ਸਰਮਦ ਸਹਿਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਮਦ ਸਹਿਬਾਈ ਇੱਕ ਪਾਕਿਸਤਾਨੀ ਪੰਜਾਬੀ ਨਾਟਕਕਾਰ, ਟੀ.ਵੀ ਨਿਰਦੇਸ਼ਕ ਤੇ ਕਵੀ ਹੈ। ਇਸ ਨੇ ਆਪਣੀ ਰਚਨਾ ਵਿੱਚ ਵਿਅੰਗ ਵਿਧੀ ਅਤੇ ਪ੍ਰਤੀਕਮਈ ਢੰਗ ਨਾਲ ਸਮਕਾਲੀ ਰਾਜਸੀ ਹਾਲਤ ਨੂੰ ਬਿਆਨ ਕੀਤਾ ਅਤੇ ਸਮਾਜਿਕ, ਸੱਭਿਆਚਾਰਕ, ਧਾਰਮਿਕ ਜੀਵਨ ਦੀ ਅਲੋਚਨਾਤਮਕ ਵਿਆਖਿਆ ਕੀਤੀ।[1]

ਜੀਵਨ[ਸੋਧੋ]

ਸਰਮਦ ਸਹਿਬਾਈ ਦੀ ਦੀ ਕੌਮੀਅਤ ਪਾਕਿਸਤਾਨੀ ਹੈ। ਸਰਮਦ ਦੀ ਜੀਵਨ ਸਾਥਣ ਸਾਰਾ ਸਹਿਬਾਈ ਜੋ ਕਲਾਸੀਕਲ ਡਾਂਸਰ ਹੈ ਅਤੇ ਕਲਾਸੀਕਲ ਡਾਂਸ ਸਕੂਲ ਚਲਾਉਂਦੀ ਹੈ।

ਅਹੁਦੇ[ਸੋਧੋ]

ਟੀ.ਵੀ ਨਿਰਦੇਸ਼ਕ, ਪਾਕਿਸਤਾਨ ਦੇ ਲੋਕ ਵਿਰਸਾ ਇੰਸਟੀਚਿਊਟ, ਇਸਲਾਮਾਬਾਦ ਦੇ ਡਾਇਰੈਕਟਰ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਪਾਕਿਸਤਾਨੀ ਟੈਲੀਵਿਜ਼ਨ ਇਸਲਾਮਾਬਾਦ ਦੇ ਪ੍ਰੋਡਿਊਸਰ ਹਨ।[2]

ਰਚਨਾਵਾਂ[ਸੋਧੋ]

1)ਸ਼ੱਕ ਸ਼ੁਬ੍ਹੇ ਦਾ ਵੇਲਾ, ਜਿਸ ਵਿੱਚ ਦੋ ਨਾਟਕ ਹਨ:-

  • ਤੂੰ ਕੌਣ ?
  • ਪੰਜਵਾਂ ਚਿਰਾਗ[3]

2)ਉਰਦੂ ਨਾਟਕਾਂ ਦਾ ਸੰਗ੍ਰਹਿ:-

  • ਕਠਪੁਤਲੀਓਂ ਕੇ ਸ਼ਹਿਰ ਮੇਂ[4]

ਨਾਟ ਦ੍ਰਿਸ਼ਟੀ[ਸੋਧੋ]

ਸਰਮਦ ਸਹਿਬਾਈ ਪਾਕਿਸਤਾਨੀ ਪੰਜਾਬੀ ਨਾਟਕ ਦੇ ਖੇਤਰ ਵਿੱਚ ਉਸਾਰੂ ਕਦਰਾਂ-ਕੀਮਤਾਂ ਨੂੰ ਪਰਨਾਇਆ ਹੋਇਆ ਨਾਟਕਕਾਰ ਹੈ। ਜਿਸ ਨੇ ਆਪਣੇ ਨਾਟਕਾਂ ਰਾਹੀਂ ਚੰਗੇ ਤੇ ਮਾੜੇ, ਉੱਚੇ ਤੇ ਨੀਵੇਂ, ਸ਼ੋਸ਼ਤ ਤੇ ਸ਼ੋਸ਼ਕ ਦੀ ਅਗੰਮੀ ਲੜਾਈ ਨੂੰ ਪ੍ਰਗਤੀਵਾਦੀ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਹਰ ਯੁੱਗ ਵਿੱਚ ਲੋਟੂ ਤਾਕਤਾਂ ਕਿਸੇ ਨਾ ਕਿਸੇ ਰੂਪ ਵਿੱਚ ਜਨਮਾਨਸ ਨੂੰ ਲੁੱਟਦੀਆਂ ਹਨ।"ਤੂੰ ਕੌਣ?" ਨਾਟਕ ਦਾ ਸ਼ਾਹ ਤੇ "ਪੰਜਵਾਂ ਚਿਰਾਗ " ਦਾ ਸ਼ਾਹੂ ਇਸ ਲੁੱਟ ਦਾ ਪ੍ਰਤੀਕ ਹਨ। ਪ੍ਰੰਤੂ ਇਹ ਵੀ ਇੱਕ ਸੱਚ ਹੈ ਕਿ ਲੋਕਾਂ ਦੇ ਪ੍ਰਤੀਨਿਧ ਇਬਰਾਹਿਮ (ਤੂੰ ਕੌਣ) ਅਤੇ ਸਵਾਣੀ ਤੇ ਗੱਭਰੂ (ਪੰਜਵਾਂ ਚਿਰਾਗ) ਜਨ-ਚੇਤਨਾ ਉਭਾਰਦੇ ਹੋਏ ਕਦੇ 'ਤਰਕ ਦੀ ਸੋਟੀ'(ਤੂੰ ਕੋਣ?) ਅਤੇ ਕਦੇ 'ਨਾਚ ਦੀ ਧਮਾਲ'(ਪੰਜਵਾਂ ਚਿਰਾਗ) ਨਾਲ ਇਹਨਾਂ ਲੋਟੂਆਂ ਦੇ ਚਿਹਰੇ ਫਾਸ਼ ਕਰਦੇ ਹੋਏ ਅਗੰਮੀ ਸੰਘਰਸ਼ ਦੀ ਜਿੱਤ ਦਾ ਇਜ਼ਹਾਰ ਕਰਦੇ ਹਨ। [5]

ਹਵਾਲੇ[ਸੋਧੋ]

  1. ਡਾ ਧੀਮਾਨ ਹਰਬੰਸ ਸਿੰਘ, ਪਾਕਿਸਤਾਨੀ ਪੰਜਾਬੀ ਸਾਹਿਤ:ਨਿਕਾਸ ਤੇ ਵਿਕਾਸ,ਗਗਨ ਪ੍ਰਕਾਸ਼ਨ ਰਾਜਪੁਰਾ
  2. ਸੰਪਾਦਕ ਡਾ: ਸਤੀਸ਼ ਕੁਮਾਰ ਵਰਮਾ, ਡਾ: ਨਸੀਬ ਬਵੇਜਾ, ਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
  3. ਡਾ. ਕਰਨੈਲ ਸਿੰਘ ਥਿੰਦ, ਪਾਕਿਸਤਾਨੀ ਪੰਜਾਬ ਸਾਹਿਤ ਦਾ ਸੰਖੇਪ ਜਾਇਜ਼ਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
  4. ਸੰਪਾਦਕ: ਮਨਜੀਤ ਪਾਲ ਕੌਰ, ਸਤੀਸ਼ ਕੁਮਾਰ ਵਰਮਾ, ਨਾਟ ਧਾਰਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ ਪੰਨਾ ਨੰਬਰ 178
  5. ਸੰਪਾਦਕ ਡਾ: ਸਤੀਸ਼ ਕੁਮਾਰ ਵਰਮਾ, ਡਾ: ਨਸੀਬ ਬਵੇਜਾ, ਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ