ਸਮੱਗਰੀ 'ਤੇ ਜਾਓ

ਸ਼ਕਤੀਮਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਕਤੀਮਾਨ
ਮੁਕੇਸ਼ ਖੰਨਾ ਬਤੌਰ ਸ਼ਕਤੀਮਾਨ
ਦੁਆਰਾ ਬਣਾਇਆਮੁਕੇਸ਼ ਖੰਨਾ
ਲੇਖਕਗ਼ਾਲਿਬ ਅਸਦ ਭੋਪਾਲੀ
ਬ੍ਰਿਜ ਮੋਹਨ ਪਾਂਡੇ
ਨਿਰਦੇਸ਼ਕਦਿਨਕਰ ਜਾਨੀ
ਸਟਾਰਿੰਗਮੁਕੇਸ਼ ਖੰਨਾ
ਵੈਸ਼ਨਵੀ ਮਹੰਤ
ਕਿੱਟੂ ਗਿਡਵਾਨੀ
ਸੁਰਿੰਦਰ ਪਾਲ
ਟੌਮ ਅਲਟਰ
ਓਪਨਿੰਗ ਥੀਮਸ਼ਕਤੀਮਾਨ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
No. of episodes503
ਨਿਰਮਾਤਾ ਟੀਮ
ਨਿਰਮਾਤਾਮੁਕੇਸ਼ ਖੰਨਾ
ਸਿਨੇਮੈਟੋਗ੍ਰਾਫੀਮਨੋਜ ਸੋਨੀ
ਸੰਪਾਦਕਨਾਸਿਰ ਹਕੀਮ ਅਨਸਾਰੀ
ਲੰਬਾਈ (ਸਮਾਂ)60 ਮਿੰਟ
ਰਿਲੀਜ਼
Original networkਦੂਰਦਰਸ਼ਨ
Original release14 ਸਿਤੰਬਰ 1997 –
27 ਮਾਰਚ 2005[1]

ਸ਼ਕਤੀਮਾਨ (ਹਿੰਦੀ: शक्तिमान; English: Shaktimaan) ਇੱਕ ਭਾਰਤੀ ਗਲਪੀ ਸੂਪਰਹੀਰੋ ਟੀਵੀ ਲੜੀਵਾਰ ਹੈ ਜਿਸਦੇ ਪ੍ਰੋਡਿਊਸਰ ਮੁਕੇਸ਼ ਖੰਨਾ ਅਤੇ ਹਦਾਇਤਕਾਰ ਦਿਨਕਰ ਜਾਨੀ ਹਨ। ਸ਼ੁਰੂਆਤੀ ਕਿਸ਼ਤਾਂ ਦੌਰਾਨ ਸ਼ਕਤੀਮਾਨ ਦਾ ਪ੍ਰਸਾਰਣ ਸ਼ਨਿੱਚਰਵਾਰ ਸਵੇਰੇ 11:30 ਵਜੇ ਹੋਇਆ। ਬਾਅਦ ਵਿੱਚ ਬੱਚਿਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸਦਾ ਪ੍ਰਸਾਰਣ ਛੁੱਟੀ ਵਾਲੇ ਦਿਨ ਐਤਵਾਰ ਨੂੰ 12 ਵਜੇ ਹੋਇਆ। ਇਸਦੀਆਂ ਕਰੀਬ 400 ਕਿਸ਼ਤਾਂ ਭਾਰਤ ਦੇ ਕੌਮੀ ਟੈਲੀਵਿਜ਼ਨ ਨੈੱਟਵਰਕ ਦੂਰਦਰਸ਼ਨ ਤੋਂ 27 ਸਿਤੰਬਰ 1997 ਤੋਂ 27 ਮਾਰਚ 2005 ਦੌਰਾਨ ਐਤਵਾਰ ਦੇ ਦਿਨ ਦੁਪਹਿਰ 12 ਵਜੇ (ਭਾਰਤੀ ਸਮਾਂ) ਨਸ਼ਰ ਹੋਈਆਂ। ਅਖ਼ੀਰਲੀਆਂ ਕਿਸ਼ਤਾਂ ਵੇਲੇ ਸਮਾਂ ਬਦਲ ਕੇ ਸਵੇਰ ਦੇ 9:30 ਕਰ ਦਿੱਤਾ ਗਿਆ ਸੀ। ਇਹ ਅੰਗਰੇਜ਼ੀ ਵਿੱਚ ਪੋਗੋ[1] ਉੜੀਆ ਵਿੱਚ ਤਰੰਗ ਅਤੇ ਤਮਿਲ ਵਿੱਚ ਛੁੱਟੀ ਟੀਵੀ ਤੇ ਵੀ ਪ੍ਰਸਾਰਤ ਹੋਇਆ। ਇਸਦਾ ਮੁੜ ਪ੍ਰਸਾਰਣ ਹਿੰਦੀ ਵਿੱਚ ਸਟਾਰ ਉਤਸਵ ਤੋਂ ਹੋਇਆ। ਮੁਕੇਸ਼ ਖ਼ੰਨਾ ਇਸ ਵਿੱਚ ਦੋ ਕਿਰਦਾਰ ਨਿਭਾਏ: ਸ਼ਕਤੀਮਾਨ ਅਤੇ ਪੰਡਤ ਗੰਗਾਧਰ ਵਿੱਦਿਆਧਰ ਮਾਇਆਧਰ ਓਂਕਾਰਨਾਥ ਸ਼ਾਸਤਰੀ। ਗੰਗਾਧਰ ਪੇਸ਼ੇ ਵਜੋਂ ਆਜ ਕੀ ਆਵਾਜ਼ ਅਖ਼ਬਾਰ ਦਾ ਫ਼ੋਟੋਗਰਾਫ਼ਰ ਸੀ। ਸ਼ਕਤੀਮਾਨ ਕੋਲ ਅਲੌਕਿਕ ਤਾਕਤਾਂ ਸਨ। ਗੀਤਾ ਵਿਸ਼ਵਾਸ ਇੱਕ ਰਿਪੋਟਰ ਹੈ ਜੋ ਸ਼ਕਤੀਮਾਨ ਨੂੰ ਚਾਹੁੰਦੀ ਹੈ।ਫ਼ਿਲਮੀ ਅਦਾਕਾਰ ਮੁਕੇਸ਼ ਖੰਨਾ ਕਿਹਾ ਕਿ ਸ਼ਕਤੀਮਾਨ ਦੁਬਾਰਾ ਨਵੀਆਂ ਕਿਸ਼ਤਾਂ ਰਾਹੀਂ ਦਰਸ਼ਕਾਂ ਦੇ ਸਨਮੁੱਖ ਹੋਵੇਗਾ।[ਹਵਾਲਾ ਲੋੜੀਂਦਾ]

ਮੁੱਖ ਕਿਰਦਾਰ

[ਸੋਧੋ]

ਹਵਾਲੇ

[ਸੋਧੋ]
  1. 1.0 1.1 "The power of Shaktiman". ਦ ਟੈਲੀਗ੍ਰਾਫ਼. 15 ਜੂਨ 2005. Retrieved 25 ਨਵੰਬਰ 2011.