ਸ਼ਿਵਚਰਨ ਜੱਗੀ ਕੁੱਸਾ
Jump to navigation
Jump to search
ਸ਼ਿਵਚਰਨ ਜੱਗੀ ਕੁੱਸਾ | |
---|---|
ਜਨਮ | 1 ਅਕਤੂਬਰ 1965 |
ਨਸਲੀਅਤ | ਪੰਜਾਬੀ |
ਨਾਗਰਿਕਤਾ | ਇੰਗਲੈਂਡ |
ਅਲਮਾ ਮਾਤਰ | ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤੂਪੁਰਾ ਜ਼ਿਲ੍ਹਾ ਮੋਗਾ ਭਾਰਤੀ ਪੰਜਾਬ, ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) |
ਲਹਿਰ | ਪ੍ਰਗਤੀਸ਼ੀਲ |
ਵਿਧਾ | ਨਾਵਲ, ਕਹਾਣੀ, ਕਵਿਤਾ |
ਸ਼ਿਵਚਰਨ ਜੱਗੀ ਕੁੱਸਾ (ਜਨਮ 1 ਅਕਤੂਬਰ 1965) ਪੰਜਾਬੀ ਨਾਵਲਕਾਰ ਹੈ। ਉਸਦੇ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ ਸਟਰਗਲ ਫ਼ਾਰ ਔਨਰ ਅਤੇ ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ ਵੀ ਛਪ ਚੁੱਕੇ ਹਨ ਅਤੇ "ਦਾ ਲੌਸਟ ਫੁੱਟਪਰਿੰਟਸ" ਆ ਰਿਹਾ ਹੈ। ਉਸਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਨਿਵਾਜੀਆ ਗਿਆ।[1]
ਜੀਵਨੀ[ਸੋਧੋ]
ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1 ਅਕਤੂਬਰ 1965 ਨੂੰ ਪੰਡਿਤ ਬਰਮਾ ਨੰਦ ਜੀ ਤੇ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਭਾਰਤੀ ਪੰਜਾਬ ਵਿਖੇ ਹੋਇਆ। ਉਸਨੇ ਮੈਟ੍ਰਿਕ (ਪੰਜਾਬ) ਤੋਂ ਬਾਅਦ ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਤੋਂ ਪੜ੍ਹਾਈ ਕੀਤੀ ਹੈ। ਉਹ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ 2006 ਤੋਂ ਇੰਗਲੈਂਡ ਦਾ ਪੱਕਾ ਵਸਨੀਕ ਹੈ। ਅੱਜਕਲ੍ਹ ਉਹ ਲੰਦਨ ਵਿੱਚ ਰਹਿੰਦਾ ਹੈ।[2]
ਨਾਵਲ[ਸੋਧੋ]
- ਜੱਟ ਵੱਢਿਆ ਬੋਹੜ ਦੀ ਛਾਵੇਂ
- ਕੋਈ ਲੱਭੋ ਸੰਤ ਸਿਪਾਹੀ ਨੂੰ
- ਲੱਗੀ ਵਾਲੇ ਕਦੇ ਨਹੀਂ ਸੌਂਦੇ
- ਬਾਝ ਭਰਾਵੋਂ ਮਾਰਿਆ
- ਏਤੀ ਮਾਰ ਪਈ ਕੁਰਲਾਣੇ
- ਪੁਰਜਾ ਪੁਰਜਾ ਕਟਿ ਮਰੈ
- ਤਵੀ ਤੋਂ ਤਲਵਾਰ ਤੱਕ
- ਉੱਜੜ ਗਏ ਗਰਾਂ
- ਬਾਰੀਂ ਕੋਹੀਂ ਬਲਦਾ ਦੀਵਾ
- ਤਰਕਸ਼ ਟੰਗਿਆ ਜੰਡ
- ਗੋਰਖ ਦਾ ਟਿੱਲਾ
- ਹਾਜੀ ਲੋਕ ਮੱਕੇ ਵੱਲ ਜਾਂਦੇ
- ਸੱਜਰੀ ਪੈੜ ਦਾ ਰੇਤਾ
- ਰੂਹ ਲੈ ਗਿਆ ਦਿਲਾਂ ਦਾ ਜਾਨੀ
- ਡਾਚੀ ਵਾਲਿਆ ਮੋੜ ਮੁਹਾਰ ਵੇ
- ਜੋਗੀ ਉੱਤਰ ਪਹਾੜੋਂ ਆਏ
- ਅੱਖੀਆਂ `ਚ ਤੂੰ ਵੱਸਦਾ
- ਬੋਦੀ ਵਾਲਾ ਤਾਰਾ ਚੜ੍ਹਿਆ
- ਟੋਭੇ ਫ਼ੂਕ
- ਦਿਲਾਂ ਦੀ ਜੂਹ
ਕਹਾਣੀਆਂ[ਸੋਧੋ]
- ਊਠਾਂ ਵਾਲੇੇ ਬਲੋਚ
- ਬੁੱਢੇ ਦਰਿਆ ਦੀ ਜੂਹ
- ....ਤੇ ਧਰਤੀ ਰੋ ਪਈ
- ਤੂੰ ਸੁੱਤਾ ਰੱਬ ਜਾਗਦਾ
- ਕੁੱਲੀ ਨੀ ਫ਼ਕੀਰ ਦੀ ਵਿੱਚੋਂ