ਸਪੈਂਸਰ ਟਰੇਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਪੈਂਸਰ ਟਰੇਸੀ
Spencer tracy state of the union.jpg
1948 ਵਿੱਚ ਸਪੈਂਸਰ ਟਰੇਸੀ
ਜਨਮ ਸਪੈਂਸਰ ਬੋਨਾਵੈਂਚਰ ਟਰੇਸੀ
(1900-04-05)ਅਪ੍ਰੈਲ 5, 1900
ਮਿਲਵਾਕੀ, ਵਿਸਕੋਨਸਿਨ, ਅਮਰੀਕਾ
ਮੌਤ ਜੂਨ 10, 1967(1967-06-10) (ਉਮਰ 67)
ਬੇਵਰਲੀ ਹਿਜ਼ ਕੈਲੀਫੋਰਨੀਅਾ, ਅਮਰੀਕਾ
ਮੌਤ ਦਾ ਕਾਰਨ ਦਿਲ ਦਾ ਦੌਰਾ
Burial place ਫਾਰੈਸਟ ਲਾਅਨ ਮੈਮੋਰੀਅਲ ਪਾਰਕ, ਗਲੇਨਡੇਲ,ਕੈਲੀਫੋਰਨੀਅਾ, ਅਮਰੀਕਾ
ਪੇਸ਼ਾ ਅਦਾਕਾਰ
ਸਰਗਰਮੀ ਦੇ ਸਾਲ 1921–1967
ਸਾਥੀ ਲੂੲੀਸ ਟਰੇਸੀ (ਵਿ. 1923)
ਭਾਗੀਦਾਰ ਕੈਥਰੀਨ ਹੈਪਬੋਰਨ
(1941–67)
ਬੱਚੇ 2
ਦਸਤਖ਼ਤ
Spencer Tracy signature.svg

ਸਪੈਂਸਰ ਬੋਨਾਵੈਂਚਰ ਟਰੇਸੀ (5 ਅਪ੍ਰੈਲ, 1900 - ਜੂਨ 10, 1967)[1] ਹਾਲੀਵੁੱਡ ਦੇ ਗੋਲਡਨ ਏਜ ਦੇ ਪ੍ਰਮੁੱਖ ਸਿਤਾਰਿਆਂ ਵਿੱਚੋਂ ਇੱਕ ਹੈ।

ਟਰੇਸੀ ਨੇ ਰਿਪਨ ਕਾਲਜ ਸਮੇਂ ਅਾਪਣੀ ਅਭਿਨੈ ਦੀ ਪ੍ਰਤਿਭਾ ਦੀ ਪਛਾਣ ਕੀਤੀ ਅਤੇ ਬਾਅਦ ਵਿੱਚ ੳੁਸਨੇ ਅਮਰੀਕੀ ਅਕੈਡਮੀ ਆਫ ਡਰਾਮੈਟਿਕ ਆਰਟਸ ਦੇ ਲਈ ਸਕਾਲਰਸ਼ਿਪ ਪ੍ਰਾਪਤ ਕੀਤੀ ਅਤੇ ਉਸ ਨੇ ਥੀਏਟਰ ਵਿੱਚ ਸੱਤ ਸਾਲ ਬਿਤਾਏ। ਟਰੇਸੀ ਨੂੰ ਸਫਲਤਾ ਦਾ ਮੌਕਾ 1930 ਵਿੱਚ ਮਿਲਿਅਾ, ਜਦੋਂ ਦੀ ਲਾਸਟ ਮਾਈਲ ਵਿੱਚ ਉਸ ਦੀ ਅਦਾਕਾਰੀ ਨੇ ਹਾਲੀਵੁੱਡ ਦਾ ਧਿਆਨ ਖਿੱਚਿਆ। ਅਾਪਣੀ ਸ਼ੁਰੂਆਤੀ ਹਿੱਟ ਫਿਲਮ ਅੱਪ ਸੀ ਰਿਵਰ ਦੇ ਬਾਅਦ ਟਰੇਸੀ ਨੇ ਫੌਕਸ ਫਿਲਮ ਕਾਰਪੋਰੇਸ਼ਨ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ। ਫੌਕਸ ਦੇ ਨਾਲ ਉਸ ਦੇ ਪੰਜ ਸਾਲ ਬਹੁਤੇ ਚੰਗੇ ਨਹੀਂ ਸਨ ਅਤੇ 25 ਫਿਲਮਾਂ ਦੇ ਬਾਅਦ ਵੀ ਜ਼ਿਆਦਾਤਰ ਦਰਸ਼ਕਾ ੳੁਸ ਨੂੰ ਜਾਣਦੇ ਨਹੀਂ ਸਨ, ੲਿਹਨਾਂ ਵਿਚੋਂ ਜ਼ਿਆਦਾਤਰ ਟੇਸੀ ਨੇ ਮੁੱਖ ਭੂਮਿਕਾਵਾਂ ਨਿਭਾੲੀਅਾ ਸਨ। ਇਨ੍ਹਾਂ ਵਿਚੋਂ ਕੋੲੀ ਵੀ ਹਿੱਟ ਨਹੀਂ ਸੀ ਭਾਵੇਂ ਦੀ ਪਾਵਰ ਐਂਡ ਦ ਗਲੋਰੀ (1933) ਉਸ ਦੇ ਸਭ ਤੋਂ ਵਧੀਅਾ ਮੰਨੇ ਗੲੇ ਪ੍ਰਦਰਸ਼ਨਾਂ ਵਿੱਚੋਂ ਇੱਕ ਹੈ।

1935 ਵਿੱਚ, ਟਰੇਸੀ ਨੇ ਮੈਟਰੋ-ਗੋਲਡਵਿਨ-ਮੇਅਰ ਨਾਲ ਜੁੜਿਅਾ, ਜੋ ੳੁਸ ਸਮੇਂ ਦਾ ਹਾਲੀਵੁੱਡ ਦਾ ਸਭ ਤੋਂ ਮਸ਼ਹੂਰ ਸਟੂਡੀਓ ਸੀ। ਉਸ ਦਾ ਕਰੀਅਰ ਕਈ ਹਿੱਟ ਫਿਲਮਾਂ ਨਾਲ ਭਰਪੂਰ ਸੀ ਅਤੇ 1937 ਅਤੇ 1938 ਵਿੱਚ ਉਸਨੇ ਕੈਪਟਨਜ਼ ਕਰਜ਼ਿਅਨ ਅਤੇ ਬੁਅਾੲੇਜ਼ ਟਾਊਨ ਦੇ ਲਈ ਲਗਾਤਾਰ ਆਸਕਰ ਜਿੱਤੇ। ਟਰੇ ਸਟੂਡੀਓ ਦੇ ਮੁੱਖ ਸਿਤਾਰਿਆਂ ਵਿੱਚੋਂ ਇੱਕ ਸੀ। ਸੰਨ 1942 ਵਿੱਚ ਉਹ ਕੈਥਰੀਨ ਹੈਪਬੋਰਨ ਨਾਲ ਵੂਮਨ ਆਫ਼ ਦ ਈਅਰ ਵਿੱਚ ਨਜ਼ਰ ਆਏ। ੲਿਸ ਜੋੜੀ ਨੇ 25 ਸਾਲਾਂ ਵਿੱਚ ਨੌਂ ਫਿਲਮਾਂ ਕੀਤੀਅਾਂ। 1955 ਵਿੱਚ ਟਰੇਸੀ ਨੇ ਮੈਟਰੋ-ਗੋਲਡਵਿਨ-ਮੇਅਰ ਛੱਡ ਦਿੱਤਾ ਅਤੇ ਫ੍ਰੀਲਾਂਸ ਸਿਤਾਰੇ ਦੀ ਤਰਾਂ ਕੰਮ ਕਰਨਾ ਸ਼ੁਰੂ ਕੀਤਾ। ਅਾਪਣੇ ਪੁੱਤਰ ਦੇ ਬੋਲ਼ੇਪੁਣੇ ਕਾਰਨ ੳੁਸਦਾ ਨਿੱਜੀ ਜੀਵਨ ਪਰੇਸ਼ਾਨੀਅਾਂ ਭਰਿਅਾ ਸੀ।

ਟਰੇਸੀ 1930 ਦੇ ਦਹਾਕੇ ਵਿੱਚ ਆਪਣੀ ਪਤਨੀ ਤੋਂ ਅਲੱਗ ਹੋ ਗਿਆ, ਪਰ ਉਹਨਾਂ ਦਾ ਤਲਾਕ ਨਹੀਂ ਹੋਇਆ ਅਤੇ ਉਹ ਕੈਥਰੀਨ ਹੈਪਬੋਰਨ ਨਾਲ ਲੰਬੇ ਸਮੇਂ ਤੱਕ ਸਬੰਧ ਵਿੱਚ ਰਿਹਾ। ਟਰੇਸੀ ਨੇ ਨਿਰਦੇਸ਼ਕ ਸਟੈਨਲੀ ਕ੍ਰਾਮਰ ਨਾਲ ਵਿਸ਼ੇਸ਼ ਤੌਰ 'ਤੇ ਕੰਮ ਕੀਤਾ। ਕਾਰਮਰ ਨੇ ਉਸ ਦੀ ਅਖੀਰਲੀ ਫਿਲਮ ਗੈੱਸ ਹੂ ਇਜ਼ ਕਮਿੰਗ ਟੂ ਡਿਨਰ (1997) ਉਸ ਦੀ ਮੌਤ ਤੋਂ ਸਿਰਫ 17 ਦਿਨ ਪਹਿਲਾਂ ਹੀ ਮੁਕੰਮਲ ਕੀਤੀ।

ਆਪਣੇ ਕਰੀਅਰ ਦੇ ਦੌਰਾਨ, ਟਰੇਸੀ 75 ਫਿਲਮਾਂ ਵਿੱਚ ਨਜ਼ਰ ਆਇਆ ਅਤੇ ਆਪਣੇ ਸਾਥੀਆਂ ਵਿੱਚ ਸਕ੍ਰੀਨ ਦੇ ਸਭ ਤੋਂ ਮਹਾਨ ਅਦਾਕਾਰਾਂ ਵਿੱਚੋਂ ਇੱਕ ਹੋਣ ਦੀ ਪ੍ਰਸਿੱਧੀ ਖੱਟੀ। 1999 ਵਿੱਚ ਅਮਰੀਕਨ ਫਿਲਮ ਇੰਸਟੀਚਿਊਟ ਨੇ ਟਰੇਸੀ ਨੂੰ ਕਲਾਸੀਕਲ ਹਾਲੀਵੁੱਡ ਸਿਨੇਮਾ ਦੇ 9 ਵੇਂ ਸਭ ਤੋਂ ਮਹਾਨ ਪੁਰਸ਼ ਸਿਤਾਰੇ ਵਜੋਂ ਨਾਮਿਤ ਕੀਤਾ ਸੀ। [2]

ਮੁੱਢਲਾ ਜੀਵਨ[ਸੋਧੋ]

ਟਰੇਸੀ ਦਾ ਜਨਮ 5 ਅਪ੍ਰੈਲ 1900 ਨੂੰ ਮਿਲਵਾਕੀ, ਵਿਸਕੋਨਸਿਨ, ਅਮਰੀਕਾ ਵਿਖੇ ਹੋੲਿਅਾ ਸੀ। ੳੁਸਦੇ ਪਿਤਾ ਜੌਨ ਅੈਡਵਰਡ ਟਰੇਸੀ ੲਿੱਕ ਟਰੱਕ ਸੇਲਜ਼ਮੈਨ ਸਨ ਅਤੇ ਮਾਤਾ ਦਾ ਨਾਮ ਕੈਰੋਲਿਨ ਸੀ। ਟਰੇਸੀ ਇੱਕ ਅੜੀਅਲ ਅਤੇ ਹੰਕਾਰੀ ਬੱਚਾ ਸੀ ਅਤੇ ੳੁਸਦੀ ਸਕੂਲੀ ਹਾਜ਼ਰੀ ਵੀ ਬਹੁਤ ਮਾੜੀ ਸੀ। ਨੌਂ ਸਾਲਾਂ ਦੀ ਉਮਰ ਵਿੱਚ ਉਸ ਨੂੰ ਆਪਣਾ ਰਵੱਈਆ ਬਦਲਣ ਦੀ ਉਮੀਦ ਵਿੱਚ ਡੋਮਿਨਿਕਨ ਨੂਨ ਦੀ ਦੇਖ-ਰੇਖ ਵਿਚੱ ਰੱਖਿਆ ਗਿਆ ਸੀ। ਟਰੇਸੀ ਨੇ ਆਪਣੇ ਕਿਸ਼ੋਰ ਸਾਲਾਂ ਵਿੱਚ ਕਈ ਜੇਸੂਟ ਅਕੈਡਮੀਆਂ ਵਿੱਚ ਹਿੱਸਾ ਲਿਆ ਸੀ। ਮਾਰਕਵੇਟ ਅਕਾਦਮੀ ਵਿੱਚ ਉਹ ਅਤੇ ਜ਼ਿੰਦਗੀ ਭਰ ਦੇ ਮਿੱਤਰ, ਅਦਾਕਾਰ ਪੈਟ ਓ'ਬਰਾਇਨ ਨੂੰ ਮਿਲਿਅਾ। ਟਰੇਸੀ ਅਤੇ ਪੈਟ ਦੋਨੋਂ ਇਕੱਠੇ ਮਿਲ ਕੇ ਨਾਟਕਾ ਵਿੱਚ ਹਿੱਸਾ ਲੈਣ ਲੱੱਗ ਪੲੇ ਅਤੇ ਟਰੇਸੀ ਦੀ ਥਿੲੇਟਰ ਪ੍ਰਤੀ ਦਿਲਚਸਪੀ ਜਾਗ ਗੲੀ।

ਉਸਨੇ ਫਰਵਰੀ 1921 ਵਿੱਚ ਰਿਪੋਨ ਕਾਲਜ ਵਿੱਚ ਦਾਖਲਾ ਲਿਆ। ਟਰੇਸੀ ਰਿਪੋਨ ਵਿੱਚ ਇੱਕ ਮਸ਼ਹੂਰ ਵਿਦਿਆਰਥੀ ਸੀ, ਜਿੱਥੇ ਉਸਨੇ ਆਪਣੇ ਹਾਲ ਦੇ ਪ੍ਰਧਾਨ ਵਜੋਂ ਕੰਮ ਕੀਤਾ ਅਤੇ ਬਹੁਤ ਸਾਰੀਆਂ ਕਾਲਜ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਅਾ। [3] ਉਸ ਨੇ ਜੂਨ 1, 1921 ਵਿੱਚ ਆਪਣੇ ਸਟੇਜ ਦੀ ਸ਼ੁਰੂਆਤ ਦੀ ਟਰੁੱਥ ਵਿੱਚ ਮੁੱਖ ਭੂਮਿਕਾ ਨਿਭਾ ਕੇ ਕੀਤੀ। ਟਰੇਸੀ ਨੂੰ ਇਸ ਭੂਮਿਕਾ ਲੲੀ ਬਹੁਤ ਸਲਾਹਿਅਾ ਗਿਆ ਸੀ ਅਤੇ ਉਹ ਛੇਤੀ ਹੀ ਸਟੇਜ ਦੇ ਲਈ ੳੁਤਸ਼ਾਹਿਤ ਹੋ ਗਿਅਾ। ਉਸਨੇ ਮਿੱਤਰਾਂ ਨਾਲ ਮਿਲ ਕੇ ਇਕ ਐਕਟੀਨਿੰਗ ਕੰਪਨੀ ਦੀ ਕੈਂਮਸ ਪਲੇਅਰ ਦੀ ਸਥਾਪਨਾ ਕੀਤੀ। ਕਾਲਜ ਦੀ ਬਹਿਸ ਦੀ ਟੀਮ ਦੇ ਮੈਂਬਰ ਦੇ ਰੂਪ ਵਿੱਚ, ਟਰੇਸੀ ਬਹਿਸ ਅਤੇ ਜਨਤਕ ਭਾਸ਼ਣ ਵਿੱਚ ਉੱਤਮ ਸੀ।

ਹਵਾਲੇ[ਸੋਧੋ]

  1. "Los Angeles Times Hollywood Star Walk – Spencer Tracy". latimes.com. Los Angeles Times. Archived from the original on May 7, 2016. Retrieved April 20, 2017. 
  2. "AFI's 100 Years ... 100 Stars". American Film Institute. June 16, 1999. Archived from the original on January 13, 2013. Retrieved February 20, 2012. 
  3. "Spencer Tracy". Ripon College. Archived from the original on September 27, 2011. Retrieved November 30, 2011.