ਸ਼ਾਹ ਅਹਿਮਦ ਸ਼ਫੀ
ਸ਼ਾਹ ਅਹਿਮਦ ਸ਼ਫੀ ( Bengali: শাহ আহমদ শফী </link> ) (5 ਅਪ੍ਰੈਲ 1930 – 18 ਸਤੰਬਰ 2020) ਬੰਗਲਾਦੇਸ਼ੀ ਸੁੰਨੀ ਇਸਲਾਮੀ ਵਿਦਵਾਨ, ਹਿਫਾਜ਼ਤ-ਏ-ਇਸਲਾਮ ਬੰਗਲਾਦੇਸ਼ ਦਾ ਮੁਖੀ, ਅਲ-ਜਮੀਅਤੁਲ ਅਹੱਲਿਆ ਦਾਰੁਲ ਉਲੂਮ ਮੋਇਨੁਲ ਇਸਲਾਮ ਹਥਜ਼ਾਰੀ ਦਾ ਰੈਕਟਰ ਅਤੇ ਬੰਗਲਾਦੇਸ਼ ਕਉਮੀ ਮਦਰਸਾ ਸਿੱਖਿਆ ਬੋਰਡ ਦਾ ਚੇਅਰਮੈਨ ਰਿਹਾ। [1] [2] [3] ਉਸ ਦਾ ਜਨਮ 1930 ਵਿੱਚ ਰੰਗੁਨੀਆ, ਚਿਟਗਾਉਂ ਵਿੱਚ ਹੋਇਆ ਅਤੇ ਉਸ ਨੇ ਹਥਜ਼ਾਰੀ ਮਦਰੱਸੇ ਅਤੇ ਦਾਰੁਲ ਉਲੂਮ ਦੇਵਬੰਦ ਤੋਂ ਪੜ੍ਹਾਈ ਕੀਤੀ । [4] [5]
ਅਰੰਭ ਦਾ ਜੀਵਨ
[ਸੋਧੋ]ਉਸਦਾ ਜਨਮ 5 ਅਪ੍ਰੈਲ 1930 ਨੂੰ ਰੰਗੁਨੀਆ, ਚਟਗਾਉਂ ਵਿੱਚ ਹੋਇਆ ਸੀ। [6] [7] ਉਸ ਨੇ ਮੁੱਢਲੀ ਸਿੱਖਿਆ ਆਪਣੇ ਪਰਿਵਾਰ ਤੋਂ ਪ੍ਰਾਪਤ ਕੀਤੀ। ਫਿਰ ਉਹ ਅਲ-ਜਮੀਅਤੁਲ ਅਰਬਤੁਲ ਇਸਲਾਮੀਆ ਜ਼ੀਰੀ ਵਿਚ ਦਾਖ਼ਲ ਹੋ ਗਿਆ। [8] ਉਸਨੂੰ 10 ਸਾਲ ਦੀ ਉਮਰ ਵਿੱਚ 1941 (1344-45 AH) ਵਿੱਚ ਅਲ-ਜਮੀਅਤੁਲ ਅਹਿਲੀਆ ਦਾਰੁਲ ਉਲੂਮ ਮੋਇਨੁਲ ਇਸਲਾਮ ਵਿੱਚ ਦਾਖਲ ਕਰਵਾਇਆ ਗਿਆ ਸੀ। ਹਥਜ਼ਾਰੀ ਮਦਰੱਸੇ ਵਿੱਚ ਉਸਨੇ 10 ਸਾਲ ਤੱਕ ਪੜ੍ਹਾਈ ਕੀਤੀ। ਫਿਰ ਸ਼ਫੀ ਹਦੀਸ ਅਤੇ ਤਫਸੀਰ ਦੇ ਖੇਤਰ ਵਿੱਚ ਉੱਚੀ ਪੜ੍ਹਾਈ ਲਈ ਦਾਰੁਲ ਉਲੂਮ ਦੇਵਬੰਦ ਚਲਾ ਗਿਆ।[ਹਵਾਲਾ ਲੋੜੀਂਦਾ]
ਉਹ ਬੰਗਲਾਦੇਸ਼ ਵਿੱਚ ਇੱਕ ਪ੍ਰਸਿੱਧ ਇਸਲਾਮੀ ਵਿਦਵਾਨ ਸੀ। ਆਪਣੇ ਵਤਨ ਬੰਗਲਾਦੇਸ਼ ਪਰਤਣ ਤੋਂ ਪਹਿਲਾਂ ਉਸਨੇ ਚਾਰ ਸਾਲ ਉੱਥੇ ਪੜ੍ਹਾਈ ਕੀਤੀ। ਦਾਰੁਲ ਉਲੂਮ ਦੇਵਬੰਦ ਵਿੱਚ ਆਪਣੇ ਅਧਿਐਨ ਸਮੇਂ ਦੌਰਾਨ ਉਹ ਹੁਸੈਨ ਅਹਿਮਦ ਮਦਨੀ ਦੇ ਨੇੜੇ ਹੋ ਗਿਆ ਅਤੇ ਬਾਅਦ ਵਿੱਚ ਉਹ ਭਾਰਤੀ ਉਪ ਮਹਾਂਦੀਪ ਤੋਂ ਉਸਦਾ ਸਭ ਤੋਂ ਘੱਟ ਉਮਰ ਦਾ ਅਧਿਕਾਰਤ ਉੱਤਰਾਧਿਕਾਰੀ ਬਣ ਗਿਆ। ਅਹਿਮਦ ਸ਼ਫੀ ਹਿਫਾਜ਼ਤ-ਏ-ਇਸਲਾਮ ਬੰਗਲਾਦੇਸ਼, (ਇੱਕ ਗੈਰ-ਸਿਆਸੀ ਇਸਲਾਮੀ ਸੰਗਠਨ) ਦਾ ਆਗੂ ਸੀ।[ਹਵਾਲਾ ਲੋੜੀਂਦਾ]
- ↑ "Kawmi madrasa leaders to help govt fight militancy". The Daily Star. 19 April 2009.
- ↑ "Unknown Islamist group flexes its muscles in Ctg". The Daily Star (Bangladesh). 25 February 2010. Archived from the original on 3 November 2013. Retrieved 3 May 2013.
- ↑ ৩০ জন আহত, গ্রেপ্তার ৩৯, আট ঘণ্টা সড়ক অবরোধ চট্টগ্রামে হেফাজতে ইসলামের কর্মীদের সঙ্গে পুলিশের সংঘর্ষ (Hefajat-e-Islam clash with police at Chittagong, 30 injured and 39 arrested, road blocked for 8 hours). Prothom Alo (in Bengali). 25 February 2010. Archived from the original on 4 July 2012. Retrieved 3 May 2013.
- ↑ [1] Archived 2013-11-03 at the Wayback Machine.
- ↑ Khalidi, Toufique Imrose (6 May 2013). "Behind the rise of Bangladesh's Hefazaat". Al Jazeera. Retrieved 7 May 2013.
- ↑ . Hathazari, Chittagong.
{{cite book}}
: Missing or empty|title=
(help) - ↑ Bangladesh Government (1980-08-06), 1980 passport of Shah Ahmad Shafi, retrieved 2023-06-28
- ↑ "Hefazat chief Ahmad Shafi no more". The Daily Star (in ਅੰਗਰੇਜ਼ੀ). 18 September 2020. Retrieved 19 September 2020.
- Articles containing Bengali-language text
- Articles with unsourced statements from July 2020
- Articles with unsourced statements from February 2020
- ਬੰਗਾਲੀ ਲੇਖਕ
- 20 ਵੀਂ ਸਦੀ ਦੇ ਉਰਦੂ ਲੇਖਕ
- ਮੌਤ 2020
- ਜਨਮ 1930
- CS1 uses Bengali-language script (bn)
- CS1 Bengali-language sources (bn)
- CS1 errors: missing title
- CS1 ਅੰਗਰੇਜ਼ੀ-language sources (en)