ਵੋਲਗਾ ਸੇ ਗੰਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵੋਲਗਾ ਸੇ ਗੰਗਾ  
Volga-se-ganga.jpg
ਲੇਖਕ ਰਾਹੁਲ ਸਾਂਕ੍ਰਿਤਆਇਨ
ਮੂਲ ਸਿਰਲੇਖ वोल्गा से गंगा
ਦੇਸ਼ ਭਾਰਤ
ਭਾਸ਼ਾ ਹਿੰਦੀ
ਵਿਧਾ ਨਿੱਕੀਆਂ ਕਹਾਣੀਆਂ
ਪ੍ਰਕਾਸ਼ਕ ਕਿਤਾਬ ਮਹਲ
ਪ੍ਰਕਾਸ਼ਨ ਮਾਧਿਅਮ ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ)

ਵੋਲਗਾ ਸੇ ਗੰਗਾ (वोल्गा से गंगा) ਵਿਦਵਾਨ ਲੇਖਕ, ਮਹਾਪੰਡਿਤ ਰਾਹੁਲ ਸਾਂਕ੍ਰਿਤਆਇਨ ਦੀਆਂ 20 ਕਹਾਣੀਆਂ ਦਾ ਸੰਗ੍ਰਹਿ ਹੈ। ਹਿੰਦੀ ਯਾਤਰਾ ਸਾਹਿਤ ਦੇ ਪਿਤਾਮਾ ਕਹੇ ਜਾਂਦੇ ਹਨ, ਭਾਰਤ ਦੇ ਸਭ ਤੋਂ ਵਧ ਘੁੰਮਣ ਫਿਰਨ ਵਾਲੇ ਵਿਦਵਾਨ ਲੇਖਕ ਸਨ, ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਚਾਲੀ ਸਾਲ ਘਰੋਂ ਬਾਹਰ ਸਫਰ ਕਰਦਿਆਂ ਬਤੀਤ ਕੀਤੇ। [1] ਅਤੇ ਰੂਸ, ਕੋਰੀਆ, ਜਪਾਨ, ਚੀਨ ਅਤੇ ਹੋਰ ਬੜੇ ਦੇਸ਼ਾਂ ਵਿੱਚ ਘੁੰਮਿਆ। ਉਸਨੇ ਇਨ੍ਹਾਂ ਦੇਸ਼ਾਂ ਦੀਆਂ ਬੋਲੀਆਂ ਵੀ ਸਿੱਖ ਲਈਆਂ ਅਤੇ ਸਭਿਆਚਾਰਕ ਅਧਿਅਨਾਂ ਦਾ ਉਸਤਾਦ ਬਣ ਗਿਆ ਸੀ। ਵੋਲਗਾ ਸੇ ਗੰਗਾ ਅੱਠ ਹਜਾਰ ਸਾਲਾਂ ਅਤੇ ਦਸ ਹਜਾਰ ਕਿਲੋਮੀਟਰ ਦੇ ਦਾਇਰੇ ਵਿੱਚ ਫੈਲੀਆਂ ਹੋਈਆਂ ਹਨ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਇਹ ਕਹਾਣੀਆਂ ਭਾਰੋਪੀ ਮਨੁੱਖਾਂ ਦੀ ਸਭਿਅਤਾ ਦੇ ਵਿਕਾਸ ਦੀ ਪੂਰੀ ਕੜੀ ਨੂੰ ਸਾਹਮਣੇ ਰੱਖਣ ਦੇ ਸਮਰੱਥ ਹਨ। 6000 ਈ ਪੂ ਤੋਂ 1942 ਈ ਤੱਕ ਦੇ ਕਾਲਖੰਡ ਵਿੱਚ ਮਨੁੱਖੀ ਸਮਾਜ ਦੇ ਇਤਿਹਾਸਿਕ, ਆਰਥਕ ਅਤੇ ਰਾਜਨੀਤਕ ਅਧਿਅਨ ਨੂੰ ਰਾਹੁਲ ਸਾਂਕ੍ਰਿਤਾਇਨ ਨੇ ਇਸ ਕਹਾਣੀ-ਸੰਗ੍ਰਿਹ ਵਿੱਚ ਬੰਨ੍ਹਣ ਦਾ ਯਤਨ ਕੀਤਾ ਹੈ। ਉਹ ਆਪਣੀ ਇਸ ਕਿਤਾਬ ਬਾਰੇ ਲਿਖਦੇ ਹਨ ਕਿ-

“ਲੇਖਕ ਦੀ ਇੱਕ ਇੱਕ ਕਹਾਣੀ ਦੇ ਪਿੱਛੇ ਉਸ ਯੁੱਗ ਦੇ ਸੰਬੰਧ ਦੀ ਉਹ ਭਾਰੀ ਸਾਮਗਰੀ ਹੈ, ਜੋ ਦੁਨੀਆਂ ਦੀਆਂ ਕਿੰਨੀਆਂ ਹੀ ਭਾਸ਼ਾਵਾਂ, ਤੁਲਨਾਤਮਕ ਭਾਸ਼ਾ ਵਿਗਿਆਨ, ਮਿੱਟੀ, ਪੱਥਰ, ਤਾਂਬੇ, ਪਿੱਤਲ, ਲੋਹੇ ਉੱਤੇ ਸੰਕੇਤਕ ਜਾਂ ਲਿਖਤੀ ਸਾਹਿਤ ਅਤੇ ਅਲਿਖਿਤ ਗੀਤਾਂ, ਕਹਾਣੀਆਂ, ਰੀਤੀ-ਰਿਵਾਜਾਂ, ਟੋਟਕੇ-ਟੂਣਿਆਂ ਵਿੱਚ ਮਿਲਦੀ ਹੈ।”

[2]

ਹਵਾਲੇ[ਸੋਧੋ]