਹੀ ਸਲਾਹੁਣਯੋਗ ਹੁੰਦਾ ਹੈ ਨਹੀਂ ਤਾਂ ਸਹਿਜ ਫੈਸ਼ਨ ਪ੍ਰਗਤੀ। ਨਿਰਸੰਦੇਹ ਪ੍ਰਚਲਿਤ ਹੋ ਰਹੇ ਲਿਬਾਸਾਂ ਨੇ ਸਾਡੇ ਲਿਬਾਸ ਦੇ ਮੂਲ ਢੰਗ ਤਰੀਕਿਆਂ ਨੂੰ ਜ਼ਬਰਦਸਤ ਜਰਬ ਲਾਈ ਹੈ। ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਲਿਬਾਸਾਂ ਵਿਚੋਂ ਵੀ ਨੰਗਾ ਕਰ ਦਿੱਤਾ ਹੈ।  ਇਸ ਫੈਸ਼ਨ ਪਿੱਛੇ ਵੀ ਸਾਡੇ ਟੀ.ਵੀ. ਚੈਨਲਾਂ ਅਤੇ  ਫ਼ਿਲਮਾਂ ਦਾ ਹੀ ਵੱਡਾ ਹੱਥ ਹੈ। ਇੰਜ ਹੀ ਸਾਡੇ ਰੀਤੀ ਰਿਵਾਜ਼ਾਂ ਅਤੇ ਨੈਤਿਕ ਕਦਰਾਂ ਕੀਮਤਾਂ ਉੱਪਰ ਵੀ ਇਸ ਬਦਲਾਅ ਦਾ ਪ੍ਰਤੱਖ ਅਸਰ ਹੈ। ਰਸਮਾਂ ਦਾ ਵੀ ਵਣਜੀਕਰਨ ਹੋ ਰਿਹਾਹੈ। ਟੀ.ਵੀ. ਚੈਨਲਾਂ ਉਪਰ ਅਰਧ ਨੰਗੇ ਜਾਂ ਨੰਗੇ ਜਿਸਮਾਂ ਨੇ ਕਾਮ ਉਤੇਜਨਾ  ਵਿੱਚ ਵਾਧਾ ਕੀਤਾ ਹੈ। ਵਿਆਹ ਵਰਗੀ ਪਵਿੱਤਰ ਸੰਸਥਾ ਵਪਾਰੀਕਰਨ ਦੇ ਪ੍ਰਭਾਵ ਤੋਂ ਬਚੀ ਨਹੀਂ।  ਵਿਆਹ ਪਰਬਲੇ ਅਤੇ ਵਿਆਹ-ਬਾਹਰੇ ਕਾਮ ਸੰਬੰਧਾਂ ਨੇ ਪੰਜਾਬੀ ਮਨੁੱਖ ਸਮਾਜਿਕ ਤੋਂ ਵਧੇਰੇ ਪ੍ਰਾਕ੍ਰਿਤਿਕ ਧਰਾਤਲ ਉਪਰ ਲਿਆ ਖੜਾ ਕਰ ਦਿੱਤਾ ਹੈ। ਸ਼ਹਿਰੀ ਸ਼੍ਰੇਣੀ ਵਿੱਚ ਇਸ ਨਿਘਾਰ ਦਾ ਵਧੇਰੇ ਸ਼ਿਕਾਰ ਹੋਈ ਹੈ।

ਜਾਤ-ਪਾਤ

[ਸੋਧੋ]

ਵਿਸ਼ਵੀਕਰਨ ਦੇ ਮੁਫ਼ਾਦ ਅਤੇ ਮੁਨਾਫੇ ਦੀ ਬੁਨਿਆਦ ਉੱਪਰ ਖਲੋਤੇ ਸੰਕਲਪ ਨੂੰ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਗ੍ਰਹਿਣ ਕਰਨ ਵਾਲੇ ਭਾਰਤੀ ਸੰਕਲਪ ਵਸੂਦੇਵ ਕੁਟੁੰਬਕਮ ਜਾਂ ਸਿੱਖ ਧਰਮ ਵਿਚਲੀ  ਸਰਬੱਤ ਦੇ ਭਲੇ ਦੀ, ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਜਾਂ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਵਾਲੀ ਵਿਸ਼ਵ ਦ੍ਰਿਸ਼ਟੀ ਜਾਂ ਮਾਨਵੀ ਸਮਾਨਤਾ ਦੀ ਬੁਨਿਆਦ ਉੱਪਰ ਖਲੋਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਅੰਤਰ ਰਾਸ਼ਟਰਵਾਦ ਦੇ ਸੰਕਲਪ ਨਾਲ ਖ਼ਲਤ ਮਤਲ ਕਰਨ ਵਾਲੀ ਭੁੱਲ ਹੈ। ਮਾਰਕਸਵਾਦੀ ਵਿਚਾਰਧਾਰਾ ਦਾ ਅੰਗ ਅੰਤਰ ਰਾਸ਼ਟਰੀ ਮਾਨਵਵਾਦ ਰੰਗ, ਜਾਤ, ਜਮਾਤ ਅਤੇ ਨਸਲ ਦੇ ਵਿਤਰਕਿਆਂ ਦੇ ਖਾਤਮੇ ਅਤੇ ਸਾਂਝੀ ਮਾਨਵੀ-ਮੁੱਲ੍ਹਾਂ ਦੀ ਗੱਲ ਕਰਦਾ ਹੈ, ਇਸ ਵਿੱਚ ਮੰਡੀ, ਵਪਾਰ ਜਾਂ ਜਿਣਸੀਕਰਨ ਨੂੰ ਮਨਫ਼ੀ ਸਥਾਨ ਹਾਸਲ ਹੈ ਜਦਕਿ ਵਿਸ਼ਵੀਕਰਨ ਇਸ ਦੇ ਵਾਧੇ ਦਾ ਸੋਮਾ ਹੈ। ਇਸ ਦਾ ਲਾਭ ਹਾਕਮ ਜਮਾਤਾਂ ਨੂੰ ਤਾਂ ਹੋ ਸਕਦਾ ਹੈ, ਲੁਕਾਈ ਨੂੰ ਨਹੀਂ।

ਸਿੱਟਾ

[ਸੋਧੋ]

ਸੱਭਿਆਚਾਰ ਬਦਲਾਅ ਜੀਵਨ ਦਾ ਨੇਮ ਹੈ, ਪਰੰਤੂ ਇਹ ਬਦਲਾਅ ਜੇਕਰ ਬਦਲ ਰਹੀ ਜ਼ਿੰਦਗੀ ਦੀ ਜ਼ਰੂਰਤ ਵਿਚੋਂ ਪੈਦਾ ਹੋਵੇ ਤਾਂ ਸਲਾਹੁਣਯੋਗ ਹੁੰਦਾ ਹੈ, ਨਹੀਂ ਜਾਂ ਮਹਿਜ ਫੈਸ਼ਨ ਪ੍ਰਸਤੀ। ਪਿਛਲੇ ਸਮੇਂ ਵਿੱਚ ਖਾਣ-ਪੀਣ ਤੋਂ ਇਲਾਵਾ ਪਹਿਨਣ ਦੀਆਂ, ਹਾਰ ਸ਼ਿੰਗਾਰ ਦੀਆਂ ਆਦਤਾਂ ਵਿੱਚ ਵ ਤੂਫ਼ਾਨੀ ਤਬਦੀਲੀ ਵਾਪਰੀ ਹੈ। ਵਿਭਿੰਨ ਦਬਾਵਾਂ ਕਾਰਨ ਵਾਪਰ ਰਹੀਆਂ ਇਨ੍ਹਾਂ ਤਬਦੀਲੀਆਂ ਵੱਲ ਇਸ਼ਾਰਾ ਕਰਨ ਦਾ ਅਰਧ ਇਹ ਹਰਗਿਜ਼ ਨਹੀਂ ਕਿ ਅਸੀਂ ਹਰ ਪ੍ਰਕਾਰ ਦੀ ਤਬਦੀਲੀ ਜਾਂ ਬਦਲਾਵ ਦੇ ਵਿਰੋਧੀ ਹਾਂ। ਮੁੱਖ ਮਸਲਾਂ ਸਾਧਨਾਂ ਦੀ ਬਹੁਲਤਾ ਦਾ ਨਹੀਂ, ਉਨ੍ਹਾਂ ਦੀ ਵੰਡ ਦਾ ਹੈ, ਇਸ ਅਸਾਵੀ ਵੰਡ ਸਦਕਾ ਪੈਦਾ ਹੋਈ ਮਨੁੱਖ ਮਾਰੂ ਵਿਵਸਥਾ ਉਤੇਜਿਤ ਪਸ਼ੂ ਬਿਰਤੀਆਂ ਜਾਂ ਅਮਾਨਵੀਕਰਨ ਦੀ ਪ੍ਰਕਿਰਿਆ ਦੀ ਪ੍ਰਕਿਰਤੀ ਪਛਾਣਨ ਦਾ ਹੈ। ਨਿਰਸੰਦੇਹ ਉਸ ਵਿੱਚ ਹੀ ਬਹੁਤ ਕੁਝ ਤਰਕਹੀਨਤਾ, ਹਨੇਰ ਬਿਰਤੀ, ਧਾਰਮਿਕ-ਤੁਅੱਸਧ, ਕਰਮ, ਸੱਭਿਆਚਾਰ, ਅਨਪੜ੍ਹਤਾ, ਕੱਟੜਤਾ, ਪਿੱਛੜਪਨ, ਫ਼ਿਰਕੂ, ਜਨੂਨ, ਇਲਾਦਵਾਦ ਅਤੇ ਖੁਦਗਰਜ਼ ਜਾਤੀਵਾਦ ਦੀ ਬੁਨਿਆਦ ਉੱਪਰ ਖੜਾ ਹੈ। ਸਾਡਾ ਵਿਸ਼ਵੀਕਰਨ ਦਾ ਸੰਕਲਪ ਮੰਡੀ ਵਪਾਰੀਕਰਨ ਜਾਂ ਵਣਜੀਕਰਨ ਉੱਪਰ ਆਧਾਰਿਤ ਨਹੀਂ ਬਲਕਿ ਅੰਧ ਵਿਸ਼ਵਾਸਾਂ, ਜਾਤਾਂ, ਕੌਮਾਂ, ਜਮਾਤਾਂ ਅਤੇ ਭਰਮਾਂ ਤੋਂ ਮੁਕਤ ਆਪਸੀ ਭਾਈਚਾਰੇ ਤੇ ਭਗਤਰੀ ਭਾਵ ਦੀ ਤੰਦ ਵਿੱਚ ਬੱਝੇ, ਐਸੇ ਮਨੁੱਖ ਦੀ ਸਿਰਜਣਾ ਦਾ ਹੋਣਾ ਚਾਹੀਦਾ ਹੈ, ਜਿਸ ਵਿੱਚ ਮਨੁੱਖ ਖੁਦ ਨੂੰ ਮਨੁੱਖ ਦੀ ਔਲਾਦ ਮਹਿਸੂਸ ਕਰੇ, ਉਸਦੀ ਮੁਕੰਮਲ ਪ੍ਰਤੀਬੱਧਤਾ ਮਾਨਵੀ ਨਸਲ ਦੇ ਜੀਵਨ ਦੀ ਖੁਸ਼ਹਾਲੀ ਨਾਲ ਹੋਏ ਅਤੇ ਉਸਦੇ ਫ਼ੈਸਲੇ ਕਬੀਲਾਈ  ਵਫ਼ਾਦਾਰੀ ਜਾਂ ਮੁਨਾਫ਼ੇ ਵਿਚੋਂ ਨਹੀਂ ਮਾਨਵੀ ਸਰੋਕਾਰਾਂ ਜਾਂ ਚਿੰਤਾਵਾਂ ਵਿੱਚ ਆਪਣੀ ਹੋਂਦ ਕਹਿਣ ਕਰਨ।

ਹਵਾਲੇ[9]

[ਸੋਧੋ]
  1. ਕੌਰ, ਡਾ ਅਮਰਜੀਤ. ਲੋਕਧਾਰਾ ਅਤੇ ਸੱਭਿਆਚਾਰ ਅਧਿਐਨ. p. 1.
  2. ਸਿੰਘ, ਡਾ. ਭੀਮ ਇੰਦਰ (2013). ਵਿਸ਼ਵੀਕਰਨ ਵਿਸ਼ਲੇਸ਼ਣ ਅਤੇ ਵਿਵੇਚਨ. ਪੰਜਾਬੀ ਭਵਨ, ਲੁਧਿਆਣਾ. pp. 88–95.
  3. ਸਿੰਘ, ਡਾ. ਜਸਵਿੰਦਰ (2012). ਪੰਜਾਬੀ ਸੱਭਿਆਚਾਰ ਪਛਾਣ ਚਿੰਨ. ਗਰੇਸ਼ੀਅਸ ਬੁਕਸ,ਪਟਿਆਲਾ. pp. 212–215.
  4. Al-Rodhan, R.F. Nayef and Gérard Stoudmann. (2006). Definitions of Globalization: A Comprehensive Overview and a Proposed Definition. Archived 2012-11-19 at the Wayback Machine.
  5. Albrow, Martin and Elizabeth King (eds.) (1990). Globalization, Knowledge and Society London: Sage. ISBN 978-0803983243 p. 8. "...all those processes by which the peoples of the world are incorporated into a single world society."
  6. Stever, H. Guyford (1972). "Science, Systems, and Society." Journal of Cybernetics, 2(3):1–3. doi:10.1080/01969727208542909
  7. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named GL-H-09
  8. "Globalization and Global History (p.127)" (PDF). Retrieved 3 July 2012.[permanent dead link]
  9. ਫ਼ਰੈਕ, ਗੁਰਬਖ਼ਸ਼ ਸਿੰਘ. ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. p. 23.