ਵੈਸਟਰਬੌਟਨ-ਕੁਰੀਰੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵੈਸਟਰਬੌਟਨ-ਕੁਰੀਰੈਨ
Västerbottens-Kuriren logo.jpg
ਕਿਸਮ ਰੋਜ਼ਾਨਾ ਅਖ਼ਬਾਰ
ਫ਼ਾਰਮੈਟ Tabloid
ਮਾਲਕ ਸਟੀਫ਼ਟੈਲਸਨ ਵੀਕੇ-ਪ੍ਰੈਸ
ਮੁੱਖ ਸੰਪਾਦਕ ਇੰਗਵਾਰ ਨਾਸਲੰਡ
ਸਟਾਫ਼ ਲੇਖਕ 199 (ਦਸੰਬਰ 2012)[1]
ਸਥਾਪਨਾ 1900
ਸਿਆਸੀ ਇਲਹਾਕ ਲਿਬਰਲ
ਭਾਸ਼ਾ ਸਵੀਡਿਸ਼
ਮੁੱਖ ਦਫ਼ਤਰ ਊਮਿਓ, ਸਵੀਡਨ
ਸਰਕੁਲੇਸ਼ਨ 34,700 (2010)[2]
ਕੌਮਾਂਤਰੀ ਮਿਆਰੀ ਲੜੀ ਨੰਬਰ 1104-0246
ਦਫ਼ਤਰੀ ਵੈੱਬਸਾਈਟ www.vk.se (Swedish)

ਵੈਸਟਰਬੌਟਨ-ਕੁਰੀਰੈਨ ਇੱਕ ਸਵੀਡਿਸ਼ ਅਖ਼ਬਾਰ ਹੈ ਜਿਸਦੀ ਸਥਾਪਨਾ 1900 ਵਿੱਚ ਹੋਈ ਸੀ। ਇਹ ਊਮਿਓ, ਵੈਸਟਰਬੌਟਨ ਵਿੱਚ ਛੱਪਦਾ ਹੈ। ਇਹ ਵੈਸਟਰਬੌਟਨ ਦੀਆਂ ਖੇਤਰੀ ਖ਼ਬਰਾਂ ਦੇ ਨਾਲ ਨਾਲ ਊਮਿਓ ਬਾਰੇ ਵਿਸ਼ੇਸ਼ ਖ਼ਬਰਾਂ ਦਿੰਦਾ ਹੈ। ਇਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਬਰਾਂ ਵੀ ਹੁੰਦੀਆਂ ਹਨ।

ਇਤਿਹਾਸ[ਸੋਧੋ]

ਰੋਜ਼ਨ[ਸੋਧੋ]

ਵੀ.ਕੇ. ਪਹਿਲੀ ਬਾਰ 17 ਮਈ 1900 ਵਿੱਚ ਛੱਪਿਆ ਸੀ ਅਤੇ 1903 ਤੱਕ ਵੈਸਟਰਬੌਟਨ ਕਾਉਂਟੀ ਦਾ ਸਭ ਤੋਂ ਮਸ਼ਹੂਰ ਅਖ਼ਬਾਰ ਬਣ ਗਿਆ ਸੀ। ਐਸਟ੍ਰਿਡ ਤੈਰਿਡ ਇਸ ਨਾਲ ਸੰਬੰਧਿਤ ਪਹਿਲੇ ਪੱਤਰਕਾਰਾਂ ਵਿੱਚੋਂ ਇੱਕ ਸੀ।

ਗੁਸਤਾਵ ਰੋਜ਼ਨ ਦੀ ਸਵੀਡਨ ਦੇ ਇਤਿਹਾਸ ਵਿੱਚ ਅਹਿਮ ਭੂਮਿਕਾ ਰਹੀ ਹੈ ਅਤੇ ਉਹ 1926 ਤੱਕ ਇਸ ਅਖ਼ਬਾਰ ਦਾ ਡਾਇਰੈਕਟਰ ਰਿਹਾ ਕਿਉਂਕਿ 1926 ਵਿੱਚ ਉਸਨੂੰ ਕਾਰਲ ਗੁਸਤਾਵ ਏਕਮਾਨ ਦੇ ਆਫ਼ਿਸ ਵਿੱਚ ਸੁਰੱਖਿਆ ਮੰਤਰੀ ਬਣਾ ਦਿੱਤਾ ਗਿਆ ਸੀ। ਇਸ ਦਾ ਉੱਤਰਅਧਿਕਾਰੀ ਅਰਨੈਸਟ ਗਾਫਵੇਲਿਨ ਬਣਿਆ ਜੋ ਛੇ ਮਹੀਨਿਆਂ ਬਾਅਦ ਮਰ ਗਿਆ। ਉਸਤੋਂ ਬਾਅਦ ਗੁਸਤਾਵ ਰੋਜ਼ਨ ਦਾ ਇਕਲੋਤਾ ਮੁੰਡਾ ਸਟੈਲਨ ਰੋਜ਼ਨ 23 ਸਾਲ ਦੀ ਉਮਰ ਵਿੱਚ ਇਸ ਦਾ ਸੰਪਾਦਕ ਅਤੇ ਪ੍ਰਕਾਸ਼ਕ ਬਣਿਆ। ਸਤੰਬਰ 1928 ਵਿੱਚ ਏਕਮਾਨ ਦੇ ਅਸਤੀਫਾ ਦੇਣ ਤੋਂ ਬਾਅਦ ਗੁਸਤਾਵ ਰੋਜ਼ਨ ਊਮਿਓ ਵਿੱਚ ਵਾਪਿਸ ਆ ਗਏ; ਪਹਿਲਾਂ ਵੀ.ਕੇ. ਦੇ ਰਾਜਨੀਤਿਕ ਸੰਪਾਦਕ ਵਜੋਂ ਕੰਮ ਕੀਤਾ ਅਤੇ ਫਿਰ 1931 ਤੋਂ ਲੈਕੇ 1942 ਤੱਕ ਵੈਸਟਰਬੌਟਨ ਕਾਉਂਟੀ ਦੇ ਗਵਰਨਰ ਦੇ ਅਹੁਦੇ ਉੱਤੇ ਰਹੇ।[3]

ਬੈਕਸਟ੍ਰਾਮ[ਸੋਧੋ]

1929 ਵਿੱਚ ਰੋਜ਼ਨ ਨੇ ਆਪਣੇ ਜ਼ਿਆਦਾਤਰ ਸ਼ੇਅਰ ਮਸ਼ਹੂਰ ਬਿਲਡਰ ਬੈਕਸਟ੍ਰਾਮ ਨੂੰ ਵੇਚ ਦਿੱਤੇ। 1930/1931 ਤੱਕ ਵੀ.ਕੇ. ਦੀ ਇਮਾਰਤ ਪੂਰੀ ਬਣ ਗਈ ਸੀ ਅਤੇ ਜਿਸ ਵਿੱਚ 1988 ਤੱਕ ਵੀ.ਕੇ. ਦਾ ਕੰਮ ਹੁੰਦਾ ਰਿਹਾ। 1949 ਵਿੱਚ ਇਹ ਨੌਰਲੰਡ ਦਾ ਪਹਿਲਾ ਅਜਿਹਾ ਅਖ਼ਬਾਰ ਸੀ ਜਿਸਦਾ ਆਪਣਾ ਪ੍ਰੈਸ ਫੋਟੋਗ੍ਰਾਫ਼ਰ ਸੀ, ਹੈਰੀ ਲਿੰਡਵਾਲ, ਜੋ 1985 ਵਿੱਚ ਆਪਣੀ ਰਿਟਾਇਰਮੈਂਟ ਤੱਕ ਨੌਕਰੀ ਉੱਤੇ ਰਿਹਾ।

ਹਵਾਲੇ[ਸੋਧੋ]

  1. "Bokslut & Nyckeltal – Västerbottens-Kurirens Media Aktiebolag" (in Swedish). Stiftelsen VK-press. Allabolag.se. 2012. Retrieved 5 May 2014. 
  2. "Västerbottens-Kuriren" (in Swedish). Nationalencyklopedin. http://www.ne.se/västerbottens-kuriren. Retrieved on 25 ਮਾਰਚ 2011. 
  3. Sjöström, Eskil (1988). Så lades grunden. Anteckningar vid en milstolpe i VK:s historia. Umeå: Västerbottens-Kuriren. p. 10. ISBN 91-7970-363-1.