ਵੈਦਿਕ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੈਦਿਕ ਸਾਹਿਤ ਭਾਰਤੀ ਸੱਭਿਆਚਾਰ ਦੇ ਪ੍ਰਾਚੀਨ ਸਵਰੂਪ ਉਤੇ ਪ੍ਰਕਾਸ਼ ਪਾਉਣ ਵਾਲਾ ਅਤੇ ਵਿਸ਼ਵ ਦਾ ਪ੍ਰਾਚੀਨ ਸਾਹਿਤ ਹੈ। ਵੈਦਿਕ ਸਾਹਿਤ ਨੂੰ 'ਸ਼ਰੂਤੀ' ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼੍ਰਿਸ਼ਟੀ ਕਰਤਾ ਬ੍ਰਹਮਾਜੀ ਨੇ ਵਿਰਾਟਪੁਰਸ਼ ਭਗਵਾਨ ਦੀ ਵੇਦਧੁਨੀ ਨੂੰ ਸੁਣ ਕੇ ਹੀ ਪ੍ਰਾਪਤ ਕੀਤਾ ਸੀ। ਹੋਰ ਵੀ ਬਹੁਤ ਸਾਰੇ ਰਿਸ਼ੀਆਂ ਨੇ ਇਸ ਸਾਹਿਤ ਨੂੰ ਸੁਣਨ ਪਰੰਪਰਾ ਨਾਲ ਹੀ ਗ੍ਰਹਿਣ ਕੀਤਾ। ਵੇਦ ਦੇ ਅਸਲ ਮੰਤਰ ਭਾਗ ਨੂੰ 'ਸੰਹਿਤਾ' ਕਿਹਾ ਜਾਂਦਾ ਹੈ। ਇਸ ਦੀ ਭਾਸ਼ਾ ਸੰਸਕ੍ਰਿਤ ਹੈ, ਜਿਸ ਕਾਰਣ ਇਸ ਨੂੰ ਆਪਣੀ ਅਲੱਗ ਪਛਾਣ ਦੇ ਨਾਲ ਵੈਦਿਕ ਸੰਸਕ੍ਰਿਤ  ਕਿਹਾ ਜਾਂਦਾ ਹੈ। ਇਤਿਹਾਸਕ ਰੂਪ ਵਿਚ ਪ੍ਰਾਚੀਨ ਭਾਰਤ ਅਤੇ ਹਿੰਦੂ-ਆਰੀਆ ਜਾਤੀ ਦੇ ਨਾਲ ਸਬੰਧਿਤ ਹਵਾਲਿਆਂ ਲਈ ਇਹ ਉੱਤਮ ਸੋਮਾ ਮੰਨਿਆਂ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਪ੍ਰਾਚੀਨ ਰੂਪ ਹੋਣ ਕਾਰਣ ਵੀ ਇਸਦਾ ਸਾਹਿਤਕ ਮਹੱਤਵ ਬਣਿਆ ਹੋਇਆ ਹੈ। 

ਰਚਣਹਾਰਾਂ ਅਨੁਸਾਰ ਹਰੇਕ ਸ਼ਾਖਾ ਦੀ ਵੈਦਿਕ ਸ਼ਬਦ ਰਾਸ਼ੀ ਦਾ ਵਰਗੀਕਰਨ ਚਾਰ ਭਾਗਾਂ ਵਿਚ ਹੁੰਦਾ ਹੈ। ਪਹਿਲੇ ਭਾਗ (ਸਾਹਿੰਤਾ) ਤੋਂ ਇਲਾਵਾ ਹਰੇਕ ਵਿਚ ਟੀਕਾ ਜਾਂ ਟਿੱਪਣੀ ਦੀਆਂ ਤਿੰਨ ਸਤਰਾਂ ਹੁੰਦੇ ਹਨ। ਕੁੱਲ ਇਹ ਹਨ

ਜਦ ਅਸੀਂ ਚਾਰ ਵੇਦਾਂ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਸੰਹਿਤਾ ਭਾਗ ਦਾ ਹੀ ਅਰਥ ਲਿਆ ਜਾਂਦਾ ਹੈ। ੳੁਪਨਿਸ਼ਦ ( ਰਿਸ਼ੀਆਂ ਦੀ ਵਿਵੇਚਨਾ), ਬ੍ਰਹਾਮਣ-ਗ੍ਰੰਥ , ਆਦਿ ਮੰਤਰ ਭਾਗ( ਸੰਹਿਤਾ) ਦੇ ਸਹਾਇਕ ਗ੍ਰੰਥ ਸਮਝੇ ਜਾਂਦੇ ਹਨ। ਚਾਰ ਵੇਦ ਹਨ- ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ।

ਵੈਦਿਕ ਸਾਹਿਤ ਦਾ ਸਮਾਂ[ਸੋਧੋ]

ਇਸ ਸਬੰਧ ਵਿਚ ਵੱਖ ਵੱਖ ਵਿਦਵਾਨਾਂ ਵਿਚ ਮੱਤਭੇਦ ਹੈ ਕਿ ਵੇਦਾਂ ਦੀ ਰਚਨਾ ਕਦੋਂ ਹੋਈ ਅਤੇ ਇਸ ਕਾਲ ਵਿਚ ਕਿਹੜੀ ਸਭਿਅਤਾ ਦਾ ਵਰਣਨ ਮਿਲਦਾ ਹੈ। ਭਾਰਤੀ ਵੇਦਾਂ ਨੂੰ ਕਿਸੇ ਪੁਰਸ਼ ਦੁਆਰਾ ਨਾ ਬਣਾਇਆ ਮੰਨਿਆ ਜਾਂਦਾ ਹੈ ਪਰ ਪੱਛਮੀ ਵਿਦਵਾਨ ਇਸ ਨੂੰ ਰਿਸ਼ੀਆਂ ਦੀ ਰਚਨਾ ਮੰਨਦੇ ਹਨ। ਇਨ੍ਹਾਂ ਦੁਆਰਾ ਵੈਦਿਕ ਸਾਹਿਤ ਦਾ ਕਾਲ 1200 ਈ. ਪੂ. ਤੋਂ 600 ਈ.ਪੂ. ਮੰਨਿਆ ਜਾਂਦਾ ਹੈ। 

ਵੈਦਿਕ ਸਾਹਿਤ ਦਾ ਵਰਗੀਕਰਨ[ਸੋਧੋ]

ਵੈਦਿਕ ਸਾਹਿਤ ਹੇਠ ਲਿਖੇ ਭਾਗਾਂ ਵਿਚ ਵੰਡਿਆ ਹੈ-

1.ਸੰਹਿਤ 2. ਬ੍ਰਹਮਣ ਅਤੇ ਆਰਯਣਕ 3. ਉਪਨਿਸ਼ਦ 4. ਵੇਦਾਂਗ 5. ਸੂਤਰ-ਸਾਹਿਤ

ਸੰਹਿਤਾ[ਸੋਧੋ]

ਰਿਗਵੇਦ[ਸੋਧੋ]

ਯਜੁਰਵੇਦ [ਸੋਧੋ]

 ਸਾਮਵੇਦ[ਸੋਧੋ]

 ਅਥਰਵ ਵੇਦ[ਸੋਧੋ]

ਬਾਹਰੀ ਕੜੀਆਂ[ਸੋਧੋ]