ਸਮੱਗਰੀ 'ਤੇ ਜਾਓ

ਸ਼ਿਵ ਕੁਮਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਿਵ ਕੁਮਾਰੀ
ਕੋਟਾ ਦੀ ਰਾਜਮਾਤਾ
ਜਨਮ(1916-03-01)ਮਾਰਚ 1, 1916

ਕੋਟਾ ਦੀ  ਰਾਜਮਾਤਾ ਸ਼ਿਵ ਕੁਮਾਰੀ (1 ਮਾਰਚ 1916 – 12 ਜਨਵਰੀ 2012) ਇੱਕ ਭਾਰਤੀ ਹਿੰਦੂ ਸ਼ਾਹੀ ਅਤੇ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਦੀ ਧੀ ਸੀ।

ਮੁੱਢਲਾ ਜੀਵਨ 

[ਸੋਧੋ]

ਸ਼ਿਵ ਦਾ ਜਨਮ 1916 ਨਿ ਹੋਇਆ (ਇਸ ਤੋਂ ਬਿਨਾਂ ਹੋਰ ਸਰੋਤ 1913 ਅਤੇ 1915 ਵੱਲ ਵੀ ਸੰਕੇਤ ਕਰਦੇ ਹਨ)। 1930 ਵਿੱਚ ਉਸਦਾ ਵਿਆਹ ਕੋਟਾ ਦੇ ਮਹਾਰਾਓ ਭੀਮ ਸਿੰਘ ਨਾਲ ਹੋਇਆ। ਪਰ ਉਹ ਪਰਦਾ ਦੀਆਂ ਰਵਾਇਤੀ ਪਾਬੰਦੀਆਂ ਨਾਲ ਨਹੀਂ ਜੁੜੀ ਹੋਈ ਸੀ। ਕੁਮਾਰੀ ਦੇ ਪਿਤਾ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਸਨੇ ਘਰ ਵਿੱਚ ਹੀ ਆਪਣੇ ਭਰਾਵਾਂ ਨਾਲ ਆਧੁਨਿਕ ਸਿੱਖਿਆ ਪ੍ਰਾਪਤ ਕੀਤੀ। ਰਾਠੌਰ ਰਾਜਪੂਤ ਰਾਜਕੁਮਾਰੀਆਂ ਨੂੰ ਨਿਸ਼ਾਨਾ ਲਗਾਉਣਾ ਸਿਖਾਇਆ ਗਿਆ ਅਤੇ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਤੱਕ 40 ਤੋਂ ਵੱਧ ਬੱਘਿਆ ਦਾ ਸ਼ਿਕਾਰ ਕੀਤਾ ਸੀ। 

ਰਾਜਨੀਤੀ

[ਸੋਧੋ]
ਮਹਾਰਾਣੀ ਅਤੇ ਮਹਾਰਾਓ ਹਾਲੀਵੁੱਡ ਦੇ ਅਦਾਕਾਰ ਯੂਲ ਬ੍ਰਾਈਨਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ 

ਉਸਦਾ ਪਤੀ ਰਾਜਸਥਾਨ ਦਾ ਰਸਮੀ ਗਵਰਨਰ ਸੀ, ਉਸ ਸਮੇਂ ਕੁਮਾਰੀ ਰਾਜਨੀਤੀ ਵਿੱਚ ਵੀ ਸਰਗਰਮ ਸੀ ਅਤੇ 1966-71 ਤੋਂ ਖਾਨਪੁਰ (ਝਾਲਾਵਾੜ ਜ਼ਿਲ੍ਹਾ) ਦੇ ਇੱਕ ਸੁਤੰਤਰ ਮੈਂਬਰ ਦੇ ਤੌਰ ਤੇ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਆਜ਼ਾਦੀ ਦੇ ਮੁੱਢਲੇ ਕੁਝ ਦਹਾਕਿਆਂ ਸਮੇਂ ਕੁਮਾਰੀ ਆਪਣੇ ਪਤੀ ਅਤੇ ਪਰਿਵਾਰ ਦੇ ਨਾਲ ਨਾਲ  ਦੁਨੀਆ ਭਰ ਵਿੱਚ ਬਹੁਤ ਯਾਤਰਾ ਕੀਤੀ।

ਰਾਜਮਾਤਾ

[ਸੋਧੋ]

1991 ਵਿੱਚ ਮਹਾਰਾਓ ਭੀਮ ਸਿੰਘ ਦੀ ਮੌਤ ਤੋਂ ਬਾਅਦ, ਕੁਮਾਰੀ ਰਾਜਮਾਤਾ (ਰਾਣੀ ਮਾਂ) ਬਣ ਗਈ ਜਦੋਂ ਤੱਕ ਉਸਦਾ ਪੁੱਤਰ ਬ੍ਰਿਜਰਾਜ ਸਿੰਘ ਅਗਲਾ ਮਹਾਰਾਓ ਨਹੀਂ ਬਣ ਗਿਆ।ਉਸਦੀ ਸ਼ਾਹੀ ਰਿਹਾਇਸ਼ ਉਮੈਦ ਭਵਨ ਨੂੰ ਹੋਟਲ ਬਣਾ ਦਿੱਤਾ ਗਿਆ ਪਰ ਉਹ 2012 ਵਿੱਚ ਆਪਣੀ ਮੌਤ ਤੱਕ ਉਸੇ ਪੈਲੇਸ ਦੇ ਉੱਪਰ ਵਾਲੇ ਭਾਗ ਵਿੱਚ ਰਹੀ।

ਮੌਤ

[ਸੋਧੋ]

ਕੁਮਾਰੀ ਦੀ ਮੌਤ 12 ਜਨਵਰੀ 2012 ਨੂੰ ਸ਼ਾਮ ਵੇਲੇ ਹੋਈ।ਉਸਨੂੰ 9 ਜਨਵਰੀ ਨੂੰ ਕੋਟਾ ਵਿੱਚ ਭਾਰਤ ਵਿਕਾਸ ਪਰਿਸ਼ਦ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਕਿਡਨੀਆਂ ਦੀ ਖ਼ਰਾਬੀ ਦੇ ਕਾਰਨ ਭਰਤੀ ਕਰਵਾਇਆ ਗਿਆ ਸੀ। 12 ਜਨਵਰੀ ਦੀ ਦੁਪਹਿਰ ਨੂੰ ਉਸਦਾ ਪਰਿਵਾਰ ਉਸਨੂੰ ਬਿਨਾਂ ਕਿਸੇ ਸੁਧਾਰ ਦੇ ਆਪਣੇ ਪੈਲੇਸ ਉਮੈਦ ਭਵਨ ਵਾਪਿਸ ਲੈ ਗਿਆ ਸੀ ਕਿਉਂਕਿ ਡਾਕਟਰਾਂ ਨੇ ਕਿਸੇ ਵੀ ਸਮੇਂ ਹੋਣ ਵਾਲੀ ਉਸਦੀ ਮੌਤ ਬਾਰੇ ਦੱਸ ਦਿੱਤਾ ਸੀ। ਉਸ ਦਾ ਅੰਤਮ ਸੰਸਕਾਰ 13 ਜਨਵਰੀ 2012 ਨੂੰ ਕੀਤਾ ਗਿਆ।[1]

ਹਵਾਲੇ

[ਸੋਧੋ]