ਵੰਡਰ ਵੁਮੈਨ (2017 ਫ਼ਿਲਮ)
ਵੰਡਰ ਵੁਮੈਨ | |
---|---|
ਨਿਰਦੇਸ਼ਕ | ਪੈਟੀ ਜੇਂਕਿੰਸ |
ਸਕਰੀਨਪਲੇਅ | ਐਲਨ ਹੈਂਬਰਗ |
ਕਹਾਣੀਕਾਰ |
|
ਨਿਰਮਾਤਾ | |
ਸਿਤਾਰੇ | |
ਸਿਨੇਮਾਕਾਰ | ਮੈਥਿਊ ਜੇਨਸਨ |
ਸੰਪਾਦਕ | ਮਾਰਟਿਨ ਵਾਲਸ਼ |
ਸੰਗੀਤਕਾਰ | ਰੂਪਰਟ ਗ੍ਰੇਗਸਨ-ਵਿਲੀਅਮਜ਼[1] |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | ਵਾਰਨਰ ਬ੍ਰਦਰਜ਼ ਪਿਕਚਰਜ਼ |
ਰਿਲੀਜ਼ ਮਿਤੀਆਂ |
|
ਮਿਆਦ | 141 ਮਿੰਟ[2][3] |
ਦੇਸ਼ | ਸੰਯੁਕਤ ਰਾਜ |
ਭਾਸ਼ਾ | ਅੰਗ੍ਰੇਜ਼ੀ |
ਬਜ਼ਟ | $120–149 ਮਿਲੀਅਨ[4][5] |
ਬਾਕਸ ਆਫ਼ਿਸ | $821.9 ਮਿਲੀਅਨ[5] |
ਵੰਡਰ ਵੁਮੈਨ 2017 ਦੀ ਇੱੱਕ ਅਮਰੀਕੀ ਸੁਪਰਹੀਰੋ ਫ਼ਿਲਮ ਹੈ। ਡੀਸੀ ਕਾਮਿਕਸ ਦੇ ਏਸੇ ਨਾਂਅ ਦੇ ਕਿਰਦਾਰ ਤੇ ਅਧਾਰਿਤ ਏ। ਇਹ ਡੀਸੀ ਐਕਸਟੈਂਡਰਡ ਯੂਨੀਵਰਸ ਦੀ ਚੌਥੀ ਫ਼ਿਲਮ ਹੈ, ਜੋ ਵਾਰਨਰ ਬ੍ਰਦਰਜ਼ ਪਿਕਚਰਜ਼ ਵੱਲੋਂ ਰਿਲੀਜ਼ ਕੀਤੀ ਗਈ। ਇਸ ਫ਼ਿਲਮ ਦੀ ਨਿਰਦੇਸ਼ਕ ਪੈਟੀ ਜੇਂਕਿੰਸ, ਸਕਰੀਨਪਲੇਅ ਐਲਨ ਹੈਂਬਰਗ ਤੇ ਕਹਾਣੀ ਹੈਂਬਰਗ, ਜ਼ੈਕ ਸਨਾਇਡਰ ਤੇ ਜੇਸਨ ਫੂਕਸ ਲਿਖੀ। ਫ਼ਿਲਮ ਵਿੱੱਚ ਗੈਲ ਗੈਡਟ ਟਾਈਟਲ ਕਿਰਦਾਰ ਦੀ ਭੂਮਿਕਾ ਨਿਭਾਈ, ਜਦਕਿ ਕ੍ਰਿਸ ਪਾਈਨ, ਰੋਬਿਨ ਰਾਈਟ, ਡੈਨੀ ਹਸਟਨ, ਡੇਵਿਡ ਥਿਊਲਸ, ਕੌਨੀ ਨੀਲਸਨ ਹੋਰ ਕਿਰਦਾਰਾਂ ਵਿਚ ਵਿਖਾਈ ਦਿੱਤੇ। ਵੰਡਰ ਵੁਮੈਨ ਇਸ ਕਿਰਦਾਰ ਨੂੰ ਵਿਖਾਉਣ ਵਾਲੀ ਦੂਜੀ ਲਾਈਵ ਐਕਸ਼ਨ ਫ਼ਿਲਮ ਸੀ, ਇਸ ਤੋਂ ਪਹਿਲੋਂ ਇਸ ਕਿਰਦਾਰ ਨੂੰ ਬੈਟਮੈਨ ਵਰਸੇਜ਼ ਸੁਪਰਮੈਨ: ਡਾਅਨ ਆਫ਼ ਜਸਟਿਸ ਵਿੱੱਚ ਵਿਖਾਇਆ ਗਿਆ ਸੀ। ਵੰਡਰ ਵੁਮੈਨ ਵਿੱੱਚ ਐਮਾਜ਼ਾਨ ਦੀ ਸ਼ਹਿਜ਼ਾਦੀ ਪਹਿਲੇ ਸੰਸਾਰ ਜੰਗ ਨੂੰ ਡੱਕਣ ਦੀ ਕੋਸ਼ਿਸ਼ ਕਰਦੀ ਹੈ ਕਿਓਂਕਿ ਉਸ ਨੂੰ ਜਾਪਦਾ ਹੈ ਕਿ ਇਹ ਜੰਗ ਐਮਾਜ਼ਾਨ ਦੇ ਪੁਰਾਣੇ ਵੈਰੀ ਐਰੀਜ਼ ਲਵਾਈ ਏ। ਇਸ ਜੰਗ ਦਾ ਪਤਾ ਐਮਾਜ਼ਾਨ ਵਾਸੀਆਂ ਨੂੰ ਤਦ ਲੱਗਾ ਜਦ ਅਮਰੀਕੀ ਪਾਇਲਟ ਤੇ ਜਸੂਸ ਸਟੀਵ ਟ੍ਰੈਵਰ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਥੈਮਸਕੀਰੀਆ ਵਿੱਚ ਆਣ ਡਿੱਗਾ।
ਵੰਡਰ ਵੁਮੈਨ ਤੇ ਅਧਾਰਿਤ ਲਾਈਵ ਐਕਸ਼ਨ ਫ਼ਿਲਮ ਦੀ ਵਿਓਂਤ ਤਾਂ ੧੯੯੬ ਵਿਚ ਈ ਘੜੀ ਗਈ ਸੀ, ਜਦ ਈਵਾਨ ਰੈਟਮੈਨ ਇਹਦੇ ਨਿਰਮਾਤਾ ਤੇ ਨਿਰਦੇਸ਼ਕ ਬਣਨ ਲਈ ਰਾਜ਼ੀ ਹੋ ਗਏ। ਇਸ ਮਗਰੋਂ ਇਸ ਵਿਓਂਤ ਦਾ ਕਈ ਵਰ੍ਹੇ ਗਿੱਲਾ ਪੀਹਣ ਪਿਆ ਰਿਹਾ, ਜੌਨ ਕੋਹੇਨ, ਟੋਡ ਅਲਕੋਟ ਤੇ ਜੋਸ ਵ੍ਹੀਡਨ ਕਿਹੇ ਨਾ ਕਿਹੇ ਹਿਸਾਬ ਨਾਲ ਇਸ ਪ੍ਰੋਜੈਕਟ ਨਾਲ ਜੁੜੇ ਰਹੇ। ਅਖ਼ੀਰ ਦੀ ਬਾਕੀ ਸੰਨ ੨੦੧੦ ਚ ਵਾਰਨਰ ਬ੍ਰਦਰਜ਼ ਇਸ ਫ਼ਿਲਮ ਦਾ ਐਲਾਨ ਕਰ ਈ ਘੱਤਿਆ ਤੇ ੨੦੧੫ ਪੈਟੀ ਜੇਂਕਿੰਸ ਨੂੰ ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਲਈ ਚੁਣਿਆ ਗਿਆ। ਵੰਡਰ ਵੁਮੈਨ ਦੇ ਕਿਰਦਾਰ ਲਈ ਵਿਲੀਅਮ ਮੌਲਟਨ ਮਾਸਟਰਨ ਦੀਆਂ ੧੯੪੦ ਦੀਆਂ ਕਹਾਣੀਆਂ ਤੇ ਜੌਰਜ ਪੇਰੇਜ਼ ਦੀਆਂ ੧੯੮੦ ਦੀਆਂ ਕਹਾਣੀਆਂ ਦੇ ਨਾਲ-ਨਾਲ ਦਿ ਨਿਊ ੫੨ ਵਿੱਚੋਂ ਮਸਾਲਾ ਲਿਆ ਗਿਆ। ਸ਼ੁਰੂਲੀ ਸ਼ੂਟਿੰਗ ਯੂਨਾਈਟਡ ਕਿੰਗਡਮ, ਫਰਾਂਸ ਤੇ ਇਟਲੀ ਵਿਚ ੨੧ ਨਵੰਬਰ ੨੦੧੫ ਨੂੰ ਸ਼ੁਰੂ ਹੋਈ ਤੇ ੯ ਮਈ ੨੦੧੬ ਨੂੰ ਮਾਸਟਰਨ ਦੇ ੧੨੩ਵੇਂ ਜਨਮ ਦਿਹਾੜੇ ਤੇ ਸ਼ੂਟਿੰਗ ਪੂਰੀ ਕਰ ਲਈ। ਮਗਰੋਂ ਨਵੰਬਰ ੨੦੧੬ ਚ ਕੁਝ ਰਹਿੰਦੀਆਂ ਝਾਕੀਆਂ ਫ਼ਿਲਮਾਈਆਂ ਗਈਆਂ।
ਵੰਡਰ ਵੁਮੈਨ ਦਾ ਪ੍ਰੀਮਿਅਰ ੧੫ ਮਈ ੨੦੧੭ ਨੂੰ ਸ਼ੰਘਾਈ ਵਿਖੇ ਸੰਗਠਿਤ ਕੀਤਾ ਗਿਆ ਤੇ ੨ ਜੂਨ ੨੦੧੭ ਨੂੰ ੨ਡੀ, ੩ਡੀ ਤੇ ਆਈਮੈਕਸ ੩ਡੀ ਵਿਚ ਅਮਰੀਕਾ ਵਿਚ ਰਿਲੀਜ਼ ਕੀਤੀ। ਫ਼ਿਲਮ ਨੂੰ ਸਮੀਖਿਆਕਾਰਾਂ ਚੋਖੀ ਗਿਣਤੀ ਚ ਹਾਂ-ਪੱਖੀ ਸਮੀਖਿਆਵਾਂ ਦਿੱਤੀਆਂ। ਜਿਨ੍ਹਾਂ ਇਸ ਦੀ ਅਦਾਕਾਰੀ(ਖ਼ਾਸ ਕਰਕੇ ਗੈਲ ਗੈਡਟ ਤੇ ਪਾਈਨ), ਨਿਰਦੇਸ਼ਨ, ਵਿਜ਼ੂਅਲ ਇਫ਼ੈਕ੍ਟ, ਐਕਸ਼ਨ ਸੀਕਵੈਂਸ ਤੇ ਸੰਗੀਤ ਦੀ ਤਰੀਫ਼ ਕੀਤੀ, ਭਾਵੇਂ ਖਲਨਾਇਕ ਦੀ ਭੂਮਿਕਾ ਦੀ ਆਲੋਚਨਾ ਵੀ ਹੋਈ। ਇਸ ਫ਼ਿਲਮ ਚੰਗੀ ਚੋਖੀ ਕਮਾਈ ਕੀਤੀ। ਕਮਾਈ ਕਰਨ ਦੇ ਮਾਮਲੇ ਵਿਚ ਇਹ ਸੁਪਰਹੀਰੋ ਫ਼ਿਲਮਾਂ ਵਿਚ ਅੱਠਵੇਂ ਥਾਂ ਤੇ ਰਹੀ। ਇਹ $੮੨੧ ਮਿਲੀਅਨ ਕਮਾ ਕੇ ੨੦੧੭ ਦੀ ਅੱਠਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ। ਇਸ ਨਾਲ ਡੀਸੀਈਯੂ ਨੂੰ $੩ ਬਿਲੀਅਨ ਪਾਰ ਕਰਨ ਵਿਚ ਮਦਾਦ ਮਿਲੀ ਤੇ ਡੀਸੀਈਯੂ ਫ਼ਿਲਮੀ ਲੜੀਆਂ ਵਿਚ ੧੪ਵੇਂ ਥਾਂ ਤੇ ਆ ਗਿਆ। ਰੋਟਨ ਟਮਾਟੋਜ਼ ਇਹਨੂੰ 'ਬੈਸਟ ਸੁਪਰਹੀਰੋ ਮੂਵੀਜ਼ ਆਫ਼ ਆਲ ਟਾਈਮ' ਚ ਦੁੱਜੇ ਥਾਂ ਤੇ ਰੱਖਿਆ। ਅਮਰੀਕੀ ਫ਼ਿਲਮ ਇੰਸਟੀਚਿਊਟ ਇਹਨੂੰ ਵਰ੍ਹੇ ਦੀਆਂ ਦਸ ਬਿਹਤਰੀਨ ਫ਼ਿਲਮਾਂ ਵਿਚ ਗਿਣਿਆ। ਫ਼ਿਲਮ ਨੂੰ ੨੩ਵੇਂ 'ਕ੍ਰਿਟਿਕਸ ਚੁਆਇਸ ਅਵਾਰਡ' ਵਿਚ ਤਿੰਨ ਵਰਾਂ ਨਾਮਜ਼ਦ ਕੀਤਾ ਗਿਆ, ਜੀਹਦੇ ਚੋਂ ਇਸ 'ਬੈਸਟ ਐਕਸ਼ਨ ਮੂਵੀ' ਦਾ ਇਨਾਮ ਜਿੱਤਿਆ। ਇਸ ਫ਼ਿਲਮ ਦਾ ਸੀਕਵਲ ਵੰਡਰ ਵੁਮੈਨ ੧੯੮੪ ੧ ਨਵੰਬਰ ੨੦੧੯ ਨੂੰ ਰਿਲੀਜ਼ ਕਰਨਾ ਐਲਾਨਿਆ ਗਿਆ, ਜਿਸ ਨੂੰ ਵੀ ਪੈਟੀ ਜੇਂਕਿੰਸ ਈ ਨਿਰਦੇਸ਼ ਕਰਨ ਡਈ ਏ ਤੇ ਗੈਲ ਗੈਡਟ ਫਿਰ ਆਪਣੇ ਓਸੇ ਰੂਪ ਵਿਚ ਵਿਖਾਈ ਦਵੇਗੀ।
ਹਵਾਲੇ
[ਸੋਧੋ]- ↑ Davis, Edward (ਨਵੰਬਰ 3, 2016). "Exclusive: Stream Track From Rupert Gregson-Williams' 'Hacksaw Ridge' Score, Composer Talks 'Wonder Woman,' Mel Gibson, More". The Playlist. Archived from the original on ਨਵੰਬਰ 4, 2016. Retrieved ਨਵੰਬਰ 3, 2016.
{{cite web}}
: Unknown parameter|deadurl=
ignored (|url-status=
suggested) (help) - ↑ "Wonder Woman". Consumer Protection BC, Canada. ਮਈ 5, 2017. Archived from the original on ਅਗਸਤ 19, 2017. Retrieved ਮਈ 6, 2017.
{{cite web}}
: Unknown parameter|deadurl=
ignored (|url-status=
suggested) (help) - ↑ "Wonder Woman". British Board of Film Classification. Archived from the original on ਜੂਨ 25, 2017. Retrieved ਮਈ 25, 2017.
{{cite web}}
: Unknown parameter|deadurl=
ignored (|url-status=
suggested) (help) - ↑ Dave McNary (December 20, 2017). "Biggest Hits and Flops of 2017". Variety. Retrieved June 20, 2018.
- ↑ 5.0 5.1 "Wonder Woman (2017)". Box Office Mojo. Archived from the original on ਜੁਲਾਈ 25, 2017. Retrieved ਦਸੰਬਰ 16, 2017.
{{cite web}}
: Unknown parameter|deadurl=
ignored (|url-status=
suggested) (help)