ਵਿਸ਼ਵ ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਸ਼ਵ ਬੈਂਕ
World Bank logo.png
World Bank logo
ਨਿਰਮਾਣਜੁਲਾਈ 22, 1944; 78 ਸਾਲ ਪਹਿਲਾਂ (1944-07-22)
ਕਿਸਮਅੰਤਰ-ਰਾਸ਼ਟਰੀ ਵਿੱਤੀ ਸੰਸਥਾ
ਕਾਨੂੰਨੀ ਸਥਿਤੀਸੰਧੀ
ਕਰਜ਼ੇ ਦੇਣਾ
ਮੁੱਖ ਦਫ਼ਤਰਵਾਸ਼ਿੰਗਟਨ ਡੀ. ਸੀ., ਸੰਯੁਕਤ ਰਾਸ਼ਟਰ
ਖੇਤਰ
ਵਿਸ਼ਵ ਵਿਆਪੀ
ਮੈਂਬਰ
188 ਦੇਸ਼ (ਆਈ.ਬੀ.ਆਰ.ਡੀ.)[1]
172 ਦੇਸ਼ (ਆਈ.ਡੀ.ਏ.)
Parent organization
ਵਿਸ਼ਵ ਬੈਂਕ ਸਮੂਹ
ਵੈੱਬਸਾਈਟwww.worldbank.org

ਵਿਸ਼ਵ ਬੈਂਕ ਸੰਯੁਕਤ ਰਾਸ਼ਟਰ ਦੀ ਇੱਕ ਅੰਤਰ-ਰਾਸ਼ਟਰੀ ਵਿੱਤੀ ਸੰਸਥਾ ਹੈ। ਇਸਦਾ ਮੁੱਖ ਉਦੇਸ਼ ਵਿਕਾਸਸ਼ੀਲ (ਮੈਂਬਰ) ਦੇਸ਼ਾਂ ਨੂੰ ਪੂੰਜੀ ਨਿਰਮਾਣ ਦੇ ਵਿਕਾਸ ਕਾਰਜਾਂ ਲਈ ਕਰਜ਼ ਦੇਣਾ ਹੈ। ਇਸ ਵਿੱਚ ਦੋ ਸੰਸਥਾਂਵਾਂ ਸ਼ਾਮਲ ਹਨ:ਅੰਤਰ ਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ(ਆਈ.ਬੀ.ਆਰ.ਡੀ.) ਅਤੇ ਅੰਤਰ ਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ.ਡੀ.ਏ.)। ਵਿਸ਼ਵ ਬੈਂਕ ਵਿਸ਼ਵ ਬੈਂਕ ਸਮੂਹ ਦਾ ਹਿੱਸਾ ਹੈ ਅਤੇ ਯੂਨਾਇਟੇਡ ਨੇਸ਼ਨ ਵਿਕਾਸ ਸਮੂਹ ਦਾ ਮੈਂਬਰ ਹੈ। ਵਿਸ਼ਵ ਬੈਂਕ ਦਾ ਉਦੇਸ਼ ਸੰਸਾਰ ਵਿਚੋਂ ਗਰੀਬੀ ਖਤਮ ਕਰਨਾ ਹੈ।

"ਵਿਸ਼ਵ ਬੈਂਕ" ਅਤੇ "ਵਿਸ਼ਵ ਬੈਂਕ ਸਮੂਹ" ਵਿੱਚ ਫ਼ਰਕ[ਸੋਧੋ]

"ਵਿਸ਼ਵ ਬੈਂਕ", "ਵਿਸ਼ਵ ਬੈਂਕ ਸਮੂਹ" ਤੋਂ ਵੱਖ ਹੈ ਇਹਨਾਂ ਦੋਹਾਂ ਨੂੰ ਆਪਸ ਵਿੱਚ ਰਲਗਡ ਨਹੀਂ ਕਰਨਾ ਚਾਹੀਦਾ। ਵਿਸ਼ਵ ਬੈਂਕ ਸਮੂਹ ਯੂਨਾਇਟੇਡ ਨੇਸ਼ਨ ਆਰਥਿਕ ਅਤੇ ਸਮਾਜਿਕ ਕੌਂਸਲ ਦਾ ਮੈਬਰ ਹੈ ਜਿਸ ਵਿੱਚ ਹੇਠ ਲਿਖੀਆਂ ਪੰਜ ਅੰਤਰ ਰਾਸ਼ਟਰੀ ਸੰਸਥਾਂਵਾਂ ਆਉਦੀਆਂ ਹਨ ਜੋ ਗਰੀਬ ਮੁਲਕਾਂ ਨੂੰ ਗਰੀਬੀ ਦ ਟਾਕਰਾ ਕਰਨ ਲਈ ਕਰਜ਼ੇ ਦਿੰਦੀਆਂ ਹਨ:

ਵਿਸ਼ਵ ਬੈਂਕ ਵਿੱਚ ਇਹਨਾਂ ਵਿਚੋਂ ਕੇਵਲ ਪਹਿਲੀਆਂ ਦੋ ਸੰਸਥਾਂਵਾਂ ਹੀ ਆਉਂਦੀਆਂ ਹਨ ਜਦ ਕਿ ਵਿਸ਼ਵ ਬੈਂਕ ਸਮੂਹ ਵਿੱਚ ਇਹ ਸਾਰੀਆਂ ਪੰਜ ਸੰਸਥਾਂਵਾਂ ਆਉਂਦੀਆਂ ਹਨ।

ਇਤਿਹਾਸ[ਸੋਧੋ]

ਵਿਸ਼ਵ ਬੈਂਕ ਬਣਾਉਣ ਦਾ ਫੈਸਲਾ 1944 ਵਿੱਚ ਬ੍ਰੈਟਨ ਵੂਡਸ ਕਾਨਫਰੰਸ (Bretton Woods Conference) ਵਿੱਚ ਕੀਤਾ ਗਿਆ ਸੀ। ਇਸਦੇ ਨਾਲ ਹੀ ਅੰਤਰ ਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ) ਸਮੇਤ ਤਿੰਨ ਹੋਰ ਅੰਤਰ ਰਾਸ਼ਟਰੀ ਸੰਸਥਾਵਾਂ ਬਣਾਈਆਂ ਗਈਆਂ। ਆਮ ਤੌਰ ਤੇ ਵਿਸ਼ਵ ਬੈਂਕ ਦਾ ਪ੍ਰਧਾਨ ਕਿਸੇ ਅਮਰੀਕੀ ਨੂੰ ਹੀ ਬਣਾਉਣ ਦੀ ਰੀਤ ਹੈ। [3] ਵਿਸ਼ਵ ਬੈਂਕ ਅਤੇ ਅੰਤਰ ਰਾਸ਼ਟਰੀ ਮੁਦਰਾ ਕੋਸ਼ ਦੋਵੇਂ ਵਾਸ਼ਿੰਗਟਨ ਡੀ.ਸੀ.(Washington, D.C.) ਵਿੱਚ ਸਥਿਤ ਹਨ, ਅਤੇ ਇੱਕ ਦੂਜੇ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰਦੇ ਹਨ।

ਮਾਉਂਟ ਵਾਸ਼ਿੰਗਟਨ ਹੋਟਲ (Mount Washington Hotel) ਦਾ ਸੁਨਿਹਰੀ ਕਮਰਾ (The Gold Room) ਜਿਥੇ ਆਈ.ਐਮ.ਐਫ.ਅਤੇ ਵਿਸ਼ਵ ਬੈਂਕ ਦੀ ਸਥਾਪਨਾ ਕੀਤੀ ਗਈ।

ਭਾਂਵੇਂ ਕਿ ਬ੍ਰੈਟਨ ਵੂਡਜ ਕਾਨਫਰੰਸ,ਵਿਖੇ ਮੈਂਬਰ ਦੇਸ਼ ਹਜ਼ਾਰ ਸਨ ਪਰ ਅਮਰੀਕਾ ਅਤੇ ਇੰਗਲੈਂਡ ਹਾਜ਼ਰ ਦੇਸ਼ਾਂ ਵਿਚੋਂ ਜਿਆਦਾ ਜ਼ੋਰਾਵਰ ਸਨ ਅਤੇ ਕੀਤੇ ਗਏ ਫੈਸਲਿਆਂ ਤੇ ਉਹਨਾਂ ਦੀ ਰਾਇ ਭਾਰੂ ਰਹੀ।[4]: 52–54 

1944–1968[ਸੋਧੋ]

1968 ਤੋਂ ਪਹਿਲਾਂ ਵਿਸ਼ਵ ਬੈਂਕ ਵਲੋਂ ਪੁਨਰ ਨਿਰਮਾਣ ਅਤੇ ਵਿਕਾਸ ਕਾਰਜਾਂ ਲਈ ਦਿੱਤੇ ਗਏ ਕਰਜ਼ਿਆਂ ਦੀ ਰਾਸ਼ੀ ਬਹੁਤ ਘੱਟ ਸੀ। ਬੈਂਕ ਦੇ ਕਰਮੀ ਹੌਲੀ ਹੌਲੀ ਬੈਂਕ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਲੋੜ ਬਾਰੇ ਸੁਚੇਤ ਸਨ। ਪ੍ਰੰਪਰਕ ਵਿੱਤੀ (Fiscal conservatism) ਨਿਯਮ ਅਪਣਾਏ ਗਏ ਅਤੇ ਕਰਜ਼ੇ ਲਈ ਅਰਜ਼ੀਆਂ ਲਈ ਸਖਤ ਮਾਪਦੰਡ ਅਪਣਾਏ ਗਏ।.[4]: 56–60 

ਫਰਾਂਸ ਕਰਜ਼ਾ ਪ੍ਰਾਪਤ ਕਰਨ ਵਾਲਾਂ ਪਹਿਲਾ ਦੇਸ਼ ਸੀ। ਇਹ ਕਰਜ਼ਾ 250 ਮਿਲੀਅਨ ਅਮਰੀਕੀ ਡਾਲਰ ਸੀ ਜੋ ਮੰਗ ਕੀਤੇ ਕਰਜ਼ੇ ਦਾ ਅੱਧ ਸੀ। ਇਸ ਕਰਜ਼ੇ ਲਈ ਕਰੜੇ ਮਾਪਦੰਡ ਅਤੇ ਸ਼ਰਤਾਂ ਲਈਆਂ ਗਈਆਂ ਸਨ। ਫਰਾਂਸ ਨੂੰ ਸਹੀ ਤਵਾਜ਼ਨ ਵਾਲਾਂ ਬਜਟ ਪੇਸ਼ ਕਰਨ ਲਈ ਕਿਹਾ ਗਿਆ ਅਤੇ ਹੋਰਨਾਂ ਦੇਸਾਂਵ ਤੋਂ ਪਹਿਲਾਂ ਵਿਸ਼ਵ ਬੈਂਕ ਨੂੰ ਇਹ ਰਿਣ ਵਾਪਿਸ ਕਰਨ ਦੀ ਹਦਾਇਤ ਕੀਤੀ ਗਈ ਸੀ। ਵਿਸ਼ਵ ਬੈਂਕ ਦੇ ਅਧਿਕਾਰੀਆਂ ਵਲੋਂ ਇਸ ਕਰਜ਼ੇ ਦੀ ਬਰੀਕੀ ਨਾਲ ਪੜਚੋਲ ਕੀਤੀ ਗਈ ਕੀ ਇਹ ਕਰਜ਼ਾ ਸ਼ਰਤਾਂ ਮੁਤਾਬਿਕ ਖ਼ਰਚ ਕੀਤਾ ਜਾਵੇ। ਇਸ ਤੋਂ ਇਲਾਵਾ ਅਮਰੀਕਾ ਦੇ ਰਾਜ ਵਿਭਾਗ ਨੇ ਇਹ ਕਰਜ਼ਾ ਮਨਜ਼ੂਰ ਹੋਣ ਤੋਂ ਪਹਿਲਾਂ ਇਹ ਸ਼ਰਤ ਵੀ ਲਗਾਈ ਕਿ ਫਰਾਂਸ ਸਰਕਾਰ ਆਪਣੇ ਕਮਿਓਨਿਸਟ ਮੈਂਬਰਾਂ ਨੂੰ ਖਤਮ ਕਰੇ। ਫਰਾਂਸ ਸਰਕਾਰ ਨੇ ਇਸ ਹਦਾਇਤ ਦੀ ਪਾਲਣਾ ਕੀਤੀ ਅਤੇ ਕਮਿਊਨਿਸਟ (Communist) ਭਾਈਵਾਲ ਸਰਕਾਰ(coalition government) ਖਤਮ ਕਰ ਦਿੱਤੀ।ਇਸਦੇ ਕੁਝ ਹੀ ਘੰਟਿਆਂ ਅੰਦਰ ਫਰਾਂਸ ਨੂੰ ਕਰਜ਼ ਮਨਜ਼ੂਰ ਕਰ ਦਿੱਤਾ ਗਿਆ।[5]: 288, 290–291 

ਪ੍ਰਧਾਨਗੀ[ਸੋਧੋ]

ਜਿੱਮ ਯੋਂਗ ਕਿਮ(Jim Yong Kim), ਵਿਸ਼ਵ ਬੈਂਕ ਸਮੂਹ ਦਾ ਮੌਜੂਦਾ ਪ੍ਰਧਾਨ

ਵਿਸ਼ਵ ਬੈਂਕ ਦਾ ਮੁਖੀ ਸਾਰੇ ਵਿਸ਼ਵ ਬੈਂਕ ਸਮੂਹ ਦਾ ਪ੍ਰਧਾਨ ਹੁੰਦਾ ਹੈ। ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਜਿੱਮ ਯੌਂਗ ਕਿੱਮ ਹਨ ਜੋ ਕੋਰੀਅਨ ਮੂਲ ਦੇ ਹਨ। ਕੁਝ ਪ੍ਰਧਾਨ ਬੈਂਕ ਖੇਤਰ ਦਾ ਤਜ਼ਰਬਾ ਰਖਣ ਵਾਲੇ ਹੁੰਦੇ ਹਨ ਕੁਝ ਨਹੀਂ।[6][7]

ਪ੍ਰਧਾਨਾਂ ਦੀ ਸੂਚੀ[ਸੋਧੋ]

ਨਾਮ ਮਿਤੀਆਂ ਨਾਗਰਿਕਤਾ ਪਿਛੋਕੜ
ਯਗੇਨੇ ਮੇਅਰ 1946–1946  ਅਮਰੀਕਾ ਅਖ਼ਬਾਰ ਪ੍ਰਕਾਸ਼ਕ ਅਤੇ ਫੈਡਰਲ ਰਿਜਰਵ ਬੈਂਕ ਮੁਖੀ
ਜੋਹਨ ਜੇ.ਮੈਕਲੋਇ 1947–1949  ਅਮਰੀਕਾ ਵਕੀਲ ਅਤੇ ਅਮਰੀਕੀ ਸਹਾਇਕ ਸਕਤਰ, ਜੰਗ
ਯੁਗੇਨੇ ਆਰ.ਬਲੈਕ,ਸੀਨੀਅਰ 1949–1963  ਅਮਰੀਕਾ ਚੇਜ਼ ਨਾਲ ਅਧਿਕਾਰੀ ਅਤੇ ਵਿਸ਼ਵ ਬੈਂਕ ਨਾਲ ਅਗਜੇਕਟਿਵ ਡਾਇਰੈਕਟਰ
ਜਾਰਜ ਵੂਡ 1963–1968  ਅਮਰੀਕਾ ਫਸਟ ਬੋਸਟਨ ਕਾਰਪੋਰੇਸ਼ਨ ਨਾਲ ਬੈਂਕ ਅਧਿਕਾਰੀ
ਰੋਬਟ ਮਕਨਾਮਰਾ 1968–1981  ਅਮਰੀਕਾ ਭੂਤਪੂਰਵ ਅਮਰੀਕੀ ਰਖਿਆ ਸਕਤਰ,ਫੋਰਡ ਮੋਟਰ ਕੰਪਨੀ ਨਾਲ ਕਾਰੋਬਾਰੀ ਅਧਿਕਾਰੀ
ਆਲਦੇਨ ਡਬਲਯੂ.ਕਲਾਓਸਨ 1981–1986  ਅਮਰੀਕਾ ਵਕੀਲ,ਬੈਂਕ ਆਫ ਅਮਰੀਕਾ ਵਿੱਚ ਅਧਿਕਾਰੀ
ਬਾਰਬਰ ਕਨੇਬਲ 1986–1991  ਅਮਰੀਕਾ ਨਿਊ ਯਾਰਕ ਰਾਜ ਸੇਨੇਟਰ ਅਤੇ ਯੂ.ਐਸ.ਕਾਂਗਰਸਮੈਨ
ਲੇਵਿਸ ਟੀ. ਪਰੇਸਟੋਨ 1991–1995  ਅਮਰੀਕਾ ਜੇ.ਪੀ.ਮੋਰਗਨਬੈਂਕ ਨਾਲ ਅਧਿਕਾਰੀ
ਜੇਮਸ ਵੋਲਨਸੋਹਨ 1995–2005  ਅਮਰੀਕਾ
 ਆਸਟ੍ਰੇਲੀਆ(ਪਹਿਲਾਂ)
ਵੋਲਨਸੋਹਨ ਇਹ ਦਫਤਰ ਦਾਖਲ ਹੋਣ ਤੋਂ ਪਹਿਲਾਂ ਇੱਕ ਨਿਰਪੱਖ ਅਮਰੀਕੀ ਨਾਗਰਿਕ ਸਨ। ਕਾਰਪੋਰਟ ਵਕੀਲ ਅਤੇ ਬੈਂਕਰ ਸਨ।
ਪਾਲ ਵੋਲਫੋਵਿਟਜ਼ 2005–2007  ਅਮਰੀਕਾ ਵੱਖ ਵੱਖ ਸਰਕਾਰੀ ਅਹੁਦੇਦਾਰੀਆਂ,ਇਡੋਨੇਸ਼ਿਆ ਵਿਖੇ ਅਮਰੀਕੀ ਰਾਜਦੂਤ,ਅਮਰੀਕੀ ਸੁਰਖਿਆ ਉੱਪ ਸਕਤਰ
ਰਾਬਟ ਜਿਓਲਿਕ 2007–2012  ਅਮਰੀਕਾ ਅਮਰੀਕੀ ਵਪਾਰ ਨੁਮਾਇੰਦਾ ਅਤੇ ਰਾਜ ਉੱਪ ਸਕਤਰ
ਜਿੱਮ ਯੋਂਗ ਕਿੱਮ 2012–ਮੌਜੂਦਾ ਪ੍ਰਧਾਨ  ਅਮਰੀਕਾ ਹਾਰਵਰਡ ਵਿਖੇ ਪਹਿਲਾਂ ਆਲਮੀ ਸਿਹਤ ਅਤੇ ਸਮਾਜਿਕ ਦਵਾ ਵਿਭਾਗ ਦੇ ਮੁਖੀ, ਡਾਰਟਮਾਊਥ ਕਾਲਜ ਦੇ ਪ੍ਰਧਾਨ

ਮੈੰਬਰ[ਸੋਧੋ]

ਅੰਤਰ ਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ (ਆਈ.ਬੀ.ਆਰ.ਡੀ.) ਦੇ 188 ਦੇਸ ਮੈਂਬਰ ਹਨ ਜਦ ਕਿ ਅੰਤਰ ਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ॰ਡੀ.ਏ.) ਦੇ 172 ਦੇਸ ਮੈਬਰ ਸਨ। ਹਰ ਇੱਕ ਆਈ.ਬੀ.ਆਰ.ਡੀ.ਮੈਂਬਰ ਦੇਸ ਅੰਤਰ ਰਾਸ਼ਟਰੀ ਮੁਦਰਾ ਕੋਸ਼ ਦਾ ਵੀ ਮੈਂਬਰ ਹੋਣਾ ਚਾਹੀਦਾ ਹੈ ਅਤੇ ਇਹੀ ਮੈਂਬਰ ਦੇਸ ਵਿਸ਼ਵ ਬੈਂਕ ਦੀਆਂ ਅੰਦਰੂਨੀ ਸੰਸਥਾਵਾਂ (ਜਿਵੇਂ ਆਈ.ਆਰ.ਡੀ.) ਵਿੱਚ ਸ਼ਾਮਲ ਹੋ ਸਕਦਾ ਹੈ।[8]

ਵੋਟ ਸ਼ਕਤੀ[ਸੋਧੋ]

2010 ਵਿੱਚ ਵੋਟ ਪਾਓਣ ਦੀ ਸ਼ਕਤੀ ਵਿੱਚ ਤਬਦੀਲੀ ਕੀਤੀ ਗਈ ਸੀ ਤਾਂ ਕਿ ਵਿਕਾਸਸ਼ੀਲ ਦੇਸਾਂ, ਖ਼ਾਸ ਕਰਕੇ ਚੀਨ, ਦੀ ਵੋਟ ਸਮਰਥਾ ਨੂੰ ਵਧਾਇਆ ਜਾ ਸਕੇ। ਹੁਣ ਸਭ ਤੋਂ ਵੱਧ ਵੋਟਿੰਗ ਸਮਰਥਾ ਵਾਲੇ ਦੇਸਾਂ ਵਿੱਚ ਅਮਰੀਕਾ (15.85%),ਜਪਾਨ (6.84%), ਚੀਨ(4,42%),ਜਰਮਨੀ(4%), ਇੰਗਲੈਂਡ(3,75%), ਫਰਾਂਸ(3.75%),ਭਾਰਤ (2,91%) ਸੀ। [9] ਰੂਸ(2.77%),ਸਾਊਦੀ ਅਰਬ (2.77%) ਅਤੇ ਇਟਲੀ (2.64%).ਇਹਨਾਂ ਤਬਦੀਲੀਆਂ, ਜਿਹਨਾਂ ਨੂੰ "ਆਵਾਜ਼ ਸੁਧਾਰ - ਫੇਜ਼ 2 ਦੇ ਨਾਮ ਨਾਲ ਜਾਣਿਆ ਗਿਆ, ਚੀਨ ਤੋਂ ਇਲਾਵਾ ਹੋਰ ਦੇਸ ਜਿਹਨਾਂ ਦੀ ਵੋਟ ਸਮਰਥਾ ਵਿੱਚ ਵਾਧਾ ਹੋਇਆ ਓਹ ਸਨ: ਦਖਣੀ ਕੋਰੀਆ, ਤੁਰਕੀ, ਮਕਸਿਕੋ, ਸਿੰਘਾਪੁਰ, ਗਰੀਸ, ਬ੍ਰਾਜ਼ੀਲ, ਭਾਰਤ, ਅਤੇ ਸਪੇਨ। ਜਿਆਦਾਤਰ ਵਿਕਾਸ ਸ਼ੀਲ ਦੇਸਾਂ ਦੀ ਵੋਟ ਸਮਰਥਾ ਵਿੱਚ ਕਮੀ ਕੀਤੀ ਗਈ ਅਤੇ ਕੁਝ ਗਰੀਬ ਮੁਲਕਾਂ [[ ਜਿਵੇਂ ਨਾਈਜੀਰੀਆ]] ਦੀ ਵੋਟ ਸਮਰਥਾ ਵਿੱਚ ਵੀ ਕਟੌਤੀ ਕੀਤੀ ਗਈ। ਅਮਰੀਕਾ,ਰੂਸ,ਅਤੇ ਸਾਊਦੀ ਅਰਬ ਦੀ ਵੋਟ ਸਮਰਥਾ ਵਿੱਚ ਕੋਈ ਬਦਲਾਓ ਨਹੀਂ ਹੋਇਆ।[10][11]

ਹਵਾਲੇ[ਸੋਧੋ]

  1. Boards of Executive Directors - Member Countries. Web.worldbank.org. Retrieved on 29 July 2013.
  2. "The Founding Fathers". International Monetary Fund. Archived from the original on 22 ਅਗਸਤ 2017. Retrieved 11 August 2012. {{cite web}}: Unknown parameter |dead-url= ignored (help)
  3. The New York Times, 2015 March 17, "France, Germany and Italy Say They’ll Join China-Led Bank," http://www.nytimes.com/2015/03/18/business/france-germany-and-italy-join-asian-infrastructure-investment-bank.html?hp&action=click&pgtype=Homepage&module=second-column-region&region=top-news&WT.nav=top-news
  4. 4.0 4.1 Goldman, Michael (2005). Imperial Nature: The World Bank and Struggles for Social Justice in the Age of Globalization. New Haven, CT: Yale University Press. ISBN 978-0-30-011974-9.
  5. Bird, Kai (1992). The Chairman: John J. McCloy, the Making of the American Establishment. New York, NY: Simon & Schuster. ISBN 978-0-67-145415-9.
  6. Hurlburt, Heather (23 March 2012). "Why Jim Yong Kim would make a great World Bank president". The Guardian. Retrieved 23 March 2012.
  7. World Bank. "Leadership". World Bank Group. Archived from the original on 25 ਜੂਨ 2019. Retrieved 17 July 2012. {{cite web}}: Unknown parameter |dead-url= ignored (help)
  8. World Bank Group. "Member Countries". World Bank Group. Retrieved 14 July 2012.[ਮੁਰਦਾ ਕੜੀ]
  9. "Developing nations get more say in World Bank affairs". The Times of India. 26 April 2010. Retrieved 5 April 2014.
  10. International Bank for Reconstruction and Development (2010). IBRD 2010 Voting Power Realignment. World Bank Group. http://siteresources.worldbank.org/NEWS/Resources/IBRD2010VotingPowerRealignmentFINAL.pdf. Retrieved on 14 ਅਗਸਤ 2011. 
  11. Veloo, Betsy May (26 April 2010). "China given more influence in World Bank". RTHK. Archived from the original on 5 ਜੂਨ 2011. Retrieved 26 April 2010. {{cite news}}: Unknown parameter |dead-url= ignored (help)