ਸਤਿਆਵਾਨੀ ਮੁਥੁ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤਿਆਵਾਨੀ ਮੁਥੁ
ਜਨਮ15 ਫ਼ਰਵਰੀ 1923
ਮੌਤ11 ਨਵੰਬਰ 1999(1999-11-11) (ਉਮਰ 76)
ਪੇਸ਼ਾਸਿਆਸਤਦਾਨ

ਸਤਿਆਵਾਨੀ ਮੁਥੁ (15 ਫਰਵਰੀ 1923 – 11 ਨਵੰਬਰ 1999)[1] ਚੇਨਈ, ਤਾਮਿਲਨਾਡੂ ਤੋਂ ਇੱਕ ਭਾਰਤੀ ਸਿਆਸਤਦਾਨ ਅਤੇ ਇੱਕ ਪ੍ਰਭਾਵਸ਼ਾਲੀ ਨੇਤਾ ਹੈ। ਉਹ ਤਾਮਿਲਨਾਡੂ ਦੀ ਵਿਧਾਨ ਸਭਾ ਮੈਂਬਰ, ਰਾਜ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਮੰਡਲ ਦੀ ਮੈਂਬਰ ਰਹੀ ਹੈ। ਉਸਨੇ ਆਪਣੀ ਰਾਜਨੀਤਿਕ ਜ਼ਿੰਦਗੀ ਦੀ ਸ਼ੁਰੂਆਤ ਦਰਾਵਿੜ ਮੁਨੇਤਰ ਕਜ਼ਾਗਮ ਦੇ ਮੈਂਬਰ ਦੇ ਤੌਰ ਤੇ ਕੀਤੀ, ਫਿਰ ਖ਼ੁਦ ਆਪਣੀ ਪਾਰਟੀ, ਥਜ਼ਥਾਪੱਟੂਰ ਮੁਨੇਤਰਾ ਕਜ਼ਾਗਮ ਅਤੇ ਬਾਅਦ ਵਿੱਚ ਅੰਨਾ ਦ੍ਰਾਵਿੜ ਮੁਨੇਤਰਾ ਕਜ਼ਾਗਮ ਵਿੱਚ ਸ਼ਾਮਲ ਹੋ ਗਈ। 

ਵਿਧਾਨ ਸਭਾ ਮੈਂਬਰ[ਸੋਧੋ]

ਉਹ 1949 ਤੋਂ ਇਸਦੀ ਸ਼ੁਰੂਆਤ ਤੋਂ ਦ੍ਰਾਵਿੜ ਮੁਨੇਤਰਾ ਕਜ਼ਾਗਮ (ਡੀ ਐਮ ਕੇ) ਦੀ ਮੈਂਬਰ ਸੀ। 1953 ਵਿਚ, ਉਸ ਨੂੰ ਕੁਲਾ ਕਲਵੀ ਥੀਟਮ ਦੇ ਵਿਰੁੱਧ ਡੀਐਮਕੇ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। 1959-58 ਦੌਰਾਨ, ਉਹ ਪਾਰਟੀ ਦੀ ਪਰਚਾਰ ਸਕੱਤਰ ਸੀ। ਉਸ ਨੇ ਅਨਾਈ (ਸ਼ਬਦੀ ਮਤਲਬ ਮਾਂ) ਮੈਗਜ਼ੀਨ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ। ਉਸਨੇ 1957 ਅਤੇ 1977 ਅਤੇ 1984 ਦੇ ਵਿੱਚ ਸਾਰੀਆਂ ਅਸੈਂਬਲੀ ਚੋਣਾਂ ਵਿੱਚ ਪੇਰਾਮਬੂਰ ਅਤੇ ਉਲੰਦੁਰਪੇਟ ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜੀਆਂ। ਉਹ ਪੈਰਾਮਬੂਰ ਹਲਕੇ ਤੋਂ ਤਿੰਨ ਵਾਰ ਜਿੱਤੀ, 1957 ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ, 1967, ਅਤੇ 1971 ਦੀਆਂ ਚੋਣਾਂ ਵਿੱਚ ਦ੍ਰਾਵਿੜ ਮੁਨੇਤਰਾ ਕਜ਼ਾਗਮ ਉਮੀਦਵਾਰ ਵਜੋਂ।[2][3][4]  ਉਹ 1962 ਦੀ ਚੋਣ ਪੇਰਾਮਬੂਰ ਤੋਂ ਅਤੇ 1977 ਦੀ ਚੋਣ ਉਲੂੰਦੁਰਪੇਟ ਹਲਕੇ ਤੋਂ ਹਾਰ ਗਈ ਸੀ।[5][6]

ਚੋਣ ਇਤਿਹਾਸ[ਸੋਧੋ]

ਚੋਣ ਹਲਕਾ ਜੇਤੂ ਪੇਰਾਮਬੂਰ ਪਾਰਟੀ ਦੂਜਾ ਸਥਾਨ ਪੇਰਾਮਬੂਰ ਪਾਰਟੀ ਸਟੇਟਸ
1957 ਪੇਰਾਮਬੂਰ 1) ਪਾਕੀਰੀਸਵਾਮੀ ਪਿੱਲੇ
3) Sathyavani Muthu
34,579
27,638
IND
ਆਜ਼ਾਦ
2) ਟੀ ਐੱਸ ਗੋਵਿੰਦਾਸਵਾਮੀ
4) ਟੀ. ਰਾਜਗੋਪਾਲ (ਐਸ.ਸੀ)
31,806
23,682
ਭਾਰਤੀ ਰਾਸ਼ਟਰੀ ਕਾਂਗਰਸ
ਭਾਰਤੀ ਰਾਸ਼ਟਰੀ ਕਾਂਗਰਸ
ਜਿੱਤ
1962 ਪੇਰਾਮਬੂਰ ਡਾ. ਸੁਲੋਚਨਾ 40,451 ਭਾਰਤੀ ਰਾਸ਼ਟਰੀ ਕਾਂਗਰਸ ਸਤਿਆਵਾਨੀ ਮੁਥੁ 32,309 ਦ੍ਰਾਵਿੜ ਮੁਨੇਤਰ ਕੜਗਮ ਹਾਰ
1967 ਪੇਰਾਮਬੂਰ ਸਤਿਆਵਾਨੀ ਮੁਥੁ 40,364 ਦ੍ਰਾਵਿੜ ਮੁਨੇਤਰ ਕੜਗਮ ਡਾ. ਸੁਲੋਚਨਾ 33,677 ਭਾਰਤੀ ਰਾਸ਼ਟਰੀ ਕਾਂਗਰਸ ਜਿੱਤ
1971 ਪੇਰਾਮਬੂਰ ਸਤਿਆਵਾਨੀ ਮੁਥੁ 49,070 ਦ੍ਰਾਵਿੜ ਮੁਨੇਤਰ ਕੜਗਮ ਡਾ. ਸੁਲੋਚਨਾ 37,047 ਐਨਸੀਓ ਜਿੱਤ
1977 ਉਲੰਦੁਰਪੇਟ ਵੀ. ਥੁਲਾਕਨਮ 26,788 ਦ੍ਰਾਵਿੜ ਮੁਨੇਤਰ ਕੜਗਮ ਸਤਿਆਵਾਨੀ ਮੁਥੁ 19,211 ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਹਾਰ
1984 ਪੇਰਾਮਬੂਰ ਪਾਰਿਥੀ ਇਲਾਮਵਾਜ਼ਉਥੀ 53,325 ਦ੍ਰਾਵਿੜ ਮੁਨੇਤਰ ਕੜਗਮ ਸਤਿਆਵਾਨੀ ਮੁਥੁ 46,121 ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਹਾਰ

ਤਾਮਿਲਨਾਡੂ ਮੰਤਰੀ[ਸੋਧੋ]

ਉਸਨੇ 1967 ਤੋਂ 1969 ਤਕ ਤਾਮਿਲਨਾਡੂ ਵਿੱਚ ਸੀ. ਐਨ. ਅਨਾਦੁਰਾਈ ਪ੍ਰਸ਼ਾਸਨ ਦੌਰਾਨ ਹਰੀਜਨ ਵੈਲਫੇਅਰ ਅਤੇ ਸੂਚਨਾ ਲਈ ਇੱਕ ਮੰਤਰੀ ਦੇ ਤੌਰ ਤੇ ਸੇਵਾ ਨਿਭਾਈ। ਉਸਨੇ ਦੁਬਾਰਾ 1974 ਤੱਕ ਐਮ. ਕਰੁਣਾਨਿਧੀ ਪ੍ਰਸ਼ਾਸਨ ਵਿੱਚ ਹਰਿਜਨ ਕਲਿਆਣਕਾਰੀ ਮੰਤਰੀ ਦੇ ਰੂਪ ਵਿੱਚ ਸੇਵਾ ਨਿਭਾਈ। [7] ਉਸਨੇ ਦੁਬਾਰਾ 1974 ਤੱਕ ਐਮ. ਕਰੁਣਾਨਿਧੀ ਪ੍ਰਸ਼ਾਸਨ ਵਿੱਚ ਹਰਿਜਨ ਕਲਿਆਣਕਾਰੀ ਮੰਤਰੀ ਦੇ ਰੂਪ ਵਿੱਚ ਸੇਵਾ ਨਿਭਾਈ।

ਥਜ਼ਥਾਪਾਤੋਰ ਮੁਨੇਤਰਾ ਕਜ਼ਾਗਮ[ਸੋਧੋ]

ਉਸਨੇ 1974 ਵਿੱਚ ਮੰਤਰੀ ਦੀ ਪਦਵੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਦ੍ਰਵਿੜ ਮੁਨਤਰਾ ਕਜ਼ਾਗਮ ਨੂੰ ਛੱਡ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਸੀ. ਐਨ. ਅਨਾਦੁਰਾਈ ਦੀ ਮੌਤ ਅਤੇ ਐੱਮ. ਕਰੁਣਾਨਿਧੀ ਦੀ ਨਵੇਂ ਨੇਤਾ ਵਜੋਂ ਚੋਣ ਤੋਂ ਬਾਅਦ ਹਰੀਜਨਾਂ ਨਾਲ ਵਧੀਆ ਸਲੂਕ ਨਹੀਂ ਕੀਤਾ ਜਾਂਦਾ ਸੀ।[8] 

ਹਰੀਜਨਾਂ ਦੇ ਅਧਿਕਾਰਾਂ ਲਈ ਲੜਨ ਲਈ ਇੱਕ ਨਵੀਂ ਪਾਰਟੀ ਬਣਾਉਣ ਦਾ ਸਮਾਂ ਆ ਗਿਆ ਹੈ। ਡਾ. ਅੰਬੇਦਕਰ ਦੇ ਬਾਅਦ, ਕਿਸੇ ਨੇ ਵੀ ਸੱਚੀ ਸੁਹਿਰਦਤਾ ਨਾਲ ਸੰਘਰਸ਼ ਨਹੀਂ ਕੀਤਾ ... ਅਸੀਂ ਇੱਕ ਨਵੀਂ ਪਾਰਟੀ ਬਣਾਵਾਂਗੇ, ਵਿਰੋਧੀ ਧਿਰ ਵਿੱਚ ਬੈਠਾਂਗੇ, ਅਤੇ ਅਨੁਸੂਚਿਤ ਜਾਤੀਆਂ ਦੇ ਹੱਕਾਂ ਲਈ ਲੜਾਂਗੇ। ਅਸੀਂ ਉਨ੍ਹਾਂ ਦਾ ਸਦਾ ਲਈ ਸ਼ੋਸ਼ਣ ਅਤੇ ਅਪਮਾਨ ਨਹੀਂ ਹੋਣ ਦੇਵਾਂਗੇ।[8][9][10]

ਉਸ ਨੇ ਥਜ਼ਥਾਪਾਤੋਰ ਮੁੰਨੇਟਰਾ ਕਜ਼ਾਗਮ ਦੀ ਸਥਾਪਨਾ ਕੀਤੀ। 1977 ਦੀ ਚੋਣ ਜਿੱਤਣ ਤੋਂ ਬਾਅਦ ਪਾਰਟੀ ਨੂੰ ਅੰਨਾ ਦ੍ਰਾਵਿੜ ਮੁਨਤੇਰਾ ਕਜ਼ਾਗਮ ਨਾਲ ਮਿਲਾ ਦਿੱਤਾ ਗਿਆ ਸੀ।[11]

ਯੂਨੀਅਨ ਮੰਤਰੀ[ਸੋਧੋ]

ਉਹ 3 ਅਪਰੈਲ 1978 ਤੋਂ 2 ਅਪ੍ਰੈਲ 1984 ਤਕ ਦੇ ਅੰਨਾ ਦ੍ਰਾਵਿੜ ਮੁਨੇਤਰਾ ਕਜ਼ਾਗਮ ਦੇ ਪ੍ਰਤੀਨਿਧੀ ਵਜੋਂ ਰਾਜ ਸਭਾ ਮੈਂਬਰ ਦੇ ਤੌਰ ਤੇ ਸੇਵਾ ਨਿਭਾਈ। ਉਸ ਨੇ 1979 ਵਿੱਚ ਚਰਨ ਸਿੰਘ ਪ੍ਰਸ਼ਾਸਨ ਵਿੱਚ ਕੇਂਦਰੀ ਮੰਤਰੀ ਦੇ ਤੌਰ ਤੇ ਕੰਮ ਕੀਤਾ ਅਤੇ ਉਹ ਅਤੇ ਬਾਲਾ ਪਜ਼ਾਨੂਰ ਪਹਿਲੇ ਦੋ ਗ਼ੈਰ-ਕਾਂਗਰਸੀ ਦਰਾਵੜੀ ਪਾਰਟੀਆਂ ਦੇ ਤਾਮਿਲਨਾਡੂ ਦੇ ਸਿਆਸਤਦਾਨ ਬਣੇ ਸੀ ਜਿਨ੍ਹਾਂ ਨੇ ਕੇਂਦਰੀ ਮੰਤਰਾਲੇ ਵਿੱਚ ਸੇਵਾ ਕੀਤੀ। [12]

ਹਵਾਲੇ[ਸੋਧੋ]

 1. Thirunavukkarasu, Ka (1999). Dravida Iyakka Thoongal (in Tamil). Nakkeeran pathippakam.{{cite book}}: CS1 maint: unrecognized language (link)
 2. "1957 Madras State Election Results, Election Commission of India" (PDF). Election Commission of India. Retrieved 1 December 2009.
 3. "1967 Tamil Nadu Election Results, Election Commission of India" (PDF). Election Commission of India. Retrieved 1 December 2009.
 4. "1971 Tamil Nadu Election Results, Election Commission of India" (PDF). Election Commission of India. Retrieved 1 December 2009.
 5. "1962 Madras State Election Results, Election Commission of India" (PDF). Election Commission of India. Retrieved 1 December 2009.
 6. "1977 Tamil Nadu Election Results, Election Commission of India" (PDF). Election Commission of India. Retrieved 1 December 2009.
 7. India, a reference annual. Publications Division, Ministry of Information and Broadcasting. 1968. p. 447.
 8. 8.0 8.1 Duncan Forrester (1976). "Factions and Filmstars: Tamil Nadu Politics since 1971". Asian Survey. 16 (3): 283–296. doi:10.1525/as.1976.16.3.01p01703. JSTOR 2643545.
 9. "The rise and fall of Sathyavani Muthu". Femina. 7 June 1974.
 10. . The Hindu. 5 May, 6 May, 15 May and 3 June 1974. {{cite news}}: Check date values in: |date= (help); Missing or empty |title= (help)
 11. "Nedunchezhiyan dies of heart failure". The Hindu. 13 January 2000. Archived from the original on 5 ਦਸੰਬਰ 2010. Retrieved 1 December 2009. {{cite news}}: Unknown parameter |dead-url= ignored (|url-status= suggested) (help)
 12. "The Swing Parties". Indian Express. 15 May 2009. Retrieved 1 December 2009.