ਵੋਟ ਦਾ ਹੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵੋਟਰ

ਵੋਟ ਦਾ ਹੱਕ ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਦੁਆਰਾ ਦਿੱਤਾ ਹੋਇਆ ਸਰਕਾਰ ਚਲਾਣ ਲਈ, ਆਪਣੇ ਪ੍ਰਤਿਨਿਧੀ ਚੁਣ ਕੇ ਭੇਜਣ ਦੇ ਅਧਿਕਾਰ ਨੂੰ ਵੋਟ ਅਧਿਕਾਰ (ਫਰੈਂਚਾਇਜ) ਕਹਿੰਦੇ ਹਨ।[1][2] ਜਨਤੰਤਰੀ ਪ੍ਰਣਾਲੀ ਵਿੱਚ ਇਸ ਦਾ ਬਹੁਤ ਮਹੱਤਵ ਹੁੰਦਾ ਹੈ। ਗਣਰਾਜ ਦੀ ਨੀਂਹ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ। ਇਸ ਪ੍ਰਣਾਲੀ ਉੱਤੇ ਆਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਹਰ ਇੱਕ ਬਾਲਗ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਜਾਵੇ। ਸਖ਼ਸ਼ੀ ਵਿਕਾਸ ਦੀਆਂ ਅਨੇਕਾਂ ਮਿਸਾਲਾਂ ਸਾਹਮਣੇ ਲਿਆ ਰਹੇ ਸਿਆਸੀ ਉਭਾਰ ਸਾਡਾ ਧਿਆਨ ਲੋਕਤੰਤਰ ਤੋਂ ਹਟਾ ਕੇ ਰਾਜਾਸ਼ਾਹੀ ਵੱਲ ਲਿਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਿਨਾਂ ਵੋਟਰ ਦਾ ਪੱਖ ਜਾਣਿਆਂ ਵੱਡੇ ਵਜ਼ੀਰ ਦੀ ਤਾਜਪੋਸ਼ੀ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਜੇ ਇਹ ਕਹਿ ਲਿਆ ਜਾਵੇ ਕਿ ਇੱਥੇ ਤਾਂ ‘ਲੋਕਤੰਤਰੀ ਰਾਜੇ’ ਨੂੰ ਲੋਕਾਂ ’ਤੇ ਠੋਸ ਦਿੱਤਾ ਜਾਂਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਵੋਟਰ ਦੀ ਉਮਰ ਦੀ ਹੱਦ 18 ਤੋਂ 21 ਹੁੰਦੀ ਹੈ।

ਮੰਗ[ਸੋਧੋ]

ਵੋਟਰ ਦੀ ਮੰਗ ਹੈ ਕਿ ਗ਼ਰੀਬੀ ਰੇਖਾ ਦਾ ਹੇਠਲਾ ਪੱਧਰ ਨਿਸ਼ਚਿਤ ਕਰਨ ਵੇਲੇ ਗੰਢੇ ਅਤੇ ਇਸ ਵਰਗੀਆਂ ਹੋਰ ਨਿਗੂਣੀਆਂ ਵਸਤਾਂ ਦੀਆਂ ਕੀਮਤਾਂ ਦਾ ਅਧਿਐਨ ਜ਼ਰੂਰ ਕਰ ਲਿਆ ਜਾਵੇ। ਵੋਟਰ ਦੀ ਮੰਗ ਹੈ ਕਿ ਵਿਗਿਆਨੀ ਸਿਆਸਤਦਾਨਾਂ ਨੂੰ ਸਖ਼ਤੀ ਨਾਲ ਆਖਣ ਕਿ ਵਿਗਿਆਨਕ ਲੱਭਤਾਂ ਦੀ ਵਰਤੋਂ ਕਰਦੇ ਸਮੇਂ ਦਿੱਤੀਆਂ ਰੋਕਾਂ ਨੂੰ ਲਾਗੂ ਕਰਨ ਵੇਲੇ ਸਿਆਸੀ ਲੋਕ ਨਿੱਜੀ ਹਿੱਤਾਂ ਵਾਲੀ ਮੱਦ ਨੂੰ ਪਿੱਛੇ ਛੱਡ ਦੇਣਗੇ। ਭਾਰਤੀ ਵੋਟਰ ਦੀ ਮੰਗ ਹੈ ਕਿ ਵਿਗਿਆਨਕ ਲੱਭਤਾਂ ਨੇ ਪਹਿਲਾਂ ਹੀ ਉਸ ਨੂੰ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੀ ਜਕੜ ਵਿੱਚ ਲੈ ਆਉਂਦਾ ਹੈ। ਹਰ ਤਰ੍ਹਾਂ ਦੇ ਪ੍ਰਦੂਸ਼ਨ ਦਾ ਵੱਡਾ ਕਾਰਨ ਵਿਗਿਆਨਕ ਲੱਭਤਾਂ ਦੀ ਕੀਤੀ ਜਾਂਦੀ ਬੇਲੋੜੀ ਵਰਤੋਂ ਹੈ। ਵੋਟਰਾਂ ਦੀ ਮੰਗ ਹੈ ਕਿ ਧਰਤੀ, ਪਾਣੀ ਅਤੇ ਹਵਾ ਦੇ ਪ੍ਰਦੂਸ਼ਨ ਨੂੰ ਰੋਕੇ ਜਾਣ ਲਈ ਸਿਆਸਤ ਨੂੰ ਪਾਸੇ ਰੱਖ ਕੇ ਫ਼ੈਸਲੇ ਲੈਣੇ ਅਤੇ ਲਾਗੂ ਕਰਨੇ ਚਾਹੀਦੇ ਹਨ। ਰਿਸ਼ਵਤਖੋਰੀ ਨੂੰ ਰੋਕਣਾ ਤਾਂ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਮੰਗ ਬਣ ਗਈ ਹੈ। ਸਮਾਜਿਕ ਕਦਰਾਂ-ਕੀਮਤਾਂ ਵਿੱਚ ਆ ਰਿਹਾ ਨਿਘਾਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।

ਗਿਰਾਵਟ[ਸੋਧੋ]

ਵੋਟਰ ਦੀ ਮੰਗ ਹੈ ਕਿ ਵਿਦਿਆਰਥੀ ਵਰਗ ਵਿੱਚ ਆ ਰਹੀ ਨੈਤਿਕ ਗਿਰਾਵਟ ਹੈ। ਵਿਦਿਆਰਥੀ ਪੜ੍ਹਦੇ ਵੀ ਹਨ, ਸੁਣਦੇ ਵੀ ਹਨ ਅਤੇ ਵੇਖਦੇ ਵੀ ਹਨ। ਉਹ ਸਿਆਸੀ ਲੋਕਾਂ ਨੂੰ ਪਵਿੱਤਰ ਸਦਨ ਮੰਨੀਆਂ ਜਾਂਦੀਆਂ ਵਿਧਾਨ ਸਭਾਵਾਂ, ਲੋਕ ਸਭਾ ਅਤੇ ਰਾਜ ਸਭਾ ਵਿੱਚ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਤੇ ਇਨ੍ਹਾਂ ਦੀ ਕਾਰਵਾਈ ਨਾ ਚੱਲਣ ਦੇਣ ਨੂੰ ਬੜੇ ਧਿਆਨ ਨਾਲ ਵੇਖਦੇ ਤੇ ਸੁਣਦੇ ਹਨ। ਕੁਝ ਲੋਕ ਆਪਣੇ ਸਿਆਸੀ ਰਹਿਬਰਾਂ ਦੀ ਨਕਲ ਕਰਦਿਆਂ ਉਹੋ ਜਿਹਾ ਵਿਹਾਰ ਹੀ ਕਰਨ ਲੱਗੇ ਜਾਂਦੇ ਹਨ ਜਿਹੋ ਜਿਹਾ ਉਨ੍ਹਾਂ ਨੇ ਸਿਆਸੀ ਲੋਕਾਂ ਨੂੰ ਇਨ੍ਹਾਂ ਸਦਨਾਂ ਤੋਂ ਬਾਹਰ ਕਰਦਿਆਂ ਵੇਖਿਆ-ਸੁਣਿਆ ਹੁੰਦਾ ਹੈ। ਸ਼ਾਇਦ ਇਸੇ ਕਰਕੇ ਹੀ ਉਹ ਨੈਤਿਕਤਾ ਵਿਹੂਣੇ ਬਣਦੇ ਜਾ ਰਹੇ ਹਨ। ਭਾਰਤੀ ਵੋਟਰ ਆਪਣੇ ਸਿਆਸੀ ਨੇਤਾਵਾਂ ਤੋਂ ਮੰਗ ਕਰਦਾ ਹੈ ਕਿ ਲੋਕਤੰਤਰੀ ਢਾਂਚੇ ਵਿੱਚ ਗੱਲਬਾਤ ਦਾ ਜ਼ਰੀਆ ਅਪਣਾ ਲੈਣਾ ਅਤੇ ਹਰ ਮਸਲੇ ਦੇ ਹੱਲ ਦੀ ਤਲਾਸ਼ ਕਰਨਾ ਬੇਹੱਦ ਜ਼ਰੂਰੀ ਹੈ। ਇਹ ਨੈਤਿਕਤਾ ਦੀ ਨਿਸ਼ਾਨੀ ਹੈ ਪਰ ਗੱਲਬਾਤ ਕਰਦਿਆਂ ਸ਼ਾਲੀਨਤਾ ਦਾ ਪੱਲਾ ਫੜੀ ਰੱਖਣਾ ਚਾਹੀਦਾ ਹੈ। ਨੌਜਵਾਨ ਵਰਗ ਆਪਣੇ ਸਿਆਸੀ ਨੇਤਾਵਾਂ ਦਾ ਅਨੁਸਰਣ ਜ਼ਰੂਰ ਕਰੇਗਾ। ਦੇਸ਼ਾਂ ਵਿੱਚ ਭਾਵੇਂ ਧਰਮ ਨੂੰ ਹਰ ਥਾਂ ’ਤੇ ਪਹਿਲ ਦਿੱਤੀ ਜਾਂਦੀ ਹੈ ਪਰ ਫਿਰ ਵੀ ਆਮ ਲੋਕ ਧਰਮ ਨਿਰਪੱਖਤਾ ਵਿੱਚ ਵਿਸ਼ਵਾਸ ਰੱਖਦੇ ਹਨ। ਧਰਮ ਉਨ੍ਹਾਂ ਦੇ ਨਿੱਜੀ ਵਿਹਾਰ ਦਾ ਅੰਗ ਹੈ ਪਰ ਜਦੋਂ ਇਸ ਕਰਕੇ ਲੋਕਾਂ ਵਿੱਚ ਪਾੜਾ ਪੈਂਦਾ ਹੈ ਤਾਂ ਇਸ ਪਿੱਛੇ ਸ਼ਰਾਰਤੀ ਲੋਕਾਂ ਦੇ ਗੁੱਝੇ ਮਨਸੂਬੇ ਕਾਰਜਸ਼ੀਲ ਹੁੰਦੇ ਹਨ। ਆਮ ਜਨਤਾ ਦਾ ਕਸੂਰ ਸਿਰਫ਼ ਇੰਨਾ ਹੁੰਦਾ ਹੇੈ ਕਿ ਉਹ ਸ਼ਰਾਰਤੀਆਂ ਦੇ ਇਨ੍ਹਾਂ ਮਨਸੂਬਿਆਂ ਨੂੰ ਸਮਝਣ ਵਿੱਚ ਟਪਲਾ ਖਾ ਜਾਂਦੀ ਹੈ।

ਹਵਾਲੇ[ਸੋਧੋ]