ਸਮੱਗਰੀ 'ਤੇ ਜਾਓ

ਵੱਡਾ ਮਛੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੱਡਾ ਮਛੇਰਾ
ਵੱਡਾ ਮਛੇਰਾ
Scientific classification
Kingdom:
Phylum:
ਕੋਰਡੇਟ
Class:
Order:
ਕੋਰਾਸੀਫਾਰਮਜ਼
Family:
ਹੈਲਸੀਅੋਨੀਡੇਈ
Genus:
ਹਲਸੀਅਨ
Species:
ਹ ਸਮਾਈਰਨੈਨਸਿਸ
Binomial name
ਹੈਲਸੀਅੋਨ ਸਮਾਈਰਨੈਨਸਿਸ
ਕਾਰਲ ਲਿਨਾਅਸ, 1758
ਵੰਡ ਦਾ ਨਕਸ਼ਾ

ਵੱਡਾ ਮਛੇਰਾ (white-throated kingfisher), ਇੱਕ ਰੁੱਖ ਪੰਛੀ ਹੈ, [2] ਜੋ ਏਸ਼ੀਆ ਵਿੱਚ ਤੁਰਕੀ ਤੋਂ ਲੈ ਕੇ ਫਿਲੀਪੀਨਜ਼ ਤੱਕ ਬਸੇਰਾ ਕਰਦਾ ਹੈ। ਹੋਰ ਨਾਮ ਨੀਲਾ ਮਛੇਰਾ ਜਾਂ ਕਿਲਕਿਲਾ ਵੀ ਹਨ। ਇਸ ਨੂੰ ਇਸ ਦੇ ਕੱਦ ਅਤੇ ਪਾਣੀ ਵਿੱਚੋਂ ਚੁੱਭੀ ਮਾਰ ਕੇ ਮੱਛੀਆਂ ਫੜ੍ਹਨ ਦੀ ਆਦਤ ਕਰਕੇ ਪੰਜਾਬੀ ਵਿੱਚ ‘ਵੱਡਾ ਮਛੇਰਾ’ ਕਿਹਾ ਜਾਂਦਾ ਹੈ। ਇਸ ਦੀ ਅਵਾਜ ਕਿਲ ਕਿਲ ਦੀ ਹੈ। ਤਕਨੀਕੀ ਨਾਂ ‘ਹੈਲਸੀਅੋਨ ਸਮਾਈਰਨੈਨਸਿਸ’ ਹੈ ਅਤੇ ਇਨ੍ਹਾਂ ਦੇ ਪਰਿਵਾਰ ਨੂੰ ‘’ ਸੱਦਦੇ ਹਨ। ਇਹਨਾਂ ਦਾ ਟਿਕਾਣਾ ਖੇਤਾਂ ਤੇ ਜੰਗਲਾਂ ਵਿੱਚ ਪਾਣੀ ਦੇ ਨੇੜੇ, ਸ਼ਹਿਰਾਂ ਦੇ ਬਾਗ਼ ਹੁੰਦੇ ਹਨ। ਇਹਨਾਂ ਦਾ ਖਾਣਾ ਮੱਛੀ, ਡੱਡ, ਕੀੜੇ-ਮਕੌੜੇ, ਛੋਟੇ ਡੱਡੂ, ਕਿਰਲੀਆਂ, ਛੋਟੇ ਸੱਪ ਹਨ। ਪੱਛਮੀ ਬੰਗਾਲ ਦਾ ਇਹ ਪੰਛੀ ਰਾਸਟਰੀ ਪੰਛੀ ਹੈ।

ਵੱਡਾ ਮਛੇਰਾ, (ਨੇੜੇ ਜੁਲਮਗੜ੍ਹ)

ਹੁਲੀਆ

[ਸੋਧੋ]

ਇਸ ਦੀ ਲੰਬਾਈ ਤਕਰੀਬਨ 28 ਸੈਂਟੀਮੀਟਰ, ਉਚਾਈ 20 ਸੈਂਟੀਮੀਟਰ, ਇੱਕ ਖੰਭ ਦਾ ਫੈਲਾਓ 12 ਸੈਂਟੀਮੀਟਰ ਅਤੇ ਭਾਰ ਲਗਭਗ 70 ਗ੍ਰਾਮ ਹੁੰਦਾ ਹੈ। ਇਸ ਦੇ ਖੰਭਾਂ ਦਾ ਰੰਗ ਚਮਕਦਾਰ ਫ਼ਿਰੋਜ਼ੀ-ਨੀਲਾ ਹੁੰਦਾ ਹੈ। ਖੰਭਾਂ ਦੇ ਪਾਸਿਆਂ ਉੱਤੇ ਕੁਝ ਚਿੱਟੇ ਚੱਟਾਕ ਹੁੰਦੇ ਹਨ ਜਿਹੜੇ ਉੱਡਣ ਵੇਲੇ ਹੀ ਦਿਸਦੇ ਹਨ। ਇਹ ਸਿੱਧੀ ਲਕੀਰ ਵਿੱਚ ਕਿਸੇ ਜੈੱਟ ਵਾਂਗ ਹੀ ਉੱਡਦੇ ਹਨ। ਇਸ ਦਾ ਸਿਰ ਗੂੜ੍ਹਾ ਚਾਕਲੇਟੀ-ਭੂਰੇ ਰੰਗ ਦਾ ਅਤੇ ਅੱਖਾਂ ਮੋਟੀਆਂ ਅਤੇ ਚਾਕਲੇਟੀ ਡੇਲਿਆਂ ਵਾਲੀਆਂ ਹੁੰਦੀਆਂ ਹਨ। ਇਸ ਦੀ ਚੁੰਝ ਲੰਮੀ ਮੋਟੀ ਅਤੇ ਭਾਰੀ ਤੇ ਰੰਗ ਦੀ ਲਾਲ ਹੁੰਦੀ ਹੈ। ਇਸ ਦੀ ਗਰਦਨ ਅਤੇ ਛਾਤੀ ਚਿੱਟੀ ਤੇ ਢਿੱਡ ਭੂਰਾ ਹੁੰਦਾ ਹੈ। ਇਸ ਦੀਆਂ ਲੱਤਾਂ ਅਤੇ ਪੈਰ ਵੀ ਚੁੰਝ ਵਾਂਗ ਲਾਲ ਹੀ ਹੁੰਦੇ ਹਨ।

ਅਗਲੀ ਪੀੜ੍ਹੀ

[ਸੋਧੋ]

ਇਹਨਾਂ ਦਾ ਬਹਾਰ ਸਮਾਂ ਮੀਂਹ ਦੇ ਮੌਸਮ ਹੁੰਦਾ ਹੈ। ਨਰ ਅਤੇ ਮਾਦਾ ਰੇਤੇ ਦੇ ਟਿੱਲਿਆਂ ਦੀਆਂ ਦੀਵਾਰਾਂ ਵਿੱਚ 50 ਸੈਂਟੀਮੀਟਰ ਲੰਮੀ ਸੁਰੰਗ ਦਾ ਆਲ੍ਹਣਾ ਬਣਾਉਂਦੇ ਹਨ।ਮਾਦਾ 4 ਤੋਂ 7 ਅੰਡੇ ਦਿੰਦੀ ਹੈ ਜਿਸ ਦਾ ਰੰਗ ਚਿੱਟਾ ਹੁੰਦਾ ਹੈ। ਜਿਹਨਾਂ ਵਿੱਚੋਂ 20 ਤੋਂ 22 ਦਿਨਾਂ ਵਿੱਚ ਬੱਚੇ ਨਿਕਲ ਆਉਂਦੇ ਹਨ। ਮਾਦਾ ਅਤੇ ਨਰ ਦੋਨੋਂ ਬੱਚਿਆ ਨੂੰ ਪਾਲਦੇ ਹਨ ਜਿਹੜੇ 19 ਤੋਂ 20 ਦਿਨਾਂ ਬਾਅਦ ਆਪਣੀ ਸੁਰੰਗ ਛੱਡ ਦਿੰਦੇ ਹਨ। ਇਹ ਲਗਭਗ 5 ਤੋਂ 6 ਸਾਲ ਦੀ ਉਮਰ ਜਿਊਂਦੇ ਹਨ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Fry, Fry and Harris. Kingfishers, Bee-eaters and Rollers. ISBN 0-7136-8028-8.