ਵੀ ਟੀ ਰਾਜਸ਼ੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੀ ਟੀ ਰਾਜਸ਼ੇਕਰ, ਪੂਰਾ ਵੋਂਟੀਬੇਟੂ ਥਿੰਮਾਪਾ ਰਾਜਸ਼ੇਖਰ, (ਜਨਮ 1932) ਇੱਕ ਭਾਰਤੀ ਪੱਤਰਕਾਰ[1] ਹੈ, ਦਲਿਤ ਆਵਾਜ਼  ਦਾ ਸੰਸਥਾਪਕ ਅਤੇ ਸੰਪਾਦਕ ਹੈ।[2] ਜਿਸ ਨੂੰ ਹਿਊਮਨ ਰਾਈਟਸ ਵਾਚ ਦੀ ਇੱਕ ਰਿਲੀਜ਼ "ਭਾਰਤ ਦਾ  ਸਭ ਤੋਂ ਵਧ ਵਿਕਣ ਵਾਲਾ ਦਲਿਤ ਜਰਨਲ" ਦੱਸਿਆ ਹੈ।[3]

ਉਹ ਆਪਣੇ ਆਪ ਬਹੁਜਨ ਕਹਿੰਦਾ ਹੈ, ਉਹ ਮਰਹੂਮ ਪੀਐੱਸ ਥਿੰਮਾਪਾ ਸ਼ੈਟੀ ਦਾ ਪੁੱਤਰ ਹੈ, ਜੋ ਦੱਖਣੀ ਕਨਾੜਾ ਜ਼ਿਲੇ ਦੇ ਕਲੈਕਟਰ ਦੇ ਤੌਰ ਤੇ ਸੇਵਾ ਮੁਕਤ ਹੋਇਆ ਸੀ ਜਿਸ ਦਾ ਸੰਬੰਧ ਅਗੇਰੀ ਜਾਤ "ਬੁੰਟ" ਭਾਈਚਾਰੇ ਨਾਲ ਹੈ।  

ਉਹ ਪਹਿਲਾਂ ਇੰਡੀਅਨ ਐਕਸਪ੍ਰੈਸ ਦਾ ਪੱਤਰਕਾਰ ਸੀ, ਜਿੱਥੇ ਉਸ ਨੇ 25 ਸਾਲ ਕੰਮ ਕੀਤਾ ਹੈ।ਉਹ 'ਦਲਿਤ ਵਾਇਸ' ਸੰਸਥਾ ਦਾ ਸੰਸਥਾਪਕ ਹੈ ਜੋ[4] ਜੋ ਦਲਿਤ ਹਿੱਤਾਂ ਲਈ ਵਿਆਪਕ ਅੰਦੋਲਨ ਦਾ ਇਕ ਰੈਡੀਕਲ ਵਿੰਗ ਹੈ। [5] [6]  ਉਹ ਬਹੁਤ ਸਾਰੇ ਪੈਂਫਲੈਟਾਂ ਅਤੇ ਕਿਤਾਬਾਂ ਦਾ ਲੇਖਕ ਵੀ ਹੈ, ਜਿਨ੍ਹਾਂ ਨੂੰ ਮੁੱਖ ਤੌਰ ਤੇ ਉਸ ਦੇ ਆਪਣੇ ਹੀ ਸੰਗਠਨ ਨੇ ਛਾਪਿਆ ਹੈ। 

ਅਹੁਦੇ ਅਤੇ ਦਲਿਤ ਆਵਾਜ਼[ਸੋਧੋ]

ਦਲਿਤ ਵਾਇਸ ਇਕ ਮਿਆਦੀ ਤੌਰ ਤੇ ਰਾਜਸ਼ੇਕਰ ਦਾ 1981 ਵਿਚ ਸ਼ੁਰੂ ਕੀਤਾ ਗਿਆ ਇੱਕ ਮੈਗਜ਼ੀਨ ਹੈ। ਰਾਜਸ਼ੇਖਰ ਦੀ ਲੀਡਰਸ਼ਿਪ ਦੇ ਤਹਿਤ ਦਲਿਤ ਵਾਇਸ ਸੰਗਠਨ ਨੇ ਅਮਰੀਕਾ ਵਿੱਚ ਨੇਸ਼ਨ ਆਫ਼ ਇਸਲਾਮ ਦੀ ਤਰ੍ਹਾਂ ਐਫਰੋਕੇਂਦਰਵਾਦ ਦਾ ਇਕ ਭਾਰਤੀ ਰੂਪ ਵਜੋਂ ਰੂਪਬੱਧ ਕੀਤਾ ਸੀ ਪਰ ਇਹ ਬਹੁਤ ਸਾਰੇ ਪਹਿਲੂਆਂ ਵਿਚ ਦੂਜੇ ਮੈਗਜ਼ੀਨਾਂ ਤੋਂ ਵੱਖਰਾ ਹੈ। ਇਹ ਕ੍ਰਾਂਤੀਕਾਰੀ ਸਾਮੀਵਿਰੋਧਵਾਦ ਦਾ ਪ੍ਰਚਾਰ ਕਰਨ ਲਈ ਵੀ ਮਹੱਤਵਪੂਰਨ ਹੈ ਅਤੇ ਐਫ਼ਰੋਸੈਂਟਰਿਸਟ ਵਿਚਾਰਧਾਰਾਵਾਂ ਨਾਲ ਵੀ ਇਸ ਦਾ ਸੰਬੰਧ ਹੈ।[7] ਕਿਤਾਬ ਭਾਰਤੀ ਜਾਤੀਆਂ ਨੂੰ ਭਾਰਤ ਦੇ ਰਾਸ਼ਟਰਾਂ ਦੇ ਅੰਦਰ ਕੌਮਾਂ ਐਲਾਨ ਕਰਦੀ ਹੈ। ਇਹ ਹਰੇਕ ਜਾਤੀ ਦੀ ਮਜ਼ਬੂਤੀ ਲਈ ਖੜਦੀ ਹੈ। [8]

ਵਿਵਾਦ ਅਤੇ ਆਲੋਚਨਾ[ਸੋਧੋ]

 ਦਲਿਤ ਵਾਇਸ ਨੇ ਹਿਟਲਰ ਅਤੇ ਥਰਡ ਰੀਚ ਬਾਰੇ 'ਜ਼ੀਓਨੀਸਿਸਟ ਸਾਜ਼ਿਸ਼ਾਂ' ਬਾਰੇ ਲੇਖ ਪ੍ਰਕਾਸ਼ਿਤ ਕੀਤੇ ਹਨ।[9][10] ਉਨ੍ਹਾਂ ਨੇ ਈਰਾਨੀ ਸਰਕਾਰ ਅਤੇ ਮਹਿਮੂਦ ਅਹਿਮਦੀਨੇਜਾਦ ਦੁਆਰਾ ਹੋਲੋਕਾਸਟ ਦੇ ਇਨਕਾਰ ਕਰਨ ਦਾ ਵੀ ਸਮਰਥਨ ਕੀਤਾ ਹੈ। [11]

ਪਾਸਪੋਰਟ ਜ਼ਬਤ[ਸੋਧੋ]

1986 ਵਿਚ ਰਾਜਸ਼ੇਕਰ ਦਾ ਪਾਸਪੋਰਟ "ਭਾਰਤ ਤੋਂ ਬਾਹਰ ਹਿੰਦੂ ਧਰਮ ਵਿਰੋਧੀ ਲੇਖਾਂ" ਦੇ ਕਾਰਨ ਜ਼ਬਤ ਕੀਤਾ ਗਿਆ ਸੀ। ਉਸੇ ਸਾਲ, ਉਸ ਨੂੰ ਬੰਗਲੌਰ ਵਿਚ ਭਾਰਤ ਦੇ ਅੱਤਵਾਦ ਅਤੇ ਐਂਟੀ-ਵਿਘਨਕਾਰੀ ਸਰਗਰਮੀਆਂ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਰਾਜਸ਼ੇਕਰ ਨੇ ਹਿਊਮਨ ਰਾਈਟਸ ਵਾਚ ਨੂੰ ਕਿਹਾ ਕਿ ਇਹ ਗ੍ਰਿਫਤਾਰੀ ਦਲਿਤ ਵਾਇਸ ਵਿੱਚ ਲਿਖੀ ਸੰਪਾਦਕੀ ਲਈ ਸੀ, ਜੋ ਕਿ ਇੱਕ ਹੋਰ ਲੇਖਕ ਜਿਸਨੇ ਇਸ ਸੰਪਾਦਕੀ ਨੂੰ ਮੁੜ ਪ੍ਰਕਾਸ਼ਿਤ ਕੀਤਾ ਸੀ, ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਮੁਆਫੀ ਮੰਗਵਾ ਕੇ ਛੱਡ ਦਿੱਤਾ ਗਿਆ ਸੀ। ਰਾਜਸ਼ੇਕਰ ਨੂੰ ਭਾਈਚਾਰਿਆਂ ਵਿਚਕਾਰ ਅਸੰਤੁਸ਼ਟਤਾ ਫੈਲਾਉਣ ਲਈ ਸਡੀਸ਼ਨ ਐਕਟ ਦੇ ਤਹਿਤ ਅਤੇ ਇੰਡੀਅਨ ਪੀਨਲ ਕੋਡ ਦੇ ਤਹਿਤ ਵੀ ਗ੍ਰਿਫਤਾਰ ਕੀਤਾ ਗਿਆ ਹੈ। 

ਨਿੱਜੀ ਜ਼ਿੰਦਗੀ[ਸੋਧੋ]

ਰਾਜੇਸ਼ਵਰ ਦਾ ਵਿਆਹ ਹੇਮਾ ਰਾਜ ਸ਼ੇਖਰ ਨਾਲ ਉਸਦੀ ਮੌਤ ਤੱਕ ਰਿਹਾ। ਉਨ੍ਹਾਂ ਦਾ ਬੇਟਾ ਸਲਿਲ ਸ਼ੈਟੀ ਲੰਡਨ ਵਿਚ ਐਮਨੈਸਟੀ ਇੰਟਰਨੈਸ਼ਨਲ ਲਈ ਕੰਮ ਕਰਦਾ ਹੈ।

ਕਿਤਾਬਾਂ ਅਤੇ ਕਿਤਾਬਚੇ[ਸੋਧੋ]

 • ਕਰਨਾਟਕ ਵਿੱਚ ਦਲਿਤ ਲਹਿਰ 
 • ਹਿੰਦੂ ਭਾਰਤ ਵਿੱਚ ਮਾਰਕਸ ਦੀ ਮੌਤ ਕਿਵੇਂ ਹੋ ਗਈ  
 • ਗੌਡਸੇ  ਨੇ ਗਾਂਧੀ ਕਿਉਂ  ਮਾਰਿਆ 
 • ਹਿੰਦੂ ਸੱਪ ਅਤੇ ਮੁਸਲਿਮ ਨਿਓਲਾ
 • ਭੂਦੇਵਤਿਆਂ ਦੀ ਗੱਲਬਾਤ  
 • ਭੂਦੇਵਤਾਓਂਕੀ ਬਾਤਚੀਤ ਉਰਦੂ ਵਿੱਚ
 • ਮਹਾਤਮਾ ਗਾਂਧੀ ਅਤੇ ਬਾਬਾਸਾਹੇਬ ਅੰਬੇਦਕਰ: ਟਕਰਾਅ ਦੋ ਮੁੱਲਾਂ ਦਾ :  ਇਤਿਹਾਸ ਦਾ ਫੈਸਲਾ ।  ਬੰਗਲੌਰ: ਦਲਿਤ ਸਾਹਿਤ ਅਕਾਦਮੀ, 1989
 • ਦਲਿਤ: ਭਾਰਤ ਦੇ ਕਾਲੇ ਅਛੂਤ (ਮੁਖਬੰਧ ਕੇ ਵਾਈ. ਐਨ. ਕਲਾਈ). ਅਟਲਾਂਟਾ; ਔਟਵਾ: ਕਲੈਰਿਟੀ ਪ੍ਰੈਸ, c1987 (ਮੂਲ ਤੌਰ ਤੇ:ਭਾਰਤ ਵਿਚ ਰੰਗਭੇਦ ਸਿਰਲੇਖ ਹੇਠ ਪ੍ਰਕਾਸ਼ਿਤ, ਬੰਗਲੌਰ-ਦਲਿਤ ਐਕਸ਼ਨ ਕਮੇਟੀ, 1979)
 • ਭਾਰਤ ਵਿਚ ਰੰਗਭੇਦ : ਇੱਕ ਅੰਤਰਰਾਸ਼ਟਰੀ ਸਮੱਸਿਆ, 2ਜਾ ਸੋਧਿਆ ਆਡੀਸ਼ਨ। ਪ੍ਰਕਾਸ਼ਕ: ਬੰਗਲੌਰ: ਦਲਿਤ ਸਾਹਿਤ ਅਕਾਦਮੀ, 1983
 • ਅੰਬੇਦਕਰ ਅਤੇ ਉਸ ਦਾ ਧਰਮ ਪਰਿਵਰਤਨ: ਇੱਕ ਆਲੋਚਨਾ. ਬੰਗਲੌਰ: ਦਲਿਤ ਐਕਸ਼ਨ ਕਮੇਟੀ, ਕਰਨਾਟਕ, 1980
 • ਨਿਆਇਕ ਅੱਤਵਾਦ
 • ਭਾਰਤ ਇੱਕ ਅਸਫਲ ਰਾਜ ਦੇ ਤੌਰ ਤੇ
 • ਭਾਰਤੀ ਸਭਿਆਚਾਰ ' ਤੇ ਹਮਲਾ 
 • ਵਿਕਾਸ ਪੁਨਰ-ਪਰਿਭਾਸ਼ਤ
 • ਜਾਤ – ਕੌਮ ਅੰਦਰ ਇੱਕ ਕੌਮ
 • ਭਾਰਤ ਦਾ ਬੌਧਿਕ ਰੇਗਿਸਤਾਨ
 • ਜ਼ਿਓਨਵਾਦੀ ਅਰਥਸ਼ਾਸਤਰ (ਜ਼ਿਓਨ ਦੇ ਵਿਦਵਾਨ ਬਜ਼ੁਰਗਾਂ  ਦੇ ਪਰੋਟੋਕਾਲ )
 • ਭਾਰਤ ਵਿਚ ਬ੍ਰਾਹਮਣਵਾਦ ਅਤੇ ਪੱਛਮ ਵਿਚ ਜ਼ਿਓਨਵਾਦ 
 • ਭਾਰਤ ਦੀ  ਮੁਸਲਿਮ ਸਮੱਸਿਆ
 • ਭਾਰਤ ਇਸਲਾਮੀਕਰਨ ਦੇ ਰਾਹ ਤੇ 
 • ਦਲਿਤ ਅਵਾਜ਼ – ਪੱਤਰਕਾਰੀ ਇੱਕ ਨਵਾਂ ਤਜਰਬਾ 
 • ਬ੍ਰਾਹਮਣਵਾਦ
 • ਉਲਟ ਇਨਕਲਾਬ ਵਿਰੁਧ ਲੜਨ ਲਈ ਹਥਿਆਰ 
 • ਹਿੰਦੂ ਧਰਮ ਵਿੱਚ ਬੁਝਾਰਤਾਂ  ਬਾਬਾ ਸਾਹੇਬ ਅੰਬੇਦਕਰ
 • ਹਿੰਦੂ ਮਨ ਨੂੰ ਜਾਣੋ

ਅਵਾਰਡ[ਸੋਧੋ]

 • 2005 ਵਿਚ ਰਾਜੇਸ਼ਵਰ ਨੇ ਲੰਡਨ ਇੰਸਟੀਚਿਊਟ ਆਫ਼ ਸਾਊਥ ਏਸ਼ੀਆ (ਲੀਸਾ) ਤੋਂ ਸਾਲ ਦੀ ਕਿਤਾਬ ਅਵਾਰਡ ਹਾਸਲ ਕੀਤਾ।[12]

ਹਵਾਲੇ[ਸੋਧੋ]

 1. Rawat, V. B. (2006). "Reservation Debate: A Great Opportunity To Restrengthen Dalit Bahujan Alliance". Counter Currents. Archived from the original on 15 May 2006. 
 2. Dalit Voice About Us. Dalitvoice.org. Retrieved on 2011-07-07.
 3. Human Rights Watch Article. Hrw.org. Retrieved on 2011-07-07.
 4. Dalit Voice Website listing Rajshekhar as the founder
 5. Sikand, Yoginder (2004). Islam, Caste and Dalit-Muslim Relations in India. Global Media Publications, New Delhi Pg. 98.
 6. Poliakov, Léon (1994). Histoire de l’antisémitisme 1945–93 (P.395). Paris. 
 7. African Studies Review, Vol. 43, No. 1, Special Issue on the Diaspora (Apr., 2000), pp. 189–201 online
 8. Interview by Yoginder Singh Sikand
 9. dalitvoice.org. dalitvoice.org. Retrieved on 2011-07-07.
 10. Dalitvoice article at the Wayback Machine (archived September 28, 2007) See "Abuse of History" Hitler not worst villain of 20th century as painted by "Zionists"
 11. Defeat in Iraq & fall of Bush: India warned to quickly adjust to big changes in West Dalit Voice Article
 12. "Award for book on Dalits". The Hindu. 8 October 2012. Archived from the original on 18 June 2013.