ਸਮੱਗਰੀ 'ਤੇ ਜਾਓ

ਸ਼ਿਆਮ ਕੁਮਾਰੀ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਆਮ ਕੁਮਾਰੀ ਖਾਨ
ਜਨਮ
ਸ਼ਿਆਮ ਕੁਮਾਰੀ ਨਹਿਰੂ

(1904-10-20)20 ਅਕਤੂਬਰ 1904
ਮੌਤ9 ਜੂਨ 1980(1980-06-09) (ਉਮਰ 75)
ਰਾਸ਼ਟਰੀਅਤਾਭਾਰਤੀ
ਪੇਸ਼ਾਵਕੀਲ
ਭਾਰਤੀ ਸੁਤੰਤਰਤਾ ਅੰਦੋਲਨ
ਰਾਜ ਸਭਾ ਮੈਂਬਰ
Social worker
ਰਾਜਨੀਤਿਕ ਦਲਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਅਬਦੁਲ ਜਮੀਲ ਖਾਨ
ਬੱਚੇ2
ਰਿਸ਼ਤੇਦਾਰਜਵਾਹਰ ਲਾਲ ਨਹਿਰੂ
ਉਮਾ ਨਹਿਰੂ (ਮਾਂ)
ਅਰੁਣ ਨਹਿਰੂ (ਭਤੀਜਾ)

ਸ਼ਿਆਮ ਕੁਮਾਰੀ ਖਾਨ (née ਨਹਿਰੂ, 20 ਅਕਤੂਬਰ 1904 – 9 ਜੂਨ 1980) ਇੱਕ ਭਾਰਤੀ ਵਕੀਲ, ਆਜ਼ਾਦੀ ਕਾਰਕੁਨ, ਸਿਆਸਤਦਾਨ ਅਤੇ ਸਮਜਿਕ ਕਾਰਜਕਰਤਾ ਸੀ। ਉਹ 1963 ਤੋਂ 1968 ਤੱਕ ਰਾਜ ਸਭਾ ਦੀ ਮੈਂਬਰ ਰਹੀ।

ਕੈਰੀਅਰ[ਸੋਧੋ]

ਖਾਨ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ 1924-28 ਤੱਕ ਦੇ ਸਾਲਾਂ ਦੌਰਾਨ ਉਹ ਇਲਹਾਬਾਦ ਯੂਨੀਵਰਸਿਟੀ ਦੀ ਸਕੱਤਰ, ਉਪ-ਪ੍ਰਧਾਨ ਅਤੇ ਪ੍ਰਧਾਨ ਰਹਿਣ ਵਾਲੀ ਪਹਿਲੀ ਮਹਿਲਾ ਬਣੀ।[1] ਉਹ ਪੇਸ਼ੇ ਤੋਂ ਵਕੀਲ ਸੀ, ਉਸ ਨੇ ਯਸ਼ਪਾਲ ਨੂੰ ਬਚਾਇਆ, ਇੱਕ ਲੇਖਕ, ਆਜ਼ਾਦੀ ਕਾਰਕੁਨ ਅਤੇ 1932 ਵਿੱਚ ਸਿਆਸੀ ਕੈਦੀ, ਜਦੋਂ ਬਰਤਾਨਵੀ ਸਾਮਰਾਜ ਦੇ ਖਿਲਾਫ਼ ਬਗਾਵਤ ਕੀਤੀ ਸੀ, ਰਿਹਾ।[2][3][4]

1932 ਵਿਚ, ਉਹ ਖਿਲਾਫਤ ਅੰਦੋਲਨ ਅਤੇ ਸਿਵਿਲ ਨਾਫੁਰਮਾਨੀ ਅੰਦੋਲਨ ਵਿੱਚ ਸ਼ਾਮਲ ਹੋ ਗਈ ਅਤੇ ਕਮਲਾ ਨਹਿਰੂ ਦੇ ਨਾਲ ਮਹਿਲਾ ਆਜ਼ਾਦੀ ਘੁਲਾਟੀਆਂ ਦੀ ਅਗਵਾਈ ਕੀਤੀ।[5] ਉਹ ਆਪਣੀ ਮਾਤਾ ਉਮਾ ਨਹਿਰੂ ਦੇ ਨਾਲ ਸਾਲਟ ਮਾਰਚ ਦੇ ਦੌਰਾਨ ਪ੍ਰਮੁੱਖ ਮਹਿਲਾ ਨੇਤਾਵਾਂ ਵਿੱਚੋਂ ਇੱਕ ਸੀ।[5]

ਆਜ਼ਾਦੀ ਤੋਂ ਬਾਅਦ ਉਹ ਇੱਕ ਸੋਸ਼ਲ ਵਰਕਰ ਦੇ ਤੌਰ 'ਤੇ ਸਰਗਰਮ ਰਹੀ। 30 ਮਈ, 1952 ਨੂੰ ਉਹ ਇੰਦਰਾ ਗਾਂਧੀ, ਰਾਜਕੁਮਾਰੀ ਅਮ੍ਰਿਤ ਕੌਰ ਅਤੇ ਬੀ. ਸ਼ਿਵ ਰਾਓ ਵਰਗੇ ਹੋਰ ਮਹੱਤਵਪੂਰਨ ਸ਼ਖਸੀਅਤਾਂ ਸਮੇਤ ਭਾਰਤੀ ਬਾਲ ਸੁਰੱਖਿਆ ਵਿਭਾਗ (ਆਈ.ਸੀ.ਸੀ.) ਦੀ ਸਥਾਪਨਾ ਕਰਨ ਵਾਲੇ ਮੈਂਬਰਾਂ ਵਿਚੋਂ ਇੱਕ ਬਣ ਗਈ।[6] ਉਹ ਬਾਅਦ ਵਿੱਚ ਆਈਸੀਸੀ ਡਬਲਿਊ ਦੀ ਜਨਰਲ ਸਕੱਤਰ ਬਣ ਗਈ।

ਉਹ 11 ਦਸੰਬਰ 1963 ਤੋਂ 2 ਅਪ੍ਰੈਲ 1968 ਤਕ ਰਾਜ ਸਭਾ ਦੀ ਮੈਂਬਰ ਸੀ।[7]

ਨਿੱਜੀ ਜੀਵਨ[ਸੋਧੋ]

20 ਅਕਤੂਬਰ 1904 ਨੂੰ ਉਸ ਦਾ ਜਨਮ ਸ਼ਾਮਲਾਲ ਨਹਿਰੂ ਅਤੇ ਉਮਾ ਨਹਿਰੂ ਦੇ ਸਭ ਤੋਂ ਵੱਡੇ ਬੱਚੇ ਵਜੋਂ ਹੋਇਆ ਸੀ। ਉਸ ਦੇ ਪਿਤਾ ਸ਼ਾਮਲਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਚਚੇਰਾ ਭਰਾ ਸੀ। ਉਸ ਨੇ 7 ਦਸੰਬਰ 1937 ਨੂੰ ਸਪੈਸ਼ਲ ਮੈਰਿਜ ਐਕਟ, 1872,[8] ਅਧੀਨ ਅਬਦੁਲ ਜਮਾਲ ਖਾਨ ਨਾਲ ਵਿਆਹ ਕਰਵਾਇਆ ਅਤੇ ਬਾਅਦ ਵਿੱਚ 'ਸ਼ਿਆਮ ਕੁਮਾਰੀ ਖਾਨ' ਦੇ ਨਾਂ ਨਾਲ ਜਾਣਿਆ ਜਾਣ ਲੱਗਿਆ।[9]

ਉਸ ਦੀ ਮੌਤ 9 ਜੂਨ 1980 ਨੂੰ 75 ਸਾਲ ਦੀ ਉਮਰ ਵਿੱਚ ਹੋਈ ਸੀ।[7]

ਹਵਾਲੇ[ਸੋਧੋ]

  1. Nehru-Gandhi family tree on the Nehru Portal.
  2. Yashpal (2010). This is Not that Dawn. Penguin. p. xii. ISBN 9780143103134.
  3. Friend, Corinne (Fall 1977). "Yashpal: Fighter for Freedom -- Writer for Justice". Journal of South Asian Literature. 13: 65–90. JSTOR 40873491.
  4. Trivedi, Harish (2010). This is not that dawn. Penguin Books India. ISBN 9780143103134.
  5. 5.0 5.1 Tripathi, R. S.; Tiwari, R. P. (1999). Perspectives on Indian Women (in ਅੰਗਰੇਜ਼ੀ). APH Publishing. ISBN 9788176480253.
  6. They dared to dream Archived 20 December 2015 at the Wayback Machine. on the ICCW website.
  7. 7.0 7.1 Khan, Shrimati Shya Kumari Archived 2019-03-25 at the Wayback Machine. on the Rajya Sabha website.
  8. Khan, Radha. "My name is Khan: Inter-religious marriages still draw questions and incredulity in India". Scroll.in (in ਅੰਗਰੇਜ਼ੀ (ਅਮਰੀਕੀ)). Retrieved 2017-08-19.
  9. "ਪੁਰਾਲੇਖ ਕੀਤੀ ਕਾਪੀ". Archived from the original on 2019-06-24. Retrieved 2019-06-27.