ਸ਼ਮੀ ਕਬਾਬ
ਸ਼ਮੀ ਕਬਾਬ ਜਾ ਸ਼ਾਮੀ ਕਬਾਬ, ਇੱਕ ਭਾਰਤੀ ਉਪਮਹਾਦੀਪ ਦੀ ਕਬਾਬ ਦੀ ਇੱਕ ਸਥਾਨਿਕ ਕਿਸਮ ਹੈ. ਇਹ ਭਾਰਤੀ, ਪਾਕਿਸਤਾਨ ਅਤੇ ਬੰਗਲਾਦੇਸ਼ੀ ਪਕਵਾਨਾ ਦਾ ਇੱਕ ਹਿਸਾ ਹੈ.[1] ਇਹ ਆਮ ਤੋ ਤੇ ਮਸਲੇ ਹੋਏ ਮਾਸ (ਕੀਮੇ) (ਭਾਰਤ ਵਿੱਚ ਆਮ ਤੋ ਤੇ ਇਹ ਆਲੂ ਜਾ ਪਨੀਰ ਦਾ ਅਤੇ ਕਦੇ ਕਦੇ ਭੇੜ ਜਾ ਬਕਰੇ) ਦੇ ਛੋਟੇ ਛੋਟੇ ਲੋਥੇ ਦਾ ਬਣਾਈਆ ਜਾਂਦਾ ਹੈ. ਇਸ ਨੂੰ ਟੁੱਟਣ ਤੋ ਬਚਾਉਣ ਵਾਸਤੇ ਚਨੇ ਦਾ ਬੇਸਨ ਅਤੇ ਅੰਡੇ ਮਿਲਾਏ ਜਾਂਦੇ ਹਨ.[2][3] ਸ਼ਾਮੀ ਕਬਾਬ ਸਨੈਕਸ ਦੇ ਤੋਰ ਤੇ ਜਾ ਫਿਰ ਏਪੇਟਾਇਜਰ ਦੇ ਤੋਰ ਤੇ ਖਾਈਆ ਜਾਂਦਾ ਹੈ. ਸ਼ਾਮੀ ਕਬਾਬ ਜਿਆਦਾਤਰ ਹੈਦਰਾਬਾਦ, ਪੰਜਾਬ, ਕਸ਼ਮੀਰ, ਉਤਰ ਪ੍ਰਦੇਸ਼ ਅਤੇ ਸਿੰਧ ਦੇ ਇਲਾਕੇ ਵਿੱਚ ਮੇਹਮਾਨਾ ਨੂੰ ਪਰੋਸਿਆ ਜਾਂਦਾ ਹੈ.
ਸ਼ਾਮੀ ਕਬਾਬ ਬੰਗਲਾਦੇਸ਼, ਇੰਡੀਆ ਅਤੇ ਪਾਕਿਸਤਾਨ ਵਿੱਚ ਸਨੈਕਸ ਦੇ ਤੋਰ ਤੇ ਪਰੋਸਿਆ ਜਾਂਦਾ ਹੈ.[4][5] ਇਹਨਾਂ ਨੂੰ ਨਿੰਮਬੂ ਦੇ ਰਸ ਅਤੇ ਕਚੇ ਪਿਆਜ ਦੇ ਸਲਾਦ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਧਨੀਏ ਅਤੇ ਪੁਦੀਨੇ ਦੀ ਚਟਨੀ ਨਾਲ ਖਾਦਾ ਜਾਂਦਾ ਹੈ[6] ਇਸ ਨੂੰ ਈਦ ਦੇ ਪਵਿਤਰ ਮੋਕੇ ਤੇ ਸ਼ੀਰ ਖੁਰਮਾ ਦੇ ਨਾਲ ਪਰੋਸੇਆ ਜਾਂਦਾ ਹੈ.
ਤਿਆਰੀ
[ਸੋਧੋ]ਸ਼ਾਮੀ ਕਬਾਬ ਆਮ ਤੋਰ ਤੇ ਉਬਲੇ ਹੋਏ ਜਾ ਭੁਨੇ ਹੋਇਆ ਮੀਟ (ਚਿਕਨ ਜਾ ਮਟਨ) ਹੁੰਦਾ ਹੈ ਜਿਸ ਨੂੰ ਚਨੇ ਦੇ ਬੇਸਨ ਤੇ ਨਾਲ ਗਰਮ ਮਸਾਲੇ (ਗਰਮ ਮਸਾਲੇ, ਕਾਲੀ ਮਿਰਚ, ਚੋਟੀ ਇਲਾਚੀ, ਲੋਂਗ, ਤੇਜ ਪੱਤਾ) ਦੇ ਮਿਸ਼ਰਣ ਨਾਲ ਲਪੇਟ ਕੇ ਆਦੇ ਅਤੇ ਨਮਕ ਨਾਲ ਤਦ ਤਕ ਪਕਾਈਆ ਜਾਂਦਾ ਹੈ ਜਦ ਤੱਕ ਇਹ ਨਰਮ ਨਾ ਹੋ ਜਾਵੇ. ਕਬਾਬ ਨੂੰ ਪਕਾਉਣ ਦੇ ਦੋਰਾਨ ਪਿਆਜ, ਹਲਦੀ, ਪੀਸੀ ਹੋਈ ਮਿਰਚ, ਅੰਡਾ, ਬਾਰਿਕ ਕਟੀਆ ਹੋਇਆ ਹਰਾ ਧਨੀਆ, ਬਾਰਿਕ ਕਟੀ ਹੋਈ ਹਰੀ ਮਿਰਚ ਅਤੇ ਧਨੀਏ ਦੇ ਪਤੇ ਮਿਲਾਏ ਜਾਂਦੇ ਹਨ. ਕਦੇ ਕਦੇ ਖੜੇ ਮਸਾਲੇ ਦੇ ਸਥਾਨ ਤੇ ਗਰਮ ਮਸਾਲਾ ਪਾਉਡਰ ਦਾ ਵੀ ਇਸਤਮਾਲ ਕੀਤਾ ਜਾਂਦਾ ਹੈ.
ਇਸ ਤੋ ਬਾਦ ਪਕੇ ਹੋਏ ਮਾਸ ਨੂੰ ਇਸ ਤਰਹ ਨਾਲ ਮਸਲਿਆ ਜਾਂਦਾ ਹੈ ਕਿ ਇਹ ਰੇਸ਼ੇ ਦਾਰ ਬਣ ਜਾਵੇ. ਹੁਣ ਇਸ ਨੂੰ ਤਿਆਰ ਮਿਸ਼੍ਰਣ ਨਾਲ ਛੋਟੇ ਛੋਟੇ ਹੀਰੇ ਦੇ ਅਕਾਰ ਦੇ ਅਤੇ ਗੋਲ ਪਕੋੜੇ ਬਨਾਏ ਜਾਂਦੇ ਹਨ ਅਤੇ ਇੱਕ ਪੇਨ ਵਿੱਚਡੀਪ ਫ਼ਰਾਈ ਕੀਤਾ ਜਾਂਦਾ ਹੈ.
ਪਰੋਸਨਾ
[ਸੋਧੋ]ਸ਼ਾਮੀ ਕਬਾਬ ਨੂੰ ਰੋਟੀ ਦੇ ਨਾਲ ਜਾ ਨਾਨ ਦੇ ਨਾਲ ਆਮ ਤੋਰ ਤੇ ਕੇਚਅਪ, ਹੋਟ ਸੋਸ, ਚਿਲੀ ਗਾਰ੍ਲਿਕ ਸੋਸ, ਰਾਯਤਾ ਅਤੇ ਚਟਨੀ ਦੇ ਨਾਲ ਪਰੋਸਿਆ ਜਾਂਦਾ ਹੈ, ਕਬਾਬ ਨੂੰ ਪਰੋਸਨ ਤੋ ਪਹਿਲਾਂ ਓਹਨਾ ਨੂੰ ਫੇਨਟੇ ਹੋਏ ਅੰਡੇ ਦੇ ਘੋਲ ਵਿੱਚ ਡੁਬਾ ਕੇ ਦੁਬਾਰਾ ਫ਼ਰਾਈ ਕਰਨ ਦਾ ਪ੍ਰਚਲਨ ਵੀ ਹੈ. ਹੈਦਰਾਬਾਦ ਵਿੱਚ ਸ਼ਾਮੀ ਕਬਾਬ ਨੂੰ ਪਕੇ ਹੋਏ ਚਾਵਲਾ, ਬਿਰਆਨੀ ਅਤੇ ਰੁਮਾਲੀ ਰੋਟੀ ਨਾਲ ਖਾਇਆ ਜਾਂਦਾ ਹੈ.[7][8][9]
ਨਾਮਕਰਣ
[ਸੋਧੋ]ਪਾਕਿਸਤਾਨ ਵਿੱਚ ਆਮ ਧਾਰਣਾ ਪ੍ਰਚਲਿਤ ਹੈ ਕਿ ਸ਼ਾਮੀ ਕਬਾਬ ਦੇ ਨਾਮ ਦਾ ਸੰਬਧ ਬਿਲਾਡ ਅਲ- ਸ਼ਾਮ (ਆਧੁਨਿਕ ਸੀਰਿਆ) ਦੇ ਨਾਲ ਜੋੜੇਆ ਜਾਂਦਾ ਹੈ ਜਿਥੇ ਕੀ ਬਾਵਰਚੀ ਆਮ ਤੋਰ ਤੇ ਮਧ ਕਾਲੀਨ ਭਾਰਤ ਦੇ ਅਮੀਰ ਮੁਗਲ ਬਾਦਸ਼ਾਵਾ ਦੇ ਵਾਵਰਚੀ ਖਾਨੇ ਵਿੱਚ ਕਮ ਕਰਦੇ ਸੀ ਜਦੋਂ ਕੀ ਭਾਰਤ ਵਿੱਚ ਇਸ ਦੇ ਨਾਮਕਰਣ ਦੀ ਮਾਨਤਾ ਹੈ ਕਿ ਇਹ ਹਿੰਦੀ ਅਤੇ ਉੜਦੂ ਦੇ ਸ਼ਬਦ ਸ਼ਾਮ ਤੋ ਪ੍ਰੇਰਤਿਤ ਹੈ ਕਿਉਂਕਿ ਇਹ ਅਕਸਰ ਸ਼ਾਮ ਨੂੰ ਨਾਸ਼੍ਤੇ ਵਿੱਚ ਖਾਦਾ ਜਾਨ ਵਾਲਾ ਇੱਕ ਪਕਵਾਨ ਹੈ[10]
ਹਵਾਲੇ
[ਸੋਧੋ]- ↑ "Shami Kabab". fauziaskitchenfun.com. December 2015.
- ↑ "Shami Kebab Recipe". indianfoodforever.com.
- ↑ http://www.faskitchen.com/how-to-make-shami-kabab-recipe/
- ↑ Mamta Gupta. "Shami Kabab, Meat or Chicken". mamtaskitchen.com. Mamta Gupta and F2 Limited.
- ↑ "Spring Shami Kabab". zabihabites.com. Zabiha Bites. 12 May 2013. Archived from the original on 19 ਫ਼ਰਵਰੀ 2020. Retrieved 29 ਨਵੰਬਰ 2016.
- ↑ "Sami Kebabs". BBC.
- ↑ "Shami Kabab Recipe". www.angelfire.com/country/fauziaspakistan. fauziaspakistan.
- ↑ Petrina Verma Sarkar (10 December 2014). "Shami Kabab". About.com. About.com.[permanent dead link]
- ↑ "Chicken Shami Kebab". fortheloveofyum.wordpress.com. 1 April 2015.
- ↑ "Shami Kebab". khadizaskitchen.com. 23 November 2014. Archived from the original on 23 ਮਾਰਚ 2017. Retrieved 29 ਨਵੰਬਰ 2016.