ਸਮੱਗਰੀ 'ਤੇ ਜਾਓ

ਸ਼ਾਕੀਨਾ ਨਾਇਫੈਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਕੀਨਾ ਨਾਇਫ਼ੈਕ
ਨਾਗਰਿਕਤਾਅਮਰੀਕੀ
ਅਲਮਾ ਮਾਤਰਕੈਲੀਫੋਰਨੀਆ ਸੰਤਾ ਕਰੂਜ਼ ਯੂਨੀਵਰਸਿਟੀ (ਬੀ.ਏ.)
ਕੈਲੀਫੋਰਨੀਆ ਯੂਨੀਵਰਸਿਟੀ (ਐਮ.ਏ., ਪੀਐਚ.ਡੀ)
ਪੇਸ਼ਾ
  • ਅਦਾਕਾਰਾ
  • ਕਾਰਕੁੰਨ
ਸਰਗਰਮੀ ਦੇ ਸਾਲ2013–ਹੁਣ

ਸ਼ਕੀਨਾ ਨਾਇਫੈਕ ਇੱਕ ਅਮਰੀਕੀ ਅਦਾਕਾਰਾ ਅਤੇ ਟਰਾਂਸਜੈਂਡਰ ਕਾਰਕੁੰਨ ਹੈ। ਉਸਨੂੰ ਹੁਲੂ ਟੈਲੀਵਿਜ਼ਨ ਪ੍ਰੋਗਰਾਮ ਦੀ ਲੜੀ 'ਡਿਫ਼ੀਕਲਟ ਪੀਪਲ' ਦੇ ਦੂਜੇ ਅਤੇ ਤੀਜੇ ਸੀਜ਼ਨ ਵਿੱਚ "ਲੋਲਾ"-ਜੋ ਇੱਕ "ਟਰਾਂਸ-ਟਰੂਥਰ" ਹੈ, ਦੀ ਭੂਮਿਕਾ ਨਿਭਾਉਣ ਵਜੋਂ, ਵੀ ਜਾਣਿਆ ਜਾਂਦਾ ਹੈ। ਉਹ ਇਸ ਪ੍ਰੋਗਰਾਮ ਦੀ ਲੇਖਨ ਸਲਾਹਕਾਰ ਵੀ ਹੈ।[1]

ਸਿੱਖਿਆ

[ਸੋਧੋ]

ਸ਼ਕੀਨਾ ਕੈਲੀਫੋਰਨੀਆ ਸੈਂਟਾ ਕਰੂਜ਼ ਯੂਨੀਵਰਸਿਟੀ ਵਿੱਚ ਦਾਖਲ ਹੋਈ ਜਿਥੇ ਉਸ ਨੇ ਕਮਿਊਨਿਟੀ ਸਟੱਡੀਜ਼ ਵਿੱਚ ਬੀ.ਏ. ਕੀਤੀ ਅਤੇ ਥੀਏਟਰ ਆਰਟਸ ਵਿੱਚ ਗ੍ਰੈਜੂਏਟ ਸਰਟੀਫਿਕੇਟ ਹਾਸਿਲ ਕੀਤਾ। ਉਸਨੇ ਤਜਰਬੇਕਾਰ ਕੋਰਿਓਗ੍ਰਾਫੀ ਲਈ ਐਮ.ਐਫ.ਏ. ਅਤੇ ਕ੍ਰਿਟੀਕਲ ਡਾਂਸ ਸਟੱਡੀਜ਼ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਪੀਐਚ.ਡੀ ਕੀਤੀ।

ਕੈਰੀਅਰ

[ਸੋਧੋ]

ਉਹ ਸਭ ਤੋਂ ਪਹਿਲਾ 'ਦ ਡੇਟਰ' ਸ਼ੋਅ ਵਿੱਚ ਵਿਖਾਈ ਦਿੱਤੀ ਅਤੇ ਉਸ ਤੋਂ ਬਾਅਦ 2014 ਵਿੱਚ ਉਸਨੂੰ 'ਡੇਥ ਡਰਾਇਵ' ਵਿੱਚ ਵੇਖਿਆ ਗਿਆ।

ਨਾਇਫੈਕ ਨਿਊਯਾਰਕ ਦੇ ਮਿਊਜ਼ਿਕਲ ਥੀਏਟਰ ਫੈਕਟਰੀ ਦੀ ਇੱਕ ਸੰਸਥਾਪਕ ਮੈਂਬਰ ਅਤੇ ਕਲਾਤਮਕ ਨਿਰਦੇਸ਼ਕ ਹੈ ਅਤੇ ਉਸਦੀ ਇਕ-ਮਹਿਲਾ ਸ਼ੋਅ ਮੈਨੀਫੈਸਟ ਪੁਸ਼ੀ ਨੂੰ ਮੈਨਹਟਨ ਥਿਏਟਰ ਸੀਨ ਦੁਆਰਾ ਉੱਚਪਾਏ ਦਾ ਮੰਨਿਆ ਜਾਂਦਾ ਹੈ। 2016 ਵਿੱਚ ਉਸ ਨੇ ਐਚ.ਬੀ.2 ਲਈ ਨਾਰਥ ਕੈਰੋਲੀਨਾ ਦੇ ਦੌਰੇ 'ਤੇ ਮੈਨੀਫੈਸਟ ਪੁਸ਼ੀ ਨੂੰ ਚੁਣਿਆ।[2]

2015 ਵਿਚ, ਉਸ ਨੇ ਲਿਲੀ ਅਵਾਰਡ ਹਾਸਿਲ ਕੀਤਾ, ਜੋ ਥੀਏਟਰ ਵਿੱਚ ਔਰਤਾਂ ਦਾ ਸਮਰਥਨ ਕਰਦਾ ਹੈ ਅਤੇ "ਕਿਰਿਆਸ਼ੀਲ ਚਮਤਕਾਰਾਂ" ਸ਼੍ਰੇਣੀ ਵਿਚ, ਨਾਟਕੀ ਰਚਨਾਵਾਂ ਲਈ ਲਿੰਗ ਬਰਾਬਰੀ ਨੂੰ ਜਾਹਿਰ ਕਰਦਾ ਹੈ।[3] ਨਾਇਫੈਕ ਨੇ ਥੀਏਟਰ ਰਿਐਸੋਰਸਸ ਅਣਲਿਮਟਿਡ (2016)[4] ਅਤੇ ਡਰਾਮਾ ਲੀਗ (2017) ਤੋਂ ਬੀਟਰੀਸ ਟੈਰੀ ਫੈਲੋਸ਼ਿਪ ਅਵਾਰਡ ਵੀ ਹਾਸਿਲ ਕੀਤਾ ਹੈ।[5]

ਨਿੱਜੀ ਜੀਵਨ

[ਸੋਧੋ]

2013 ਵਿੱਚ ਨਾਇਫੈਕ ਨੇ ਆਪਣੀ ਲਿੰਗ ਪਛਾਣ ਦੀ "ਕਿੱਕਸਟਾਰਟ ਹਰ" ਦੇ ਜਰੀਏ ਪੁਸ਼ਟੀ ਕੀਤੀ।[6] ਉਹ ਯਹੂਦੀ ਹੈ।[7]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Zhu, Danielle. "Difficult People: Transgender actress Shakina Nayfack joins case". ew.com. Entertainment Weekly. Retrieved 11 August 2017.
  2. Clement, Olivia. "Shakina Nayfack Heads to North Carolina to Protest HB2". Playbill.com. Playbill. Retrieved 11 August 2017.
  3. McBride, Walter. "2015 Lilly Awards Ceremony". thelillyawards.org. The Lilly Awards. Archived from the original on 28 ਜੂਨ 2017. Retrieved 11 August 2017. {{cite web}}: Unknown parameter |dead-url= ignored (|url-status= suggested) (help)
  4. Resources Unlimited, Theatre. "TRU Love Benefit". truonline.org. Retrieved 11 August 2017.
  5. Drama, League. "Beatrice Terry Residency". www.dramaleague.net. Retrieved 11 August 2017.
  6. Dziemianowicz, Joe. "Shakina Nayfack Tells of Transition Life". nydailynews.com. NY Daily News. Retrieved 11 August 2017.
  7. "Manifest Pussy: Why don't we just let Shakina Nayfack speak for us all?". 30 January 2017. Retrieved 13 August 2018.