ਸ਼ੀਰੀਂ ਨਿਸ਼ਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੀਰੀਂ ਨਿਸ਼ਾਤ
Viennale talk (2), Shirin Neshat.jpg
ਜਨਮ (1957-03-26) ਮਾਰਚ 26, 1957 (ਉਮਰ 63)
ਕਾਜ਼ਵੀਨ, ਇਰਾਨ
ਪੇਸ਼ਾਕਲਾਕਾਰ, ਫ਼ਿਲਮ ਨਿਰਮਾਤਾ, ਫੋਟੋਗਰਾਫਰ
ਸਾਥੀਕਿਓਂਗ ਪਾਰਕ (ਤੱਲਾਕ)[1]
ਭਾਗੀਦਾਰਸ਼ੋਜਾ ਅਜ਼ਾਰੀ[1]
ਬੱਚੇਸਿਰੀਸ ਪਾਰਕ[1]

ਸ਼ੀਰੀਂ ਨਿਸ਼ਾਤ (ਫ਼ਾਰਸੀ: شیرین نشاط; ਜਨਮ 26 ਮਾਰਚ 1957) ਇੱਕ ਇਰਾਨੀ ਵਿਜੁਅਲ ਕਲਾਕਾਰ ਹੈ। ਉਹ ਨਿਊਯਾਰਕ ਸਿਟੀ ਵਿਚ ਰਹਿੰਦੀ ਹੈ ਅਤੇ ਉਸਨੂੰ ਫ਼ਿਲਮ, ਵੀਡੀਓ ਅਤੇ ਫੋਟੋਗਰਾਫੀ ਵਿਚ ਉਸ ਦੇ ਕੰਮ ਕਰਨ ਲਈ ਮੁੱਖ ਤੌਰ ਤੇ ਜਾਣਿਆ ਜਾਂਦਾ ਹੈ।[2]

ਪਿੱਠਭੂਮੀ[ਸੋਧੋ]

ਉਹ ਦੌਲਤਮੰਦ ਮਾਪਿਆਂ ਦੇ ਪੰਜ ਬੱਚਿਆਂ ਵਿੱਚੋਂ ਚੌਥੇ ਸਥਾਨ ਤੇ ਹੈ ਅਤੇ ਉਸਦਾ ਪਾਲਣ ਪੋਸ਼ਣ ਉੱਤਰੀ-ਪੱਛਮੀ ਇਰਾਨ ਦੇ ਧਾਰਮਿਕ ਸ਼ਹਿਰ ਕਾਜ਼ਵੀਨ ਵਿੱਚ ਹੋਇਆ।[3] ਨਿਸ਼ਾਤ ਦਾ ਪਿਤਾ ਨੂੰ ਇਕ ਡਾਕਟਰ ਅਤੇ ਉਸ ਦੀ ਮਾਤਾ ਇੱਕ ਘਰੇਲੂ ਔਰਤ ਸੀ। ਉਸ ਅਨੁਸਾਰ ਉਸ ਦੇ ਪਿਤਾਨੇ, ", ਪੱਛਮ ਬਾਰੇ ਸੁਪਨੇ ਲਏ, ਪੱਛਮ ਨੂੰ ਰੋਮਾਂਚਿਤ ਰੰਗ ਲਿਆ, ਅਤੇ ਹੌਲੀ ਹੌਲੀ ਖੁਦ ਆਪਣੇ ਸਾਰੇ ਹੀ ਮੁੱਲ ਰੱਦ ਕਰ ਦਿੱਤੇ। ਮੇਰੇ ਦੋਨੋਂ ਮਾਪਿਆਂ ਨੇ ਇਵੇਂ ਕੀਤਾ। ਮੈਨੂੰ ਲੱਗਦਾ ਹੈ, ਹੋਇਆ ਕੀ, ਕੀ ਉਨ੍ਹਾਂ ਦੀ ਆਪਣੀ ਪਛਾਣ ਹੌਲੀ ਹੌਲੀ ਮਿਟ ਗਈ, ਉਨ੍ਹਾਂ ਆਰਾਮ ਦੇ ਨਾਲ ਇਸ ਨੂੰ ਵਟਾ ਲਿਆ। ਇਸ ਵਤੀਰੇ ਨੇ ਉਨ੍ਹਾਂ ਦੇ ਵਰਗ ਦਾ ਹਿਤ ਪੂਰਿਆ”। ਨਿਸ਼ਾਤ ਦੇ "ਪੱਛਮੀਕਰਨ" ਦਾ ਇੱਕ ਹਿੱਸਾ ਹੋਣ ਦੇ ਨਾਤੇ ਉਸ ਨੂੰ ਤੇਹਰਾਨ ਦੇ ਇੱਕ ਕੈਥੋਲਿਕ ਬੋਰਡਿੰਗ ਸਕੂਲ ਵਿਚ ਦਾਖਲ ਕੀਤਾ ਗਿਆ ਸੀ। ਉਸ ਦੇ ਪਿਤਾ ਦੇ ਪੱਛਮੀ ਵਿਚਾਰਧਾਰਾ ਨੂੰ ਸਵੀਕਾਰ ਕਰਨ ਦੇ ਜ਼ਰੀਏ ਪੱਛਮੀ ਨਾਰੀਵਾਦ ਦਾ ਇੱਕ ਰੂਪ ਵੀ ਸਵੀਕਾਰ ਹੋ ਗਿਆ ਸੀ। ਨਿਸ਼ਾਤ ਦੇ ਪਿਤਾ ਨੇ ਆਪਣੀ ਹਰੇਕ ਧੀ ਨੂੰ "ਇੱਕ ਵਿਅਕਤੀ ਬਣਨ, ਖ਼ਤਰੇ ਮੁੱਲ ਲੈਣ,ਸਿੱਖਿਆ ਹਾਸਲ ਕਰਨ, ਸੰਸਾਰ ਦੇਖਣ ਲਈ" ਉਤਸ਼ਾਹਿਤ ਕੀਤਾ, ਅਤੇ ਆਪਣੇ ਪੁੱਤਰਾਂ ਸਹਿਤ, ਉਨ੍ਹਾਂ ਨੂੰ ਵੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕਾਲਜ ਭੇਜਿਆ। [4]ਆਪਣੇ ਨਾਨਕਿਆਂ ਦੇ ਜ਼ਰੀਏ, ਨਿਸ਼ਾਤ ਨੇ ਰਵਾਇਤੀ ਧਾਰਮਿਕ ਮੁੱਲਾਂ ਦੀ ਸਿੱਖਿਆ ਲਈ।[3]

ਹਵਾਲੇ[ਸੋਧੋ]

  1. 1.0 1.1 1.2 Elaine Louie (2009-01-28). "A Minimalist Loft, Accessorized Like Its Owner". The New York Times. 
  2. Claudia La Rocco (2011-11-14). "Shirin Neshat's Performa Contribution". The New York Times. Retrieved 2012-02-08. 
  3. 3.0 3.1 Suzie Mackenzie (July 22, 2000). "An unveiling". The Guardian. 
  4. MacDonald, Scott (2004-09-22). "Between two worlds: an interview with Shirin Neshat". Highbeam.com. Retrieved 2012-03-29.