ਕੁੱਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁੱਸਾ
ਪਿੰਡ
ਕੁੱਸਾ is located in Punjab
ਕੁੱਸਾ
ਕੁੱਸਾ
ਪੰਜਾਬ, ਭਾਰਤ ਚ ਸਥਿਤੀ
30°36′47″N 75°13′49″E / 30.613124°N 75.230298°E / 30.613124; 75.230298
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
ਨੇੜੇ ਦਾ ਸ਼ਹਿਰਮੋਗਾ
ਵੈੱਬਸਾਈਟwww.ajitwal.com

ਕੁੱਸਾ ਭਾਰਤੀ ਪੰਜਾਬ (ਭਾਰਤ) ਦੇ ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ। ਇੱਥੇ ਸਥਿਤ ਮਾਤਾ ਸਤੀ ਦੇ ਮੰਦਰ ਹੋਣ ਕਰਕੇ ਅਤੇ ਬਹੁਤੇ ਲੋਕਾਂ ਦੇ ਕਮਿਊਨਿਸਟ ਪਾਰਟੀ ਨਾਲ ਸੰਬੰਧਤ ਹੋਣ ਕਾਰਨ ਇਹ ਪਿੰਡ ਕਾਫ਼ੀ ਮਸ਼ਹੂਰ ਹੈ। ਇਹ ਪਿੰਡ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮ ‘ਮੇਕਰ’ ਸ਼ਿਵਚਰਨ ਜੱਗੀ ਕੁੱਸਾ ਅਤੇ ਕਰਮਜੀਤ ਕੁੱਸਾ ਦਾ ਪਿੰਡ ਹੈ। ਪਿੰਡ ਵਿਚ ਕਰੀਬ 2200 ਵੋਟਰ ਹਨ। ਪਿੰਡ ਵਿਚ ਬਾਬਾ ਕੁੱਸਾ ਰਾਮ ਮਾਤਾ ਸਤੀ ਦਾ ਮੰਦਰ, SBI ਬੈਂਕ ਸਥਿਤ ਹੈ। ਮਾਤਾ ਸਤੀ ਮੰਦਰ ਕਮੇਟੀ ਵੱਲੋਂ ਪਿੰਡ ਵਿਚ ਇੱਕ ਮੈਰੇਜ ਪੈਲੇਸ ਬਣਾਇਆ ਗਿਅਾ ਹੈ ਜਿਸਦਾ ਕਰਾਇਆ ਸਿਰਫ 5000/- ਰੱਖਿਅਾ ਗਿਅਾ ਹੈ। ਇਸ ਪੈਲੇਸ ਦਾ ਨਾਮ 'ਕੁੱਸਾ ਕਮਿੳੂਨਟੀ ਹਾਲ' ਰੱਖਿਅਾ ਗਿਅਾ ਹੈ।

ਪਿਛੋਕੜ[ਸੋਧੋ]

ਇੱਕ ਕਥਾ ਅਨੁਸਾਰ ਪਿੰਡ ਦਾ ਮੁੱਢ ਪੰਡਤ ਕੁੱਸਾ ਰਾਮ ਨੇ ਬੰਨਿਆ ਪੰਡਤ ਕੁੱਸਾ ਰਾਮ ਇੱਕ ਸਾਧ ਸੀ ਜਿਸਦੀ ਲੋਕਾਂ ਵਿੱਚ ਕਾਫ਼ੀ ਮਾਨਤਾ ਸੀ। ਕੁੱਸਾ ਰਾਮ ਜਿੱਥੇ ਰਹਿੰਦਾ ਸੀ ਉਥੇ ਨੇੜਲੀ ਜ਼ਮੀਨ ਦਾ ਇੱਕ ਪਾਸਾ ਉੱਚਾ ਸੀ ਤੇ ਦੂਜਾ ਨੀਵਾਂ। ਲੋਕ ਨੀਵੇਂ ਪਾਸੇ ਹੀ ਰਹਿੰਦੇ ਸਨ। ਨੀਵੇਂ ਪਾਸੇ ਹੜਾਂ ਦਾ ਵਧੇਰੇ ਖ਼ਤਰਾ ਸੀ ਜਿਸ ਕਾਰਨ ਲੋਕਾਂ ਦੇ ਘਰ ਢਹਿ ਢੇਰੀ ਹੋ ਜਾਂਦੇ ਸਨ। ਇਸ ਲਈ ਲੋਕਾਂ ਨੇ ਬਾਬਾ ਕੁੱਸਾ ਰਾਮ ਨੂੰ ਆਪਣੀ ਸਮੱਸਿਆ ਦੱਸੀ ਤਾਂ ਬਾਬੇ ਨੇ ਉੱਚੀ ਜਗ੍ਹਾ ਤੇ ਮੋੜੀ ਗੱਡ ਕੇ ਪਿੰਡ ਬੰਂਨ੍ਹ ਦਿੱਤਾ। ਲੋਕਾਂ ਨੇ ਕੁੱਸਾ ਰਾਮ ਦੇ ਨਾਂ ਤੇ ਹੀ ਪਿੰਡ ਦਾ ਨਾਮ ਕੁੱਸਾ ਰੱਖ ਦਿੱਤਾ।

ਪ੍ਰਮੁੱਖ ਸਥਾਨ[ਸੋਧੋ]

ਮੰਦਰ ਬਾਬਾ ਕੁੱਸਾ ਰਾਮ ਮਾਤਾ ਸਤੀ[ਸੋਧੋ]

ਮੰਨਿਅਾ ਜਾਂਦਾ ਹੈ ਕਿ ਪੰਡਤ ਕੁੱਸਾ ਰਾਮ ਜੀ ਪਿੰਡ ਡਲਾ ਜ਼ਿਲ੍ਹਾ ਮੋਗਾ ਵਿਅਾਹੇ ਹੋੲੇ ਸੀ ਪਰ ਅਜੇ ਮਾਤਾ ਸਤੀ ਦਾ ਮੁਕਲਾਵਾ ਨਹੀਂ ਸੀ ਲਿਅਾ। ੲਿਕ ਦਿਨ ਪੰਡਤ ਜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗੲੀ। ੳੁਹਨਾਂ ਦੇ ਸੰਸਕਾਰ ਸਮੇਂ ੳੁਹਨਾਂ ਦਾ ਸਹੁਰਾ ਪਰਿਵਾਰ ਤਾਂ ਅਾ ਗਿਅਾ ਪਰ ੳੁਹਨਾਂ ਨੇ ਮਾਤਾ(ਬਾਬਾ ਜੀ ਦੀ ਮੰਗੇਤਰ) ਨੂੰ ਨਾਲ ਅੳੁਣ ਤੋ ਮਨ੍ਹਾ ਕਰ ਦਿੱਤਾ ਤੇ ਕਮਰੇ ਵਿੱਚ ਬੰਦ ਕਰ ਦਿੱਤਾ ਪਰ ਮਾਤਾ ਫਿਰ ਵੀ ਰਥ ਦੀ ਸਵਾਰੀ ਕਰਕੇ ਸ਼ਮਸ਼ਾਨ ਘਾਟ ਪਹੁੰਚ ਗੲੀ। ਮਾਤਾ ਨੇ ਬਾਬਾ ਜੀ ਦੀ ਜਲਦੀ ਚਿਤਾ ਵਿਚ ਛਾਲ ਮਾਰ ਕੇ ਅਾਪਣੀ ਜਾਨ ਦੇ ਦਿੱਤੀ। ੳੁਹਨਾਂ ਦੀ ਯਾਦ ਵਿਚ ਹੀ ਸਿਵਿਅਾਂ ਦੀ ਜਗਾ ਮੰਦਰ ਬਣਾੲਿਅਾ ਗਿਅਾ ਹੈ। ੲਿਸ ਮੰਦਰ ਵਿਚ ਬਾਬਾ ਕੁੱਸਾ ਰਾਮ ਅਤੇ ਮਾਤਾ ਸਤੀ ਦੀ ਮੂਰਤੀ ਨੁਮਾ ਸਮਾਧ ਬਣਾੲੀ ਗੲੀ ਹੈ, ਜਿਸ ਵਿਚ ਬਾਬਾ ਜੀ ਲੰਮੇ ਪੲੇ ਦਿਖਾੲੀ ਦਿੰਦੇ ਹਨ ਅਤੇ ਮਾਤਾ ਸਤੀ ੳੁਹਨਾਂ ਦੇ ਸਿਰਹਾਣੇ ਬੈਠੀ ਹੋੲੀ ਹੈ। ਹਰ ਸਾਲ ੲਿੱਥੇ ੳੁਹਨਾਂ ਦਾ ਬਾਰਵਾਂ ਸ਼ਰਾਧ ਮਨਾੲਿਅਾ ਜਾਂਦਾ ਹੈ ਜਿਸ ਦਿਨ ਬਹੁਤ ਭਾਰੀ ਮੇਲਾ ਲਗਦਾ ਹੈ। ੲਿਥੇ ਲੋਕ ਹਰ ਪ੍ਰਕਾਰ ਦੀਅਾਂ ਸੁੱਖਾਂ ਲਾਹੁੰਦੇ ਹਨ। ੲਿਹ ਮੰਨਿਅਾ ਜਾਂਦਾ ਹੈ ਕਿ ੲਿਸ ਜਗਾ ਦਾ ਜਲ ਟਾੲੀਫਾੲੀਡ ਨੂੰ ਬਿਲਕੁਲ ਠੀਕ ਕਰ ਦਿੰਦਾ ਹੈ।

ਫੋਟੋ ਗੈਲਰੀ[ਸੋਧੋ]