ਸਮਾਰਟਫ਼ੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮਾਰਟਫ਼ੋਨ
ਸੈਮਸੰਗ ਗਲੈਕਸੀ ਐੱਸ5 ਦਾ ਕੈਮਰਾ ਅਤੇ ਧੜਕਣ ਨਾਪੀ

ਸਮਾਰਟਫ਼ੋਨ (ਜਾਂ 'ਹੁਸ਼ਿਆਰ ਫ਼ੋਨ') ਅਜਿਹਾ ਮੋਬਾਈਲ ਫ਼ੋਨ (ਚਲੰਤ ਫ਼ੋਨ) ਹੁੰਦਾ ਹੈ ਜਿਸ ਵਿੱਚ ਕੰਪਿਊਟਰ ਵਾਂਙ ਆਪਰੇਟਿੰਗ ਸਿਸਟਮ, ਰੈਮ ਤੇ ਪ੍ਰੋਸੈਸਰ ਹੁੰਦਾ ਹੈ। ਇਹ ਟੱਚ ਸਕ੍ਰੀਨ ਵਾਲੇ ਫ਼ੋਨ ਹੁੰਦੇ ਹਨ।[1][2][3] ਸਮਾਰਟਫ਼ੋਨ਼ਾਂ ਵਿੱਚ ਆਮ ਤੌਰ 'ਤੇ ਫ਼ੋਨ ਵਾਲੀਆਂ ਸਾਰੀਆਂ ਸਹੂਲਤਾਂ ਹੋਣ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਸ਼ਾਮਿਲ ਹੁੰਦੀਆਂ ਹਨ; ਜਿਵੇਂ ਕਿ ਫਾਈਲ ਐਕਸਪਲੋਰਰ (ਮਿਸਲ ਪ੍ਰਬੰਧਕ), ਉੱਨਤ ਸੰਗੀਤ ਚਾਲਕ, ਜੀ.ਪੀ.ਐਸ, ਉੱਨਤ ਕੈਮਰਾ, ਗੈਲਰੀ, ਦਿਸ਼ਾ ਸੂਚਕ ਅਤੇ ਹੋਰ ਕਈ ਆਦੇਸ਼ਕਾਰੀਆਂ ਨਾਲ ਮੂਲ ਰੂਪ 'ਚ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਵਰਤੋਂਕਾਰ ਆਪਣੀ ਲੋੜ ਮੁਤਾਬਿਕ ਇਹਨਾਂ ਵਿੱਚ ਕੋਈ ਵੀ ਤੀਜੀ ਧਿਰ ਦੀ ਆਦੇਸ਼ਕਾਰੀ ਸਥਾਪਿਤ ਕੀਤੀ ਜਾ ਸਕਦੀ ਹੈ।

ਸਹੂਲਤਾਂ[ਸੋਧੋ]

ਫ਼ੋਨ ਦੀਆਂ ਸਹੂਲਤਾਂ ਤੋਂ ਛੁੱਟ ਹੋਰ ਮਸ਼ਹੂਰ ਮੋਬਾਈਲ ਜੰਤਰਾਂ, ਜਿਵੇਂ ਕਿ ਨਿੱਜੀ ਡਿਜੀਟਲ ਸਹਾਇਕ, ਮੀਡੀਆ ਪਲੇਅਰ ਅਤੇ ਜੀਪੀਐੱਸ ਨੇਵੀਗੇਸ਼ਨ ਇਕਾਈ, ਦੇ ਗੁਣ ਵੀ ਮੌਜੂਦ ਹੁੰਦੇ ਹਨ। ਬਹੁਤੇ ਸਮਾਰਟਫ਼ੋਨਾਂ ਵਿੱਚ ਟੱਚ-ਸਕਰੀਨ ਵਾਲ਼ਾ ਤਾਲਮੇਲ ਹੁੰਦਾ ਹੈ ਅਤੇ ਤੀਜੀ ਧਿਰ ਦੀਆਂ ਐਪਾਂ ਚਲਾ ਸਕਣ ਦੇ ਕਾਬਲ ਹੁੰਦੇ ਹਨ ਅਤੇ ਇਹਨਾਂ ਵਿੱਚ ਕੈਮਰੇ ਵੀ ਹੁੰਦੇ ਹਨ। ਪਿਛੇਤੇ ਸਮਾਰਟਫ਼ੋਨਾਂ ਵਿੱਚ ਬਰੌਡਬੈਂਡ ਇੰਟਰਨੈੱਟ ਵੈੱਬ ਫਰੋਲਣ, ਵਾਈ-ਫ਼ਾਈ, ਚਾਲ ਮਾਪਕ ਅਤੇ ਚਲੰਤ ਅਦਾਇਗੀ ਦੀਆਂ ਸਹੂਲਤਾਂ ਵੀ ਸ਼ਾਮਲ ਹਨ। ਸਮਾਰਟ-ਫੋਨ ਦਾ ਹਾਰਡਵੇਅਰ ਅਤੇ ਪ੍ਰੋਸੈਸਿੰਗ ਪਾਵਰ, ਸਾਫ਼ਟਵੇਅਰ ਅਤੇ ਓਪਰੇਟਿੰਗ ਸਿਸਟਮ, ਸਕਰੀਨ, ਦਿੱਖ ਅਤੇ ਹੋਰ ਬਹੁਤ ਸਾਰੀਆਂ ਖ਼ੂਬੀਆਂ ਜਿਵੇਂ ਤੇਜ਼ ਇੰਟਰਨੈੱਟ, ਜੀਪੀਐੱਸ ਆਦਿ ਸਮਾਰਟ-ਫੋਨ ਤਕਨਾਲੋਜੀ ਨੂੰ ਬਹੁਤ ਅੱਗੇ ਲੈ ਗਏ ਹਨ। ਵਰਡ, ਐਕਸਲ ਅਤੇ ਪਾਵਰ ਪੁਆਇੰਟ ਦੀਆਂ ਫਾਈਲਾਂ ਨੂੰ ਸਮਾਰਟ-ਫੋਨ ਵਿੱਚ ਪੜ੍ਹੀਆਂ ਅਤੇ ਐਡਿਟ ਕੀਤੀਆਂ ਜਾ ਸਕਦੀਆਂ ਹਨ। ਸਮਾਰਟ-ਫੋਨ ਦੇ ਓਪਰੇਟਿੰਗ ਸਿਸਟਮ ’ਤੇ ਆਧਾਰਿਤ ਐਪਲੀਕੇਸ਼ਨ ਮੁਫ਼ਤ ਸਾਫਟਵੇਅਰ ਜਾਂ ਐਪਲੀਕੇਸ਼ਨ ਅਤੇ ਗੇਮਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਮੈਪ ਦੀ ਸਹਾਇਤਾ ਨਾਲ ਆਸਾਨੀ ਨਾਲ ਇੱਕ ਤੋਂ ਦੂਜੀ ਜਗ੍ਹਾ ਜਾਣ ਦਾ ਰਸਤਾ ਦੇਖਿਆ ਜਾ ਸਕਦਾ ਹੈ। ਮਨੋਰੰਜਨ ਲਈ ਮਿਊਜ਼ਿਕ, ਕੈਮਰਾ ਆਦਿ ਹੋਰ ਖ਼ਾਸੀਅਤਾਂ ਵੀ ਸਮਾਰਟਫੋਨ ਵਿੱਚ ਉਪਲੱਬਧ ਹੁੰਦੀਆਂ ਹਨ। ਫੇਸਬੁੱਕ, ਟਵਿੱਟਰ ਦੀਆਂ ਐਪਲੀਕੇਸ਼ਨਜ਼ ਵੀ ਸਮਾਰਟ-ਫੋਨ ਵਿੱਚ ਹੁੰਦੀਆਂ ਹਨ।

ਪੰਜਾਬੀ ਲਿਖਣਾ[ਸੋਧੋ]

ਰੋਮਨ ਪੰਜਾਬੀ ਲਿਖਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ।

 • ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਸੈਟਿੰਗਜ਼ ਖੋਲ੍ਹੋ।
 • ਇੱਥੋਂ ਭਾਸ਼ਾ ਐਂਡ ਇਨਪੁਟ ਜਾਂ ਇਨਪੁਟ ’ਤੇ ਜਾਓ।
 • ਇੱਥੇ ਡਿਫਾਲਟ’ ਦੇ ਹੇਠਾਂ ਐਂਡਰਾਇਡ ਕੀ-ਬੋਰਡ ਨਜ਼ਰ ਆਵੇਗਾ। ਇਸ ਦੇ ਸੱਜੇ ਹੱਥ ਵਾਲੇ ਸੈਟਿੰਗ ਵਾਲੇ ਚਿੰਨ੍ਹ ’ਤੇ ਟੱਚ ਕਰੋ।
 • ਆਟੋ ਕੈਪੀਟਲਾਈਜੇਸ਼ਨ ਦੇ ਸਾਹਮਣੇ ਵਾਲੇ ਚੈੱਕ ਬਕਸੇ ’ਤੇ ਟੱਚ ਕਰਕੇ ਖ਼ਾਲੀ ਕਰੋ।
 • ਹੇਠਾਂ ਆਟੋ ਕੋਰੈਕਸ਼ਨ ਵਾਲੇ ਹਿੱਸੇ ’ਤੇ ਟੱਚ ਕਰੋ।
 • ਹੁਣ ਇੱਕ ਨਵੀਂ ਸਕਰੀਨ ਨਜ਼ਰ ਆਵੇਗੀ। ਇੱਥੋਂ ਆਫ਼ ਉੱਤੇ ਟੱਚ ਕਰੋ।
 • ਹੁਣ ਇਸ ਦੇ ਹੇਠਾਂ ਸ਼ੋਅ ਕੋਰੈਕਸ਼ਨ ਸੁਜੈਸ਼ਨਜ਼ ਨੂੰ ਖੋਲ੍ਹੋ।
 • ਆਲਵੇਜ਼ ਹਾਈਡ ’ਤੇ ਟੱਚ ਕਰੋ।
 • ਮੋਬਾਈਲ ਦੇ ਬੈਕ ਬਟਨ ਦੀ ਮਦਦ ਨਾਲ ਬਾਹਰ ਆ ਜਾਵੋ।

ਹਵਾਲੇ[ਸੋਧੋ]

 1. "Smartphone". Phone Scoop. Retrieved 2011-12-15. 
 2. "Feature Phone". Phone Scoop. Retrieved 2011-12-15. 
 3. Andrew Nusca (20 August 2009). "Smartphone vs. feature phone arms race heats up; which did you buy?". ZDNet. Retrieved 2011-12-15.