ਸਪਤਰਿਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਪਤਰਿਸ਼ੀ ਤਾਰਾਮੰਡਲ

ਸਪਤਰਿਸ਼ੀ ਸਪਤਰਿਸ਼ੀ ਤਾਰਾ-ਮੰਡਲ ਇਹ ਸਾਰਿਆਂ ਤੋਂ ਜਿਆਦਾ ਅਤੇ ਬਹੁਤ ਪੁਰਾਣੇ ਸਮੇਂ ਤੋਂ ਹੀ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਣ ਵਾਲਾ ਤਾਰਾ-ਮੰਡਲ ਹੈ। ਇਸ ਬਾਰੇ ਲਗਭਗ ਸਾਰੀਆਂ ਹੀ ਪ੍ਰਚੀਨ ਸਭਿਆਤਾਵਾਂ ਵਿੱਚ ਵੀ ਜਾਣਕਾਰੀ ਮਿਲਦੀ ਹੈ। ਦੂਜੀ ਸਦੀ ਈਸਵੀ ਵਿੱਚ ਟਾਲਮੀ ਨੇ ਜਿਹਨਾਂ 48 ਤਾਰਾ-ਮੰਡਲਾਂ ਦੀ ਸੂਚੀ ਬਣਾਈ ਸੀ ਉਨ੍ਹਾਂ ਵਿੱਚ ਇਹ ਤਾਰਾ-ਮੰਡਲ ਵੀ ਸ਼ਾਮਲ ਸੀ।

ਇਹ ਧਰਤੀ ਦੇ ਉੱਤਰੀ ਗੋਲਾਅਰਧ ਦੇ ਅਕਾਸ਼ ਵਿੱਚ ਨਜ਼ਰ ਆਉਣ ਵਾਲਾ ਇੱਕ ਤਾਰਾ-ਮੰਡਲ ਹੈ। ਇਸਨੂੰ ਵਿਸਾਖ (ਅਪ੍ਰੈਲ-ਮਈ) ਮਹੀਨੇ ਵਿੱਚ ਸਭ ਤੋਂ ਵਧੀਆ ਢੰਗ ਨਾਲ ਵੇਖਿਆ ਜਾ ਸਕਦਾ ਹੈ। ਅੱਜ-ਕੱਲ ਤੁਸੀਂ ਇਸ ਮੰਡਲ ਨੂੰ ਸਵੇਰੇ ਪੰਜ ਵਜੇ ਦੇ ਆਸ-ਪਾਸ ਉੱਤਰ-ਪੂਰਬ ਵੱਲ ਚੰਗੀ ਤਰ੍ਹਾਂ ਦੇਖ ਸਕਦੇ ਹੋ। ਇਸ ਵਿੱਚ ਚਾਰ ਤਾਰੇ ਇੱਕ ਅਣਘੜਤ ਮੰਜੀ ਵਾਂਗ ਅਤੇ ਤਿੰਨ ਟੇਢੀ ਲਾਈਨ ਵਿੱਚ ਦਿਖਦੇ ਹਨ। ਪੰਜਾਬੀਆਂ ਵਿੱਚ ਇਸ ਨੂੰ ਮੰਜੀ, ਪਹਿਰੇਦਾਰ, ਕੁੱਤਾ ਅਤੇ ਚੋਰ ਨਾਲ ਵੀ ਜਾਣਿਆ ਜਾਂਦਾ ਹੈ। ਵੈਸੇ ਤਾਰਿਆਂ ਦੀ ਖਿਆਲੀ ਤਸਵੀਰ ਇੱਕ ਸਵਾਲੀਆ (?)ਚਿੰਨ੍ਹ ਦੀ ਸ਼ਕਲ ਬਣਦੀ ਲਗਦੀ ਹੈ। 

ਅੰਗਰੇਜ਼ੀ ਵਿੱਚ ਸਪਤਰਿਸ਼ੀ ਤਾਰਾਮੰਡਲ ਨੂੰ ਉਰਸਾ ਮੇਜਰ (Ursa Major), ਵੱਡਾ ਭਾਲੂ ਮਤਲਬ ਗ੍ਰੇਟ ਬੀਅਰ (Great Bear) ਜਾਂ ਬਿੱਗ ਬੀਅਰ (Big Bear) ਕਿਹਾ ਜਾਂਦਾ ਹੈ। ਇਸਨੂੰ ਅਮਰੀਕਾ ਅਤੇ ਕਨੇਡਾ ਵਿੱਚ ਬਿੱਗ ਡਿੱਪਰ (Big Dipper) (ਯਾਨੀ ਵੱਡਾ ਚਮਚਾ) ਵੀ ਕਿਹਾ ਜਾਂਦਾ ਹੈ। ਅਮਰੀਕਾ ਦੇ ਰਾਜ ਅਲਾਸਕਾ ਦੇ ਝੰਡੇ ਵਿੱਚ ਸਪਤ ਰਿਸ਼ੀ ਦੇ ਨਾਲ ਧਰੁਵ ਤਾਰੇ ਨੂੰ ਵੀ ਦਿਖਾਇਆ ਗਿਆ ਹੈ ਜੋ ਕਿ ਬਸੰਤ ਰੁੱਤ ਦੀ ਆਮਦ ਦਾ ਪ੍ਰਤੀਕ ਹੈ। ਇਸ ਡਿਜ਼ਾਇਨ ਨੂੰ 1927 ਵਿੱਚ ਇੱਕ ਕੰਪੀਟੀਸ਼ਨ ਸਮੇਂ 14 ਸਾਲ ਦੇ ਇਕ ਅਨਾਥ ਵਿਦਿਆਰਥੀ ਬੈਨੀ ਬੈਨਸਨ ਨੇ ਬਣਾਇਆ ਸੀ। ਇਸ ਤਾਰਾਮੰਡਲ ਨੂੰ ਇੱਕ ਡੋਰ ਨਾਲ਼ ਉੱਡ ਰਹੀ ਪਤੰਗ ਦੀ ਸ਼ਕਲ ਵੀ ਦੇਖਿਆ ਸਕਦਾ ਹੈ।

ਭਾਰਤ ਵਿੱਚ ਇਨ੍ਹਾਂ ਤਾਰਿਆਂ ਦੇ ਨਾਮ ਪ੍ਰਾਚੀਨ ਕਾਲ਼ ਦੇ ਸੱਤ ਰਿਸ਼ੀਆਂ ਦੇ ਨਾਮ ਉੱਤੇ ਰੱਖੇ ਹੋਏ ਹਨ। ਇਹ ਕਰਤੁ (Dubhe), ਪੁਲਹ (Merak), ਪੁਲਸਤਯ (Phecda), ਅਤਰੀ (Megrez), ਅੰਗਿਰਸ (Alioth), ਵਸਿਸ਼ਠ (Mizar) ਅਤੇ ਮਾਰੀਚਿ (Alkaid) ਹਨ। ਪ੍ਰਚਲਿਤ ਨਾਮ ਜੋ ਕਿ ਬਰੈਕਟਾਂ ਵਿੱਚ ਲਿਖੇ ਹਨ, ਅਰਬੀ ਬੋਲੀ ਮੁਤਾਬਿਕ ਹਨ ਅਤੇ ਇਹਨਾਂ ਦੀਆਂ ਸਾਥੋਂ ਦੂਰੀਆ ਇਸ ਤਰ੍ਹਾਂ ਹਨ; ਅਲਫਾ (Dubhe) ਸੂਰਜ ਤੋਂ 300 ਗੁਣਾ ਜਿਆਦਾ ਚਮਕ ਵਾਲਾ ਪੀਲੇ ਰੰਗ ਦਾ ਤਾਰਾ ਦੂਰੀ 124 ਪ੍ਰਕਾਸ਼ ਸਾਲ, ਬੀਟਾ (Merak) ਦੂਰੀ 79 ਪ੍ਰਕਾਸ਼ ਸਾਲ, ਗਾਮਾ (Phecda) ਦੂਰੀ 84 ਪ੍ਰਕਾਸ਼ ਸਾਲ, ਡੈਲਟਾ (Megrez) ਥੋੜਾ ਮੱਧਮ ਜਿਹਾ ਦੂਰੀ 81 ਪ੍ਰਕਾਸ਼ ਸਾਲ, ਏਪਸੀਲੋਨ (Alioth) ਦੂਰੀ 81ਪ੍ਰਕਾਸ਼ ਸਾਲ, ਜੀਟਾ (ਦਰਅਸਲ ਇਹ ਅਲੱਗ ਅਲੱਗ ਦੋ ਤਾਰੇ ਹਨ।) ਵਸ਼ਿਸ਼ਠ (Mizar) ਦੂਰੀ 78 ਪ੍ਰਕਾਸ਼ ਸਾਲ ਤੇ ਵਸਿਸ਼ਠ ਦੀ ਪਤਨੀ ਅਰੁੰਧਤੀ (Alcor) ਦੂਰੀ 81ਪ੍ਰਕਾਸ਼ ਸਾਲ, ਈਟਾ (Alkaid) ਹਲਕਾ ਨੀਲਾ ਰੰਗ ਦੂਰੀ 100 ਪ੍ਰਕਾਸ਼ ਸਾਲ। 

ਧਰੁਵ ਤਾਰੇ ਨੂੰ ਲੱਭਣ ਲਈ ਜੇਕਰ ਇਸ ਦੇ ਮੰਜੀ ਦੇ ਸੇਰੂ ਵਾਲੇ (From Merak to Dubhe) ਦੋ ਤਾਰਿਆਂ ਤੋਂ ਸਿੱਧੀ ਲਕੀਰ ਉੱਤਰ ਵੱਲ ਖਿਚੀਏ ਤਾਂ ਇਹ ਧਰੁਵ ਤਾਰੇ ਉੱਤੇ ਪੁੱਜਦੀ ਹੈ ਇਸ ਤਰ੍ਹਾਂ ਤੁਸੀਂ ਧਰੂ ਤਾਰਾ Pole star ਦੇਖ ਸਕਦੇ ਹੋ। ਜੇ ਇਹ ਲਾਈਨ ਦੱਖਣ ਵੱਲ ਵਧਾਈਏ ਤਾਂ ਸਿੰਘ ਤਾਰਾ ਮੰਡਲ ਨਜ਼ਰ ਆਵੇਗਾ। ਹੁਣ ਜੇ ਕਰ ਪਹਿਰੇਦਾਰ, ਕੁੱਤਾ ਅਤੇ ਚੋਰ ਵਾਲੀ ਚਾਪ ਨੂੰ ਅੱਗੇ ਵਧਾਈਏ ਤਾਂ ਪੂਰਬ ਵੱਲ ਲਾਲ ਰੰਗ ਦਾ ਤਾਰਾ ਨਜ਼ਰ ਆਵੇਗਾ, ਇਹ ਸਵਾਤੀ Arcturus ਤਾਰਾ ਹੈ। ਇਸ ਚਾਪ ਨੂੰ ਹੋਰ ਅੱਗੇ ਵਧਾਈਏ ਤਾਂ ਸਫੈਦ ਰੰਗ ਦਾ ਤਾਰਾ ਤਾਰਾ ਨਜ਼ਰ ਆਵੇਗਾ, ਇਹ ਚਿੱਤਰਾ Spica ਤਾਰਾ ਹੈ , ਇਹ ਕੰਨਿਆ ਮੰਡਲ ਦਾ ਚਮਕਦਾਰ ਤਾਰਾ ਹੈ ਇਸ ਨਾਮ ਤੇ ਹੀ ਦੇਸੀ ਮਹੀਨੇ ਦਾ ਨਾਮ ਚੇਤਰ ਜਾਂ ਚੇਤ ਪਿਆ। ਇਸ ਤਾਰਾਮੰਡਲ ਦੇ ਅਲਫਾ ਅਤੇ ਈਟਾ ਬਾਕੀ ਪੰਜ ਤਾਰਿਆਂ ਦੇ ਉਲਟ ਆਪਣੀ ਆਕਾਸ਼ ਗੰਗਾ ਵਿੱਚ ਗਤੀ ਕਰ ਰਹੇ ਹਨ। ਜਿਸ ਨਾਲ ਲਗਭਗ 50000 ਸਾਲ ਬਾਅਦ ਇਸ ਦੀ ਸ਼ਕਲ ਬਦਲ ਜਾਵੇਗੀ। ਇਸ ਮੰਡਲ ਵਿੱਚ ਕਈ ਨੇਬੂਲਾ ਤੇ ਗਲੈਕਸੀਆਂ ਹਨ। ਜੋ ਮੈਸੀਅਰ ਸੂਚੀ ਵਿੱਚ ਆਉਂਦੀਆ ਹਨ। ਜੋ ਕਿ ਇਹ ਹਨ ; ਤਿੰਨ ਗਲੈਕਸੀਆਂ; 1 ਪਿਨਵੀਲ ਗਲੈਕਸੀ (Pinwheel Galaxy),  2 ਬੋਡੇਜ਼ ਗਲੈਕਸੀ (Bode’s Galaxy), 3 ਸਿਗਾਰ ਗਲੈਕਸੀ(Cigar Galaxy) , ਅਤੇ ਚੌਥਾ ਆਊਲ ਨੇਬੂਲਾ (Owl Nebula). ਇਸ ਦੇ ਇਲਾਵਾ ਤਿੰਨ ਨੇਬੂਲਾ ਇਹ ਹਨ;

Messier 40 (M40, Winnecke 4), Messier 108 (M108, NGC 3556), and Messier 109 (M109, NGC 3992).

ਹੋਰ ਭਾਸ਼ਾਵਾਂ ਵਿੱਚ[ਸੋਧੋ]

ਅੰਗਰੇਜ਼ੀ ਵਿੱਚ ਸਪਤਰਿਸ਼ੀ ਤਾਰਾਮੰਡਲ ਨੂੰ ਅਰਸਾ ਮੇਜਰ (Ursa Major), ਵੱਡਾ ਭਾਲੂ ਮਤਲਬ ਗ੍ਰੇਟ ਬੀਅਰ (Great Bear) ਜਾਂ ਬਿੱਗ ਬੀਅਰ (Big Bear) ਕਿਹਾ ਜਾਂਦਾ ਹੈ। ਇਸਨੂੰ ਅਮਰੀਕਾ ਅਤੇ ਕਨੇਡਾ ਵਿੱਚ ਬਿੱਗ ਡਿੱਪਰ (ਯਾਨੀ ਵੱਡਾ ਚਮਚਾ) ਵੀ ਕਿਹਾ ਜਾਂਦਾ ਹੈ।

ਤਾਰੇ[ਸੋਧੋ]

ਕੁਲ ਮਿਲਾ ਕੇ ਸਪਤਰਿਸ਼ੀ ਤਾਰਾਮੰਡਲ ਦੇ 93 ਤਾਰਿਆਂ ਨੂੰ ਬਾਇਰ ਨਾਮ ਦਿੱਤੇ ਜਾ ਚੁੱਕੇ ਹਨ। ਇਸ ਤਾਰਾਮੰਡਲ ਦੇ ਸੱਤ ਮੁੱਖ ਤਾਰੇ ਇਸ ਪ੍ਰਕਾਰ ਹਨ -

ਨਾਮ ਅੰਗਰੇਜ਼ੀ ਨਾਮ ਬਾਇਰ ਨਾਮ ਚਮਕ(ਮੈਗਨੀਟਿਊਡ) ਦੂਰੀ (ਪ੍ਰਃ ਵਃ)
ਕਰਤੁ Dubhe α UMa 1.8 124
ਪੁਲਸਤਯ Merak β UMa 2.4 79
ਪੁਲਸਤਯ Phecda γ UMa 2.4 84
ਅਤਰੀ Megrez δ UMa 3.3 81
ਅੰਗਿਰਸ Alioth ε UMa 1.8 81
ਵਸਿਸ਼ਠ Mizar ζ UMa 2.1 78
ਮਾਰੀਚਿ Alkaid η UMa 1.9 101

ਅਕਾਸ਼ ਗੰਗਾ[ਸੋਧੋ]

ਸਪਤਰਿਸ਼ੀ ਤਾਰਾਮੰਡਲ ਵਿੱਚ ਕਈ ਆਕਾਸ਼ ਗੰਗਾ ਵੀ ਪਾਈਆਂ ਗਈਆਂ ਹਨ। ਇਹਨਾਂ ਵਿੱਚ ਮੈਸੀਅਰ-81 ਨਾਮਕ ਸਰਪਿਲ ਆਕਾਸ਼ ਗੰਗਾ ਹੈ, ਜੋ ਅਕਾਸ਼ ਵਿੱਚ ਸਭ ਤੋਂ ਰੋਸ਼ਨ ਆਕਾਸ਼ਗੰਗਾ ਵਿੱਚੋਂ ਇੱਕ ਹੈ। ਇਸ ਤਾਰਾਮੰਡਲ ਦੇ ਖੇਤਰ ਵਿੱਚ ਮੈਸੀਅਰ-82 ਨਾਮਕ ਆਕਾਸ਼ ਗੰਗਾ ਵੀ ਹੈ ਜਿਸ ਨੂੰ ਆਪਣੇ ਸਰੂਪ ਦੀ ਵਜ੍ਹਾ ਵਲਾਂ ਸਿਗਾਰ ਆਕਾਸ਼ ਗੰਗਾ ਵੀ ਕਿਹਾ ਜਾਂਦਾ ਹੈ। ਇੱਥੇ ਸਾਡੇ ਤੋਂ 2.5 ਕਰੋੜ ਪ੍ਰਕਾਸ਼ - ਸਾਲ ਦੂਰ ਸਥਿਤ ਚਕਰੀ ਆਕਾਸ਼ ਗੰਗਾ (ਪਿਨਵਹੀਲ ਆਕਾਸ਼ ਗੰਗਾ) ਵੀ ਸਥਿਤ ਹੈ। ਕੁਲ ਮਿਲ ਕੇ ਸਪਤਰਿਸ਼ੀ ਤਾਰਾਮੰਡਲ ਵਿੱਚ ਲਗਭਗ 50 ਆਕਾਸ਼ਗੰਗਾ ਵੇਖੀਆਂ ਜਾ ਚੁੱਕੀਆਂ ਹਨ।