ਸੰਭਾਜੀ
ਸੰਭਾਜੀ ਭੋਂਸਲੇ | |
---|---|
ਮਰਾਠਾ ਸਾਮਰਾਜ ਦੇ ਛਤਰਪਤੀ | |
ਮਰਾਠਾ ਸਾਮਰਾਜ ਦੇ ਦੂਜੇ ਛਤਰਪਤੀ | |
ਸ਼ਾਸਨ ਕਾਲ | 16 ਜਨਵਰੀ 1681 – 11 ਮਾਰਚ 1689 |
ਤਾਜਪੋਸ਼ੀ | 20 ਜੁਲਾੲੀ 1680, ਪਨਹਾਲਾ ਜਾਂ 16 ਜਨਵਰੀ 1681, ਕਿਲਾ ਰਾਇਗੜ੍ਹ |
ਪੂਰਵ-ਅਧਿਕਾਰੀ | ਸ਼ਿਵਾ ਜੀ |
ਵਾਰਸ | ਰਾਜਾਰਾਮ |
ਜਨਮ | ਪੁਰਨਦਰ ਕਿਲ੍ਹਾ, ਨੇੜੇ ਪੁਣੇ, ਭਾਰਤ | 14 ਮਈ 1657
ਮੌਤ | 11 ਮਾਰਚ 1689 ਤੁਲਾਪੁਰ-ਵਾਧੁ ਜ਼ਿਲਾ ਪੁਣੇ, ਮਹਾਰਾਸ਼ਟਰ, ਭਾਰਤ | (ਉਮਰ 31)
ਜੀਵਨ-ਸਾਥੀ | ਯੇਸੁਬਾਈ |
ਔਲਾਦ | ਭਵਾਨੀ ਬਾਈ ਸ਼ੁਹੂ |
ਘਰਾਣਾ | ਭੌਂਸਲੇ |
ਪਿਤਾ | ਸ਼ਿਵਾ ਜੀ |
ਮਾਤਾ | ਸਾਈ ਭੋਂਸਲੇ |
ਧਰਮ | ਹਿੰਦੂ |
ਸੰਭਾਜੀ (14 ਮਈ 1657 - 11 ਮਾਰਚ 1689) ਮਰਾਠਾ ਸਾਮਰਾਜ ਦੇ ਦੂਜੇ ਸ਼ਾਸਕ ਸਨ। ਉਹ ਮਰਾਠਾ ਸਾਮਰਾਜ ਦੇ ਬਾਨੀ ਸਨ, ਸ਼ਿਵਾ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਉਹ ਆਪਣੇ ਪਿਤਾ ਦੀ ਮੌਤ ਦੇ ਬਾਅਦ ਰਾਜ ਦੇ ਉੱਤਰਾਧਿਕਾਰੀ ਸਨ ਅਤੇ ੳੁਹਨਾਂ ਨੇ ਨੌਂ ਸਾਲਾਂ ਲਈ ਰਾਜ ਕੀਤਾ। ਸੰਭਾਜੀ ਦਾ ਸ਼ਾਸ਼ਨ ਵੱਡੇ ਪੈਮਾਨੇ 'ਤੇ ਮੁਗਲ ਸਲਤਨਤ ਅਤੇ ਮਰਾਠਾ ਸਾਮਰਾਜ ਅਤੇ ਗੁਆਂਢੀ ਸ਼ਕਤੀਆਂ ਜਿਵੇਂ ਕਿ ਸਿੱਦੀ, ਮੈਸੂਰ ਅਤੇ ਗੋਆ ਦੇ ਪੁਰਤਗਾਲੀਅਾਂ ਵਿੱਚ ਚੱਲ ਰਹੇ ਯੁੱਧਾਂ ਨਾਲ ਫੈਲ ਗਿਅਾ ਸੀ। 1689 ਵਿੱ, ਸੰਭਾਜੀ ਨੂੰ ਫੜ ਲਿਆ ਗਿਆ ਅਤੇ ਮੁਗ਼ਲਾਂ ਦੁਆਰਾ ਤਸੀਹੇ ਦਿੱਤੇ ਗਏ। ਸੰਭਾਜੀ ਤੋਂ ਬਾਅਦ ੳੁਨ੍ਹਾਂ ਦੇ ਭਰਾ ਰਾਜਰਾਮ ਨੇ ਗੱਦੀ ਸੰਭਾਲੀ।[1]
ਮੁੱਢਲਾ ਜੀਵਨ
[ਸੋਧੋ]ਸੰਭਾਜੀ ਦਾ ਜਨਮ ਸ਼ਿਵਾ ਜੀ ਦੀ ਪਹਿਲੀ ਪਤਨੀ ਸਾਈ ਭੋਂਸਲੇ ਦੀ ਕੁੱਖੋਂ ਪੁਰਨਦਰ ਕਿਲ੍ਹੇ ਵਿੱਚ ਹੋਇਆ ਸੀ। ਦੋ ਸਾਲ ਦੀ ਉਮਰ ਵਿੱਚ ੳੁਨ੍ਹਾਂ ਦੇ ਮਾਤਾ ਜੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਦਾਦੀ ਜੀਜਾਬਾਈ ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ।[2] 11 ਜੂਨ 1665 ਨੂੰ ਸ਼ਿਵਾਜੀ ਨੇ ਮੁਗਲਾਂ ਨਾਲ ਪੁਰਨਦਰ ਦੀ ਸੰਧੀ 'ਤੇ ਦਸਤਖ਼ਤ ਕੀਤੇ ਸਨ ਅਤੇ ੲਿਸ ਸੰਧੀ ਨੂੰ ਯਕੀਨੀ ਬਣਾਉਣ ਲਈ ਸੰਭਾਜੀ ਨੂੰ ਰਾਜਾ ਜੈ ਸਿੰਘ ਨਾਲ ਇੱਕ ਰਾਜਨੀਤਿਕ ਬੰਧਕ ਵਜੋਂ ਰਹਿਣ ਲਈ ਭੇਜਿਆ ਗਿਆ, ੳੁਸ ਸਮੇਂ ਸੰਭਾਜੀ ਦੀ ੳੁਮਰ ਨੌਂ ਸਾਲ ਦੀ ਸੀ। ਸੰਧੀ ਦੇ ਨਤੀਜੇ ਵਜੋਂ, ਸੰਭਾਜੀ ਮੁਗਲ ਮਨਸਾਬੇਦਾਰ ਬਣ ਗਏ।[3] ਉਹਨਾਂ ਅਤੇ ਉਹਨਾਂ ਦੇ ਪਿਤਾ ਸ਼ਿਵਾਜੀ ਨੇ 12 ਮਈ 1666 ਨੂੰ ਆਗਰਾ ਵਿਖੇ ਮੁਗਲ ਸਮਰਾਟ ਔਰੰਗਜ਼ੇਬ ਦੀ ਅਦਾਲਤ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ। ਔਰੰਗਜੇਬ ਨੇ ਦੋਹਾਂ ਨੂੰ ਗ੍ਰਿਫ਼ਤਾਰੀ ਅਧੀਨ ਰੱਖ ਲਿਆ ਪਰ ਉਹ 22 ਜੁਲਾਈ 1666 ਨੂੰ ਬਚ ਨਿਕਲੇ।[4] ਹਾਲਾਂਕਿ, 1666-1670 ਦੌਰਾਨ ਦੋਵਾਂ ਦੇਸ਼ਾਂ ਨੇ ਸੁਲ੍ਹਾ-ਸਫ਼ਾਈ ਕੀਤੀ ਅਤੇ ਚੰਗੇ ਰਿਸ਼ਤੇ ਬਣਾਏ। ਇਸ ਸਮੇਂ ਸ਼ਿਵਾਜੀ ਅਤੇ ਸੰਭਾਜੀ ਨੇ ਬੀਜਾਪੁਰ ਦੇ ਸਲਤਨਤ ਦੇ ਖਿਲਾਫ ਮੁਗ਼ਲਾਂ ਦੇ ਨਾਲ ਲੜਾਈ ਕੀਤੀ।[3]
ਹਵਾਲੇ
[ਸੋਧੋ]- ↑ Sen, Sailendra (2013). A Textbook of Medieval Indian History. Primus Books. pp. 199–200. ISBN 978-9-38060-734-4.
- ↑ Joshi, Pandit Shankar (1980). Chhatrapati Sambhaji, 1657–1689 A.D. (in ਅੰਗਰੇਜ਼ੀ). S. Chand. pp. 4–5.
- ↑ 3.0 3.1 Rana, Bhawan Singh (2004). Chhatrapati Shivaji (1st ed.). New Delhi: Diamond Pocket Books. p. 64. ISBN 8128808265.
- ↑ Gordon, Stewart (1993). The Marathas 1600–1818 (1st publ. ed.). New York: Cambridge University. pp. 74–78. ISBN 978-0-521-26883-7. Retrieved 5 June 2016.