ਸਲਵਾਦੋਰ ਅਲੀਐਂਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲਵਾਦੋਰ ਅਲੀਐਂਦੇ
Salvador Allende Gossens-.jpg
30th ਚਿਲੇ ਦਾ ਪ੍ਰਧਾਨ
ਦਫ਼ਤਰ ਵਿੱਚ
3 ਨਵੰਬਰ 1970 – 11 ਸਤੰਬਰ 1973
ਸਾਬਕਾ ਐਡੁਆਰਡੋ ਫਰੇਈ ਮੌਂਟਾਲਵਾ
ਉੱਤਰਾਧਿਕਾਰੀ ਔਸਟੋ ਪੀਨੋਕਸ਼ੇ
56 ਵਾਂ ਚਿਲੀ ਦੀ ਸੈਨੇਟ ਦਾ ਪ੍ਰਧਾਨ
ਦਫ਼ਤਰ ਵਿੱਚ
27 ਦਸੰਬਰ 1966 – 15 ਮਈ 1969
ਸਾਬਕਾ Tਓਮਸ ਰੇਅਜ਼ ਵਿਕੁੰਨਾ
ਉੱਤਰਾਧਿਕਾਰੀ ਤੋਮਾਸ ਪਾਬਲੋ ਅਲੋਰਜ਼ਾ
ਸਿਹਤ ਅਤੇ ਸਮਾਜਿਕ ਕਲਿਆਣ ਮੰਤਰੀ
ਦਫ਼ਤਰ ਵਿੱਚ
28 ਅਗਸਤ 1938 – 2 ਅਪਰੈਲ 1942
ਪਰਧਾਨ ਆਰਟੂਰੋ ਅਲੇਸੈਂਡਰੀ ਪਾਲਮਾ
ਪੇਡਰੋ ਅਗੇਈਰ ਸੇਰੇਡਾ
ਸਾਬਕਾ ਮਿਗੂਏਲ ਐਚੇਬਰਨੇ ਰੀਓਲ
ਉੱਤਰਾਧਿਕਾਰੀ ਐਡੁਆਰਡੋ ਐਸਕੂਡਰ
ਨਿੱਜੀ ਜਾਣਕਾਰੀ
ਜਨਮ ਸੈਲਵੇਡਾਰ ਗਿਲੇਰਮੋ ਅਲੀਐਂਦੇ ਗੌਸੇਨਸ
26 ਜੂਨ 1908(1908-06-26)
ਸੈਂਟੀਆਗੋ, ਚਿਲੀ
ਮੌਤ 11 ਸਤੰਬਰ 1973(1973-09-11) (ਉਮਰ 65)
ਸੈਂਟੀਆਗੋ, ਚਿਲੀ
ਕਬਰਿਸਤਾਨ ਸੈਂਟੀਆਗੋ ਦਾ ਜਨਰਲ ਕਬਰਸਤਾਨ
ਕੌਮੀਅਤ ਚਿਲੀਅਨ
ਸਿਆਸੀ ਪਾਰਟੀ ਚਿਲੀ ਦੀ ਸੋਸ਼ਲਿਸਟ ਪਾਰਟੀ (ਚਿਲੀਅਨ ਸੋਸ਼ਲਿਸਟ)
ਪਤੀ/ਪਤਨੀ ਹੌਰਟੇਨਸੀਆ ਬੂਸੀ (ਵਿ. 1940)
ਸੰਤਾਨ ਬੀਟਰਿਜ਼ ਅਲੀਐਂਦੇ (1943–1977)
ਕਾਰਮੇਨ ਪਾਜ਼ ਅਲੀਐਂਦੇ (ਜਨਮ 1944)
ਇਸਾਬੇਲ ਅਲੀਐਂਦੇ (ਜਨਮ 1945)
ਰਿਸ਼ਤੇਦਾਰ ਅਲੀਐਂਦੇ ਪਰਿਵਾਰ
ਅਲਮਾ ਮਾਤਰ ਚਿਲੇ ਯੂਨੀਵਰਸਿਟੀ
ਕਿੱਤਾ ਮੈਡੀਕਲ ਡਾਕਟਰ
ਸਿਵਲ ਸਰਵੈਂਟ
ਦਸਤਖ਼ਤ
ਵੈਬਸਾਈਟ Salvador Allende Foundation

ਸਾਲਵਾਦੋਰ ਗਿਲਰਮੋ ਅਲੀਐਂਦੇ ਗੌਸੈਨਸ (/ɑːˈjɛnd/;[1] ਸਪੇਨੀ ਉਚਾਰਨ: [salβaˈðoɾ ɡiˈʎermo aˈʎende ˈɣosens]; 26 ਜੂਨ 1908 – 11 ਸਤੰਬਰ 1973) ਇੱਕ ਚਿਲੀ ਦਾ ਡਾਕਟਰ ਅਤੇ ਸਿਆਸਤਦਾਨ ਸੀ, ਜਿਸਨੂੰ ਪਹਿਲੇ ਅਜਿਹੇ ਮਾਰਕਸਵਾਦੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਕ ਲਾਤੀਨੀ ਅਮਰੀਕੀ ਦੇਸ਼ ਵਿੱਚ ਖੋਲ੍ਹੀਆਂ ਚੋਣਾਂ ਵਿੱਚ ਜਿੱਤ ਕੇ ਦੇਸ਼ ਦਾ ਪ੍ਰਧਾਨ ਬਣਿਆ ਸੀ।[2]

ਚਿਲੀਅਨ ਰਾਜਨੀਤਕ ਜੀਵਨ ਵਿਚ ਅਲੀਐਂਦੇ ਦੀ ਸ਼ਮੂਲੀਅਤ ਕਰੀਬ ਚਾਲੀ ਸਾਲਾਂ ਦੇ ਅਰਸੇ ਵਿਚ ਫੈਲੀ ਹੋਈ ਸੀ। ਸੋਸ਼ਲਿਸਟ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਉਹ ਇੱਕ ਸੈਨੇਟਰ, ਡਿਪਟੀ ਅਤੇ ਕੈਬਨਿਟ ਮੰਤਰੀ ਰਹਿ ਚੁੱਕਾ ਸੀ। ਉਹ 1952, 1958 ਅਤੇ 1964 ਦੀਆਂ ਚੋਣਾਂ ਵਿਚ ਪ੍ਰਧਾਨਗੀ ਦੀਆਂ ਚੋਣਾਂ ਲਈ ਉਮੀਦਵਾਰ ਸੀ ਪਰ ਅਸਫਲ ਰਿਹਾ ਸੀ। 1970 ਵਿੱਚ, ਉਸ ਨੇ ਇੱਕ ਤਿੰਨ ਧਿਰੀ ਕਾਂਟੇ ਦੀ ਟੱਕਰ ਵਿੱਚ ਪ੍ਰਧਾਨਗੀ ਜਿੱਤ ਲਈ ਸੀ। ਉਹ ਕਾਂਗਰਸ ਦੁਆਰਾ ਜੇਤੂ ਕਰਾਰ ਦਿੱਤਾ ਗਿਆ ਸੀ ਕਿਉਂਕਿ ਕੋਈ ਵੀ ਉਮੀਦਵਾਰ ਬਹੁਮਤ ਹਾਸਲ ਨਹੀਂ ਕਰ ਸਕਿਆ ਸੀ। 

ਪ੍ਰਧਾਨ ਹੋਣ ਦੇ ਨਾਤੇ, ਅਲੀਐਂਦੇ ਨੇ ਉਦਯੋਗਾਂ ਦੇ ਰਾਸ਼ਟਰੀਕਰਨ ਦੀ ਨੀਤੀ ਅਪਣਾਈ; ਇਨ੍ਹਾਂ ਅਤੇ ਹੋਰ ਕਾਰਕਾਂ ਕਰਕੇ, ਉਹਨਾਂ ਦੇ ਅਤੇ ਚਿਲੀ ਸਰਕਾਰ ਦੀਆਂ ਵਿਧਾਨਿਕ ਅਤੇ ਨਿਆਂਇਕ ਸ਼ਾਖਾਵਾਂ ਵਿਚਕਾਰ ਵਧਦੇ ਤਣਾਅ ਵਾਲੇ ਸੰਬੰਧਾਂ ਨੂੰ ਦੇਖਦਿਆਂ ਕਾਂਗਰਸ ਨੇ "ਸੰਵਿਧਾਨਿਕ ਸੰਕਟ" ਦੀ ਘੋਸ਼ਣਾ ਕਰ ਦਿੱਤੀ। ਅਰਥ-ਵਿਵਸਥਾ ਡੂੰਘੇ ਸੰਕਟ ਵਿੱਚ ਸੀ, ਕਰਿਸ਼ਚੀਅਨ-ਡੈਮੋਕਰੇਟਾਂ (ਜਿਨ੍ਹਾਂ ਦੇ ਸਮਰਥਨ ਨੇ ਅਲੀਐਂਦੇ ਦੀ ਚੋਣ ਵਿੱਚ ਸਹਾਇਤਾ ਕੀਤੀ ਸੀ) ਸਮੇਤ ਕੇਂਦਰ-ਸੱਜੀ ਬਹੁਮਤ, ਨੇ ਉਸਦੀ ਹਕੂਮਤ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦੇ ਦਿੱਤਾ ਅਤੇ ਕਿਹਾ ਕਿ ਉਸ ਨੂੰ ਬਲ ਨਾਲ ਹਟਾ ਦਿੱਤੇ ਜਾਣ ਦਾ ਸੱਦਾ ਦੇ ਦਿੱਤਾ। 11 ਸਤੰਬਰ 1973 ਨੂੰ ਫੌਜ ਸੰਯੁਕਤ ਰਾਜ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਵੱਲੋਂ ਸਮਰਥਨ ਪ੍ਰਾਪਤ ਇਕ ਰਾਜਪਲਟੇ ਵਿਚ ਅਲੀਐਂਦੇ ਨੂੰ ਖ਼ਤਮ ਨਿਕਲ ਪਈ। [3][4][5] ਸੈਨਾ ਨੇ ਲਾ ਮੋਨੇਡਾ ਪੈਲੇਸ ਨੂੰ ਘੇਰਾ ਪਾ ਲਿਆ, ਤਾਂ ਉਸਨੇ ਆਪਣਾ ਆਖਰੀ ਭਾਸ਼ਣ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਹ ਆਪਣਾ ਅਸਤੀਫ਼ਾ ਨਹੀਂ ਦੇਵੇਗਾ।[6] ਬਾਅਦ ਵਿੱਚ ਉਸੇ ਦਿਨ ਚਿਲੀ ਦੀ ਅਦਾਲਤ ਵਲੋਂ 2011 ਵਿੱਚ ਅੰਤਰਰਾਸ਼ਟਰੀ ਮਾਹਰਾਂ ਦੀ ਸਹਾਇਤਾ ਨਾਲ ਕੀਤੀ ਗਈ ਇੱਕ ਜਾਂਚ ਦੇ ਅਨੁਸਾਰ, ਅਲੀਐਂਦੇ ਨੇ ਇੱਕ ਅਸਾਲਟ ਰਾਈਫਲ ਨਾਲ ਆਤਮ ਹੱਤਿਆ ਕਰ ਲਈ।[7] [8][ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. "Allende". Random House Webster's Unabridged Dictionary.
  2. "Profile of Salvador Allende". BBC. 8 September 2003. 
  3. Pipes, Richard (2003). Communism: A History. The Modern Library. p. 138. ISBN 0-8129-6864-6. 
  4. "Chile: The Bloody End of a Marxist Dream.". Time Magazine.  24 September 1973. "Allende's downfall had implications that reached far beyond the borders of Chile. His had been the first democratically elected Marxist government in Latin America..."
  5. Winn, Peter (2010). "Furies of the Andes". in Grandin & Joseph, Greg & Gilbert. A Century of Revolution. Durham, NC: Duke University Press. pp. 239–275. |access-date= requires |url= (help)Winn, Peter (2010). "Furies of the Andes". in Grandin & Joseph, Greg & Gilbert. A Century of Revolution. Durham, NC: Duke University Press. pp. 239–275. 
  6. Salvador Allende's Last Speech
  7. "Chilean president Salvador Allende committed suicide, autopsy confirms". The Guardian. United Kingdom. 20 July 2011. Retrieved 12 October 2015. 
  8. "Chile inquiry confirms President Allende killed himself". Bbc.co.uk. 2011-07-19. Retrieved 2012-09-12.