ਰਾਜੂ ਸ਼੍ਰੀਵਾਸਤਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜੂ ਸ਼੍ਰੀਵਾਸਤਵ
Raju-Srivastav.jpg
ਜਨਮਸਤਿਅਪ੍ਰਕਾਸ਼ ਸ਼੍ਰੀਵਾਸਤਵ
ਪੇਸ਼ਾਹਾਸਰਸ ਕਲਾਕਾਰ
ਸਰਗਰਮੀ ਦੇ ਸਾਲ1993 ਤੋਂ ਜਾਰੀ
ਵੈੱਬਸਾਈਟhttp://www.rajusrivastav.com/

ਰਾਜੂ ਸ਼੍ਰੀਵਾਸਤਵ (ਜਨਮ: 25 ਦਸੰਬਰ 1963) ਇੱਕ ਭਾਰਤੀ ਹਾਸਰਸ ਕਲਾਕਾਰ ਹੈ। ਉਹ ਮੁੱਖ ਤੌਰ ਤੇ ਆਮ ਆਦਮੀ ਅਤੇ ਰੋਜ਼ਮੱਰਾ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਤੇ ਵਿਅੰਗ ਸੁਣਾਉਣ ਲਈ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ[ਸੋਧੋ]

ਸ਼੍ਰੀਵਾਸਤਵ 1993 ਤੋਂ ਹਾਸਿਆਂ ਦੀ ਦੁਨੀਆ ਵਿੱਚ ਕੰਮ ਕਰ ਰਿਹਾ ਹੈ। ਉਸ ਨੇ ਕਲਿਆਨਜੀ-ਆਨੰਦਜੀ, ਬੱਪੀ ਲਾਹਿਰੀ ਅਤੇ ਨਿਤੀਨ ਮੁਕੇਸ਼ ਵਰਗੇ ਕਲਾਕਾਰਾਂ ਦੇ ਨਾਲ ਭਾਰਤ ਅਤੇ ਵਿਦੇਸ਼ ਵਿੱਚ ਕੰਮ ਕੀਤਾ ਹੈ। ਉਹ ਆਪਣੀ ਮਿਮਿਕਰੀ ਲਈ ਜਾਣਿਆ ਜਾਂਦਾ ਹੈ। ਉਸ ਨੂੰ ਅਸਲੀ ਸਫਲਤਾ ਗ੍ਰੇਟ ਇੰਡੀਅਨ ਲਾਫ਼ਟਰ ਚੈਲੰਜ ਤੋਂ ਮਿਲੀ। ਇਸ ਸ਼ੋ ਵਿੱਚ ਆਪਣੀ ਪੇਸ਼ਕਾਰੀ ਦੀ ਬਦੌਲਤ ਉਹ ਘਰ-ਘਰ ਵਿੱਚ ਸਭ ਦੀ ਜ਼ੁਬਾਨ ਉੱਤੇ ਆ ਗਿਆ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਸ੍ਰੀਵਾਸਤਵ ਕਾਨਪੁਰ ਤੋਂ 2014 ਲੋਕ ਸਭਾ ਚੋਣ ਲਈ ਖੜਾ ਕੀਤਾ ਸੀ।[1] ਪਰ 11 ਮਾਰਚ 2014 ਨੂੰ ਸ਼੍ਰੀਵਾਸਤਵ ਨੇ ਇਹ ਕਹਿ ਕੇ ਟਿਕਟ ਵਾਪਸ ਕਰ ਦਿੱਤੀ ਕਿ ਪਾਰਟੀ ਦੇ ਲੋਕਲ ਯੂਨਿਟ ਤੋਂ ਉਸਨੂੰ ਕਾਫ਼ੀ ਸਹਿਯੋਗ ਨਹੀਂ ਸੀ ਮਿਲ ਰਿਹਾ। [2] ਫਿਰ 19 ਮਾਰਚ 2014 ਨੂੰ ਉਹ ਭਾਜਪਾ ਵਿੱਚ ਚਲਿਆ ਗਿਆ।[3][4]

ਫਿਲਮਾਂ[ਸੋਧੋ]

1988 ਤੇਜ਼ਾਬ

1993 ਬਾਜ਼ੀਗਰ

2001 ਆਮਦਨੀ ਅਠੰਨੀ ਖਰਚਾ ਰੁਪਿਆ

2002 ਵਾਹ! ਤੇਰਾ ਕੀ ਕਹਿਣਾ

2003 ਮੈਂ ਪ੍ਰੇਮ ਕੀ ਦੀਵਾਨੀ ਹੂੰ

2007 ਬਿਗ ਬ੍ਰਦਰ

2007 ਫਿਰ ਹੇਰਾ ਫੇਰੀ

2007 ਬਾਂਬੇ ਟੂ ਗੋਆ

2010 ਭਾਵਨਾਓ ਕੋ ਸਮਝੋ

ਟੀਵੀ[ਸੋਧੋ]

ਹਵਾਲੇ[ਸੋਧੋ]