ਸਰਸਵਤੀ ਸਲੋਕ
ਦਿੱਖ
ਸਰਸਵਤੀ ਸਲੋਕ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ ਹਿੰਦੂ ਪ੍ਰਾਰਥਨਾ ਹੈ ਜੋ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂਕਿ ਓਹ ਸ਼ਖ਼ਸ ਆਪਣੀ ਪੜ੍ਹਾਈ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਾਮਿਆਬੀ ਹਾਸਲ ਕਰ ਸਕੇਗਾ। ਇਹ ਸਲੋਕ ਦੇ ਜ਼ਰਿਏ ਸਰਸਵਤੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਜੋ ਗਿਆਨ, ਸਾਹਿਤ ਅਤੇ ਕਲਾ ਦੀ ਦੇਵੀ ਹੈ।
ਪ੍ਰਾਚੀਨ ਵੈਦਿਕ ਕਾਲਖੰਡ ਦੌਰਾਨ ਪੜ੍ਹਾਈ ਕਰਨਾ ਇੱਕ ਅਹਿਮ ਤੇ ਆਦਰਸ਼ ਫ਼ਰਜ਼ ਸੀ।
ਸਰਸ੍ਵਤਿ ਨਮਸ੍ਤੁਭ੍ਯੰ ਵਰਦੇ ਕਾਮਰੂਪਿਣਿ। ਵਿਦ੍ਯਾਰਮ੍ਭੰ ਕਰਿਸ਼੍ਯਾਮਿ ਸਿਦ੍ਧਿਰ੍ਭਵਤੁ ਮੇ ਸਦਾ ॥
ਮਤਲਬ:
ਗਿਆਨ ਦੀ ਦੇਵੀ ਸਰਸਵਤੀ ਨੂੰ ਪ੍ਰਣਾਮ, ਸਮਸਤ ਇੱਛਾਵਾਂ ਪੂਰਨ ਵਾਲ਼ੀ ਦੇਵੀ ਨੂੰ ਪ੍ਰਣਾਮ। ਮੈਂ ਆਪਣੀ ਪੜ੍ਹਾਈ ਸ਼ੁਰੂ ਕਰਾਂਗਾ/ਕਰਾਂਗੀ, ਮੇਰੇ ਉੱਤੇ ਆਪਣੀ ਕਿਰਪਾ ਬਣਾਏ ਰੱਖੋ।।