ਸਕਾਈਜ਼ ਆਰ ਨੋਟ ਜਸਟ ਬਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਕਾਈਜ਼ ਆਰ ਨੋਟ ਜਸਟ ਬਲੂ
ਫ਼ਿਲਮ ਪੋਸਟਰ
ਨਿਰਦੇਸ਼ਕਲਾਇਸੈਂਡਰੇ ਕੋਸੇ-ਟਰੈਂਬਲੇ
ਲੇਖਕਲਾਇਸੈਂਡਰੇ ਕੋਸੇ-ਟਰੈਂਬਲੇ
ਸਿਤਾਰੇਯਾਰਾ
ਮੋਨਿਬ
ਤਾਰਿਕ
ਏ.
ਸਿਨੇਮਾਕਾਰਲੌਰੇਂਸ ਬਲੈਸ
ਸੰਪਾਦਕਮੇਲਿਨਾ ਲੀਮੇਅਰ
ਸੰਗੀਤਕਾਰਐਮਲੀ ਪੋਲਿਨ
ਪ੍ਰੋਡਕਸ਼ਨ
ਕੰਪਨੀ
ਯੂਨੀਵਰਸਿਟੀ ਡੂ ਕਿਉਬੇਕ ਏ ਮੋਂਟਰੀਅਲ
ਡਿਸਟ੍ਰੀਬਿਊਟਰਸਪਿਰਾ
ਰਿਲੀਜ਼ ਮਿਤੀਆਂ
  • ਅਕਤੂਬਰ 9, 2018 (2018-10-09) (ਫੈਸਟੀਵਲ ਡੂ ਨੋਵੇਉ ਸਿਨੇਮਾ)
ਮਿਆਦ
25 ਮਿੰਟ
ਦੇਸ਼ਕੈਨੇਡਾ
ਭਾਸ਼ਾਵਾਂਅੰਗਰੇਜ਼ੀ
ਅਰਬੀ
ਫ਼ਾਰਸੀ

ਸਕਾਈਜ਼ ਆਰ ਨੋਟ ਜਸਟ ਬਲੂ ਇੱਕ ਕੈਨੇਡੀਅਨ ਲਘੂ ਦਸਤਾਵੇਜ਼ੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਲਾਇਸੈਂਡਰੇ ਕੋਸੇ-ਟਰੈਂਬਲੇ ਦੁਆਰਾ ਕੀਤਾ ਗਿਆ ਹੈ ਅਤੇ 2018 ਵਿੱਚ ਇਸਨੂੰ ਰਿਲੀਜ਼ ਕੀਤਾ ਗਿਆ ਸੀ।[1] ਇਹ ਫ਼ਿਲਮ ਚਾਰ ਨੌਜਵਾਨ ਮੁਸਲਿਮ ਕੈਨੇਡੀਅਨਾਂ ਦੀ ਕਹਾਣੀ ਪੇਸ਼ ਕਰਦੀ ਹੈ, ਜੋ ਐਲ.ਜੀ.ਬੀ.ਟੀ.ਕਿਉ ਵਜੋਂ ਪਛਾਣ ਰੱਖਦੇ ਹਨ ਅਤੇ ਇਹ ਦਰਸਾਉਂਦੇ ਹਨ ਕਿ ਉਹ ਦੋਹਰੀ ਪਛਾਣ ਰੱਖਣ ਵਾਲੇ ਕਿਵੇਂ ਰਹਿੰਦੇ ਹਨ ਜੋ ਆਮ ਤੌਰ 'ਤੇ ਬੇਮੇਲ ਸਮਝੀਆਂ ਜਾਂਦੀਆਂ ਹਨ।[2]

ਫ਼ਿਲਮ ਦਾ ਪ੍ਰੀਮੀਅਰ 2018 ਫੈਸਟੀਵਲ ਡੂ ਨੋਵੇਉ ਸਿਨੇਮਾ ਵਿੱਚ ਹੋਇਆ, ਜਿੱਥੇ ਇਸਨੂੰ ਬੈਸਟ ਕੈਨੇਡੀਅਨ ਸਟੂਡੈਂਟ ਫ਼ਿਲਮ ਅਵਾਰਡ ਲਈ ਜਿਊਰੀ ਵੱਲੋਂ ਸਨਮਾਨਯੋਗ ਜ਼ਿਕਰ ਮਿਲਿਆ।[3] ਇਸ ਨੂੰ ਬਾਅਦ ਵਿੱਚ 2019 ਇਨਸਾਈਡ ਆਉਟ ਫ਼ਿਲਮ ਅਤੇ ਵੀਡੀਓ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿੱਥੇ ਕੋਸੇ-ਟਰੈਂਬਲੇ ਨੇ ਉਭਰਦੇ ਕੈਨੇਡੀਅਨ ਕਲਾਕਾਰ ਲਈ ਪੁਰਸਕਾਰ ਜਿੱਤਿਆ ਸੀ।[4] ਇਹ ਫ਼ਿਲਮ 2019 ਵਿੱਚ ਆਈਰਿਸ ਇਨਾਮ ਮੁਕਾਬਲੇ ਵਿੱਚ ਵੀ ਸ਼ਾਮਲ ਹੋਈ ਸੀ।[5]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]