ਸਮੱਗਰੀ 'ਤੇ ਜਾਓ

ਸ਼ੁਨ ਕੁਆਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੁਨ ਕੁਆਂਗ
ਸ਼ੁਨਜ਼ੀ ਦਾ ਚਿੱਤਰ
ਜਨਮਲਗਭਗ 313 ਈ.ਪੂ.
ਮੌਤਲਗਭਗ 238 ਈ.ਪੂ. (ਉਮਰ 74–75)
ਪੇਸ਼ਾਕਨਫ਼ਿਊਸ਼ਿਅਸਵਾਦ ਫ਼ਿਲਾਸਫ਼ਰ
ਵਿਰੋਧੀਮੈਨਸ਼ੀਅਸ, ਜ਼ੀਸੀ

ਸ਼ੁਨ ਕੁਆਂਗ (/ˈʃʊn ˈkwɑːŋ/; ਚੀਨੀ: 荀況; ਪਿਨਯਿਨ: Xún Kuàng [ɕy̌n kʰwɑ̂ŋ]; ਲਗਭਗ 310 ਤੋਂ 235 ਈ.ਪੂ., ਹੋਰ ਲਗਭਗ 314 ਈ.ਪੂ. ਤੋਂ 217 ਈ.ਪੂ.),[1] ਜਿਸਨੂੰ ਦੁਨੀਆ ਭਰ ਵਿੱਚ ਸ਼ੁਨਜ਼ੀ ((/ˈʃʊnˈdz/; ਚੀਨੀ: 荀子; ਪਿਨਯਿਨ: Xúnzǐ; ਵੇਡ–ਗਾਈਲਜ਼: Hsün-tzu, "Master Xun")) ਵੀ ਕਿਹਾ ਜਾਂਦਾ ਹੈ, ਇੱਕ ਚੀਨੀ ਕਨਫ਼ਿਊਸ਼ਿਆਈ ਦਾਰਸ਼ਨਿਕ ਸੀ ਜਿਹੜਾ ਕਿ ਝਗੜਦੇ ਰਾਜਾਂ ਦੇ ਕਾਲ ਦੇ ਸਮੇਂ ਦੌਰਾਨ ਰਿਹਾ ਸੀ ਅਤੇ ਉਸਨੇ ਸੌ ਵਿਚਾਰਧਾਰਾਵਾਂ ਵਿੱਚ ਯੋਗਦਾਨ ਪਾਇਆ ਸੀ। ਸ਼ੁਨਜ਼ੀ ਕਿਤਾਬ ਉਸਦੀ ਲਿਖੀ ਹੋਈ ਮੰਨੀ ਗਈ ਹੈ। ਸ਼ੁਨਜ਼ੀ ਦੇ ਸਿਧਾਂਤਾਂ ਨੇ ਹਾਨ ਸਾਮਰਾਜ ਦੇ ਸਿਧਾਂਤਾਂ ਦੀ ਬਣਤਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ, ਪਰ ਤੁੰਗ ਸਾਮਰਾਜ ਦੇ ਸਮੇਂ ਉਸਦਾ ਪ੍ਰਭਾਵ ਮੈਨਸ਼ੀਅਸ ਦੇ ਹੋਣ ਕਰਕੇ ਬਹੁਤ ਘਟ ਗਿਆ ਸੀ।[2] ਉਸਨੇ ਕਨਫ਼ਿਊਸ਼ੀਅਸ, ਮੈਨਸ਼ੀਅਸ ਅਤੇ ਜ਼ੁਆਂਗ ਜ਼ੋਊ ਤੋਂ ਲੈ ਕੇ ਮੋਜ਼ੀ, ਹੁਈ ਸ਼ੀ ਅਤੇ ਗੌੌਂਗਸਨ ਲੌਂਗ ਅਤੇ ਚੀਨੀ ਕਾਨੂੰਨਵਾਦੀਆਂ ਸ਼ੈਨ ਬੁਹਾਈ ਅਤੇ ਸ਼ੈਨ ਡਾਓ ਦੀਆਂ ਸ਼ਖ਼ਸ਼ੀਅਤਾਂ ਤੱਕ ਗੱਲ ਕੀਤੀ ਹੈ।[3] ਸ਼ੁਨਜ਼ੀ ਨੇ ਲਾਓਜ਼ੀ ਦੇ ਨਾਮ ਦਾ ਮੁੱਢਲੀ ਚੀਨੀ ਇਤਿਹਾਸ ਵਿੱਚ ਪਹਿਲੀ ਵਾਰ ਜ਼ਿਕਰ ਕੀਤਾ ਸੀ,[4] ਅਤੇ ਉਸਨੇ ਤਾਓਵਾਦੀ ਪਰਿਭਾਸ਼ਿਕ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ, ਭਾਵੇਂ ਉਹਨਾਂ ਦੇ ਸਿਧਾਂਤਾਂ ਨੂੰ ਉਸਨੇ ਨਕਾਰ ਦਿੱਤਾ ਸੀ।[5]

ਜੀਵਨ

[ਸੋਧੋ]

ਸ਼ੁਨਜ਼ੀ ਦਾ ਜਨਮ ਦਾ ਨਾਮ ਸ਼ੁਨ ਕੁਆਂਗ ਸੀ। ਕੁਝ ਲਿਖਤਾਂ ਵਿੱਚ ਉਸਦਾ ਪਿਛਲਾ ਨਾਮ ਸ਼ੁਨ ਦੀ ਬਜਾਏ ਸੁਨ ਹੈ। ਹਰਬਰਟ ਜਾਈਲਸ ਅਤੇ ਜੌਨ ਨੌਬਲੌਕ ਦੋਵਾਂ ਨੇ ਅਨੁਸਾਰ ਹਾਨ ਸਾਮਰਾਜ ਦੇ ਰਾਜੇ ਜ਼ੁਆਨ ਦੇ ਸਮੇਂ ਸ਼ੁਨ ਦਾ ਇਸਤੇਮਾਲ ਤੇ ਮਨਾਹੀ ਸੀ। [6][7]

ਸ਼ੁਨਜ਼ੀ ਦੇ ਮੁੱਢਲੇ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਉਸਦੇ ਵੰਸ਼ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਿਮਾ ਕਿਆਨ ਦੇ ਅਨੁਸਾਰ ਉਸਦਾ ਜਨਮ ਜ਼ਾਓ ਵਿੱਚ ਹੋਇਆ ਸੀ ਅਤੇ ਐਂਜ਼ੇ ਕਾਊਂਟੀ ਦੁਆਰਾ ਉਸਦੇ ਮੰਨੇ ਗਏ ਜਨਮ-ਸਥਾਨ ਤੇ ਇੱਕ ਵੱਡਾ ਯਾਦਗਾਰੀ ਹਾਲ ਬਣਾਇਆ ਗਿਆ ਹੈ। ਉਹ ਸਭ ਤੋਂ ਪਹਿਲਾਂ 50 ਵਰ੍ਹਿਆਂ ਦੀ ਉਮਰ ਤੋਂ ਲਗਭਗ 264 ਈ.ਪੂ. ਤੋਂ ਜਾਣਿਆ ਜਾਣ ਲੱਗਾ, ਜਦੋਂ ਉਹ ਕੀ ਦੇ ਰਾਜ ਵਿੱਚ ਗਿਆ ਅਤੇ ਜਿਕਸੀਆ ਅਕੈਡਮੀ ਵਿੱਚ ਪੜ੍ਹਾਉਣ ਲੱਗਾ। ਸ਼ੁਨਜ਼ੀ ਕੀ ਰਾਜ ਵਿੱਚ ਸਨਮਾਨਿਤ ਹਸਤੀ ਸੀ, ਅਤੇ ਕੀ ਦਾ ਰਾਜੇ ਜ਼ਿਆਂਗ ਦੁਆਰਾ ਉਸਨੂੰ ਅਧਿਆਪਕ ਦੀ ਉਪਾਧੀ ਦਿੱਤੀ ਗਈ ਸੀ।

ਫ਼ਲਸਫ਼ਾ

[ਸੋਧੋ]

ਸ਼ੁਨਜ਼ੀ ਨੇ ਜ਼ੋਊ ਸਾਮਰਾਜ ਦਾ ਅੰਤ ਅਤੇ ਕਿਨ ਰਾਜ ਦੀ ਚੜ੍ਹਾਈ ਵੇਖੀ- ਜਿਸਨੇ ਰਾਜ ਦੇ ਕਾਬੂ ਉੱਪਰ ਕੇਂਦਰਿਤ ਸਿਧਾਂਤਾਂ ਨੂੰ ਕਾਨੂੰਨ ਅਤੇ ਸਜ਼ਾ ਨਾਲ ਲਾਗੂ ਕੀਤਾ। [2]

ਸ਼ੈਂਗ ਯੈਂਗ ਦੇ ਵਾਂਗ, ਸ਼ੁਨਜ਼ੀ ਮੰਨਦਾ ਸੀ ਕਿ ਇਨਸਾਨੀਅਤ ਦਾ ਜਨਮ ਦੇ ਸਮੇਂ ਦਾ ਝੁਕਾਅ ਬੁਰਾ ਸੀ ਅਤੇ ਜਿਹਨਾਂ ਨੂੰ ਠੀਕ ਕਰਨ ਲਈ ਨੈਤਿਕ ਮਾਪਾਂ ਦਾ ਸਹਾਰਾ ਲਿਆ ਗਿਆ ਸੀ। ਇਸ ਕਰਕੇ ਸ਼ੁਨਜ਼ੀ ਦਾ ਕਨਫ਼ਿਊਸ਼ੀਅਸਵਾਦ, ਮੈਨਸ਼ੀਅਸ ਦੇ ਕਨਫ਼ਿਊਸ਼ੀਅਸਵਾਦ ਨਾਲੋਂ ਵਧੇਰੇ ਵਿਹਾਰਿਕ ਪ੍ਰਭਾਵ ਪਾਉਂਦਾ ਹੈ।[8][9] [10]

ਹਵਾਲੇ

[ਸੋਧੋ]
  1. Knechtges & Shih 2014, p. 1757.
  2. 2.0 2.1 de Bary, William Theodore; Bloom, Irene, eds. (1999). Sources of Chinese Tradition: From Earliest Times to 1600. Vol. 1. New York: Columbia University Press. pp. 159–160. ISBN 978-0231109390.
  3. Karyn Lai 2017. p.55. An Introduction to Chinese Philosophy. https://books.google.com/books?id=3M1WDgAAQBAJ&pg=PA55
  4. Tae Hyun KIM 2010 p.18, Other Laozi Parallels in the Hanfeizi
  5. Robins, Dan, "Xunzi", 8. Epistemology, The Stanford Encyclopedia of Philosophy (Spring 2017 Edition), Edward N. Zalta (ed.), https://plato.stanford.edu/archives/spr2017/entries/xunzi/
  6. Giles, Herbert (1898). A Chinese Biographical Dictionary. Bernard Quaritch (London). p. 315.
  7. Knoblock, John (1988). Xunzi: a translation and study of the complete works. Stanford, CA: Stanford University Press. p. 239. ISBN 0804714517.
  8. Robins, Dan, "Xunzi", 2. The Way of the Sage Kings, The Stanford Encyclopedia of Philosophy (Spring 2017 Edition), Edward N. Zalta (ed.), https://plato.stanford.edu/archives/spr2017/entries/xunzi/
  9. Manso, William C. (1987). "Incipient Chinese Bureaucracy and Its Ideological Rationale: The Confucianism of Hsün Tzǔ". Dialectical Anthropology. 12 (3): 271–284.
  10. Burton Watson 2003. Xunzi: Basic Writings. https://books.google.com/books?id=0SE2AAAAQBAJ&pg=PA6

ਬਾਹਰਲੇ ਲਿੰਕ

[ਸੋਧੋ]