ਸਮੱਗਰੀ 'ਤੇ ਜਾਓ

ਸ਼ਾਂਤੀਨਾਥ ਦੇਸਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਂਤੀਨਾਥ ਦੇਸਾਈ
ਮੂਲ ਨਾਮ
ಶಾಂತಿನಾಥ ದೇಸಾಯಿ
ਜਨਮਸ਼ਾਂਤੀਨਾਥ ਕੁਬੇਰੱਪਾ ਦੇਸਾਈ
(1929-07-22)22 ਜੁਲਾਈ 1929
ਹਾਲਿਆਲ, ਕਰਨਾਟਕ, ਭਾਰਤ
ਮੌਤ26 ਮਾਰਚ 1998(1998-03-26) (ਉਮਰ 68)
ਕੋਲਹਾਪੁਰ
ਦਫ਼ਨ ਦੀ ਜਗ੍ਹਾਕੋਲਹਾਪੁਰ
ਭਾਸ਼ਾਕੰਨੜ ਅਤੇ ਅੰਗਰੇਜ਼ੀ
ਸਿੱਖਿਆMA, PhD
ਸ਼ੈਲੀਗਲਪ
ਸਾਹਿਤਕ ਲਹਿਰਨਵਯ
ਸਰਗਰਮੀ ਦੇ ਸਾਲ1955-1998
ਪ੍ਰਮੁੱਖ ਕੰਮਮੁਕਤੀ, ਓਮ ਨਮੋ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਇਨਾਮ 2000
ਜੀਵਨ ਸਾਥੀਸੁਮਿਤਰਾ ਦੇਸਾਈ
ਬੱਚੇਚਾਰ ਧੀਆਂ

ਸ਼ਾਂਤੀਨਾਥ ਦੇਸਾਈ / ಶಾಂತಿನಾಥ ದೇಸಾಯಿ (1929–1998) ਕੰਨੜ ਸਾਹਿਤ ਦੀ ਨਵਿਆ (ਆਧੁਨਿਕਵਾਦੀ) ਲਹਿਰ ਦੇ ਪ੍ਰਮੁੱਖ ਆਧੁਨਿਕ ਲੇਖਕਾਂ ਵਿੱਚੋਂ ਇੱਕ ਸੀ। [1] [2] [3]

ਆਪਣੇ ਜ਼ਿਆਦਾਤਰ ਨਾਵਲਾਂ, ਛੋਟੀਆਂ ਕਹਾਣੀਆਂ ਅਤੇ ਲੇਖਾਂ ਵਿੱਚ ਦੇਸਾਈ ਇੱਕ ਬਦਲਦੇ ਸਮਾਜ ਅਤੇ ਇਸ ਦੀਆਂ ਰਵਾਇਤੀ ਕਦਰਾਂ ਕੀਮਤਾਂ ਤੋਂ ਦੂਰ ਹੋਣ ਦੀਆਂ ਚੁਣੌਤੀਆਂ ਦੀ ਪੜਚੋਲ ਕਰਦੇ ਹਨ। ਉਸਦਾ ਪਹਿਲਾ ਨਾਵਲ, ਮੁਕਤੀ (1961),ਇਸਦੇ ਮੁੱਖ ਪਾਤਰ ਦੀ ਸੁਤੰਤਰ ਪਹਿਚਾਣ ਦੀ ਤਲਾਸ਼, ਮਿੱਤਰ ਦੇ ਪ੍ਰਭਾਵ ਤੋਂ ਮੁਕਤੀ ਅਤੇ ਮਿੱਤਰ ਦੀ ਭੈਣ ਨਾਲ ਉਸ ਦੇ ਮੋਹ ਬਾਰੇ ਵਿਲੱਖਣ ਕਹਾਣੀ ਹੈ। ਦੂਜਾ ਨਾਵਲ, ਵਿਕਸ਼ੇਪਾ (1971), ਉੱਤਰੀ ਕਰਨਾਟਕ ਦੇ ਇੱਕ ਪਿੰਡ ਦੇ ਨੌਜਵਾਨ ਦੀ ਕਹਾਣੀ ਦੱਸਦਾ ਹੈ, ਜੋ ਬੰਬੇ ਵਿੱਚ ਅੰਗ੍ਰੇਜ਼ੀ ਦੀ ਪੜ੍ਹਾਈ ਕਰਕੇ ਬਾਅਦ ਵਿੱਚ ਇੰਗਲੈਂਡ ਚਲਾ ਗਿਆ ਅਤੇ ਆਪਣੇ ਰਵਾਇਤੀ ਵਾਤਾਵਰਣ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਉਹ ਕੰਨੜ ਸਾਹਿਤ ਦੀ ਲਘੂ ਕਹਾਣੀਆਂ ਦੀ ਵਿਧਾ dਦੇ ਸਭ ਤੋਂ ਜਾਣੇ-ਪਛਾਣੇ ਲੇਖਕਾਂ, ਜਿਨ੍ਹਾਂ ਵਿੱਚ ਯੂ ਆਰ ਅਨੰਤ ਮੂਰਤੀ, ਯਸ਼ਵੰਤ ਚਿਤਾਲ, ਪੀ. ਲੰਕੇਸ਼, ਰਾਮਚੰਦਰ ਸ਼ਰਮਾ, ਰਾਜਲਕਸ਼ਮੀ ਰਾਓ, ਅਤੇ ਕੇ ਸਦਾਸ਼ਿਵਾ ਵਰਗੇ ਹੋਰ ਪ੍ਰਮੁੱਖ ਲੇਖਕ ਵੀ ਸ਼ਾਮਲ ਹਨ, ਵਿੱਚੋਂ ਇੱਕ ਸੀ।

ਉਸਦੇ ਨਾਵਲ ਓਮ ਨਮੋ ਨੇ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ । ਦੇਸਾਈ ਦਾ ਮਹੱਤਵਪੂਰਨ ਕੰਮਾਂ ਵਿੱਚ ਮੁਕਤੀ ਅਤੇ ਬੀਜ ਸ਼ਾਮਲ ਹਨ।

ਸ਼ਾਂਤੀਨਾਥ ਦੇਸਾਈ ਕੋਲਹਾਪੁਰ ਵਿਚ ਸ਼ਿਵਾਜੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਵੀਰਿਹਾ, ਅਤੇ ਬਾਅਦ ਵਿਚ ਸ਼ਿਮੋਗਾ ਵਿਚ ਉਸ ਵੇਲੇ ਦੀ ਨਵੀਂ ਬਣੀ ਕੁਵੇਮਪੂ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣੇ। [4] ਉਸਨੇ ਸੱਤ ਨਾਵਲ ਅਤੇ ਅੱਠ ਲਘੂ ਕਹਾਣੀ ਸੰਗ੍ਰਹਿ ਲਿਖੇ ਹਨ ਜਿਨ੍ਹਾਂ ਵਿਚੋਂ ਰਕਸ਼ਸ (1977) ਨੂੰ ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਸੀ। ਉਸਦੇ ਨਾਵਲਾਂ ਅਤੇ ਕਹਾਣੀਆਂ ਨੂੰ ਅਕਸਰ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਂਦਾ ਰਿਹਾ ਹੈ। ਉਸਨੇ ਅੰਗਰੇਜ਼ੀ ਵਿਚ ਆਲੋਚਨਾਤਮਕ ਰਚਨਾਵਾਂ ਦੀ ਇਕ ਕਿਤਾਬ ਵੀ ਪ੍ਰਕਾਸ਼ਤ ਕੀਤੀ।

ਸ਼ਾਂਤੀਨਾਥ ਦੇਸਾਈ ਨੂੰ ਉਨ੍ਹਾਂ ਦੀਆਂ ਰਚਨਾਵਾਂ ਜਿਵੇਂ ਮੁਕਤੀ, ਓਮ ਨਮੋ, ਸ੍ਰਿਸ਼ਟੀ ਅਤੇ ਬੀਜ (ਨਾਵਲਾਂ) ਅਤੇ ਕਸ਼ੀਤਾਜਾ, ਨਨਾਨ ਤੀਰਥਯਾਤ੍ਰੇ, ਗੰਡਾ ਸੱਤਾ ਮੇਲੇ, ਮੰਜੂਗੱਡੇ, ਡਾਂਡੇ, ਪਰਿਵਰਤਨ, ਕੁਰਮਾਵਤਾਰ, ਰਕਸ਼ਾ, ਨਦੀਆ ਨੀਰੂ, ਹੀਰੋ, ਭਰਮਿਆ ਹੋਗੀ ਨਿਖਿਲਨਾਗਿੱਦੁ, ਡਿਗਭ੍ਰਮੇ ਵਰਗੀਆਂ ਅਤੇ ਹੋਰ ਰਚਨਾਵਾਂ ਲਈ ਯਾਦ ਕੀਤਾ ਜਾਂਦਾ ਹੈ। ਉਸਦੇ ਪਾਠਕ ਅਤੇ ਪ੍ਰਸ਼ੰਸਕ ਮਹਿਸੂਸ ਕਰਦੇ ਹਨ ਕਿ ਉਹ ਅਸਲ ਵਿੱਚ ਪ੍ਰਾਪਤ ਕੀਤਿਆਂ ਨਾਲੋਂ ਵਧੇਰੇ ਸਨਮਾਨਾਂ ਅਤੇ ਮਾਨ ਸਨਮਾਨਾਂ ਦਾ ਹੱਕਦਾਰ ਸੀ। ਉਸ ਨੂੰ 2000 ਵਿੱਚ ਮਰਨ ਉਪਰੰਤ ਸਾਹਿਤ ਅਕਾਦਮੀ ਪੁਰਸਕਾਰ ਉਸ ਦੇ ਨਾਵਲ ਓਮ ਨਮੋ ਲਈ ਮਿਲਿਆ।

ਹਵਾਲੇ

[ਸੋਧੋ]
  1. Modern kannada literature
  2. "Kamat's Potpourri: Kannada Writers".
  3. Shantinath Desai Kannada Sangha Archived 2015-06-23 at the Wayback Machine.
  4. emg. "Authors and collaborators of Manya Verlag".