ਸ਼ਾਹ ਅਹਿਮਦ ਸ਼ਫੀ
ਸ਼ਾਹ ਅਹਿਮਦ ਸ਼ਫੀ (Bengali: শাহ আহমদ শফী) (5 ਅਪ੍ਰੈਲ 1930 – 18 ਸਤੰਬਰ 2020) ਬੰਗਲਾਦੇਸ਼ੀ ਸੁੰਨੀ ਇਸਲਾਮੀ ਵਿਦਵਾਨ, ਹਿਫਾਜ਼ਤ-ਏ-ਇਸਲਾਮ ਬੰਗਲਾਦੇਸ਼ ਦਾ ਮੁਖੀ, ਅਲ-ਜਮੀਅਤੁਲ ਅਹੱਲਿਆ ਦਾਰੁਲ ਉਲੂਮ ਮੋਇਨੁਲ ਇਸਲਾਮ ਹਥਜ਼ਾਰੀ ਦਾ ਰੈਕਟਰ ਅਤੇ ਬੰਗਲਾਦੇਸ਼ ਕਉਮੀ ਮਦਰਸਾ ਸਿੱਖਿਆ ਬੋਰਡ ਦਾ ਚੇਅਰਮੈਨ ਰਿਹਾ।[1][2][3] ਉਸ ਦਾ ਜਨਮ 1930 ਵਿੱਚ ਰੰਗੁਨੀਆ, ਚਿਟਗਾਉਂ ਵਿੱਚ ਹੋਇਆ ਅਤੇ ਉਸ ਨੇ ਹਥਜ਼ਾਰੀ ਮਦਰੱਸੇ ਅਤੇ ਦਾਰੁਲ ਉਲੂਮ ਦੇਵਬੰਦ ਤੋਂ ਪੜ੍ਹਾਈ ਕੀਤੀ ।[4][5]
ਅਰੰਭ ਦਾ ਜੀਵਨ
[ਸੋਧੋ]ਉਸਦਾ ਜਨਮ 5 ਅਪ੍ਰੈਲ 1930 ਨੂੰ ਰੰਗੁਨੀਆ, ਚਟਗਾਉਂ ਵਿੱਚ ਹੋਇਆ ਸੀ।[6][7] ਉਸ ਨੇ ਮੁੱਢਲੀ ਸਿੱਖਿਆ ਆਪਣੇ ਪਰਿਵਾਰ ਤੋਂ ਪ੍ਰਾਪਤ ਕੀਤੀ। ਫਿਰ ਉਹ ਅਲ-ਜਮੀਅਤੁਲ ਅਰਬਤੁਲ ਇਸਲਾਮੀਆ ਜ਼ੀਰੀ ਵਿਚ ਦਾਖ਼ਲ ਹੋ ਗਿਆ।[8] ਉਸਨੂੰ 10 ਸਾਲ ਦੀ ਉਮਰ ਵਿੱਚ 1941 (1344-45 AH) ਵਿੱਚ ਅਲ-ਜਮੀਅਤੁਲ ਅਹਿਲੀਆ ਦਾਰੁਲ ਉਲੂਮ ਮੋਇਨੁਲ ਇਸਲਾਮ ਵਿੱਚ ਦਾਖਲ ਕਰਵਾਇਆ ਗਿਆ ਸੀ। ਹਥਜ਼ਾਰੀ ਮਦਰੱਸੇ ਵਿੱਚ ਉਸਨੇ 10 ਸਾਲ ਤੱਕ ਪੜ੍ਹਾਈ ਕੀਤੀ। ਫਿਰ ਸ਼ਫੀ ਹਦੀਸ ਅਤੇ ਤਫਸੀਰ ਦੇ ਖੇਤਰ ਵਿੱਚ ਉੱਚੀ ਪੜ੍ਹਾਈ ਲਈ ਦਾਰੁਲ ਉਲੂਮ ਦੇਵਬੰਦ ਚਲਾ ਗਿਆ।[ਹਵਾਲਾ ਲੋੜੀਂਦਾ]
ਉਹ ਬੰਗਲਾਦੇਸ਼ ਵਿੱਚ ਇੱਕ ਪ੍ਰਸਿੱਧ ਇਸਲਾਮੀ ਵਿਦਵਾਨ ਸੀ। ਆਪਣੇ ਵਤਨ ਬੰਗਲਾਦੇਸ਼ ਪਰਤਣ ਤੋਂ ਪਹਿਲਾਂ ਉਸਨੇ ਚਾਰ ਸਾਲ ਉੱਥੇ ਪੜ੍ਹਾਈ ਕੀਤੀ। ਦਾਰੁਲ ਉਲੂਮ ਦੇਵਬੰਦ ਵਿੱਚ ਆਪਣੇ ਅਧਿਐਨ ਸਮੇਂ ਦੌਰਾਨ ਉਹ ਹੁਸੈਨ ਅਹਿਮਦ ਮਦਨੀ ਦੇ ਨੇੜੇ ਹੋ ਗਿਆ ਅਤੇ ਬਾਅਦ ਵਿੱਚ ਉਹ ਭਾਰਤੀ ਉਪ ਮਹਾਂਦੀਪ ਤੋਂ ਉਸਦਾ ਸਭ ਤੋਂ ਘੱਟ ਉਮਰ ਦਾ ਅਧਿਕਾਰਤ ਉੱਤਰਾਧਿਕਾਰੀ ਬਣ ਗਿਆ। ਅਹਿਮਦ ਸ਼ਫੀ ਹਿਫਾਜ਼ਤ-ਏ-ਇਸਲਾਮ ਬੰਗਲਾਦੇਸ਼, (ਇੱਕ ਗੈਰ-ਸਿਆਸੀ ਇਸਲਾਮੀ ਸੰਗਠਨ) ਦਾ ਆਗੂ ਸੀ।[ਹਵਾਲਾ ਲੋੜੀਂਦਾ]