ਸਰਗੇਈ ਆਈਜ਼ੇਨਸਤਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਗੇਈ ਆਈਜ਼ੇਂਸਤਾਈਨ
Sergei Eisenstein 03.jpg
ਜਨਮਸਰਗੇਈ ਮਿਖਾਇਲੋਵਿਚ ਆਈਜ਼ੇਂਸਤਾਈਨ
23 ਜਨਵਰੀ 1898
ਰੀਗਾ, ਲਿਵੋਨੀਆ ਗਵਰਨੇਟ, ਰੂਸੀ ਸਾਮਰਾਜ
ਮੌਤ11 ਫਰਵਰੀ 1948
ਮਾਸਕੋ, ਸੋਵੀਅਤ ਯੂਨੀਅਨ
ਸਰਗਰਮੀ ਦੇ ਸਾਲ1923–1946
ਜੀਵਨ ਸਾਥੀਪਰ ਅਤਾਸੇਵਾ (1934–1948)
ਪੁਰਸਕਾਰਸਟਾਲਿਨ ਪੁਰਸਕਾਰ (1941, 1946)

ਸਰਗੇਈ ਮਿਖਾਇਲੋਵਿਚ ਆਈਜ਼ੇਂਸਤਾਈਨ (ਰੂਸੀ: Сергей Михайлович Эйзенштейн 23 ਜਨਵਰੀ 1898 – 11 ਫਰਵਰੀ 1948) ਇੱਕ ਸੋਵੀਅਤ ਫਿਲਮ ਨਿਰਦੇਸ਼ਕ ਅਤੇ ਸਿਨੇਮਾ ਕਲਾ ਦੇ ਸਿਧਾਂਤਾਂ ਦਾ ਵਿਚਾਰਕ ਸੀ। ਉਹ ਸਭ ਤੋਂ ਮਹਾਨ ਫਿਲਮਕਾਰਾਂ ਵਿੱਚ ਇੱਕ ਸੀ। ਇਹ ਗੱਲ ਸਿਨੇਮਾ ਦੇ ਸਾਰੇ ਅਧਿਐਨ ਕਰਤਾ, ਸਿਰਜਕ ਅਤੇ ਅਲੋਚਕ ਮੰਨਦੇ ਹਨ। ਉਨ੍ਹਾਂ ਦੀ ਫਿਲਮ ਬੈਟਲਸ਼ਿਪ ਪੋਤੇਮਕਿਨ ਨੂੰ ਨਿਰਵਿਵਾਦ ਤੌਰ ਤੇ ਦੁਨੀਆ ਦੀਆਂ ਹੁਣ ਤੱਕ ਦੀਆਂ ਸਰਬੋਤਮ ਫ਼ਿਲਮਾਂ ਵਿੱਚ ਗਿਣਿਆ ਜਾਂਦਾ ਹੈ। ਪੰਜਾਹ ਸਾਲ ਦੀ ਛੋਟੀ ਜਿਹੀ ਉਮਰ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਉਸ ਨੇ ਸਿਨੇਮਾ ਨੂੰ ਦਿੱਤਾ। ਉਨ੍ਹਾਂ ਦੀਆਂ ਸਿਰਫ ਛੇ ਫਿਲਮਾਂ ਹੀ ਪੂਰੀਆਂ ਹੋ ਸਕੀਆਂ। ਕੁਝ ਫਿਲਮਾਂ ਤਾਂ 80-90 ਫ਼ੀਸਦੀ ਤੱਕ ਬਣਨ ਤੋਂ ਬਾਅਦ ਠੱਪ ਹੋ ਗਈਆਂ। ਉਹ ਇੱਕ ਫਿਲਮਕਾਰ ਦੇ ਨਾਲ-ਨਾਲ ਸਿਨੇਮਾ ਦੇ ਇੱਕ ਚਿੰਤਕ, ਲੇਖਕ ਅਤੇ ਸਿੱਖਿਅਕ ਵਜੋਂ ਆਖਰੀ ਦਮ ਤੱਕ ਕੰਮ ਕਰਦੇ ਰਹੇ।

ਜੀਵਨੀ[ਸੋਧੋ]

ਉਹ ਰੀਗਾ (ਲਾਤਵੀਆ) ਰੂਸ ਦੇ ਗੁਆਂਢ ਵਿੱਚ ਇੱਕ ਛੋਟੇ ਜਿਹੇ ਦੇਸ਼ ਵਿੱਚ ਪੈਦਾ ਹੋਇਆ ਸੀ। ਉਨ੍ਹਾਂ ਦੇ ਪਿਤਾ ਮਿਖਾਇਲ ਓਸਿਪੋਵਿਚ ਆਈਜ਼ੇਂਸਤਾਈਨ ਇੱਕ ਜਰਮਨ ਆਰਕੀਟੈਕਟ ਸਨ ਅਤੇ ਮਾਂ ਜੂਲੀਆ ਇੱਕ ਈਸਾਈ ਰੂੜ੍ਹੀਵਾਦੀ ਵਪਾਰੀ ਪਰਿਵਾਰ ਵਿੱਚੋਂ ਸੀ। ਉਹ 7 ਸਾਲ ਦੀ ਛੋਟੀ ਉਮਰ ਆਪਣੀ ਮਾਂ ਦੇ ਨਾਲ ਵਿੱਚ ਸੇਂਟ ਪੀਟਰਸਬਰਗ ਚਲਿਆ ਗਿਆ। ਕਦੇ ਕਦੇ ਉਹ ਆਪਣੇ ਪਿਤਾ ਨੂੰ ਮਿਲਣ ਰੀਗਾ ਜਾਂਦਾ ਸੀ। 11 ਸਾਲ ਦੀ ਉਮਰ ਵਿੱਚ ਉਸਦੇ ਮਾਤਾ ਪਿਤਾ ਵੱਖ ਹੋ ਗਏ, ਉਸਦੀ ਮਾਂ ਨੇ ਪੀਟਰਸਬਰਗ ਛੱਡ ਦਿੱਤਾ ਅਤੇ ਉਸਨੂੰ ਉਸਦੇ ਰਿਸ਼ਤੇਦਾਰਾਂ ਨੇ ਸੰਭਾਲਿਆ। ਸਿਵਲ ਇੰਜੀਨਿਅਰਿੰਗ ਸੰਸਥਾਨ ਪੇਤ੍ਰੋਗ੍ਰਾਦ ਤੋਂ ਵਾਸਤੂਕਲਾ ਅਤੇ ਇੰਜੀਨਿਅਰਿੰਗ, ਆਪਣੇ ਪਿਤਾ ਦੇ ਪੇਸ਼ੇ ਦੀ ਪੜ੍ਹਾਈ ਕਰਦਿਆਂ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਸਕੂਲ ਛੱਡ ਕੇ ਸਰਗੇਈ ਫੌਜ ਵਿੱਚ ਸ਼ਾਮਿਲ ਹੋ ਗਿਆ ਅਤੇ ਕ੍ਰਾਂਤੀ ਦੀ ਸੇਵਾ ਕਰਨ ਲਈ ਚਲਿਆ ਗਿਆ। ਇਸਨੇ ਉਸਨੂੰ ਆਪਣੇ ਪਿਤਾ ਤੋਂ ਅਲੱਗ ਕਰ ਦਿੱਤਾ। ਉਹ 1918 ਵਿੱਚ ਲਾਲ ਫੌਜ ਵਿੱਚ ਸ਼ਾਮਿਲ ਹੋ ਗਿਆ, ਹਾਲਾਂਕਿ ਉਸ ਦੇ ਪਿਤਾ ਨੇ ਮਿਖਾਇਲ ਦੇ ਵਿਪਰੀਤ ਪੱਖ ਦਾ ਸਮਰਥਨ ਕੀਤਾ। ਹਾਰ ਦੇ ਬਾਅਦ ਉਸਦਾ ਪਿਤਾ ਜਰਮਨੀ ਚਲਿਆ ਗਿਆ, ਅਤੇ ਸਰਗੇਈ ਨੂੰ ਪੇਤ੍ਰੋਗ੍ਰਾਦ, ਵੋਲੋਗਦਾ ਅਤੇ ਦ੍ਵਿੰਸਕ ਵਿੱਚ ਰਹਿਣਾ ਪਿਆ। 1920 ਵਿੱਚ, ਸਰਗੇਈ ਨੂੰ ਮਿੰਸਕ ਵਿੱਚ ਸਫਲ ਅਕਤੂਬਰ ਕ੍ਰਾਂਤੀ ਦਾ ਪ੍ਰਚਾਰ ਕਰਨ ਲਈ ਕਮਾਂਡਰ ਬਣਾ ਕੇ ਭੇਜ ਦਿੱਤਾ ਗਿਆ। ਇਸ ਸਮੇਂ, ਉਸ ਨੇ ਜਾਪਾਨੀ ਭਾਸ਼ਾ ਦੀ ਪੜ੍ਹਾਈ ਕੀਤੀ, ਕੋਈ 300 ਕਾਂਜੀ ਅੱਖਰ ਸਿੱਖੇ, ਜਿਸਦਾ ਉਹ ਆਪਣੇ ਸਚਿੱਤਰ ਵਿਕਾਸ ਉੱਤੇ ਇੱਕ ਪ੍ਰਭਾਵ ਵਜੋਂ ਹਵਾਲਾ ਦਿੰਦੇ ਸਨ। ਅਤੇ ਕਾਬੁਕੀ ਥਿਏਟਰ ਨਾਲ ਉਹਦਾ ਵਾਹ ਪਿਆ। ਇਹ ਅਧਿਐਨ ਉਸਦੀ ਜਾਪਾਨ ਯਾਤਰਾ ਲਈ ਪੜੁੱਲ ਬਣੇ।