ਜ਼ਿੰਦਗੀ ਗੁਲਜ਼ਾਰ ਹੈ (ਟੀਵੀ ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ਿੰਦਗੀ ਗੁਲਜ਼ਾਰ ਹੈ
Zindagi Gulzar Hai.jpg
ਸ਼੍ਰੇਣੀਰੁਮਾਂਸ
ਬਣਾਵਟਡਰਾਮਾ
ਅਧਾਰਿਤਜ਼ਿੰਦਗੀ ਗੁਲਜ਼ਾਰ ਹੈ (ਅਮੀਰਾ ਅਹਿਮਦ)
ਲੇਖਕਅਮੀਰਾ ਅਹਿਮਦ
ਨਿਰਦੇਸ਼ਕਸੁਲਤਾਨਾ ਸਿੱਦਕ਼ੀ
ਅਦਾਕਾਰਸਨਮ ਸਈਦ
ਫ਼ਵਾਦ ਖਾਨ
ਸ਼ੁਰੂਆਤੀ ਵਸਤੂਜ਼ਿੰਦਗੀ ਗੁਲਜ਼ਾਰ ਹੈ (ਅਲੀ ਜ਼ਾਫ਼ਰ)
ਅੰਤਲੀ ਵਸਤੂਜ਼ਿੰਦਗੀ ਖ਼ਾਕ ਨਾ ਥੀ (ਹਦੀਕ਼ਾ ਖਾਨੀ)
ਮੂਲ ਦੇਸ਼ਪਾਕਿਸਤਾਨ
ਮੂਲ ਬੋਲੀ(ਆਂ)ਉਰਦੂ
ਕਿਸ਼ਤਾਂ ਦੀ ਗਿਣਤੀ26
ਨਿਰਮਾਣ
ਨਿਰਮਾਤਾਮੋਮਿਨਾ ਦੁਰੈਦ
ਕੈਮਰਾ ਪ੍ਰਬੰਧMulti-camera
ਚਾਲੂ ਸਮਾਂ40-45 ਮਿੰਟ
ਨਿਰਮਾਤਾ ਕੰਪਨੀ(ਆਂ)Moomal Productions
ਪਸਾਰਾ
ਮੂਲ ਚੈਨਲਹਮ ਟੀਵੀ
ਪਹਿਲਾ ਜਾਰੀਕਰਨਪਾਕਿਸਤਾਨ
ਪਹਿਲੀ ਚਾਲ– 30 ਨਵੰਬਰ 2012 - 24th ਮਈ 2013[1][2]

ਜ਼ਿੰਦਗੀ ਗੁਲਜ਼ਾਰ ਹੈ (ਉਰਦੂ: زندگی گلزار ہے) (ਅੰਗ੍ਰੇਜ਼ੀ: Life is a Rose Garden) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੋਇਆ ਹੈ| ਸੁਲਤਾਨਾ ਸਿੱਦਕ਼ੀ ਦੁਆਰਾ ਨਿਰਦੇਸ਼ਿਤ ਅਤੇ ਮੋਮਿਨਾ ਦੁਰੈਦ ਦੁਆਰਾ ਨਿਰਮਿਤ ਇਸ ਡਰਾਮੇ ਦਾ ਪ੍ਰਸਾਰਣ ਹਮ ਟੀਵੀ ਉੱਪਰ ਹੋਇਆ[3] ਅਤੇ ਇਹ ਹਮਸਫ਼ਰ ਤੋਂ ਬਾਅਦ ਦੂਜਾ ਸਭ ਤੋਂ ਵਧ ਪਸੰਦ ਕੀਤਾ ਜਾਣ ਵਾਲਾ ਡਰਾਮਾ ਹੈ| ਜ਼ਿੰਦਗੀ ਗੁਲਜ਼ਾਰ ਹੈ 23 ਜੂਨ 2014 ਤੋਂ ਭਾਰਤ ਵਿਚ ਵੀ ਪ੍ਰਸਾਰਿਤ ਹੋਇਆ|[4][5][6][7][8]ਇਸਦੀ ਆਖਿਰੀ ਕਿਸ਼ਤ 18 ਜੁਲਾਈ 2014 ਨੂੰ ਪ੍ਰਸਾਰਿਤ ਹੋਈ| ਦਰਸ਼ਕਾਂ ਦੀ ਮੰਗ ਉਤੇ ਇਸਨੂੰ ਦੁਬਾਰਾ ਵੀ ਪ੍ਰਸਾਰਿਤ ਕੀਤਾ ਗਿਆ|

ਕਹਾਣੀ[ਸੋਧੋ]

ਇਹ ਡਰਾਮਾ ਜ਼ਰੂਨ(ਫ਼ਵਾਦ ਖਾਨ) ਅਤੇ ਕਸ਼ਫ਼(ਸਨਮ ਸਈਦ) ਨਾਂ ਦੇ ਦੋ ਅਲੱਗ-ਅਲੱਗ ਪਾਤਰਾਂ ਦੀ ਕਹਾਣੀ ਹੈ ਜੋ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ ਕਿਓਂਕਿ ਉਹਨਾਂ ਦੇ ਵਿਚਾਰ ਤੇ ਉਹ ਖੁਦ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ| ਦੋਵੇਂ ਇਕਠੇ ਪੜਦੇ ਹਨ ਤੇ ਬੋਲਦੇ ਵੀ ਹਨ ਪਰ ਸਿਰਫ ਲੜਨ ਲਈ| ਜ਼ਰੂਨ ਨੂੰ ਇਹ ਗਿਲਾ ਹੈ ਕਿ ਹੋਸ਼ਿਆਰ ਹੋਣ ਦੇ ਬਾਵਜੂਦ ਵੀ ਸਾਰੀ ਵਾਹੋ-ਵਾਹੀ ਦੀ ਪਾਤਰ ਕਸ਼ਫ਼ ਇਕੱਲੀ ਬਣ ਜਾਂਦੀ ਹੈ ਅਤੇ ਕਸ਼ਫ਼ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿ ਜ਼ਰੂਨ ਸੋਹਣਾ ਹੋਣ ਕਾਰਨ ਸਾਰੇ ਕਾਲਜ ਵਿਚ ਹਰਮਨ-ਪਿਆਰਾ ਹੈ ਤੇ ਬਹੁਤ ਸਾਰੀਆਂ ਕੁੜੀਆਂ ਉਸ ਉੱਪਰ ਮਰਦੀਆਂ ਹਨ| ਉਹ ਚਾਹੁੰਦੀ ਹੈ ਕਿ ਜ਼ਰੂਨ ਸਿਰਫ ਉਸਨੂੰ ਹੀ ਬੁਲਾਵੇ| ਇੱਕ ਸਮਾਂ ਆਉਂਦਾ ਹੈ ਜਦ ਵਕ਼ਤ ਕਰਵਟ ਲੈਂਦਾ ਹੈ ਅਤੇ ਇੱਕ ਅਣਕਿਆਸੀ ਘਟਨਾ ਵਾਂਗ ਇਹਨਾਂ ਦਾ ਵਿਆਹ ਹੋ ਜਾਂਦਾ ਹੈ| ਜ਼ਰੂਨ ਦੀ ਹਾਲੇ ਵੀ ਬਹੁਤ ਸਾਰੀਆਂ ਕੁੜੀਆਂ ਦੋਸਤ ਹਨ ਜਿਨ੍ਹਾਂ ਨੂੰ ਉਹ ਅਕਸਰ ਮਿਲਦਾ ਵੀ ਹੈ| ਉਸਦੀ ਇੱਕ ਦੋਸਤ ਅਸਮਾਰਾ ਉਸਦੇ ਕੁਝ ਜਿਆਦਾ ਹੀ ਨੇੜੇ ਹੈ ਜੋ ਕਿ ਕਸ਼ਫ਼ ਨੂੰ ਪਸੰਦ ਨਹੀਂ| ਫਿਰ ਉਸਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਸਮਾਰਾ ਕਿਸੇ ਨੂੰ ਪਿਆਰ ਕਰਦੀ ਹੈ| ਕਸ਼ਫ਼ ਨੂੰ ਇਹ ਜਾਣ ਬਹੁਤ ਧੱਕਾ ਲੱਗਦਾ ਹੈ ਕਿ ਜ਼ਰੂਨ ਨੇ ਉਸਨੂੰ ਧੋਖਾ ਦਿੱਤਾ| ਉਹ ਘਰ ਛੱਡਕੇ ਚਲੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਅਸਮਾਰਾ ਕਿਸੇ ਹੋਰ ਨੂੰ ਚਾਹੁੰਦੀ ਸੀ ਅਤੇ ਜ਼ਰੂਨ ਬਸ ਉਸਦੀ ਮਦਦ ਕਰ ਰਿਹਾ ਸੀ| ਜ਼ਰੂਨ ਅਤੇ ਕਸ਼ਫ਼ ਫਿਰ ਆਪਣੀ ਜਿੰਦਗੀ ਨੂੰ ਦੁਬਾਰਾ ਸ਼ੁਰੂ ਕਰਦੇ ਹਨ ਅਤੇ ਨਵ-ਜੰਮੀਆਂ ਦੋ ਬੱਚੀਆਂ ਉਹਨਾਂ ਦੀ ਜਿੰਦਗੀ ਨੂੰ ਗੁਲਜ਼ਾਰ ਬਣਾ ਦੇਂਦੀਆਂ ਹਨ|[9]


ਕਾਸਟ[ਸੋਧੋ]

ਸਨਮਾਨ[ਸੋਧੋ]

ਸਾਲ ਸਨਮਾਨ ਦਾ ਨਾਂ ਸ਼੍ਰੇਣੀ ਨਾਮਜ਼ਦ ਕਲਾਕਾਰ ਨਤੀਜਾ
2013 12ਵਾਂ ਲਕਸ ਸਟਾਇਲ ਅਵਾਰਡਸ Best Original Soundtrack ਅਲੀ ਜ਼ਾਫ਼ਰ ਜੇਤੂ
2014 ਪਾਕਿਸਤਾਨ ਮੀਡੀਆ ਅਵਾਰਡਸ Best Drama of the year 2013 ਜ਼ਿੰਦਗੀ ਗੁਲਜ਼ਾਰ ਹੈ ਜੇਤੂ
2014 ਪਾਕਿਸਤਾਨ ਮੀਡੀਆ ਅਵਾਰਡਸ Best Director ਸੁਲਤਾਨਾ ਸਿੱਦਕ਼ੀ ਜੇਤੂ
2014 ਪਾਕਿਸਤਾਨ ਮੀਡੀਆ ਅਵਾਰਡਸ Best Writer ਉਮੇਰਾ ਅਹਿਮਦ ਜੇਤੂ
2014 ਹਮ ਅਵਾਰਡਸ Best Director Drama Serial ਮੋਮਿਨਾ ਦੁਰੈਦ ਜੇਤੂ
2014 ਹਮ ਅਵਾਰਡਸ Best Drama Serial ਸੁਲਤਾਨਾ ਸਿੱਦਕ਼ੀ ਜੇਤੂ
2014 ਹਮ ਅਵਾਰਡਸ Best Supporting Actress ਸਮੀਨਾ ਪੀਰਜ਼ਾਦਾ ਜੇਤੂ
2014 ਹਮ ਅਵਾਰਡਸ Best Writer Drama Serial ਉਮੇਰਾ ਅਹਿਮਦ ਜੇਤੂ
2014 ਹਮ ਅਵਾਰਡਸ Best Onscreen Couple ਫ਼ਵਾਦ ਖ਼ਾਨ ਅਤੇ ਸਨਮ ਸਈਦ ਜੇਤੂ
2014 ਹਮ ਅਵਾਰਡਸ Best Drama Serial Viewers Choice ਮੋਮਿਨਾ ਦੁਰੈਦ ਜੇਤੂ
2014 ਹਮ ਅਵਾਰਡਸ Best Onscreen Couple Viewers Choice ਫ਼ਵਾਦ ਖ਼ਾਨ ਅਤੇ ਸਨਮ ਸਈਦ ਜੇਤੂ
2014 ਹਮ ਅਵਾਰਡਸ Best Actor Viewers Choice ਫ਼ਵਾਦ ਖ਼ਾਨ ਜੇਤੂ
2014 ਹਮ ਅਵਾਰਡਸ Best Actress Viewers Choice ਸਨਮ ਸਈਦ ਜੇਤੂ
2014 ਹਮ ਅਵਾਰਡਸ Best Actor ਫ਼ਵਾਦ ਖ਼ਾਨ ਨਾਮਜ਼ਦ
2014 ਹਮ ਅਵਾਰਡਸ Best Actress ਸਨਮ ਸਈਦ ਨਾਮਜ਼ਦ
2014 ਹਮ ਅਵਾਰਡਸ Best Supporting Actor ਵਸੀਮ ਅੱਬਾਸ ਨਾਮਜ਼ਦ

ਹਵਾਲੇ[ਸੋਧੋ]

  1. "Zindagi Gulzar hai Episodes". veiws craze. 
  2. "Zindagi Gulzar Hai Description". tv.com.pk. 
  3. "Sultana Siddiqui returns to direction with Zindagi Gulzaar Hai". dawn.com. November 25, 2012. Retrieved April 9, 2013. 
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named x
  5. "Zindagi Gulzar Hai: cross-border love on screen". Hindustan Times. 7 June 2014. Retrieved 9 July 2014. 
  6. "Bye-bye unending television dramas, welcome Zindagi". Times of India. 1 July 2014. Retrieved 14 July 2014. 
  7. "Imran Abbas glad 'Zindagi' will air Pakistan's best shows". indianexpress.com. 17 June 2014. Retrieved 14 July 2014. 
  8. "Pakistani TV shows to be back on Indian small screen". indiatoday. 4 June 2014. Retrieved 14 July 2014. 
  9. "Zingadi Gulzar Hai Story Wiki and details". tv.com. Retrieved 2012.  Check date values in: |access-date= (help)