ਸ਼ੀਲਾ ਭਾਟੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੀਲਾ ਭਾਟੀਆ
ਤਸਵੀਰ:Sheila Bhatia.png
ਜਨਮ1 ਮਾਰਚ 1916
ਸਿਆਲਕੋਟ (ਬਰਤਾਨਵੀ ਪੰਜਾਬ)
ਮੌਤ17 ਫਰਵਰੀ 2008(2008-02-17) (ਉਮਰ 91)
ਭਾਰਤ
ਪੇਸ਼ਾਕਵੀ, ਨਾਟਕਕਾਰ, ਥੀਏਟਰ ਸ਼ਖਸੀਅਤ
ਪ੍ਰਸਿੱਧੀ ਪੰਜਾਬੀ ਓਪੇਰਾ
ਪੁਰਸਕਾਰਪਦਮ ਸ਼੍ਰੀ
ਸੰਗੀਤ ਨਾਟਕ ਅਕਾਦਮੀ ਪੁਰਸਕਾਰ
ਪੰਜਾਬੀ ਅਕੈਡਮੀ ਪਰਮ ਸਾਹਿਤ ਸਰਕਾਰ ਸਨਮਾਨ
ਦਿੱਲੀ ਪ੍ਰਸ਼ਾਸਨ ਪੁਰਸਕਾਰ
ਗਾਲਿਬ ਅਵਾਰਡ
ਪੰਜਾਬੀ ਆਰਟਸ ਪ੍ਰੀਸ਼ਦ ਪੁਰਸਕਾਰ
ਡੀ.ਏ. ਵਧੀਆ ਡਾਇਰੈਕਟਰ ਅਵਾਰਡ
ਉਰਦੂ ਅਕੈਡਮੀ ਐਵਾਰਡ
ਕਾਲੀਦਾਸ ਸਨਮਾਨ
ਪਰਮ ਸਾਹਿਤ ਸਰਕਾਰ ਸਨਮਾਨ

ਸ਼ੀਲਾ ਭਾਟੀਆ (1916 - 2008) ਹਿੰਦੀ ਅਤੇ ਪੰਜਾਬੀ ਕਵਿਤਰੀ, ਨਾਟਕਕਾਰ[1], ਥੀਏਟਰ ਸ਼ਖਸੀਅਤ[2][3] ਅਤੇ ਦਿੱਲੀ ਕਲਾ ਥੀਏਟਰ ਦੀ ਬਾਨੀ ਸੀ।[4] ਉਹ ਨਾਟਕਕਾਰ ਹੋਣ ਦੇ ਨਾਲ ਨਾਲ ​​ਇੱਕ ਸੰਗੀਤਕਾਰ ਵੀ ਸੀ।

ਜੀਵਨ ਵੇਰਵੇ[ਸੋਧੋ]

ਭਾਟੀਆ ਦਾ ਜਨਮ ਸਾਲ 1916 ਨੂੰ ਸਿਆਲਕੋਟ (ਬਰਤਾਨਵੀ ਪੰਜਾਬ) ਵਿੱਚ ਹੋਇਆ ਸੀ। ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਦੇ ਅਰਸੇ ਦੌਰਾਨ ਉਸਨੇ ਲਾਹੌਰ ਚ ਗਣਿਤ ਅਧਿਆਪਕ ਦੇ ਤੌਰ ਤੇ ਆਪਣਾ ਕੰਮ ਸ਼ੁਰੂ ਕੀਤਾ ਸੀ। ਜਲਦ ਬਾਅਦ ਭਾਟੀਆ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਸਰਗਰਮ ਹੋ ਗਈ।[4] ਦਿੱਲੀ ਆ ਕੇ ਉਸ ਨੇ ਹਾਲੀ ਨਾਲ ਦਿੱਲੀ ਕਲਾ ਥੀਏਟਰ ਸ਼ੁਰੂ ਕਰ ਦਿੱਤਾ। ਉਹ ਦਿੱਲੀ ਕਲਾ ਥੀਏਟਰ ਦੀ ਡਾਇਰੈਕਟਰ ਸੀ। ਸ਼ੀਲਾ ਭਾਟੀਆ ਨਾਲ, ਪੰਜਾਬੀ ਓਪੇਰਾ ਦਾ ਜਨਮ ਹੋਇਆ ਸੀ। ਉਸ ਨੇ ਉਰਦੂ ਅਤੇ ਪੰਜਾਬੀ 'ਚ ਨਾਟਕ ਲਿਖੇ ਅਤੇ ਨਿਰਦੇਸ਼ਿਤ ਕੀਤੇ। ਆਪਣੇ ਜੀਵਨ ਕਾਲ ਦੇ ਦੌਰਾਨ ਉਸ ਨੇ 29 ਮੌਲਿਕ ਪੰਜਾਬੀ ਓਪੇਰੇ ਲਿਖੇ ਸੀ ਅਤੇ ਨਿਰਦੇਸ਼ਿਤ ਕੀਤੇ।[5]

ਓਪੇਰੇ[ਸੋਧੋ]

  • ਹੁੱਲੇ-ਹੁਲਾਰੇ
  • ਹੀਰ ਰਾਝਾ

ਹਵਾਲੇ[ਸੋਧੋ]

  1. Ananda Lal (ed.) (2004). The Oxford Companion to Indian Theatre. Oxford University Press. ISBN 9780195644463. 
  2. "Aesthetics of Indian Feminist Theatre". Rup Katha. 2015. Retrieved May 30, 2015. 
  3. Susie J. Tharu, Ke Lalita (1993). Women Writing in India: The twentieth century. Feminist Press. p. 688. ISBN 9781558610293. 
  4. 4.0 4.1 "Rich tributes paid to Sheila Bhatia". The Hindu. 23 February 2008. Retrieved May 30, 2015. 
  5. Sheila Bhatia, Hindi Theatre Personality - Indianetzone