ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ (ਅੰਗਰੇਜ਼ੀ: Voter-verified paper audit trail (VVPAT) ਜਾਂ ਵੀਵੀਪੈਟ) ਜਾਂ ਤਸਦੀਕਸ਼ੁਦਾ ਕਾਗ਼ਜ਼ੀ ਫ਼ਰਦ (ਅੰਗਰੇਜ਼ੀ: verified paper record (VPR) ਜਾਂ ਵੀਪੀਆਰ) ਵੋਟ ਪਰਚੀ ਤੋਂ ਵਿਹੂਣਾ ਵੋਟ ਪ੍ਰਬੰਧ ਵਰਤ ਕੇ ਵੋਟਰਾਂ ਨੂੰ ਵਾਪਸੀ ਜਾਣਕਾਰੀ ਦੇਣ ਦਾ ਇੱਕ ਤਰੀਕਾ ਹੈ। ਇਹ ਵੋਟਿੰਗ ਮਸ਼ੀਨ ਵਾਸਤੇ ਇੱਕ ਅਜ਼ਾਦ ਤਸਦੀਕੀ ਪ੍ਰਬੰਧ ਹੁੰਦਾ ਹੈ ਜਿਸ ਨਾਲ਼ ਵੋਟਰ ਇਹ ਤਸਦੀਕ ਕਰ ਸਕਦੇ ਹਨ ਕਿ ਉਹਨਾਂ ਦਾ ਵੋਟ ਸਹੀ ਪਿਆ ਹੈ, ਕਿਸੇ ਚੋਣ ਠੱਗੀ ਜਾਂ ਤਕਨੀਕੀ ਨੁਕਸ ਦਾ ਪਤਾ ਲੱਗ ਸਕਦਾ ਹੈ ਅਤੇ ਜਮ੍ਹਾਂ ਕੀਤੇ ਬਿਜਲਾਣੂ ਨਤੀਜਿਆਂ ਦੀ ਲੇਖਾ-ਪੜਤਾਲ ਕਰਨ ਦਾ ਇਹ ਇੱਕ ਸੌਖਾ ਜ਼ਰੀਆ ਹੈ।

ਭਾਰਤ ਵਿੱਚ ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ ਪ੍ਰਬੰਧ ਨੂੰ ਭਾਰਤ ਦੀਆਂ ਆਮ ਚੋਣਾਂ, 2014 ਵਿੱਚ ਸ਼ੁਰੂਆਤੀ ਪ੍ਰਾਜੈਕਟ ਦੇ ਰੂਪ ਵਿੱਚ 543 ਪਾਰਲੀਮਾਨੀ ਹਲਕਿਆਂ 'ਚੋਂ 8 ਵਿੱਚ ਲਾਗੂ ਕੀਤਾ ਗਿਆ ਸੀ।[1][2][3][4] ਇਹਨੂੰ ਲਖਨਊ, ਗਾਂਧੀਨਗਰ, ਦੱਖਣੀ ਬੰਗਲੌਰ, ਕੇਂਦਰੀ ਚੇਨਈ, ਜਾਦਵਪੁਰ, ਰਾਇਪੁਰ, ਪਟਨਾ ਸਾਹਿਬ ਅਤੇ ਮੀਜ਼ੋਰਮ ਹਲਕਿਆਂ ਵਿੱਚ ਲਾਗੂ ਕੀਤਾ ਗਿਆ ਸੀ।[5][6][7][8][9][10]

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]

ਘੋਖ[ਸੋਧੋ]

ਹਮਾਇਤ ਅਤੇ ਟਿੱਪਣੀਆਂ[ਸੋਧੋ]