ਸਰਲਾ ਗਰੇਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਲਾ ਗਰੇਵਾਲ
ਜਨਮ4 ਅਕਤੂਬਰ 1927
ਮੌਤ29 ਜਨਵਰੀ 2002
ਚੰਡੀਗੜ੍ਹ
ਰਿਹਾਇਸ਼ਚੰਡੀਗੜ੍ਹ, ਪੰਜਾਬ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਦਰਸ਼ਨ ਵਿੱਚ ਡਿਗਰੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ
ਪੇਸ਼ਾਭਾਰਤੀ ਸਿਵਲ ਸਰਵਿਸ

ਸਰਲਾ ਗਰੇਵਾਲ (4 ਅਕਤੂਬਰ 1927 - 29 ਜਨਵਰੀ 2002) 1952 ਬੈਚ ਦੀ ਭਾਰਤੀ ਸਿਵਲ ਸਰਵਿਸ ਦੀ ਅਧਿਕਾਰੀ ਸੀ। ਉਹ 1989-1990 ਵਿੱਚ ਮੱਧ ਪ੍ਰਦੇਸ਼ ਦੀ ਰਾਜਪਾਲ ਵੀ ਰਹੀ। ਨਾਲ ਹੀ ਉਹ ਪੂਰਵ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ ਪ੍ਰਧਾਨ ਸਕੱਤਰ ਵੀ ਰਹੀ ਹੈ।[1][2][3][4]

ਉਪਰੋਕਤ ਜ਼ਿਕਰ ਵਾਲੀਆਂ ਅਸਾਮੀਆਂ ਤੋਂ ਇਲਾਵਾ, ਉਸ ਨੂੰ ਸ਼ਿਮਲਾ ਦੇ ਪਹਿਲੇ ਡਿਪਟੀ ਕਮਿਸ਼ਨਰ, ਡਬਲਿਊ.ਐਚ.ਓ ਅਤੇ ਯੂਨੀਸੈਫ ਵਿਖੇ ਪ੍ਰਧਾਨ ਮੰਤਰੀ ਦੀ ਸਕਤੱਰ ਰੱਖੀ ਗਈ।

ਕੈਰੀਅਰ[ਸੋਧੋ]

ਗਰੇਵਾਲ ਨੇ ਆਪਣੀ ਬੈਚੂਲਰ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਤੋਂ ਕੀਤੀ। ਗ੍ਰੈਜੂਏਟ ਹੋਣ ਤੋਂ ਬਾਅਦ, ਉਹ 1952 ਵਿੱਚ ਆਈ.ਏ.ਐੱਸ. ਵਿੱਚ ਸ਼ਾਮਲ ਹੋਈ। ਫਿਰ 1956 ਵਿੱਚ, ਉਹ ਡਿਪਟੀ ਕਮਿਸ਼ਨਰ ਸੀ ਅਤੇ ਦੇਸ਼ ਭਰ ਵਿੱਚ ਇਸ ਅਹੁਦੇ ਲਈ ਨਿਯੁਕਤ ਹੋਣ ਵਾਲੀ ਭਾਰਤ ਦੀ ਪਹਿਲੀ ਔਰਤ ਸੀ। ਸਿਹਤ, ਸਿੱਖਿਆ ਅਤੇ ਸਮਾਜ ਭਲਾਈ ਸਕੀਮਾਂ 'ਤੇ ਵਿਸ਼ੇਸ਼ ਜ਼ੋਰ ਦੇ ਕੇ ਉਸ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਸਮਾਜਿਕ ਸੇਵਾਵਾਂ 'ਤੇ ਐਲ.ਐਸ.ਈ ਵਿਖੇ ਬ੍ਰਿਟਿਸ਼ ਕੌਂਸਲ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ।

1963 ਵਿੱਚ, ਉਹ ਪੰਜਾਬ ‘ਚ ਸਿਹਤ ਸਕੱਤਰ ਬਣ ਗਈ ਅਤੇ ਉਸ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਰਾਸ਼ਟਰੀ ਪਰਿਵਾਰ ਭਲਾਈ ਲਈ ਚਾਰ ਪੁਰਸਕਾਰ ਮਿਲੇ। 1985 ਵਿੱਚ ਗਰੇਵਾਲ ਨੂੰ ਪ੍ਰਧਾਨ ਮੰਤਰੀ ਦਾ ਸੱਕਤਰ ਨਿਯੁਕਤ ਕੀਤਾ ਗਿਆ ਸੀ।

ਬਾਅਦ ‘ਚ ਆਪਣੀ ਜ਼ਿੰਦਗੀ ਵਿੱਚ ਉਹ ਟ੍ਰਿਬਿਊਨ ਟਰੱਸਟ ਦੀ ਚੇਅਰਮੈਨ ਬਣ ਗਈ ਜੋ ਉਹ ਆਪਣੀ ਮੌਤ ਤੱਕ ਅਹੁਦੇ ‘ਤੇ ਰਹੀ।[5]

ਮੌਤ[ਸੋਧੋ]

ਗਰੇਵਾਲ ਦੀ ਮੌਤ ਪਲਮਨਰੀ ਤਪਦਿਕ ਅਤੇ ਸਥਾਈ ਗੁਰਦਿਆਂ ਦੀ ਅਸਫ਼ਲਤਾ ਕਾਰਨ ਹੋਈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]