ਸਤਿ ਸ੍ਰੀ ਅਕਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਤਿ ਸ੍ਰੀ ਅਕਾਲ ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਮੰਨਣ ਵਾਲ਼ਿਆਂ ਵਿੱਚ ਇਸਦੀ ਖ਼ਾਸ ਅਹਿਮੀਅਤ ਹੈ।

ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਗਿਆ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਯਾਨੀ ਪਰਵਰਦਗਾਰ (ਪਰਮਾਤਮਾ)। ਸੋ ਇਸ ਪੂਰੇ ਫ਼ਿਕਰੇ ਦੇ ਮਾਇਨੇ ਹੋਏ, “ਪਰਮਾਤਮਾ ਹੀ ਆਖ਼ਰੀ ਸੱਚ ਹੈ”।

ਹਵਾਲੇ[ਸੋਧੋ]