ਸ਼ਰਾਬਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲਕੋਹਲਿਜ਼ਮ
Synonyms ਅਲਕੋਹਲ ਨਿਰਭਰਤਾ ਸੰਬੰਧੀ ਸਿੰਡਰੋਮ, ਅਲਕੋਹਲ ਦੀ ਵਰਤੋ ਦਾ ਵਿਗਾੜ (AUD)
King Alcohol and his Prime Minister.jpg
"ਕਿੰਗ ਅਲਕੋਹਲ ਐਂਡ ਹਿਜ ਪ੍ਰਾਈਮ ਮਨਿਸਟਰ" ਅੰ. 1820
ਵਿਸ਼ਸਤਾ ਮਨੋਚਕਿਤਸਾ, toxicology
ਲੱਛਣ ਲੰਬੇ ਸਮੇਂ ਤੱਕ ਜ਼ਿਆਦਾ ਮਾਤਰਾ ਵਿੱਚ ਪੀਣ ਵਾਲੇ ਪਦਾਰਥ, ਸ਼ਰਾਬ ਨੂੰ ਘੱਟ ਕਰਨ, ਹਾਸਲ ਕਰਨ ਅਤੇ ਸ਼ਰਾਬ ਪੀਣ ਵਿੱਚ ਬਹੁਤ ਜ਼ਿਆਦਾ ਸਮਾਂ ਲਗਦਾ ਹੈ, ਅਲਕੋਹਲ ਛੱਡਣ ਦਾ ਸਿੰਡਰੋਮ, ਅਲਕੋਹਲ ਸਹਿਨਸ਼ੀਲਤਾ [1]
ਗੁਝਲਤਾ ਮਾਨਸਿਕ ਰੋਗ, ਵੇਰਨਿਕੀ-ਕੋਰਸਾਕੋਫ ਸਿੰਡਰੋਮ, ਦਿਲ ਦੀ ਅਨਿਯਮਿਤ ਧੜਕਣ, ਜਿਗਰ ਦਾ ਸਿਰੀਰੋਸਿਸ, ਅਤੇ ਕੈਂਸਰ, ਭਰੂ ਅਲਕੋਹਲ ਸਪੈਕਟ੍ਰਮ ਵਿਕਾਰ[2][3][4]
ਸਮਾਂ ਲੰਮੇ ਸਮੇਂ ਦੇ [1]
ਕਾਰਨ ਵਾਤਾਵਰਣ ਅਤੇ ਜਨੈਟਿਕ ਕਾਰਕ [3]
ਜ਼ੋਖਮ ਕਾਰਕ ਤਣਾਅ, ਚਿੰਤਾ, ਆਸਾਨੀ ਨਾਲ ਸਸਤੀ ਸ਼ਰਾਬ ਮਿਲਣਾ [3][5]
ਜਾਂਚ ਕਰਨ ਦਾ ਤਰੀਕਾ ਪ੍ਰਸ਼ਨਾਵਲੀਆਂ, ਖੂਨ ਦੇ ਟੈਸਟ[3]
ਇਲਾਜ Alcohol detoxification typically with benzodiazepines, counselling, acamprosate, disulfiram, naltrexone[6][7][8]
ਅਵਿਰਤੀ 208 ਮਿਲੀਅਨ / 4.1% adults (2010)[9][10]
ਮੌਤਾਂ 3.3 ਮਿਲੀਅਨ / 5.9%[11]

ਅਲਕੋਹਲਿਜ਼ਮ ਜਾਂ ਸ਼ਰਾਬਬਾਜ਼ੀ ਅਲਕੋਹਲ ਪੀਣ ਦੀ ਆਦਤ, ਜੋ ਅਲਕੋਹਲ ਦੀ ਵਰਤੋਂ ਦਾ ਵਿਕਾਰ (ਏ.ਯੂ.ਡੀ.) ਵਜੋਂ ਵੀ ਜਾਣੀ ਜਾਂਦੀ ਹੈ, ਕਿਸੇ ਵੀ ਸ਼ਰਾਬ ਪੀਣ ਲਈ ਵਰਤਿਆ ਜਾਣ ਵਾਲਾ ਆਮ ਵਿਆਪਕ ਸ਼ਬਦ ਹੈ ਜਿਸਦਾ ਸਿੱਟਾ ਮਾਨਸਿਕ ਜਾਂ ਸਰੀਰਕ ਸਿਹਤ ਸਮੱਸਿਆਵਾਂ ਵਿੱਚ ਹੁੰਦਾ ਹੈ। [12] ਇਸ ਵਿਗਾੜ ਨੂੰ ਪਹਿਲਾਂ ਦੋ ਪ੍ਰਕਾਰ ਵਿੱਚ ਵੰਡਿਆ ਜਾਇਆ ਕਰਦਾ ਸੀ: ਅਲਕੋਹਲ ਦੀ ਦੁਰਵਰਤੋਂ ਅਤੇ ਅਲਕੋਹਲ ਤੇ ਨਿਰਭਰਤਾ। [1][13] ਮੈਡੀਕਲ ਸੰਦਰਭ ਵਿੱਚ, ਸ਼ਰਾਬਬਾਜ਼ੀ ਕਿਹਾ ਜਾਂਦਾ ਹੈ ਜਦੋਂ ਹੇਠ ਲਿਖੀਆਂ ਦੋ ਜਾਂ ਵੱਧ ਹਾਲਤਾਂ ਮੌਜੂਦ ਹੁੰਦੀਆਂ ਹਨ: ਇੱਕ ਵਿਅਕਤੀ ਲੰਬੇ ਸਮੇਂ ਤੱਕ ਵੱਡੀ ਮਾਤਰਾ ਵਿੱਚ ਪੀ ਰਿਹਾ ਹੈ, ਸ਼ਰਾਬ ਨੂੰ ਘੱਟ ਕਰਨ, ਗ੍ਰਹਿਣ ਕਰਨ ਅਤੇ ਪੀਣ ਵਿੱਚ ਬਹੁਤ ਸਮਾਂ ਲੱਗਦਾ ਹੈ, ਅਲਕੋਹਲ ਜ਼ੋਰਦਾਰ ਢੰਗ ਨਾਲ ਲੋੜ ਪੈਂਦੀ ਹੈ, ਵਰਤੋਂ ਦੇ ਨਤੀਜੇ ਵਜੋਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨਾ, ਪੀਣ ਦੇ ਕਾਰਨ ਸਮਾਜਿਕ ਸਮੱਸਿਆਵਾਂ ਪੈਦਾ ਹੋਣਾ, ਪੀਣ ਦੇ ਕਾਰਨ ਸਿਹਤ ਸਮੱਸਿਆਵਾਂ ਵਧ ਜਾਣਾ, ਖਤਰਨਾਕ ਹਾਲਤਾਂ ਪੈਦਾ ਹੋਣਾ, ਰੋਕਣ ਸਮੇਂ ਪੀਣ ਲਈ ਲੂਹਰੀਆਂ ਉਠਣਾ, ਅਤੇ ਵਰਤੋਂ ਦੇ ਨਾਲ ਸ਼ਰਾਬ ਦੀ ਸਹਿਣਸ਼ੀਲਤਾ ਹੁੰਦੇ ਜਾਣਾ। ਨਤੀਜੇ ਭਿਅੰਕਰ ਹੁੰਦੇ ਜਾਂਦੇ ਹਨ।  ਹੋਰ ਚੀਜ਼ਾਂ ਦੇ ਇਲਾਵਾ ਖ਼ਤਰਨਾਕ ਸਥਿਤੀਆਂ ਵਿੱਚ ਸ਼ਾਮਲ ਹਨ: ਪੀਣਾ ਅਤੇ ਗੱਡੀ ਚਲਾਉਣਾ ਜਾਂ ਅਸੁਰੱਖਿਅਤ ਸੈਕਸ ਕਰਨਾ। ਅਲਕੋਹਲ ਦੀ ਵਰਤੋਂ ਸਰੀਰ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ, ਪਰ ਇਹ ਵਿਸ਼ੇਸ਼ ਤੌਰ 'ਤੇ ਦਿਮਾਗ, ਦਿਲ, ਜਿਗਰ, ਪਾਚਨ, ਅਤੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ।  ਇਸ ਦੇ ਸਿੱਟੇ ਵਜੋਂ ਹੋਰ ਬਿਮਾਰੀਆਂ ਦੇ ਇਲਾਵਾ ਮਾਨਸਿਕ ਰੋਗ, ਵੇਰਨਿਕੀ-ਕੋਰਸਾਕੋਫ ਸਿੰਡਰੋਮ, ਦਿਲ ਦੀ ਅਨਿਯਮਿਤ ਧੜਕਣ, ਜਿਗਰ ਦਾ ਸਿਰੀਰੋਸਿਸ, ਅਤੇ ਕੈਂਸਰ ਦੇ ਖ਼ਤਰੇ ਵਿੱਚ ਵਾਧਾ, [4] ਗਰਭ ਅਵਸਥਾ ਦੌਰਾਨ ਪੀਣ ਨਾਲ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਨਾਲ ਭਰੂਣ ਵਾਲੇ ਅਲਕੋਹਲ ਸਪੈਕਟ੍ਰਮ ਵਿਕਾਰ ਹੋ ਜਾਂਦੇ ਹਨ। [2] ਔਰਤਾਂ ਆਮ ਤੌਰ ਤੇ ਸ਼ਰਾਬ ਦੇ ਨੁਕਸਾਨਦੇਹ ਸ਼ਰੀਰਕ ਅਤੇ ਮਾਨਸਿਕ ਪ੍ਰਭਾਵਾਂ ਪ੍ਰਤੀ ਮਰਦਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ।[9]

ਵਾਤਾਵਰਣ ਦੇ ਕਾਰਕ ਅਤੇ ਜੈਨੇਟਿਕਸ ਦੋ ਅੰਗ  ਹਨ ਜੋ ਅਲਕੋਹਲ ਦੇ ਨਾਲ ਜੁੜੇ ਹੋਏ ਹਨ, ਲੱਗਪੱਗ ਅੱਧਾ ਖਤਰਾ ਹਰ ਇੱਕ ਤੋਂ ਹੈ।  ਮਾਤਾ/ਪਿਤਾ ਜਾਂ ਭੈਣ ਜਾਂ ਭਰਾ  ਇਨ੍ਹਾਂ ਵਿੱਚੋਂ ਕੋਈ ਸ਼ਰਾਬ ਪੀਣ ਦੀ ਲੱਤ ਦਾ ਸ਼ਿਕਾਰ ਹੋਵੇ ਤਾਂ ਖ਼ੁਦ ਅਲਕੋਹਲਿਕ ਬਣ ਜਾਣ ਦੀ ਸੰਭਾਵਨਾ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਹੁੰਦੀ ਹੈ। ਵਾਤਾਵਰਨ ਕਾਰਕਾਂ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਵਿਹਾਰਕ ਪ੍ਰਭਾਵ ਸ਼ਾਮਲ ਹਨ। [14] ਉੱਚ ਪੱਧਰੀ ਤਣਾਅ, ਚਿੰਤਾ, ਦੇ ਨਾਲ ਨਾਲ ਘੱਟ ਲਾਗਤ ਅਤੇ ਆਸਾਨ ਪਹੁੰਚ ਸ਼ਰਾਬ ਦੇ ਖਤਰੇ ਨੂੰ ਵਧਾ ਦਿੰਦੇ ਹਨ।[5] ਛੱਡਣ ਦੇ ਲੱਛਣਾਂ ਨੂੰ ਰੋਕਣ ਜਾਂ ਸੁਧਾਰ ਕਰਨ ਲਈ ਲੋਕ ਕੁਝ ਹੱਦ ਤਕ ਪੀਣਾ ਜਾਰੀ ਰੱਖ ਸਕਦੇ ਹਨ। ਇੱਕ ਵਿਅਕਤੀ ਅਲਕੋਹਲ ਪੀਣਾ ਛੱਡਣ ਤੋਂ ਬਾਅਦ, ਉਹਨਾਂ ਨੂੰ ਮਹੀਨਿਆਂ ਲੰਬੇ ਸਮੇਂ ਲਈ ਛੱਡਣ ਦਾ ਘੱਟ ਪੱਧਰ ਦਾ ਅਨੁਭਵ ਹੋ ਸਕਦਾ ਹੈ।  ਡਾਕਟਰੀ ਤੌਰ ਤੇ ਸ਼ਰਾਬਬਾਜ਼ੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਦੋਨੋਂ  ਮੰਨਿਆ ਜਾਂਦਾ ਹੈ।[15][16] ਪ੍ਰਸ਼ਨਾਵਲੀਆਂ ਅਤੇ ਕੁਝ ਖੂਨ ਦੇ ਟੈਸਟ ਦੋਨੋਂ ਸੰਭਾਵਤ ਅਲਕੋਹਲਿਕ  ਲੋਕਾਂ ਨੂੰ ਲੱਭ ਸਕਦੇ ਹਨ। ਤਸ਼ਖ਼ੀਸ ਦੀ ਪੁਸ਼ਟੀ ਕਰਨ ਲਈ ਅਗਲੇਰੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।[3]

ਅਲਕੋਹਲ ਦੀ ਰੋਕਥਾਮ ਕਰਨ ਲਈ ਅਲਕੋਹਲ ਦੀ ਵਿਕਰੀ ਨੂੰ ਸੀਮਿਤ ਕਰਨ ਅਤੇ ਇਸਦੀ ਲਾਗਤ ਵਿੱਚ ਵਾਧਾ ਕਰਨ ਲਈ ਟੈਕਸ ਲਾਉਣ ਅਤੇ ਸਸਤੇ ਇਲਾਜ ਮੁਹੱਈਆ ਕਰਾ ਕੇ ਕੋਸ਼ਿਸ਼ ਕੀਤੀ ਜਾ ਸਕਦੀ ਹੈ।[17] ਇਲਾਜ ਕਈ ਕਦਮ ਚੁੱਕੇ ਜਾ ਸਕਦੇ ਹਨ।   ਸ਼ਰਾਬ ਛੱਡਣ ਦੌਰਾਨ ਵਾਪਰ ਸਕਣ ਵਾਲੀਆਂ ਡਾਕਟਰੀ ਸਮੱਸਿਆਵਾਂ ਕਾਰਨ, ਸ਼ਰਾਬ ਦੀ ਨਸ਼ਾਮੁਕਤੀ ਨੂੰ ਧਿਆਨ ਨਾਲ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਇੱਕ ਆਮ ਵਿਧੀ ਵਿੱਚ ਡਾਇਜ਼ੈਗਪਾਮ ਵਰਗੀਆਂ ਬੈਂਜੋਡਿਆਜ਼ੇਪਿਨ ਦਵਾਈਆਂ ਦੀ ਵਰਤੋਂ ਸ਼ਾਮਲ ਹੈ। ਇਹ ਕਿਸੇ ਵੀ ਸਿਹਤ ਸੰਭਾਲ ਸੰਸਥਾ ਵਿਚ ਦਾਖਲ ਕਰਵਾ ਕੇ ਜਾਂ ਕਦੇ-ਕਦੇ ਕਿਸੇ ਵਿਅਕਤੀ ਨੂੰ ਕਮਿਊਨਿਟੀ ਵਿਚ ਨਜ਼ਦੀਕੀ ਨਿਗਰਾਨੀ ਹੇਠ ਰੱਖ ਕੇ ਕੀਤਾ ਜਾ ਸਕਦਾ ਹੈ। [7] ਮਾਨਸਿਕ ਬਿਮਾਰੀ ਜਾਂ ਹੋਰ ਨਸ਼ੇ ਦੀ ਆਦਤ ਇਲਾਜ ਨੂੰ ਗੁੰਝਲਦਾਰ ਬਣਾ ਸਕਦੀ ਹੈ। [18] ਕਿਸੇ ਵੀ ਵਿਅਕਤੀ ਨੂੰ ਸ਼ਰਾਬ ਪੀਣ ਤੋਂ ਹੱਟ ਜਾਣ ਤੋਂ ਬਾਅਦ ਮੁੜ ਲੱਗ ਜਾਣ ਤੋਂ ਰੋਕਣ ਲਈ ਗਰੁੱਪ ਇਲਾਜ ਜਾਂ ਸਹਾਇਤਾ ਸਮੂਹਾਂ ਦੀ ਸਹਾਇਤਾ ਲਈ ਜਾਂਦੀ ਹੈ।  [6][19] ਆਮ ਤੌਰ ਤੇ ਵਰਤੇ ਜਾਂਦੇ ਸਮਰਥਨ ਦਾ ਇਕ  ਗਰੁੱਪ 'ਅਲਕੋਹਲਿਕ ਬੇਨਾਮ' ਹੈ।[20] ਹੋਰ ਪੀਣ ਨੂੰ ਰੋਕਣ ਲਈ ਐਕੈਮਪਰੋਸੈਟ, ਡਿਸਲਫ਼ੀਰਾਮ, ਜਾਂ ਨੈਲਟਰੇਕਸੋਨ ਦਵਾਈਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।[8]

ਹਵਾਲੇ[ਸੋਧੋ]

  1. 1.0 1.1 1.2 "Alcohol Use Disorder: A Comparison Between DSM–IV and DSM–5". November 2013. Archived from the original on 18 May 2015. Retrieved 9 May 2015. 
  2. 2.0 2.1 "Fetal Alcohol Exposure". Archived from the original on 4 April 2015. Retrieved 9 May 2015. 
  3. 3.0 3.1 3.2 3.3 3.4 Association, American Psychiatric (2013). Diagnostic and statistical manual of mental disorders : DSM-5. (5 ed.). Washington, D.C.: American Psychiatric Association. pp. 490–497. ISBN 9780890425541. 
  4. 4.0 4.1 "Alcohol's Effects on the Body". Archived from the original on 3 June 2015. Retrieved 9 May 2015. 
  5. 5.0 5.1 Moonat, S; Pandey, SC (2012). "Stress, epigenetics, and alcoholism.". Alcohol research : current reviews. 34 (4): 495–505. PMC 3860391Freely accessible. PMID 23584115. 
  6. 6.0 6.1 Morgan-Lopez AA, Fals-Stewart W (May 2006). "Analytic complexities associated with group therapy in substance abuse treatment research: problems, recommendations, and future directions". Exp Clin Psychopharmacol. 14 (2): 265–73. PMC 4631029Freely accessible. PMID 16756430. doi:10.1037/1064-1297.14.2.265. 
  7. 7.0 7.1 Blondell RD (February 2005). "Ambulatory detoxification of patients with alcohol dependence". Am Fam Physician. 71 (3): 495–502. PMID 15712624. 
  8. 8.0 8.1 Testino, G; Leone, S; Borro, P (December 2014). "Treatment of alcohol dependence: recent progress and reduction of consumption.". Minerva medica. 105 (6): 447–66. PMID 25392958. 
  9. 9.0 9.1 Global status report on alcohol and health 2014 (PDF). World Health Organization. 2014. p. s8,51. ISBN 9789240692763. Archived (PDF) from the original on 13 April 2015. 
  10. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Pew2015
  11. ਹਵਾਲੇ ਵਿੱਚ ਗਲਤੀ:Invalid <ref> tag; no text was provided for refs named NIH2015Stats
  12. Littrell, Jill (2014). Understanding and Treating Alcoholism Volume I: An Empirically Based Clinician's Handbook for the Treatment of Alcoholism: Volume Ii: Biological, Psychological, and Social Aspects of Alcohol Consumption and Abuse. Hoboken: Taylor and Francis. p. 55. ISBN 9781317783145. Archived from the original on 20 July 2017. The World Health Organization defines alcoholism as any drinking which results in problems 
  13. Hasin, Deborah (December 2003). "Classification of Alcohol Use Disorders". Pubs.Niaaa.Nih.gov. Archived from the original on 18 March 2015. Retrieved 28 February 2015. 
  14. "[Genetic predisposition for alcoholism]". Ther Umsch. 57 (4): 179–84. April 2000. PMID 10804873. doi:10.1024/0040-5930.57.4.179. 
  15. Mersy, DJ (1 April 2003). "Recognition of alcohol and substance abuse.". American Family Physician. 67 (7): 1529–32. PMID 12722853. 
  16. "HEALTH AND ETHICS POLICIES OF THE AMA HOUSE OF DELEGATES" (PDF). June 2008. p. 33. Archived (PDF) from the original on 20 March 2015. Retrieved 10 May 2015. H-30.997 Dual Disease Classification of Alcoholism: The AMA reaffirms its policy endorsing the dual classification of alcoholism under both the psychiatric and medical sections of the International Classification of Diseases. (Res. 22, I-79; Reaffirmed: CLRPD Rep. B, I-89; Reaffirmed: CLRPD Rep. B, I-90; Reaffirmed by CSA Rep. 14, A-97; Reaffirmed: CSAPH Rep. 3, A-07) 
  17. World Health Organization (January 2015). "Alcohol". Archived from the original on 23 May 2015. Retrieved 10 May 2015. 
  18. DeVido, JJ; Weiss, RD (December 2012). "Treatment of the depressed alcoholic patient.". Current psychiatry reports. 14 (6): 610–8. PMC 3712746Freely accessible. PMID 22907336. doi:10.1007/s11920-012-0314-7. 
  19. Albanese, AP (November 2012). "Management of alcohol abuse.". Clinics in liver disease. 16 (4): 737–62. PMID 23101980. doi:10.1016/j.cld.2012.08.006. 
  20. Tusa, AL; Burgholzer, JA (2013). "Came to believe: spirituality as a mechanism of change in alcoholics anonymous: a review of the literature from 1992 to 2012.". Journal of addictions nursing. 24 (4): 237–46. PMID 24335771. doi:10.1097/jan.0000000000000003.