ਸਮੱਗਰੀ 'ਤੇ ਜਾਓ

ਸਹਿਯੋਗੀ ਸਿੱਖਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਹਿਯੋਗੀ ਸਿੱਖਿਆ ਜਾਂ ਸਹਿਕਾਰੀ ਸਿੱਖਿਆ ਇੱਕ ਵਿੱਦਿਅਕ ਢੰਗ-ਤਰੀਕਾ ਜਾਂ ਪਹੁੰਚ ਹੈ ਜਿਸ ਦਾ ਉਦੇਸ਼ ਕਲਾਸ ਰੂਮ ਦੀਆਂ ਸਰਗਰਮੀਆਂ ਨੂੰ ਅਕਾਦਮਿਕ ਅਤੇ ਸਮਾਜਕ ਸਿੱਖਿਆ ਦੇ ਤਜ਼ਰਬਿਆਂ ਵਿੱਚ ਵਿਵਸਥਿਤ ਕਰਨਾ ਹੈ।[1] ਸਹਿਯੋਗੀ ਸਿੱਖਿਆ ਸਿਰਫ਼ ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਵੰਡਣ ਦੀ ਥਾਂ ਹੋਰ ਵੀ ਬਹੁਤ ਕੁਝ ਹੈ, ਜੋ ਇਸ ਨੂੰ "ਇਕ ਦੂਜੇ ਉੱਤੇ ਸਕਾਰਾਤਮਕ ਨਿਰਭਰਤਾ" ਵਜੋਂ ਦਰਸਾਉਂਦਾ ਹੈ।"[2][3] ਵਿਦਿਆਰਥੀਆਂ ਨੇ ਵਿੱਦਿਅਕ ਟੀਚਿਆਂ ਨੂੰ ਪੂਰਾ ਕਰਨ ਲਈ ਸਮੂਹਿਕ ਤੌਰ ਤੇ ਕੰਮ ਕਰਨ ਕੰਮ ਕਰਨਾ ਹੁੰਦਾ ਹੈ। ਇਹ ਦੇਖਿਆ ਗਿਆ ਹੈ ਕਿ ਵਿਅਕਤੀਗਤ ਸਿੱਖਣ ਦੇ ਉਲਟ,ਜੋ ਖਾਸੇ ਵਜੋਂ ਪ੍ਰਤੀਯੋਗੀ ਹੋ ਸਕਦਾ ਹੈ, ਸਹਿਯੋਗ ਨਾਲ ਸਿੱਖਣ ਵਾਲੇ ਵਿਦਿਆਰਥੀ ਇੱਕ ਦੂਜੇ ਦੇ ਸਰੋਤ ਅਤੇ ਹੁਨਰ (ਇਕ ਦੂਜੇ ਲਈ ਜਾਣਕਾਰੀ, ਇੱਕ ਦੂਜੇ ਦੇ ਵਿਚਾਰਾਂ ਦਾ ਮੁਲਾਂਕਣ ਕਰਨਾ, ਇੱਕ ਦੂਜੇ ਦੇ ਕੰਮ ਦੀ ਨਿਗਰਾਨੀ ਕਰਨਾ ਆਦਿ) ਦਾ ਵਧੇਰੇ ਫਾਇਦਾ ਲੈ ਸਕਦੇ ਹਨ।[4][5] ਇਸ ਤੋਂ ਇਲਾਵਾ, ਅਧਿਆਪਕਾਂ ਦੀ ਭੂਮਿਕਾ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਥਾਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਵਿੱਚ ਤਬਦੀਲ ਹੁੰਦੀ ਜਾਂਦੀ ਹੈ।[6][7] ਜਦੋਂ ਸਮੂਹ ਸਫਲ ਹੁੰਦਾ ਹੈ ਤਾਂ ਹਰ ਕੋਈ ਸਫਲ ਹੋ ਜਾਂਦਾ ਹੈ। ਰੌਸ ਐਂਡ ਸਮੈਥ (1995) ਸਫਲ ਸਹਿਯੋਗੀ ਸਿੱਖਿਆ ਨੂੰ ਬੁੱਧੀਜੀਵੀ ਮੰਗ, ਰਚਨਾਤਮਕ, ਖੁੱਲ੍ਹੇ ਦਿਮਾਗ ਵਾਲੀ ਉੱਚ ਬੌਧਿਕ ਸੋਚ ਦੇ ਰੂਪ ਵਿੱਚ ਦਰਸਾਉਂਦੇ ਹਨ।.[8] ਸਹਿਯੋਗੀ ਸਿੱਖਿਆ ਨੂੰ ਵਿਦਿਆਰਥੀ ਦੀ ਸੰਤੁਸ਼ਟੀ ਦੇ ਵਧੇ ਹੋਏ ਪੱਧਰ ਨਾਲ ਜੋੜਿਆ ਜਾਂਦਾ ਹੈ।[9]

ਕਲਾਸਰੂਮ ਵਿੱਚ ਸਹਿਯੋਗੀ ਸਿੱਖਿਆ ਦੇ ਸਫਲ ਸੰਚਾਲਨ ਲਈ ਪੰਜ ਜ਼ਰੂਰੀ ਤੱਤਾਂ ਦੀ ਪਛਾਣ ਕੀਤੀ ਗਈ ਹੈ:[10]

  • ਸਕਾਰਾਤਮਕ ਅੰਤਰ-ਨਿਰਭਰਤਾ
  •  ਵਿਅਕਤੀਗਤ ਅਤੇ ਸਮੂਹਿਕ ਜਵਾਬਦੇਹੀ
  •  ਉਤਸ਼ਾਹਜਨਕ ਪਰਸਪਰ ਪ੍ਰਭਾਵ (ਆਹਮੋ-ਸਾਹਮਣੇ)
  •  ਵਿਦਿਆਰਥੀਆਂ ਨੂੰ ਲੋੜੀਂਦੇ ਆਪਸੀ ਰਿਸ਼ਤਿਆਂ ਨਾਲ ਸੰਬੰਧਿਤ ਅਤੇ ਛੋਟੇ ਸਮੂਹ ਦੇ ਸੁਚੱਜ ਨੂੰ ਸਿਖਾਉਣਾ 
  • ਸਮੂਹ ਪ੍ਰਾਸੈਸਿੰਗ

ਜਾਨਸਨ ਅਤੇ ਜੌਨਸਨ ਦੇ ਮੈਟਾ-ਵਿਸ਼ਲੇਸ਼ਣ ਅਨੁਸਾਰ, ਸਹਿਕਾਰੀ ਸਿੱਖਣ ਦੀ ਵਿਵਸਥਾ ਵਿੱਚ ਵਿਦਿਆਰਥੀ ਵਿਅਕਤੀਗਤ ਜਾਂ ਮੁਕਾਬਲੇਬਾਜ਼ੀ ਨਾਲ ਸਿੱਖਣ ਦੀਆਂ ਹਾਲਤਾਂ ਨਾਲੋਂ ਜਿਆਦਾ ਵਧੀਆ ਪ੍ਰਾਪਤੀ, ਚੰਗੇ ਤਰਕਸ਼ੀਲ ਵਿਚਾਰ, ਵਧੀਆ ਸਵੈ-ਮਾਣ ਨਾਲ, ਸਹਿਪਾਠੀਆਂ ਅਤੇ ਸਿੱਖਣ ਦੇ ਕੰਮਾਂ ਨੂੰ ਹੋਰ ਵਧੇਰੇ ਪਸੰਦ ਕਰਦੇ ਹਨ ਅਤੇ ਵੱਧ ਸਮਾਜਿਕ ਸਮਰਥਨ ਹਾਸਿਲ ਕਰਦੇ ਹਨ।[11]

ਇਤਿਹਾਸ

[ਸੋਧੋ]

ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ, ਓਲਪੋਸਟ, ਵਾਟਸਨ, ਸ਼ੌ ਅਤੇ ਮੀਡ ਵਰਗੇ ਸਮਾਜਿਕ ਥਿਊਰੀ ਵਿਗਿਆਨੀਆਂ ਨੇ ਇਹ ਪਤਾ ਲਗਾਉਣ ਤੋਂ ਬਾਅਦ ਕਿ ਇਕੱਲੇ ਕੰਮ ਕਰਨ ਦੀ ਤੁਲਨਾ ਵਿੱਚ ਸਮੂਹ ਵਿੱਚ ਕੰਮ ਕਰਨਾ ਗਿਣਤੀ, ਗੁਣਵੱਤਾ ਅਤੇ ਸਮੁੱਚੀ ਉਤਪਾਦਕਤਾ ਵਿੱਚ ਵਧੇਰੇ ਪ੍ਰਭਾਵਸ਼ਾਲੀ ਅਤੇ ਕੁਸ਼ਲ ਹੈ, ਸਹਿਯੋਗੀ ਸਿੱਖਿਆ ਸਿਧਾਂਤ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ।[12] ਹਾਲਾਂਕਿ, ਇਹ ਵਿਚਾਰ 1937 ਤੱਕ ਨਹੀਂ ਆਇਆ ਸੀ   ਜਦੋਂ ਤਕ ਖੋਜਕਰਤਾਵਾਂ ਮਈ ਅਤੇ ਡੂਬ[13] ਨੇ ਪਤਾ ਲਾਇਆ ਕਿ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜੋ ਲੋਕ ਮਿਲ ਕੇ ਕੰਮ ਕਰਦੇ ਹਨ, ਉਹ ਨਤੀਜਿਆਂ ਨੂੰ ਪ੍ਰਾਪਤ ਕਰਨ ਵਿੱਚ ਵਧੇਰੇ ਸਫਲ ਹੁੰਦੇ ਹਨ, ਬਜਾਏ ਉਹਨਾਂ ਦੇ ਜੋ ਉਹੀ ਟੀਚੇ ਪੂਰੇ ਕਰਨ ਲਈ ਜੋ ਸੁਤੰਤਰ ਤੌਰ ਤੇ ਯਤਨ ਕਰਦੇ ਹਨ। 

1930 ਅਤੇ 1940 ਵਿੱਚ ਦਾਰਸ਼ਨਿਕ ਅਤੇ ਮਨੋਵਿਗਿਆਨੀ ਜਿਵੇਂ ਕਿ ਜੌਹਨ ਡੇਵੀ, ਕੁਟ ਲੇਵਿਨ, ਅਤੇ ਮੌਰਟਨ ਡਿਊਟ ਨੇ ਵੀ ਅੱਜ ਪ੍ਰਚੱਲਤ ਸਹਿਯੋਗੀ ਸਿੱਖਿਆ ਸਿਧਾਂਤ ਨੂੰ ਪ੍ਰਭਾਵਤ ਕੀਤਾ।[14] ਡੇਵੀ ਦਾ ਵਿਸ਼ਵਾਸ ਸੀ ਕਿ ਵਿਦਿਆਰਥੀਆਂ ਲਈ ਗਿਆਨ ਅਤੇ ਸਮਾਜਿਕ ਹੁਨਰ ਵਿਕਾਸ ਕਰਨਾ ਮਹੱਤਵਪੂਰਨ ਹੁੰਦਾ ਹੈ ਜੋ ਕਲਾਸਰੂਮ ਤੋਂ ਬਾਹਰ ਅਤੇ ਜਮਹੂਰੀ ਸਮਾਜ ਵਿੱਚ ਵਰਤੇ ਜਾ ਸਕਦੇ ਹਨ। ਇਸ ਸਿਧਾਂਤ ਨੇ ਵਿਦਿਆਰਥੀਆਂ ਦੀ ਸਮੂਹਾਂ ਵਿੱਚ ਸਵਾਲਾਂ ਦੀ ਚਰਚਾ ਨੂੰ ਉਹਨਾਂ ਦੇ  ਗਿਆਨ ਲਈ ਸਰਗਰਮ ਪ੍ਰਾਪਤਕਰਤਾ ਹੋਣ ਦੀ ਜਾਣਕਾਰੀ ਦਿੱਤੀ ਬਜਾਏ ਇਸ ਦੇ ਕਿ ਵਿਦਿਆਰਥੀ  ਉਦਾਸੀਨ ਜਾਂ ਨਿਸ਼ਕਿਰਿਆ ਹੋ ਕੇ ਸੂਚਨਾਵਾਂ ਗ੍ਰਹਿਣ ਕਰਨ (ਜਿਵੇਂ, ਕਿ ਅਧਿਆਪਕ ਬੋਲਣ ਅਤੇ ਵਿਦਿਆਰਥੀ ਸੁਣਨ)।

ਸਿਧਾਂਤਕ ਅਧਾਰ

[ਸੋਧੋ]

ਸਮਾਜਕ ਅੰਤਰ-ਨਿਰਭਰਤਾ ਸਿਧਾਂਤ: ਸਮਾਜਿਕ ਅੰਤਰ-ਨਿਰਭਰਤਾ ਉਦੋਂ ਮੌਜੂਦ ਹੁੰਦੀ ਹੈ ਜਦੋਂ ਵਿਅਕਤੀ ਆਪਣੇ ਕੰਮਾਂ ਅਤੇ ਦੂਜਿਆਂ ਦੀਆਂ ਕਾਰਵਾਈਆਂ ਦੇ ਨਤੀਜਿਆਂ ਤੋਂ ਪ੍ਰਭਾਵਿਤ ਹੁੰਦਾ ਹੈ।[15]

ਹਵਾਲੇ

[ਸੋਧੋ]
  1. Gillies, Robyn (2016). "Cooperative Learning: Review of Research and Practice" (PDF). Australian Journal of Teacher Education. 41: 39–51 – via eric.ed.gov.
  2. "Team Game tournament". Archived from the original on 2015-12-23. Retrieved 2018-07-04. {{cite web}}: Unknown parameter |dead-url= ignored (|url-status= suggested) (help)
  3. "Team-Games-Tournament:Cooperative Learning and Review" (PDF). Archived from the original (PDF) on 2016-03-04. Retrieved 2018-07-04. {{cite web}}: Unknown parameter |dead-url= ignored (|url-status= suggested) (help)
  4. "Team game Tournament: Cooperative learning and review".
  5. Chiu, M. M. (2008). "Flowing toward correct contributions during groups' mathematics problem solving: A statistical discourse analysis" (PDF). Journal of the Learning Sciences. 17 (3): 415–463. doi:10.1080/10508400802224830. Archived from the original (PDF) on 2017-03-29. Retrieved 2018-07-04. {{cite journal}}: Unknown parameter |dead-url= ignored (|url-status= suggested) (help)
  6. "team game tournament".
  7. "Team Game Tournament" (PDF).
  8. Ross, J.,& Smythe, E. (1995). Differentiating cooperative learning to meet the needs of gifted learners: A case for transformational leadership. Journal for the Education of the Gifted, 19, 63-82.
  9. Maxwell-Stuart, Rebecca; Taheri, Babak; Paterson, Audrey S.; O’Gorman, Kevin; Jackson, William (2016-11-24). "Working together to increase student satisfaction: exploring the effects of mode of study and fee status". Studies in Higher Education. 0 (0): 1–13. doi:10.1080/03075079.2016.1257601. ISSN 0307-5079.
  10. Johnson, D. W., Johnson, R. T., & Holubec, E. J. (1994). The nuts and bolts of cooperative learning. ^ eMinnesota Minnesota: Interaction Book Company.
  11. Johnson, D.W. (2009). "An Educational Psychology Success Story: Social Interdependence Theory and Cooperative Learning". Educational Researcher. 38 (5): 365–379. doi:10.3102/0013189x09339057.
  12. Gilles, R.M., & Adrian, F. (2003). Cooperative Learning: The social and intellectual Outcomes of Learning in Groups. London: Farmer Press.
  13. May, M. and Doob, L. (1937). Cooperation and Competition. New York: Social Sciences Research Council
  14. Sharan, Y (2010). "Cooperative Learning for Academic and Social Gains: valued pedagogy, problematic practice". European Journal of Education. 45 (2): 300–313. doi:10.1111/j.1465-3435.2010.01430.x.
  15. Johnson, D.W. "Cooperation and competition: Theory and Research". {{cite journal}}: Cite journal requires |journal= (help)

ਬਾਹਰੀ ਲਿੰਕ

[ਸੋਧੋ]
  • [1] at The Cooperative Learning Institute
  • Team+