ਸ਼ਿਵਾ ਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਵਾ ਜੀ
Shivaji British Museum.jpg
ਸ਼ਿਵਾ ਜੀ ਦੀ ਤਸਵੀਰ ਬਰਤਾਨੀਆ ਦੇ ਅਜੈਬਘਰ ਵਿੱਚ
Flag of the Maratha Empire.svg ਮਰਾਠਾ ਸਾਮਰਾਜ ਦਾ ਪਹਿਲਾ ਬਾਦਸ਼ਾਹ
ਸ਼ਾਸਨ ਕਾਲ1674–1680 CE
ਤਾਜਪੋਸ਼ੀ6 ਜੂਨ 1674
ਵਾਰਸਸ਼ੰਭੂ ਜੀ
ਜਨਮ(1630-03-19)19 ਮਾਰਚ 1630[1]
ਕਿਲ੍ਹਾ ਸ਼ਿਵਨੇਰੀ, ਪੁਣੇ
ਮੌਤਅਪ੍ਰੈਲ 3, 1680(1680-04-03) (ਉਮਰ 50)
ਕਿਲ੍ਹਾ ਰਾਏਗੜ੍ਹ, ਪੁਣੇ, ਭਾਰਤ
ਪਤਨੀਮਹਾਰਾਣੀ ਸੈਬਾਈ
ਧਰਮ ਪਤਨੀਸੋਇਆਬਾਈ
ਪੁੱਤਲਬਾਈ
ਸਕਵਾਰਬਾਈ
ਕਾਸ਼ੀਬਾਈ[2]
ਔਲਾਦਸੰਭਾਜੀ, ਪੁੱਤਰ
ਰਾਜਾਰਾਮ, ਪੁੱਤਰ
ਸਖੁਬਾਈ ਨਿੰਬਾਲਕਾਰ, ਪੁੱਤਰੀ
ਰਾਨੂਬਾਈ, ਪੁੱਤਰੀ
ਅੰਬਿਕਾਬਾਈ ਮਹਾਦਿਕ ਪੁੱਤਰੀ
ਰਾਜਕੁਮਾਰੀਬਾਈ ਪੁੱਤਰੀ
ਪਿਤਾਸ਼ਾਹਾਜੀ ਭੋਸਲੇ
ਮਾਤਾਜੀਜਾਬਾਈ
ਧਰਮਹਿੰਦੁ

ਛਤਰਪਤੀ ਸ਼ਿਵਾਜੀ ਭੌਸਲੇ (Marathi [ʃiʋaˑɟiˑ bʱoˑs(ə)leˑ]; ਅੰਦਾਜ਼ਨ 1627/1630[1] – 3 ਅਪਰੈਲ 1680) ਇੱਕ ਮਹਾਨ ਮਰਾਠਾ ਯੋਧੇ ਸਨ ਅਤੇ ਉਨ੍ਹਾਂ ਦੀ ਕਮਾਂਡ ਹੇਠ ਮੁਗਲਾਂ ਨੂੰ ਹਰਾ ਕੇ ਪੁਣੇ ਮਰਾਠਾ ਰਾਜ ਸਥਾਪਤ ਕੀਤਾ ਗਿਆ। ਇਸੇ ਲਈ ਸ਼ਿਵਾ ਜੀ ਨੂੰ ਮਰਾਠਾ ਰਾਜ ਦੇ ਬਾਨੀ ਵੀ ਕਿਹਾ ਜਾਂਦਾ ਹੈ। ਸੰਨ 1674 ਵਿੱਚ ਸ਼ਿਵਾ ਜੀ ਨੂੰ ਮਹਾਰਾਜ ਦਾ ਤਾਜ ਪਹਿਨਾ ਕੇ ਛੱਤਰਪਤੀ ਦਾ ਦਰਜਾ ਦਿੱਤਾ ਗਿਆ।

ਆਰੰਭਕ ਜੀਵਨ[ਸੋਧੋ]

ਸ਼ਿਵਾਜੀ ਮਹਾਰਾਜ ਦਾ ਜਨਮ ਸ਼ਾਹਜੀ ਭੌਂਸਲੇ ਅਤੇ ਜੀਜਾਬਾਈ (ਰਾਜਮਾਤਾ ਜਿਜਾਊ) ਦੇ ਘਰ ਅੰਦਾਜ਼ਨ 19 ਫਰਵਰੀ 1630 (ਮਹਾਰਾਸ਼ਟਰ ਸਰਕਾਰ ਅਨੁਸਾਰ) ਨੂੰ ਸ਼ਿਵਨੇਰੀ ਦੁਰਗ ਵਿੱਚ ਹੋਇਆ ਸੀ। ਹੋਰਨਾਂ ਦੇ ਅਨੁਸਾਰ 6 ਅਪਰੈਲ 1627 ਜਾਂ ਇਸਦੇ ਨੇੜੇ ਤੇੜੇ ਕੋਈ ਹੋਰ ਜਨਮ ਦੀ ਤਾਰੀਖ ਹੈ।[3][4][5] ਸ਼ਿਵਨੇਰੀ ਦਾ ਦੁਰਗ ਪੂਨਾ (ਪੁਣੇ) ਤੋਂ ਉੱਤਰ ਦੀ ਤਰਫ ਜੁੰਨਾਰ ਨਗਰ ਦੇ ਕੋਲ ਸੀ। ਉਨ੍ਹਾਂ ਦਾ ਬਚਪਨ ਉਨ੍ਹਾਂ ਦੀ ਮਾਤਾ ਜਿਜਾਊ ਦੇ ਮਾਰਗਦਰਸ਼ਨ ਵਿੱਚ ਗੁਜ਼ਰਿਆ। ਉਹ ਸਾਰੀਆਂ ਕਲਾਵਾਂ ਵਿੱਚ ਮਾਹਰ ਸਨ, ਉਨ੍ਹਾਂ ਨੇ ਬਚਪਨ ਵਿੱਚ ਰਾਜਨੀਤੀ ਅਤੇ ਲੜਾਈ ਦੀ ਸਿੱਖਿਆ ਲਈ ਸੀ। ਇਹ ਭੌਂਸਲੇ ਉਪਜਾਤੀ ਦੇ ਸਨ ਜੋ ਕਿ ਮੂਲ ਤੌਰ ਤੇ ਕੁਰਮੀ ਜਾਤੀ ਨਾਲ ਸੰਬੰਧਿਤ ਹੈ। ਉਨ੍ਹਾਂ ਦੇ ਪਿਤਾ ਮਰਾਠਾ ਜਰਨੈਲ ਸਨ ਅਤੇ ਦੱਖਣ ਸਲਤਨਤ ਅਧੀਨ ਸੇਵਾ ਕਰਦੇ ਸਨ।[6] ਉਨ੍ਹਾਂ ਦੇ ਮਾਤਾ ਜੀ ਜੀਜਾਬਾਈ ਜਾਦਵ ਕੁਲ ਵਿੱਚ ਪੈਦਾ ਹੋਏ ਸੀ ਅਤੇ ਉਨ੍ਹਾਂ ਦੇ ਪਿਤਾ ਇੱਕ ਸ਼ਕਤੀਸ਼ਾਲੀ ਸਾਮੰਤ ਸਨ। ਸ਼ਿਵਾਜੀ ਦੇ ਜਨਮ ਦੇ ਵੇਲੇ, ਡੈਕਨ ਦੀ ਸੱਤਾ ਵਿੱਚ ਤਿੰਨ ਇਸਲਾਮੀ ਸੁਲਤਾਨ ਭਿਆਲ ਸਨ: ਬੀਜਾਪੁਰ, ਅਹਿਮਦਨਗਰ ਅਤੇ ਗੋਲਕੁੰਡਾ ਦੇ ਸੁਲਤਾਨ। ਸਾਹਾਜੀ ਅਕਸਰ ਉਨ੍ਹਾਂ ਵਿਚਕਾਰ ਆਪਣੀ ਵਫ਼ਾਦਾਰੀ ਬਦਲਦੇ ਰਹਿੰਦੇ ਸਨ ਪਰ ਪੁਣੇ ਦੀ ਆਪਣੀ ਜਗੀਰ ਅਤੇ ਆਪਣੀ ਛੋਟੀ ਜਿਹੀ ਫ਼ੌਜ ਉਨ੍ਹਾਂ ਸਦਾ ਰੱਖੀ ਹੋਈ ਸੀ।[6]

ਸ਼ਿਵਾਜੀ ਮਾਤਾ ਜੀਜਾਬਾਈ ਨਾਲ

ਹਵਾਲੇ[ਸੋਧੋ]

  1. 1.0 1.1 Indu Ramchandani, ed. (2000). Student’s Britannica: India (Set of 7 Vols.) 39. Popular Prakashan. p. 8. ISBN 978-0-85229-760-5.
  2. Raṇajita Desāī (2003). Shivaji the Great. Balwant Printers Pvt. Ltd. p. 193. ISBN 81-902000-0-3. {{cite book}}: Unknown parameter |coauthors= ignored (help)
  3. Sen, Siba Pada (1973). Historians and historiography in modern India. Institute of Historical Studies. p. 106. ISBN 9788120809000. Retrieved 6 March 2012.
  4. Jadunath Sarkar (1992). Shivaji and his times (5 ed.). Orient Longman. ISBN 81-250-1347-4.
  5. N. Jayapalan (2001). History of India. Atlantic Publishers & Distri. p. 211. ISBN 978-81-7156-928-1.
  6. 6.0 6.1 Richard M. Eaton (17 November 2005). A Social History of the Deccan, 1300–1761: Eight Indian Lives (in British English). Vol. 1. Location: Cambridge University Press. pp. 128–221. ISBN 978-0-521-25484-7.{{cite book}}: CS1 maint: unrecognized language (link)